Welcome to Canadian Punjabi Post
Follow us on

18

January 2021
ਮਨੋਰੰਜਨ

ਰੰਗੋਲੀ ਨੂੰ ਕੰਗਨਾ ਦੀ ਫਿਟਕਾਰ

March 27, 2020 08:34 AM

ਪਿਛਲੇ ਦਿਨੀਂ ਫਿਲਮ ‘ਪੰਗਾ’ ਵਿੱਚ ਨਜ਼ਰ ਆਈ ਕੰਗਨਾ ਰਣੌਤ ਆਪਣੀ ਅਗਲੀ ਫਿਲਮ ‘ਥਲਾਈਵਾ’ ਵਿੱਚ ਬਿਜ਼ੀ ਹੈ। ਸਾਰੇ ਜਾਣਦੇ ਹਨ ਕਿ ਕੰਗਨਾ ਦਾ ਆਪਣਾ ਕੋਈ ਸੋਸ਼ਲ ਮੀਡੀਆ ਅਕਾਊਂਟ ਨਹੀਂ, ਪਰ ਉਸ ਦੀ ਭੈਣ ਰੰਗੋਲੀ ਚੰਦੇਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਇਸ ਦੇ ਜ਼ਰੀਏ ਨਾ ਸਿਰਫ ਆਪਣੇ ਅਤੇ ਆਪਣੇ ਪਰਵਾਰ ਬਾਰੇ ਗੱਲ ਕਰਦੀ ਹੈ, ਸਗੋਂ ਹਰ ਮੁੱਦੇ 'ਤੇ ਬੇਬਾਕੀ ਨਾਲ ਆਪਣੀ ਰਾਇ ਵੀ ਰੱਖਦੀ ਹੈ, ਪਰ ਇਹ ਗੱਲ ਹੋਰ ਹੈ ਕਿ ਕਈ ਵਾਰ ਉਸ ਦੇ ਲਈ ਉਂਝ ਸੋਸ਼ਲ ਮੀਡੀਆ 'ਤੇ ਰਿਐਕਟ ਕਰਨਾ ਮੁਸ਼ਕਲ ਹੋ ਜਾਂਦਾ ਹੈ।
ਪਿਛਲੇ ਦਿਨੀਂ ਰਿਲੀਜ਼ ਤਾਪਸੀ ਪੰਨੂ ਦੀ ਫਿਲਮ ‘ਥੱਪੜ’ ਬਾਰੇ ਚਰਚਾ ਕਰਦੇ ਹੋਏ ਰੰਗੋਲੀ ਨੇ ਅਜਿਹੀ ਗਲਤੀ ਕਰ ਦਿੱਤੀ, ਜਿਸ ਨਾਲ ਉਸ ਦੀ ਭੈਣ ਕੰਗਨਾ ਹੀ ਉਸ ਨਾਲ ਨਾਰਾਜ਼ ਹੋ ਗਈ। ਦਰਅਸਲ, ਰੰਗੋਲੀ ਟਵਿੱਟਰ 'ਤੇ ਤਾਪਸੀ ਦੀ ਫਿਲਮ ‘ਥੱਪੜ’ ਉੱਤੇ ਆਪਣੀ ਰਾਇ ਦੇ ਰਹੀ ਸੀ ਅਤੇ ਇਸੇ ਦੌਰਾਨ ਉਸ ਨੇ ਆਪਣੇ ਅਤੇ ਕੰਗਨਾ ਦੇ ਦਰਮਿਆਨ ਹੋਈਆਂ ਪ੍ਰਾਈਵੇਟ ਗੱਲਾਂ ਵੀ ਟਵਿੱਟਰ 'ਤੇ ਸ਼ੇਅਰ ਕਰ ਦਿੱਤੀਆਂ। ਇਸ 'ਤੇ ਕੰਗਨਾ ਭੜਕ ਗਈ ਅਤੇ ਉਸ ਨੂੰ ਅਜਿਹਾ ਨਾ ਕਰਨਲਈ ਵੀ ਕਿਹਾ। ਇਸ ਗੱਲ ਦੀ ਜਾਣਕਾਰੀ ਖੁਦ ਰੰਗੋਲੀ ਨੇ ਟਵੀਟ ਕਰ ਕੇ ਦਿੱਤੀ।

Have something to say? Post your comment