Welcome to Canadian Punjabi Post
Follow us on

27

May 2020
ਅੰਤਰਰਾਸ਼ਟਰੀ

ਕੋਰੋਨਾ ਦਾ ਕਹਿਰ: ਇਟਲੀ ਵਿੱਚ ਇੱਕੋ ਦਿਨ 812 ਲੋਕਾਂ ਦੀ ਮੌਤ ਤੇ ਪਾਜਿ਼ਟਿਵ ਕੇਸ 1 ਲੱਖ ਤੋਂ ਟੱਪੇ

March 31, 2020 08:30 AM

* ਸਪੇਨ ਵਿੱਚ 24 ਘੰਟੇ ਵਿੱਚ 812 ਮੌਤਾਂ


ਰੋਮ, 31 ਮਾਰਚ, (ਪੋਸਟ ਬਿਊਰੋ)- ਕੋਰੋਨਾ ਵਾਇਰਸ ਦੀ ਮਹਾਮਾਰੀ ਨੇ ਪੂਰੇ ਯੂਰਪ ਨੂੰ ਹਿਲਾ ਛੱਡਿਆ ਹੈ, ਜਿਸ ਵਿੱਚ ਇਸ ਦੀ ਸਭ ਤੋਂ ਮਾਰ ਇਟਲੀ ਵਿਚ ਪੈ ਰਹੀ ਹੈ। ਸੋਮਵਾਰ ਦੇ ਦਿਨ ਇਟਲੀ ਵਿਚ ਇਸ ਵਾਇਰਸ ਨਾਲ 812 ਲੋਕਾਂ ਦੀ ਮੌਤ ਹੋ ਗਈ ਅਤੇ 4050 ਨਵੇਂ ਪਾਜਿ਼ਟਿਵ ਕੇਸ ਮਿਲਣ ਨਾਲ ਕੇਸਾਂ ਦੀ ਗਿਣਤੀ 1,01,739 ਹੋ ਗਈ ਹੈ ਅਤੇ ਮੌਤਾਂ ਦੀ ਗਿਣਤੀ 11,591 ਹੋ ਗਈ ਹੈ। ਇਹ ਜਾਣਕਾਰੀ ਵਰਲਡੋਮੀਟਰ ਵੈੱਬਸਾਈਟ ਨੇ ਦਿੱਤੀ ਹੈ।
ਵਰਨਣ ਯੋਗ ਹੈ ਕਿ ਅੱਜ ਤੱਕ ਸਭ ਤੋਂ ਵੱਧ ਕੋਰੋਨਾ ਦੇ ਕੇਸ ਅਮਰੀਕਾ ਵਿੱਚ ਹੋਏ ਹਨ ਅਤੇ ਇਸ ਪਿੱਛੋਂ ਇਟਲੀ ਵਿਚ ਸਭ ਤੋਂ ਵੱਧ ਕੇਸ ਹਨ, ਜਿੱਥੇ ਇਨ੍ਹਾਂ ਦੀ ਗਿਣਤੀ 1 ਲੱਖ ਤੋਂ ਟੱਪ ਚੁੱਕੀ ਹੈ। ਚੀਨ ਤੋਂ ਬਾਅਦ ਯੂਰਪ ਵਿਚ ਇਸ ਦਾ ਸਭ ਤੋਂ ਵੱਧ ਮਾਰੂ ਪ੍ਰਭਾਵ ਪਿਆ ਤੇ ਇਕੱਲੇ ਯੂਰਪ ਵਿਚ ਮੌਤਾਂ ਦੀ ਗਿਣਤੀ 26,000 ਤੋਂ ਲੰਘ ਗਈ ਹੈ, ਜਦ ਕਿ ਇਸ ਦੇ ਪੀੜਤਾਂ ਦੀ ਗਿਣਤੀ 4 ਲੱਖ ਤੋਂ ਟੱਪ ਗਈ ਹੈ, ਜਿਨ੍ਹਾਂ ਵਿਚੋਂ 60,000 ਤੋਂ ਵੱਧ ਲੋਕ ਠੀਕ ਹੋ ਚੁੱਕੇ ਹਨ।
ਸਪੇਨ ਵਿਚ ਬੀਤੇ 24 ਘੰਟਿਆਂ ਵਿੱਚ 913 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 7,713 ਹੋ ਗਈ ਹੈ ਅਤੇ ਕੁੱਲ 87,956 ਲੋਕ ਇਸ ਤੋਂ ਪ੍ਰਭਾਵਤ ਹਨ।
ਅਮਰੀਕਾ ਵਿਚ ਅੱਜ ਤੱਕ 1,63,479 ਲੋਕ ਪ੍ਰਭਾਵਤ ਹੋਏ ਅਤੇ 3,148 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ ਵਿਚ ਸਿਹਤ ਮਾਹਰਾਂ ਨੇ ਕੋਰੋਨਾ ਨਾਲ 1 ਤੋਂ 2 ਲੱਖ ਲੋਕਾਂ ਦੀ ਮੌਤ ਹੋਣ ਦਾ ਡਰ ਦੱਸਿਆ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਸਮਾਜਿਕ ਦੂਰੀ ਨਾ ਕੀਤੀ ਜਾਂਦੀ ਤਾਂ ਮੌਤਾਂ ਦੀ ਗਿਣਤੀ 22 ਲੱਖ ਤੱਕ ਪਹੁੰਚ ਸਕਦੀ ਸੀ, ਪਰ ਇਹ ਨਹੀਂ ਹੋਇਆ। ਇਸ ਤੋਂ ਜ਼ਾਹਰ ਹੈ ਕਿ ਅਸੀਂ ਬਹੁਤ ਵਧੀਆ ਕੰਮ ਕੀਤਾ ਹੈ।
ਕੋਰੋਨਾ ਦੀ ਮਹਾਮਾਰੀ ਦੇ ਮੁੱਢ ਮੰਨੇ ਜਾਂਦੇ ਚੀਨ ਵਿਚ ਹਾਲਾਤ ਕਾਬੂ ਹੇਠ ਹਨ ਪਰ ਇਨਫੈਕਸ਼ਨ ਉੱਤੇ ਪੂਰੀ ਤਰ੍ਹਾਂ ਕੰਟਰੋਲ ਨਹੀਂ ਹੋ ਸਕਿਆ। ਸੋਮਵਾਰ ਨੂੰ ਚੀਨ ਵਿਚ ਇਨਫੈਕਸ਼ਨ ਦੇ 31 ਨਵੇਂ ਕੇਸ ਪਤਾ ਲੱਗੇ ਅਤੇ 4 ਲੋਕਾਂ ਦੀ ਮੌਤ ਹੋ ਗਈ ਹੈ। ਇਸ ਨਾਲ ਚੀਨ ਵਿਚ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 3,304 ਹੋ ਗਈ ਹੈ।
ਜਰਮਨੀ ਵਿਚ ਕੋਰੋਨਾ ਵਾਇਰਸ ਨਾਲ ਮੌਤਾਂ ਦੀ ਗਿਣਤੀ 645 ਹੋ ਚੁੱਕੀ ਹੈ ਅਤੇ ਪ੍ਰਭਾਵਤ ਲੋਕਾਂ ਦੀ ਗਿਣਤੀ ਵੀ 66,885 ਹੋ ਚੁੱਕੀ ਹੈ। ਮੈਕਸੀਕੋ ਵਿਚ ਕੋਰੋਨਾ ਵਾਇਰਸ ਦੇ 145 ਨਵੇਂ ਕੇਸ ਮਿਲੇ ਅਤੇ 4 ਨਵੀਆਂ ਮੌਤਾਂ ਹੋਈਆਂ ਹਨ। ਇਸ ਦੇਸ਼ ਵਿੱਚ ਸੋਮਵਾਰ ਤੱਕ 993 ਕੇਸ ਪਤਾ ਲੱਗੇ ਅਤੇ 20 ਲੋਕਾਂ ਦੀ ਮੌਤ ਹੋਈ ਹੈ। ਬ੍ਰਿਟੇਨ ਵਿੱਚ ਇਸ ਮਹਾਮਾਰੀ ਦੇ ਪੀੜਤ ਲੋਕਾਂ ਦੀ ਗਿਣਤੀ 22,139 ਅਤੇ ਮੌਤਾਂ ਦੀ ਗਿਣਤੀ 1408 ਹੋ ਗਈ ਹੈ, ਜਿਨ੍ਹਾਂ ਵਿੱਚੋਂ ਇੱਕੋ ਦਿਨ ਹੋਈਆਂ 180 ਮੌਤਾਂ ਸ਼ਾਮਲ ਹਨ। ਫਰਾਂਸ ਵਿੱਚ ਇੱਕੋ ਦਿਨ 418 ਮੌਤਾਂ ਹੋਣ ਨਾਲ ਮੌਤਾਂ ਦੀ ਕੁੱਲ ਗਿਣਤੀ 3,024 ਹੋ ਗਈ ਅਤੇ ਇਰਾਨ ਵਿੱਚ 117 ਹੋਰ ਮੌਤਾਂ ਨਾਲ ਕੁੱਲ ਗਿਣਤੀ 2757 ਹੋ ਗਈ ਹੈ। ਪਾਕਿਸਤਾਨ ਵਿੱਚ ਇਸ ਵਕਤ ਕੁੱਲ 1,717 ਕੇਸ ਦੱਸੇ ਗਏ ਹਨ ਅਤੇ ਮੌਤਾਂ ਦੀ ਗਿਣਤੀ 21 ਹੋ ਚੁੱਕੀ ਹੈ।

 

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਅਮਰੀਕਾ ਵਿੱਚ ਕੋਰੋਨਾ ਨਾਲ ਮੌਤਾਂ ਦੀ ਕੁੱਲ ਗਿਣਤੀ ਇੱਕ ਲੱਖ ਤੋਂ ਟੱਪੀ
ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਐਬੇ ਨੇ ਐਮਰਜੈਂਸੀ ਖਤਮ ਕੀਤੀ
ਪਾਕਿ ਦੇ ਬਹਾਵਲਪੁਰ ਦੇ ਹਿੰਦੂਆਂ ਦੇ ਘਰਾਂ ਉੱਤੇ ਬੁਲਡੋਜ਼ਰ ਚਲਾ ਦਿੱਤੇ ਗਏ
ਕੋਰੋਨਾ ਦੇ ਕਾਰਨ ਨਿਊਜ਼ੀਲੈਂਡ ਦੇ ਵੀਜ਼ਾ ਨਿਯਮ ਸਖਤ ਹੋਏ
ਡਬਲਯੂ ਐੱਚ ਓ ਨੇ ਹਾਈਡ੍ਰਾਕਸੀਕਲੋਰੋਕਵੀਨ ਦਾ ਟਰਾਇਲ ਰੋਕ ਦਿੱਤਾ
ਬ੍ਰਿਟੇਨ ਵਿੱਚ ਗੁਰਦੁਆਰੇ ਉੱਤੇ ਹਮਲਾ ਕਰਨ ਲਈ ਪਾਕਿ ਮੂਲ ਦਾ ਦੋਸ਼ੀ ਗ੍ਰਿਫਤਾਰ
ਨੋਬਲ ਜੇਤੂ ਵਿਗਿਆਨੀ ਨੇ ਕਿਹਾ: ਲਾਕਡਾਊਨ ਦਾ ਫੈਸਲਾ ਗਲਤ, ਇਸ ਨਾਲ ਮੌਤ ਵੱਧ ਹੋਣਗੀਆਂ
ਜਨਰਲ ਬਾਜਵਾ ਕਹਿੰਦੈ: ਕਸ਼ਮੀਰ ਨੂੰ ਪਾਕਿ ਕੌਮਾਂਤਰੀ ਮੁੱਦਾ ਬਣਾਉਣ 'ਚ ਅਸਫ਼ਲ ਰਿਹਾ
ਅਮਰੀਕਾ ਨੇ 33 ਚੀਨੀ ਕੰਪਨੀਆਂ ਨੂੰ ਕਾਲੀ ਸੂਚੀ 'ਚ ਪਾਇਆ
ਥਾਈਲੈਂਡ ਦਾ ਰਾਜਕੁਮਾਰ ਜਰਮਨੀ ਵਿੱਚ ਇਕੱਲਾ ਜਿਊਣ ਵਾਸਤੇ ਮਜ਼ਬੂਰ