Welcome to Canadian Punjabi Post
Follow us on

03

July 2025
 
ਕੈਨੇਡਾ

ਕੰਜ਼ਰਵੇਟਿਵ ਲੀਡਰਸਿ਼ਪ ਚੋਣ ਨਿਰਧਾਰਤ ਸਮੇਂ ਉੱਤੇ ਕਰਵਾਉਣ ਦੇ ਹੱਕ ਵਿੱਚ ਹਨ ਮੈਕੇਅ

March 27, 2020 06:31 AM

ਓਟਵਾ, 27 ਮਾਰਚ (ਪੋਸਟ ਬਿਊਰੋ) : ਕੋਵਿਡ-19 ਆਊਟਬ੍ਰੇਕ ਦਰਮਿਆਨ ਕੰਜ਼ਰਵੇਟਿਵ ਲੀਡਰਸਿ਼ਪ ਦੌੜ ਵਿੱਚ ਸ਼ਾਮਲ ਉਮੀਦਵਾਰਾਂ ਵੱਲੋਂ ਇਸ ਚੋਣ ਨੂੰ ਅੱਗੇ ਪਾਉਣ ਦੀ ਮੰਗ ਕੀਤੀ ਜਾ ਰਹੀ ਹੈ ਪਰ ਪੀਟਰ ਮੈਕੇਅ ਇਸ ਨੂੰ ਨਿਰਧਾਰਤ ਸਮੇਂ ਉੱਤੇ ਕਰਵਾਉਣ ਦੇ ਹੱਕ ਵਿੱਚ ਹਨ। ਨਿਰਧਾਰਤ ਸਮੇਂ ਉੱਤੇ ਹੀ ਲੀਡਰਸਿ਼ਪ ਚੋਣ ਕਰਵਾਉਣ ਦੀ ਪੈਰਵੀ ਕਰ ਰਹੇ ਮੈਕੇਅ ਨੂੰ ਨੁਕਤਾਚੀਨੀ ਦਾ ਸਾਹਮਣਾ ਕਰਨਾ ਪਿਆ।
ਇੱਕ ਇੰਟਰਵਿਊ ਵਿੱਚ ਆਪਣਾ ਪੱਖ ਸਪਸ਼ਟ ਕਰਦਿਆਂ ਮੈਕੇਅ ਨੇ ਆਖਿਆ ਕਿ ਸਰਕਾਰੀ ਵਿਰੋਧੀ ਧਿਰ ਤੇ ਪਰਮਾਨੈਂਟ ਲੀਡਰ ਦੀ ਭੂਮਿਕਾ ਜ਼ਰੂਰੀ ਸਰਵਿਸ ਹੈ। ਇਹ ਵੀ ਮੀਡੀਆ ਵਾਂਗ ਹੀ ਅਹਿਮ ਰੋਲ ਹੈ ਤੇ ਸਰਕਾਰ ਨੂੰ ਉਸ ਦੇ ਫੈਸਲਿਆਂ ਲਈ ਜਵਾਬਦੇਹ ਠਹਿਰਾਇਆ ਜਾਣਾ ਜ਼ਰੂਰੀ ਹੈ। ਇਹ ਸਾਡੇ ਜਮਹੂਰੀ ਸਿਸਟਮ ਦਾ ਅਹਿਮ ਹਿੱਸਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਕੰਜ਼ਰਵੇਟਿਵ ਲੀਡਰਸਿ਼ਪ ਦੌੜ ਵਿੱਚ ਸੱਭ ਤੋਂ ਮੂਹਰੇ ਮੰਨੇ ਜਾ ਰਹੇ ਮੈਕੇਅ ਵੱਲੋਂ ਕੰਜ਼ਰਵੇਟਿਵ ਪਾਰਟੀ ਦੇ ਇਸ ਅਹੁਦੇ ਲਈ ਕੈਂਪੇਨ ਜਾਰੀ ਰੱਖੀ ਗਈ ਹੈ ਜਦਕਿ ਬਾਕੀ ਉਮੀਦਵਾਰ ਇਸ ਚੋਣ ਦੀ ਤਰੀਕ ਨੂੰ ਅੱਗੇ ਪਾਉਣ ਦੀ ਅਪੀਲ ਕਰ ਰਹੇ ਹਨ।
ਇਸ ਦੌੜ ਵਿੱਚ ਸ਼ਾਮਲ ਚਾਰ ਉਮੀਦਵਾਰਾਂ ਵਿੱਚੋਂ ਦੋ ਐਰਿਨ ਓਟੂਲੇ ਤੇ ਡੈਰੇਕ ਸਲੋਨ ਨੇ ਜਨਤਕ ਤੌਰ ਉੱਤੇ ਇਸ ਕੈਂਪੇਨ ਉੱਤੇ ਥੋੜ੍ਹੀ ਦੇਰ ਲਈ ਰੋਕ ਲਾਏ ਜਾਣ ਦੀ ਮੰਗ ਕੀਤੀ। ਸਲੋਨ ਨੇ ਆਖਿਆ ਕਿ ਮੌਜੂਦਾ ਸਮਾਂ ਸੀਮਾਂ ਤੱਕ ਨਾ ਸਿਰਫ ਕੈਂਪੇਨ ਹੀ ਪੂਰੀ ਕੀਤੀ ਜਾ ਸਕਦੀ ਹੈ ਸਗੋਂ ਪਰਿਵਾਰਕ ਸਿਹਤ ਨੂੰ ਲੈ ਕੇ ਚਿੰਤਾ ਵਿੱਚ ਡੁੱਬੇ ਕੈਨੇਡੀਅਨਾਂ ਤੇ ਆਰਥਿਕ ਅਸਥਿਰਤਾ ਕਾਰਨ ਇਹ ਚੋਣ ਕਰਵਾਏ ਜਾਣ ਦਾ ਫੈਸਲਾ ਗੈਰਵਾਜਿਬ ਤੇ ਦੂਜਿਆਂ ਦਾ ਧਿਆਨ ਨਾ ਰੱਖਣ ਵਾਲਾ ਹੈ।
ਐਤਵਾਰ ਨੂੰ ਇਸ ਲੀਡਰਸਿ਼ਪ ਦੌੜ ਨੂੰ ਰੋਕਣ ਦੀ ਅਪੀਲ ਕਰਦਿਆਂ ਹੋਇਆਂ ਓਟੂਲੇ ਨੇ ਆਖਿਆ ਕਿ ਸੱਭ ਤੋਂ ਪਹਿਲਾਂ ਕੈਨੇਡਾ ਨੂੰ ਰੱਖਿਆ ਜਾਣਾ ਚਾਹੀਦਾ ਹੈ। ਇੰਟਰਵਿਊ ਦੌਰਾਨ ਮੈਕੇਅ ਨੂੰ ਜਦੋਂ ਆਖਿਆ ਗਿਆ ਕਿ ਦੂਜੇ ਕੰਪੀਟੀਟਰਜ਼ ਚਾਹੁੰਦੇ ਹਨ ਕਿ ਇਹ ਦੌੜ ਹਾਲ ਦੀ ਘੜੀ ਰੋਕ ਦਿੱਤੀ ਜਾਵੇ ਤਾਂ ਮੈਕੇਅ ਨੇ ਆਖਿਆ ਕਿ ਉਨ੍ਹਾਂ ਨੂੰ ਇਹ ਪੁੱਛਿਆ ਜਾਣਾ ਚਾਹੀਦਾ ਹੈ ਕਿ ਉਹ ਅਜਿਹਾ ਕਿਉਂ ਚਾਹੁੰਦੇ ਹਨ? ਜਵਾਬ ਵਿੱਚ ਇੰਟਰਵਿਊ ਕਰਤਾ ਨੇ ਆਖਿਆ ਕਿ ਕੋਵਿਡ-19 ਮਹਾਮਾਰੀ ਕਾਰਨ ਉਹ ਲੋਕ ਅਜਿਹਾ ਚਾਹੁੰਦੇ ਹਨ ਤਾਂ ਅਗੋਂ ਮੈਕੇਅ ਨੇ ਆਖਿਆ ਕਿ ਕੀ ਸੱਚਮੱੁਚ ਅਜਿਹਾ ਹੀ ਹੈ?
ਫਿਰ ਮੈਕੇਅ ਨੇ ਅੱਗੇ ਆਖਿਆ ਕਿ ਇਹ ਮੁਕਾਬਲਾ ਹੈ। ਇਹ ਮੁਕਾਬਲਾ ਪਿਛਲੇ ਕੁੱਝ ਸਮੇਂ ਤੋਂ ਚੱਲ ਰਿਹਾ ਹੈ ਸਾਰਿਆਂ ਲਈ ਨਿਯਮ ਵੀ ਇੱਕੋ ਜਿਹੇ ਹਨ, ਕਿਸੇ ਲਈ ਇਹ ਲਾਹਾ ਲੈਣ ਵਾਲੀ ਗੱਲ ਨਹੀਂ ਹੈ। ਅਸੀਂ ਲੀਡਰਸਿ਼ਪ ਦੌੜ ਦੇ ਮੱਧ ਵਿਚ ਹਾਂ। ਇਸ ਦੌੜ ਨੂੰ ਜਾਰੀ ਰੱਖਣ ਵਿੱਚ ਕੋਈ ਨੁਕਸਾਨ ਨਹੀਂ ਹੈ। ਜਿ਼ਕਰਯੋਗ ਹੈ ਕਿ ਕੰਜ਼ਰਵੇਟਿਵ ਆਪਣਾ ਅਗਲਾ ਆਗੂ 27 ਜੂਨ ਨੂੰ ਟੋਰਾਂਟੋ ਵਿੱਚ ਚੁਣਨਗੇ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀ ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ ਬੀਸੀ ਫੈਰੀਜ਼ ਵੈਸਲ ਡੌਕ ਗੱਡੀ ਚਲਾਉਣ ਦੀ ਕੋਸਿ਼ਸ਼ ਕਰਨ ਵਾਲਾ ਕਾਬੂ ਓਟਵਾ ਨਦੀ `ਚ ਡੁੱਬ ਕੇ ਵਿਅਕਤੀ ਦੀ ਮੌਤ, ਉਸਦੇ ਬੇਟੇ ਨੂੰ ਲੋਕਾਂ ਨੇ ਬਚਾਇਆ "ਸਕਾਈਡੋਮ ਮੇਲਾ ਅਤੇ ਲੱਕੀ ਡਰਾਅ", ਇਹ ਪ੍ਰੋਗਰਾਮ 13 ਜੁਲਾਈ ਨੂੰ 30 ਸਟੈਫੋਰਡ ਡਰਾਈਵ ਵਿਖੇ ਹੋਵੇਗਾ। ਬੰਦ ਹੋ ਸਕਦੈ ਗੈਟੀਨੇਊ ਨਦੀ `ਤੇ ਬਣਿਆ ਚੇਲਸੀ ਲਾਂਚ ਹਾਈਵੇਅ 401 `ਤੇ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡਾ ਦਿਵਸ ਮੌਕੇ ਰਾਸ਼ਟਰੀ ਏਕਤਾ ਅਤੇ ਵਿਕਾਸ ਦਾ ਦਿੱਤਾ ਸੱਦਾ ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ