Welcome to Canadian Punjabi Post
Follow us on

27

May 2020
ਅੰਤਰਰਾਸ਼ਟਰੀ

ਅਮਰੀਕਾ ਵਿੱਚ ਮੌਤਾਂ ਦੀ ਗਿਣਤੀ ਫਰਾਂਸ ਤੇ ਚੀਨ ਤੋਂ ਵੀ ਟੱਪੀ

April 01, 2020 08:30 AM

* ਯੂ ਕੇ ਵਿੱਚ ਹੋਰ 393 ਮੌਤਾਂ ਨਾਲ ਕੁੱਲ ਗਿਣਤੀ 1801 ਉੱਤੇ ਪੁੱਜੀ


ਵਾਸ਼ਿੰਗਟਨ, 1 ਅਪਰੈਲ, (ਪੋਸਟ ਬਿਊਰੋ)- ਕੋਰੋਨਾ ਵਾਇਰਸ ਨਾਲ ਅਮਰੀਕਾ ਵਿੱਚ ਸਥਿਤੀ ਹੱਦੋਂ ਵੱਧ ਭਿਆਨਕ ਹੁੰਦੀ ਜਾ ਰਹੀ ਹੈ। ਓਥੇ ਇਸ ਵਾਇਰਸ ਕਾਰਨ ਅੱਜ ਤਕ ਤਿੰਨ ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।
ਭਾਰਤ ਵਿੱਚ ਬੁੱਧਵਾਰ ਦੀ ਸਵੇਰ ਹੋਣ ਤੱਕ ਅਮਰੀਕਾ ਵਿੱਚ ਕਰੀਬ 1,87,321 ਲੋਕ ਕੋਰੋਨਾ ਤੋਂ ਪ੍ਰਭਾਵਤ ਹੋਏ ਹਨ। ਅਮਰੀਕਾ ਇਨ੍ਹਾਂ ਕੇਸਾਂ ਅਤੇ ਮੌਤਾਂ ਦੀ ਗਿਣਤੀ ਦੇ ਪੱਖ ਤੋਂ ਚੀਨ ਨੂੰ ਪਿੱਛੇ ਛੱਡ ਚੁੱਕਾ ਹੈ। ਚੀਨ ਵਿਚ ਕੋਰੋਨਾ ਨਾਲ 3,305 ਲੋਕਾਂ ਦੀ ਮੌਤ ਹੋਈ ਹੈ, ਪਰ ਅਮਰੀਕਾ ਵਿੱਚ ਇੱਕੋ ਦਿਨ ਹੋਈਆਂ 709 ਮੌਤਾਂ ਨਾਲ ਕੁੱਲ ਗਿਣਤੀ 3,850 ਹੋ ਚੁੱਕੀ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਵ੍ਹਾਈਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਚੁਣੌਤੀ ਦਾ ਸਮਾਂ ਆਉਣ ਵਾਲਾ ਹੈ ਤੇ ਅਗਲੇ 30 ਦਿਨ ਬੇਹੱਦ ਮਹੱਤਵ ਪੂਰਨ ਹੋਣ ਵਾਲੇ ਹਨ। ਉਨ੍ਹਾਂ ਨੇ ਇਕ ਦਿਨ ਪਹਿਲਾਂ ਸੋਸ਼ਲ ਡਿਸਟੈਂਸਿੰਗ ਦੇ ਨਿਰਦੇਸ਼ਾਂ ਨੂੰ 30 ਅਪ੍ਰੈਲ ਤਕ ਵਧਾਉਣ ਦਾ ਐਲਾਨ ਵੀ ਕੀਤਾ ਅਤੇ ਅਗਲੇ ਦੋ ਹਫ਼ਤਿਆਂ ਵਿਚ ਕੋਰੋਨਾ ਨਾਲ ਮੌਤਾਂ ਦੀ ਦਰ ਵਧਣ ਦਾ ਡਰ ਵੀ ਕਿਹਾ ਸੀ। ਅਮਰੀਕਾ ਵਿਚ ਮਹਾਮਾਰੀ ਦਾ ਕੇਂਦਰ ਬਣੇ ਨਿਊਯਾਰਕ ਰਾਜ ਵਿਚ 75 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਤੋਂ ਪ੍ਰਭਾਵਤ ਅਤੇ 1,550 ਮੌਤਾਂ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਇੱਕੋ ਦਿਨ ਹੋਈਆਂ 208 ਮੌਤਾਂ ਸ਼ਾਮਲ ਹਨ। ਕਈ ਪੀੜਤਾਂ ਨੂੰ ਹਸਪਤਾਲਾਂ ਵਿੱਚ ਜਗ੍ਹਾ ਦੀ ਕਮੀ ਕਾਰਨ ਘਰਾਂ ਵਿਚ ਰੱਖਿਆ ਹੈ।
ਦੂਸਰੇ ਪਾਸੇ ਬ੍ਰਿਟੇਨ ਵਿੱਚ ਅੱਜ 381 ਮੌਤਾਂ ਹੋਰ ਹੋਣ ਨਾਲ ਮੌਤਾਂ ਦੀ ਕੁੱਲ ਗਿਣਤੀ 1789 ਹੋ ਗਈ ਹੈ। ਨੈਸ਼ਨਲ ਹੈੱਲਥ ਸਰਵਿਸ ਤੋਂ ਮਿਲੇ ਅੰਕੜਿਆਂ ਅਨੁਸਾਰ ਇੰਗਲੈਂਡ ਵਿੱਚ ਕੁੱਲ ਮੌਤਾਂ ਦੀ ਗਿਣਤੀ 1645, ਸਕਾਟਲੈਂਡ 60, ਵੇਲਜ਼ 69 ਅਤੇ ਉੱਤਰੀ ਆਇਰਲੈਂਡ ਵਿੱਚ 27 ਹੋ ਗਈ ਹੈ। ਹੋਮ ਆਫਿਸ ਨੇ ਅਹਿਮ ਫੈਸਲਾ ਲੈਂਦਿਆਂ ਦੂਸਰੇ ਦੇਸ਼ਾਂ ਤੋਂ ਆ ਕੇ ਬ੍ਰਿਟੇਨ ਵਿੱਚ ਕੰਮ ਕਰਦੇ 3000 ਡਾਕਟਰਾਂ, ਨਰਸਾਂ ਅਤੇ ਪੈਰਾਮੈਡਿਕ ਕਾਮਿਆਂ ਦੀ ਵੀਜ਼ਾ ਮਿਆਦ ਵਿੱਚ 1 ਸਾਲ ਵਧਾ ਦਿੱਤੀ ਹੈ। ਇਨ੍ਹਾਂ ਵਿੱਚੋਂ 2800 ਦਾ ਵੀਜ਼ਾ 1 ਅਕਤੂਬਰ ਨੂੰ ਖਤਮ ਹੋਣਾ ਸੀ।
ਇਸ ਦੌਰਾਨ ਕੋਰੋਨਾ ਦੀ ਬਿਮਾਰੀ ਨਾਲ ਦੁਨੀਆ ਵਿੱਚ ਕੇਸਾਂ ਦੀ ਗਿਣਤੀ ਭਾਰਤ ਦੀ ਬੁੱਧਵਾਰ ਦੀ ਸਵੇਰ ਹੋਣ ਦੇ ਸਮੇਂ ਤੱਕ 8,57,299 ਹੋ ਚੁੱਕੀ ਹੈ ਅਤੇ ਮੌਤਾਂ ਦੀ ਗਿਣਤੀ 42 ਹਜ਼ਾਰ ਤੋਂ ਟੱਪ ਚੁੱਕੀ ਹੈ। ਮਹਾਮਾਰੀ ਤੋਂ ਸਭ ਤੋਂ ਵੱਧ ਪ੍ਰਭਾਵਤ ਹੋਏ ਇਟਲੀ ਵਿੱਚ ਮੌਤਾਂ ਦੀ ਗਿਣਤੀ ਇਸ ਵੇਲੇ ਤੱਕ 12,428 ਹੋ ਗਈ ਹੈ, ਜਿਨ੍ਹਾਂ ਵਿੱਚ ਇੱਕ ਦਿਨ ਹੋਈਆਂ 837 ਮੌਤਾਂ ਸ਼ਾਮਲ ਹਨ। ਸਪੇਨ ਵਿੱਚ 748 ਹੋਰ ਮੌਤਾਂ ਨਾਲ ਕੁੱਲ ਗਿਣਤੀ 8,464 ਹੋ ਚੁੱਕੀ ਹੈ। ਫਰਾਂਸ ਵਿੱਚ ਵੀ 499 ਮੌਤਾਂ ਹੋਰ ਹੋਣ ਨਾਲ ਕੁੱਲ ਗਿਣਤੀ 3,523 ਹੋ ਗਈ ਅਤੇ ਉਹ ਵੀ ਚੀਨ ਦੀ ਮੌਤਾਂ ਦੀ ਗਿਣਤੀ ਤੋਂ ਚੋਖਾ ਅੱਗੇ ਜਾ ਚੁੱਕਾ ਹੈ। ਇਰਾਨ ਵਿੱਚ ਇੱਕੋ ਦਿਨ ਦੀਆਂ 141 ਮੌਤਾਂ ਨਾਲ ਕੁੱਲ ਗਿਣਤੀ 2,898 ਹੋ ਚੁੱਕੀ ਹੈ ਤੇ ਇੱਕ ਦਿਨ ਹੋਈਆਂ 175 ਮੌਤਾਂ ਨਾਲ ਨੀਦਰਲੈਂਡ ਵਿੱਚ ਮੌਤਾਂ ਦੀ ਗਿਣਤੀ ਇੱਕ ਹਜ਼ਾਰ ਤੋਂ ਟੱਪ ਗਈ ਹੈ। ਪਾਕਿਸਤਾਨ ਵਿੱਚ ਕੋਰੋਨਾ ਦੇ ਕੇਸਾਂ ਦੀ ਗਿਣਤੀ 1,938 ਹੋ ਚੁੱਕੀ ਹੈ ਅਤੇ ਇਸ ਦੌਰਾਨ 26 ਮੌਤਾਂ ਹੋ ਚੁੱਕੀਆਂ ਹਨ।

 

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਅਮਰੀਕਾ ਵਿੱਚ ਕੋਰੋਨਾ ਨਾਲ ਮੌਤਾਂ ਦੀ ਕੁੱਲ ਗਿਣਤੀ ਇੱਕ ਲੱਖ ਤੋਂ ਟੱਪੀ
ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਐਬੇ ਨੇ ਐਮਰਜੈਂਸੀ ਖਤਮ ਕੀਤੀ
ਪਾਕਿ ਦੇ ਬਹਾਵਲਪੁਰ ਦੇ ਹਿੰਦੂਆਂ ਦੇ ਘਰਾਂ ਉੱਤੇ ਬੁਲਡੋਜ਼ਰ ਚਲਾ ਦਿੱਤੇ ਗਏ
ਕੋਰੋਨਾ ਦੇ ਕਾਰਨ ਨਿਊਜ਼ੀਲੈਂਡ ਦੇ ਵੀਜ਼ਾ ਨਿਯਮ ਸਖਤ ਹੋਏ
ਡਬਲਯੂ ਐੱਚ ਓ ਨੇ ਹਾਈਡ੍ਰਾਕਸੀਕਲੋਰੋਕਵੀਨ ਦਾ ਟਰਾਇਲ ਰੋਕ ਦਿੱਤਾ
ਬ੍ਰਿਟੇਨ ਵਿੱਚ ਗੁਰਦੁਆਰੇ ਉੱਤੇ ਹਮਲਾ ਕਰਨ ਲਈ ਪਾਕਿ ਮੂਲ ਦਾ ਦੋਸ਼ੀ ਗ੍ਰਿਫਤਾਰ
ਨੋਬਲ ਜੇਤੂ ਵਿਗਿਆਨੀ ਨੇ ਕਿਹਾ: ਲਾਕਡਾਊਨ ਦਾ ਫੈਸਲਾ ਗਲਤ, ਇਸ ਨਾਲ ਮੌਤ ਵੱਧ ਹੋਣਗੀਆਂ
ਜਨਰਲ ਬਾਜਵਾ ਕਹਿੰਦੈ: ਕਸ਼ਮੀਰ ਨੂੰ ਪਾਕਿ ਕੌਮਾਂਤਰੀ ਮੁੱਦਾ ਬਣਾਉਣ 'ਚ ਅਸਫ਼ਲ ਰਿਹਾ
ਅਮਰੀਕਾ ਨੇ 33 ਚੀਨੀ ਕੰਪਨੀਆਂ ਨੂੰ ਕਾਲੀ ਸੂਚੀ 'ਚ ਪਾਇਆ
ਥਾਈਲੈਂਡ ਦਾ ਰਾਜਕੁਮਾਰ ਜਰਮਨੀ ਵਿੱਚ ਇਕੱਲਾ ਜਿਊਣ ਵਾਸਤੇ ਮਜ਼ਬੂਰ