Welcome to Canadian Punjabi Post
Follow us on

27

May 2020
ਅੰਤਰਰਾਸ਼ਟਰੀ

ਜੇਐਂਡਜੇ ਕਰੋਨਾਵਾਇਰਸ ਸਬੰਧੀ ਤਿਆਰ ਵੈਕਸੀਨ ਦਾ ਮਨੱੁਖੀ ਟਰਾਇਲ ਇਸੇ ਸਾਲ ਕਰੇਗੀ

March 31, 2020 06:11 PM

ਵਾਸਿੰਗਟਨ, 31 ਮਾਰਚ (ਪੋਸਟ ਬਿਊਰੋ) : ਜੌਹਨਸਨ ਐਂਡ ਜੌਹਨਸਨ ਨੇ ਸੋਮਵਾਰ ਨੂੰ ਆਖਿਆ ਕਿ ਉਨ੍ਹਾਂ ਵਲੋਂ ਕਰੋਨਾਵਾਇਰਸ ਲਈ ਵੈਕਸੀਨ ਦੀ ਚੋਣ ਕਰ ਲਈ ਗਈ ਹੈ। ਇਸ ਲਈ ਮਨੁਖੀ ਟਰਾਇਲ ਸਤੰਬਰ ਤੋਂ ਸੁਰੂ ਹੋ ਜਾਣਗੇ ਤੇ ਇਹ ਅਗਲੇ ਸਾਲ ਤੋਂ ਐਮਰਜੰਸੀ ਵਿਚ ਵਰਤੋਂ ਲਈ ਤਿਆਰ ਹੋਵੇਗੀ।
ਫਾਰਮਾਸਿਊਟੀਕਲ ਕੰਪਨੀ ਨੇ ਇਸ ਕੋਸਿਸ ਲਈ ਇਕ ਬਿਲੀਅਨ ਡਾਲਰ ਨਿਵੇਸ ਕਰਨ ਲਈ ਅਮਰੀਕੀ ਸਰਕਾਰ ਦੀ ਬਾਇਓਮੈਡੀਕਲ ਐਡਵਾਂਸਡ ਰਿਸਰਚ ਐਂਡ ਡਿਵੈਲਪਮੈਂਟ ਅਥਾਰਟੀ ਨਾਲ ਸਮਝੌਤੇ ਉਤੇ ਸਹੀ ਪਾਈ ਹੈ। ਇਹ ਖੁਲਾਸਾ ਬਿਆਨ ਵਿਚ ਕੀਤਾ ਗਿਆ। ਜੇਐਂਡਜੇ ਵਲੋਂ ਇਸ ਇਨਵੈਸਟੀਗੇਸਨਲ ਵੈਕਸੀਨ ਏਡੀ26 ਸਾਰਸ-ਕੋਵ-2 ਉਤੇ ਜਨਵਰੀ ਵਿਚ ਹੀ ਕੰਮ ਸੁਰੂ ਕਰ ਦਿਤਾ ਗਿਆ ਸੀ। ਇਸ ਵਿਚ ਵੀ ਉਹੀ ਤਕਨਾਲੋਜੀ ਵਰਤੀ ਜਾ ਰਹੀ ਹੈ ਜਿਹੜੀ ਈਬੋਲਾ ਲਈ ਵੈਕਸੀਨ ਤਿਆਰ ਕਰਨ ਲਈ ਵਰਤੀ ਗਈ ਸੀ।
ਇਸ ਵਿਚ ਵਾਇਰਸ ਦੇ ਡੀਐਕਟੀਵੇਟਿਡ ਵਰਜਨ ਦੀ ਵਰਤੋਂ ਕਰਕੇ ਮਨੁਖੀ ਇਮਿਊਨ ਸਿਸਟਮ ਨੂੰ ਪ੍ਰਤੀਕਿਰਿਆ ਕਰਨ ਲਈ ਉਕਸਾਇਆ ਜਾਂਦਾ ਹੈ। ਕੰਪਨੀ ਨੇ ਆਖਿਆ ਕਿ ਉਸ ਵਲੋਂ ਅਮਰੀਕਾ ਤੇ ਹੋਰਨਾਂ ਦੇਸਾਂ ਵਿਚ ਆਪਣੀ ਗਲੋਬਲ ਉਤਪਾਦਨ ਸਮਰਥਾ ਵਧਾਈ ਜਾ ਰਹੀ ਸੀ।

 

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਅਮਰੀਕਾ ਵਿੱਚ ਕੋਰੋਨਾ ਨਾਲ ਮੌਤਾਂ ਦੀ ਕੁੱਲ ਗਿਣਤੀ ਇੱਕ ਲੱਖ ਤੋਂ ਟੱਪੀ
ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਐਬੇ ਨੇ ਐਮਰਜੈਂਸੀ ਖਤਮ ਕੀਤੀ
ਪਾਕਿ ਦੇ ਬਹਾਵਲਪੁਰ ਦੇ ਹਿੰਦੂਆਂ ਦੇ ਘਰਾਂ ਉੱਤੇ ਬੁਲਡੋਜ਼ਰ ਚਲਾ ਦਿੱਤੇ ਗਏ
ਕੋਰੋਨਾ ਦੇ ਕਾਰਨ ਨਿਊਜ਼ੀਲੈਂਡ ਦੇ ਵੀਜ਼ਾ ਨਿਯਮ ਸਖਤ ਹੋਏ
ਡਬਲਯੂ ਐੱਚ ਓ ਨੇ ਹਾਈਡ੍ਰਾਕਸੀਕਲੋਰੋਕਵੀਨ ਦਾ ਟਰਾਇਲ ਰੋਕ ਦਿੱਤਾ
ਬ੍ਰਿਟੇਨ ਵਿੱਚ ਗੁਰਦੁਆਰੇ ਉੱਤੇ ਹਮਲਾ ਕਰਨ ਲਈ ਪਾਕਿ ਮੂਲ ਦਾ ਦੋਸ਼ੀ ਗ੍ਰਿਫਤਾਰ
ਨੋਬਲ ਜੇਤੂ ਵਿਗਿਆਨੀ ਨੇ ਕਿਹਾ: ਲਾਕਡਾਊਨ ਦਾ ਫੈਸਲਾ ਗਲਤ, ਇਸ ਨਾਲ ਮੌਤ ਵੱਧ ਹੋਣਗੀਆਂ
ਜਨਰਲ ਬਾਜਵਾ ਕਹਿੰਦੈ: ਕਸ਼ਮੀਰ ਨੂੰ ਪਾਕਿ ਕੌਮਾਂਤਰੀ ਮੁੱਦਾ ਬਣਾਉਣ 'ਚ ਅਸਫ਼ਲ ਰਿਹਾ
ਅਮਰੀਕਾ ਨੇ 33 ਚੀਨੀ ਕੰਪਨੀਆਂ ਨੂੰ ਕਾਲੀ ਸੂਚੀ 'ਚ ਪਾਇਆ
ਥਾਈਲੈਂਡ ਦਾ ਰਾਜਕੁਮਾਰ ਜਰਮਨੀ ਵਿੱਚ ਇਕੱਲਾ ਜਿਊਣ ਵਾਸਤੇ ਮਜ਼ਬੂਰ