ਅੱਜਕੱਲ੍ਹ ਸਵੰਬਰ 'ਤੇ ਆਧਾਰਤ ਇੱਕ ਰਿਐਲਿਟੀ ਸ਼ੋਅ ਚਰਚਾ ਵਿੱਚ ਹੈ। ਤਮੰਨਾ ਭਾਟੀਆ ਤੋਂ ਜਦੋਂ ਸਵੰਬਰ ਨੂੰ ਲੈ ਕੇ ਸਵਾਲ ਪੁੱਛਿਆ ਗਿਆ ਤਾਂ ਉਸ ਨੇ ਇਸ ਦਾ ਇੱਕ ਮਜ਼ੇਦਾਰ ਜਵਾਬ ਦਿੱਤਾ। ਇੱਕ ਇੰਟਰਵਿਊ ਦੌਰਾਨ ਤਮੰਨਾ ਤੋਂ ਪੁੱਛਿਆ ਗਿਆ ਕਿ ਜੇ ਕਦੇ ਉਨ੍ਹਾਂ ਦਾ ਸਵੰਬਰ ਹੋਵੇ ਤਾਂ ਉਹ ਕਿਹੜੇ ਤਿੰਨ ਸੁਪਰਸਟਾਰ ਐਕਟਰ੍ਹਾਂ ਨੂੰ ਆਪਣੇ ਸਵੰਬਰ ਵਿੱਚ ਦੇਖਣਾ ਚਾਹੇਗੀ? ਇਸ ਨਾਲ ਇੱਕ ਵਾਰ ਫਿਰ ਜ਼ਾਹਿਰ ਹੋ ਗਿਆ ਕਿ ਉਹ ਰਿਤਿਕ ਰੋਸ਼ਨ ਦੀ ਕਿੰਨੀ ਵੱਡੀ ਫੈਨ ਹੈ।
ਤਮੰਨਾ ਨੇ ਆਪਣੇ ਸਵੰਬਰ 'ਚ ਸ਼ਾਮਲ ਹੋਣ ਵਾਲੇ ਅਭਿਨੇਤਾਵਾਂ ਲਈ ਰਿਤਿਕ ਰੋਸ਼ਨ, ਵਿੱਕੀ ਕੌਸ਼ਲ ਤੇ ਪ੍ਰਭਾਸ ਦਾ ਨਾਂਅ ਲਿਆ। ਤਮੰਨਾ ਨੇ ਦੱਸਿਆ ਕਿ ਜਦੋਂ ਕੁਝ ਸਮਾਂ ਪਹਿਲਾਂ ਉਹ ਰਿਤਿਕ ਨੂੰ ਮਿਲੀ ਤਾਂ ਉਸ ਨੇ ਉਸ ਨੂੰ ਦੱਸਿਆ ਸੀ ਕਿ ਉਹ ਰਿਤਿਕ ਦੀ ਬਹੁਤ ਵੱਡੀ ਫੈਨ ਹੈ। ਉਸ ਸਮੇਂ ਤਮੰਨਾ ਨੇ ਰਿਤਿਕ ਦੇ ਨਾਲ ਸੈਲਫੀ ਵੀ ਕਲਿੱਕ ਕੀਤੀ ਸੀ।