Welcome to Canadian Punjabi Post
Follow us on

27

May 2020
ਕੈਨੇਡਾ

ਇਨ-ਪਰਸਨ ਸੇਵਾਵਾਂ ਲਈ ਸਰਵਿਸ ਕੈਨੇਡਾ ਬੰਦ ਕਰੇਗੀ ਆਪਣੇ ਆਫਿਸ

March 27, 2020 06:57 PM

ਓਟਵਾ, 27 ਮਾਰਚ (ਪੋਸਟ ਬਿਊਰੋ): ਕੋਵਿਡ-19 ਮਹਾਂਮਾਰੀ ਦੀਆਂ ਚਿੰਤਾਵਾਂ ਦੇ ਚੱਲਦਿਆਂ ਫੈਡਰਲ ਸਰਕਾਰ ਵੱਲੋਂ ਇਨਪਰਸਨ ਸਰਵਿਸ ਕੈਨੇਡਾ ਸੈਂਟਰਜ਼ ਦੇ ਨੈੱਟਵਰਕ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਕੱੁਝ ਆਫਿਸ, ਜਿਵੇਂ ਕਿ ਓਟਵਾ ਸਿਟੀ ਹਾਲ ਵਿੱਚ ਜਿਹੋ ਜਿਹਾ ਇੱਕ ਹੈ, ਕੋਵਿਡ-19 ਦੇ ਵਧੇ ਹੋਏ ਮਾਮਲਿਆਂ ਕਾਰਨ ਪਹਿਲਾਂ ਹੀ ਬੰਦ ਕੀਤੇ ਜਾ ਚੱੁਕੇ ਹਨ। ਇੱਥੋਂ ਦੇ ਵਰਕਰਜ਼ ਦੀ ਕਿਤੇ ਹੋਰ ਲੋੜ ਹੈ ਜਾਂ ਫਿਰ ਇਹ ਸਿਹਤ ਸਬੰਧੀ ਚਿੰਤਾਵਾਂ ਕਾਰਨ ਕਿਤੇ ਹੋਰ ਜਾਣ ਤੋਂ ਅਸਹਿਜ ਮਹਿਸੂਸ ਕਰ ਰਹੇ ਹਨ। ਲਿਬਰਲਾਂ ਨੇ ਆਖਿਆ ਕਿ ਵੀਰਵਾਰ ਦੇਰ ਸ਼ਾਮ ਐਲਾਨੇ ਗਏ ਇਸ ਕਦਮ ਨਾਲ ਬਹੁਤੇ ਬੇਰੋਜ਼ਗਾਰ ਵਰਕਰਜ਼ ਨੁੰ ਕੋਈ ਫਰਕ ਨਹੀਂ ਪਵੇਗਾ। ਇਨ੍ਹਾਂ ਨੂੰ ਵੀ ਇੰਪਲਾਇਮੈਂਟ ਇੰਸ਼ੋਰੈਂਸ ਦੇ ਫਾਇਦੇ ਚਾਹੀਦੇ ਹੋਣਗੇ ਕਿਉਂਕਿ ਅਰਜ਼ੀਆਂ ਵੱਡੀ ਗਿਣਤੀ ਵਿੱਚ ਆਨਲਾਈਨ ਹੀ ਭਰੀਆਂ ਜਾ ਰਹੀਆਂ ਹਨ।
ਜਿਹੜੇ ਇੰਪਲਾਇਮੈਂਟ ਇੰਸ਼ੋਰੈਂਸ ਲਈ ਯੋਗ ਨਹੀਂ ਹਨ ਉਨ੍ਹਾਂ ਲਈ ਨਵੀਂ ਤਰ੍ਹਾਂ ਦੇ ਬੈਨੇਫਿਟ ਵੀ ਹਨ। ਜਿਨ੍ਹਾਂ ਦੀ ਆਮਦਨ ਕੋਵਿਡ-19 ਕਾਰਨ ਮਰ ਗਈ ਉਨ੍ਹਾਂ ਨੂੰ ਇਹ ਰਕਮ ਹੁਣ ਆਨਲਾਈਨ ਅਰਜ਼ੀ ਰਾਹੀਂ ਹਾਸਲ ਹੋਵੇਗੀ। ਇਸ ਸਬੰਧੀ ਵੈੱਬ ਪੋਰਟਲ ਅਗਲੇ ਮਹੀਨੇ ਖੋਲ੍ਹੇ ਜਾਣ ਦੀ ਸੰਭਾਵਨਾ ਹੈ। ਸਰਵਿਸ ਕੈਨੇਡਾ ਦੇ ਮਨਿਸਟਰ ਇਨ ਚਾਰਜ ਉਨ੍ਹਾਂ ਲਈ ਬਦਲਵੇਂ ਪ੍ਰਬੰਧ ਕਰਨਗੇ ਜਿਨ੍ਹਾਂ ਨੂੰ ਅਜੇ ਵੀ ਪਰਸਨਲਾਈਜ਼ਡ ਸੇਵਾਵਾਂ, ਜਿਨ੍ਹਾਂ ਵਿੱਚ ਸੀਨੀਅਰਜ਼ ਤੇ ਮੂਲਵਾਸੀ ਲੋਕ ਆਉਂਦੇ ਹਨ, ਚਾਹੀਦੀਆਂ ਹਨ।
ਸੋਸ਼ਲ ਡਿਵੈਲਪਮੈਂਟ ਮੰਤਰੀ ਨੇ ਇੱਕ ਬਿਆਨ ਵਿੱਚ ਆਖਿਆ ਕਿ ਅਜਿਹੇ ਸਮੇਂ ਜਦੋਂ ਅਸੀਂ ਬਹੁਤੇ ਕੈਨੇਡੀਅਨਾਂ ਨੂੰ ਘਰ ਵਿੱਚ ਹੀ ਰਹਿਣ ਲਈ ਆਖ ਰਹੇ ਹਾਂ, ਅਸੀਂ ਚਾਹੁੰਦੇ ਹਾਂ ਕਿ ਸਾਡਾ ਸਰਵਿਸ ਡਲਿਵਰੀ ਮਾਡਲ ਬਿਹਤਰੀਨ ਪਬਲਿਕ ਹੈਲਥ ਸਲਾਹ ਨੂੰ ਮੰਨੇ ਤੇ ਕੈਨੇਡੀਅਨਾਂ ਦੀਆਂ ਲੋੜਾਂ ਪੂਰੀਆਂ ਕਰਨ ਦੇ ਵੀ ਸਮਰੱਥ ਹੋਵੇ। ਹੁਸੈਨ ਨੇ ਆਖਿਆ ਕਿ ਆਫਿਸ ਵਿਚਲਾ ਸਟਾਫ ਕਾਲ ਸੈਂਟਰਾਂ ਵਿੱਚ ਆਉਣ ਵਾਲੇ ਸਵਾਲਾਂ ਦੇ ਜਵਾਬ ਦੇਣ ੳੱੁਤੇ ਹੀ ਆਪਣਾ ਧਿਆਨ ਕੇਂਦਰਿਤ ਕਰੇਗਾ। ਬਾਕੀ ਅਮਲਾ ਲੋਕਾਂ ਨੂੰ ਸਿਧੇ ਤੌਰ ਉੱਤੇ ਕਾਲ ਕਰਕੇ ਈਆਈ ਤੇ ਪੈਨਸ਼ਨ ਅਰਜ਼ੀਆਂ ਵਿੱਚ ਉਨ੍ਹਾਂ ਦੀ ਮਦਦ ਕਰੇਗਾ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਟਰੰਪ ਵੱਲੋਂ ਜੂਨ ਵਿੱਚ ਜੀ-7 ਸਿਖਰ ਵਾਰਤਾ ਕਰਵਾਏ ਜਾਣ ੳੱੁਤੇ ਟਰੂਡੋ ਲੈਣਗੇ ਹਿੱਸਾ!
ਅਦਾਲਤ ਦੇ ਫੈਸਲੇ ਲਈ ਸਾਨੂੰ ਮੁਆਫੀ ਮੰਗਣ ਦੀ ਲੋੜ ਨਹੀਂ : ਟਰੂਡੋ
ਸੰਯੁਕਤ ਰਾਸ਼ਟਰ ਦੀ ਕਾਨਫਰੰਸ ਦੀ ਸਹਿ ਮੇਜ਼ਬਾਨੀ ਕਰਨਗੇ ਟਰੂਡੋ
ਹਾਊਸ ਆਫ ਕਾਮਨਜ਼ ਦੀਆਂ ਨਿਯਮਿਤ ਸਿਟਿੰਗਜ਼ ਸਤੰਬਰ ਤੱਕ ਮੁਲਤਵੀ
ਓਨਟਾਰੀਓ ਵਿੱਚ ਕੋਵਿਡ-19 ਦੇ 287 ਨਵੇਂ ਮਾਮਲਿਆਂ ਦੀ ਪੁਸ਼ਟੀ
ਓਨਟਾਰੀਓ ਦੇ ਲਾਂਗ ਟਰਮ ਕੇਅਰ ਹੋਮਜ਼ ਉੱਤੇ ਫੌਜ ਨੇ ਲਗਾਏ ਗੰਭੀਰ ਦੋਸ਼
ਟੋਰਾਂਟੋ ਵਿੱਚ ਦਿਨ-ਦਿਹਾੜੇ ਗੋਲੀ ਮਾਰ ਕੇ 16 ਸਾਲਾ ਲੜਕੇ ਦਾ ਕਤਲ, 2 ਹੋਰ ਜ਼ਖ਼ਮੀ
ਪੀਪੀਈ ਬਾਰੇ ਕੈਨੇਡੀਅਨਾਂ ਨੂੰ ਅੱਜ ਜਾਣੂ ਕਰਾਵੇਗੀ ਫੈਡਰਲ ਸਰਕਾਰ
ਐਨਵਾਇਰਮੈਂਟ ਕੈਨੇਡਾ ਵੱਲੋਂ ਓਨਟਾਰੀਓ ਵਿੱਚ ਹੀਟ ਵਾਰਨਿੰਗ ਜਾਰੀ
ਓਨਟਾਰੀਓ ਸਰਕਾਰ ਵੱਲੋਂ ਸੋਸ਼ਲ ਗੈਦਰਿੰਗਜ਼ ਉੱਤੇ ਲਾਈਆਂ ਗਈਆਂ ਪਾਬੰਦੀਆਂ ਨੂੰ ਨਾ ਹਟਾਉਣ ਦਾ ਫੈਸਲਾ