Welcome to Canadian Punjabi Post
Follow us on

25

January 2021
ਮਨੋਰੰਜਨ

ਅੱਜਕੱਲ੍ਹ ਖੁਦ 'ਤੇ ਜ਼ੁਲਮ ਨਹੀਂ ਕਰਦੀ : ਇਲਿਆਨਾ ਡਿਕਰੂਜ਼

March 26, 2020 08:42 AM

ਫਿਲਮ ‘ਬਰਫੀ’ ਨਾਲ ਬਾਲੀਵੁੱਡ ਵਿੱਚ ਡੈਬਿਊ ਕਰ ਚੁੱਕੀ ਇਲਿਆਨਾ ਡਿਕਰੂਜ਼ ਦੀ ਫਿਲਮ ‘ਪਾਗਲਪੰਤੀ’ ਨੂੰ ਦਰਸ਼ਕਾਂ ਵੱਲੋਂ ਕੁਝ ਖਾਸ ਪ੍ਰਤੀਕਿਰਿਆ ਨਹੀਂ ਮਿਲੀ ਸੀ, ਪਰ ਉਸ ਨੂੰ ਆਪਣੀਆਂ ਅਗਲੀਆਂ ਫਿਲਮਾਂ ਤੋਂ ਕਾਫੀ ਉਮੀਦਾਂ ਹਨ। ਇਨ੍ਹਾਂ 'ਚ ‘ਦਿ ਬਿਗ ਬੁਲ’ ਵੀ ਸ਼ਾਮਲ ਹੈ, ਜਿਸ 'ਚ ਉਹ ਅਭਿਸ਼ੇਕ ਬੱਚਨ ਨਾਲ ਦਿਖਾਈ ਦੇਵੇਗੀ। ਇਸ ਫਿਲਮ ਦੇ ਨਿਰਮਾਤਾ ਅਜੈ ਦੇਵਗਨ ਹਨ। ਇਹ ਫਿਲਮ 1992 ਦੇ ਭਾਰਤ ਦੇ ਸਭ ਤੋਂ ਵੱਡੇ ਸ਼ੇਅਰ ਘਪਲੇ 'ਤੇ ਆਧਾਰਤ ਹੈ, ਜੋ ਅਕਤੂਬਰ 'ਚ ਰਿਲੀਜ਼ ਹੋ ਸਕਦੀ ਹੈ। ਇਸ ਤੋਂ ਇਲਾਵਾ ਉਹ ਰਣਦੀਪ ਹੁੱਡਾ ਦੇ ਆਪੋਜ਼ਿਟ ਇੱਕ ਸੋਸ਼ਲ ਕਾਮੇਡੀ ਫਿਲਮ ‘ਅਨਫੇਅਰ ਐਂਡ ਲਵਲੀ’ ਵਿੱਚ ਕੰਮ ਕਰਨ ਵਾਲੀ ਹੈ। ਸੂਤਰਾਂ ਅਨੁਸਾਰ ਇਹ ਫਿਲਮ ਗੋਰੇ ਰੰਗ ਪ੍ਰਤੀ ਭਾਰਤੀਆਂ ਦੀ ਪਸੰਦ ਅਤੇ ਰੰਗ ਨਾਲ ਹੋਣ ਵਾਲੇ ਵਿਤਕਰੇ 'ਤੇ ਆਧਾਰਤ ਹੋਵੇਗੀ, ਜਿਸ ਵਿੱਚ ਇਲਿਆਨਾ ਇੱਕ ਸਾਂਵਲੀ ਮੁਟਿਆਰ ਦਾ ਰੋਲ ਕਰੇਗੀ। ਇਹ ਫਿਲਮ ਹਰਿਆਣਾ ਦੇ ਪਿਛੋਕੜ 'ਤੇ ਆਧਾਰਤ ਹੋਵੇਗੀ ਅਤੇ ਇਸ ਵਿੱਚ ਉਹ ਰਣਦੀਪ ਦੀ ਪ੍ਰੇਮਿਕਾ ਦੇ ਕਿਰਦਾਰ ਵਿੱਚ ਨਜ਼ਰ ਆਏਗੀ।
ਇਲਿਆਨਾ ਬਾਲੀਵੁੱਡ ਦੀ ਸਭ ਤੋਂ ਸਟਾਈਲਿਸ਼ ਅਤੇ ਗਲੈਮਰਸ ਲੁਕਸ ਬਾਰੇ ਵੀ ਸੁਰਖੀਆਂ ਵਿੱਚ ਰਹਿੰਦੀ ਹੈ। ਉਂਝ ਉਹ ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਐਕਟਿਵ ਨਹੀਂ ਹੈ, ਪਰ ਜਦੋਂ ਵੀ ਆਪਣੇ ਫੈਨਜ਼ ਨਾਲ ਤਸਵੀਰਾਂ ਸ਼ੇਅਰ ਕਰਦੀ ਹੈ ਤਾਂ ਉਹ ਤੁਰੰਤ ਵਾਇਰਲ ਹੋ ਜਾਂਦੀ ਹੈ। ਬਾਡੀ ਸ਼ੇਮਿੰਗ ਦਾ ਸ਼ਿਕਾਰ ਰਹੀ ਆਪਣੀ ਵੱਖਰੀ ਟਾਈਪ ਦੀ ਬਾਡੀ ਨੂੰ ਲੈ ਕੇ ਕਹਿੰਦੀ ਹੈ, ‘‘ਮੈਨੂੰ ਆਪਣੀ ਬਾਡੀ ਨੂੰ ਉਸ ਦੇ ਅਸਲ ਰੂਪ ਵਿੱਚ ਸਵੀਕਾਰਨ ਵਿੱਚ ਹਮੇਸ਼ਾ ਤੋਂ ਪ੍ਰੇਸ਼ਾਨੀ ਰਹੀ, ਇਸ ਲਈ ਮੈਂ ਅਜਿਹੀ ਸਥਿਤੀ 'ਤੇ ਆ ਚੁੱਕੀ ਹਾਂ ਜਿੱਥੇ ਮੈਂ ਜਿਹੋ ਜਿਹੀ ਹਾਂ, ਉਸੇ ਰੂਪ ਵਿੱਚ ਪਸੰਦ ਕਰਨਾ ਸਿੱਖ ਰਹੀ ਹਾਂ। ਮੈਂ ਆਪਣੇ ਸਰੀਰ ਨੂੰ ਪਹਿਲਾਂ ਤੋਂ ਕਿਤੇ ਜ਼ਿਆਦਾ ਇੱਜ਼ਤ ਦੇਣ ਅਤੇ ਇਸ ਦੀ ਭਰਪੂਰ ਦੇਖਭਾਲ ਕਰਨ ਲੱਗੀ ਹਾਂ।’
ਇਲਿਆਨਾ ਨੂੰ ਖਾਣਾ ਬਣਾਉਣ ਚੰਗੀ ਲੱਗਦਾ ਹੈ। ਉਹ ਕਹਿੰਦੀ ਹੈ, ‘‘ਮੈਨੂੰ ਖੁਦ ਖਾਣਾ ਤੇ ਦੂਜਿਆਂ ਲਈ ਖਾਣਾ ਬਣਾਉਣਾ ਅਤੇ ਖਿਲਾਉਣਾ ਪਸੰਦ ਹੈ। ਮੈਂ ਆਪਣੀ ਫਿੱਗਰ ਬਾਰੇ ਚਿੰਤਤ ਹੋਣਾ ਬੰਦ ਕਰ ਦਿੱਤਾ ਹੈ। ਪਹਿਲਾਂ ਮੈਂ ਖੁਦ 'ਤੇ ਬਹੁਤ ਜ਼ੁਲਮ ਕਰਦੀ ਸੀ, ਪਰ ਅੱਜਕੱਲ੍ਹ ਮੈਨੂੰ ਅਹਿਸਾਸ ਹੈ ਕਿ ਥੋੜ੍ਹਾ ਮੋਟਾਪਾ ਹੋਣਾ ਠੀਕ ਹੈ।”

Have something to say? Post your comment