Welcome to Canadian Punjabi Post
Follow us on

06

July 2025
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐੱਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ11,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਲੇਖਾਕਾਰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂਪੰਜਾਬ ਸਰਕਾਰ ਵੱਲੋਂ 5 ਜੁਲਾਈ ਨੂੰ ਆਈ.ਆਈ.ਟੀ. ਰੋਪੜ ਵਿਖੇ ਬਿਜ਼ਨਸ ਬਲਾਸਟਰ ਐਕਸਪੋ ਦੀ ਕੀਤੀ ਜਾਵੇਗੀ ਮੇਜ਼ਬਾਨੀ : ਹਰਜੋਤ ਬੈਂਸਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀਔਰਤ ਦਾ ਘਰ ਤੱਕ ਪਿੱਛਾ ਕਰਨ ਵਾਲੇ `ਤੇ ਲੱਗੇ ਅਪਰਾਧਿਕ ਤੌਰ `ਤੇ ਪ੍ਰੇਸ਼ਾਨ ਕਰਨ ਦੇ ਦੋਸ਼ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ
 
ਅੰਤਰਰਾਸ਼ਟਰੀ

ਟੋਕੀਓ ਓਲੰਪਿਕ ਮੁਲਤਵੀ, ਇਹ ਖੇਡਾਂ 2021 ਵਿੱਚ ਹੋਣਗੀਆਂ

March 26, 2020 08:20 AM

ਟੋਕੀਓ, 25 ਮਾਰਚ (ਪੋਸਟ ਬਿਊਰੋ)- ਵਿਸ਼ਵ ਪੱਧਰੀ ਮਹਾਮਾਰੀ ਬਣ ਚੁੱਕੇ ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਜਾਪਾਨ ਨੇ ਟੋਕੀਓ ਓਲੰਪਿਕ ਨੂੰ 2021 ਵਿੱਚ ਕਰਵਾਉਣ ਦਾ ਫੈਸਲਾ ਕੀਤਾ ਹੈ।
ਟੋਕੀਓ ਓਲੰਪਿਕ ਦਾ ਆਯੋਜਨ ਇਸ ਸਾਲ 24 ਜੁਲਾਈ ਤੋਂ ਨੌਂ ਅਗਸਤ ਤੱਕ ਹੋਣਾ ਸੀ। ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਨੇ ਕੌਮਾਂਤਰੀ ਓਲੰਪਿਕ ਕਮੇਟੀ (ਆਈ ਓ ਸੀ) ਦੇ ਮੁਖੀ ਥਾਮਸ ਬਾਕ ਨਾਲ ਕਾਨਫਰੰਸ ਕਾਲ ਕਰਨ ਮਗਰੋਂ ਪੱਤਰਕਾਰ ਸੰਮੇਲਨ ਵਿੱਚ ਇਹ ਐਲਾਨ ਕੀਤਾ। ਅਬੇ ਦੇ ਇਸ ਐਲਾਨ ਨਾਲ ਦੁਨੀਆ ਭਰ ਦੇ ਖਿਡਾਰੀਆਂ ਵਿੱਚ ਰਾਹਤ ਦੀ ਲਹਿਰ ਦੌੜ ਗਈ। ਸ਼ਿੰਜੋ ਨੇ ਕੱਲ੍ਹ ਹੀ ਕਿਹਾ ਸੀ ਕਿ ਇਨ੍ਹਾਂ ਖੇਡਾਂ ਨੂੰ ਮੁਲਤਵੀ ਕੀਤਾ ਜਾ ਸਕਦਾ ਹੈ, ਜਦ ਕਿ ਬਾਕ ਨੇ ਕਿਹਾ ਸੀ ਕਿ ਇਨ੍ਹਾਂ ਖੇਡਾਂ ਨੂੰ ਮੁਲਤਵੀ ਕਰਨ ਬਾਰੇ ਵਿੱਚ ਫੈਸਲਾ ਅਗਲੇ ਚਾਰ ਹਫਤਿਆਂ ਵਿੱਚ ਲਿਆ ਜਾਵੇਗਾ। ਵਿਸ਼ਵ ਦੇ 185 ਦੇਸ਼ਾਂ ਵਿੱਚ ਫੈਲ ਚੁੱਕੇ ਕੋਰੋਨਾ ਵਾਇਰਸ ਦਾ ਖਤਰਾ ਰੁਕ ਨਹੀਂ ਰਿਹਾ। ਕੈਨੇਡਾ ਅਤੇ ਆਸਟਰੇਲੀਆ ਨੇ ਸੋਮਵਾਰ ਨੂੰ ਟੋਕੀਓ ਓਲੰਪਿਕ ਤੋਂ ਹਟਣ ਦਾ ਐਲਾਨ ਕੀਤਾ ਸੀ, ਜਦ ਕਿ ਅਮਰੀਕੀ ਓਲੰਪਿਕ ਕਮੇਟੀ ਨੇ ਮੰਗ ਕੀਤੀ ਸੀ ਕਿ ਟੋਕੀਓ ਓਲੰਪਿਕ ਨੂੰ ਮੁਲਤਵੀ ਕੀਤਾ ਜਾਵੇ। ਕੈਨੇਡਾ ਅਤੇ ਆਸਟਰੇਲੀਆ ਨੇ ਸਾਫ ਤੌਰ 'ਤੇ ਕਿਹਾ ਸੀ ਕਿ ਇਨ੍ਹਾਂ ਖੇਡਾਂ ਨੂੰ 2021 ਵਿੱਚ ਕਰਵਾਇਆ ਜਾਵੇ, ਉਦੋਂ ਉਹ ਇਸ ਵਿੱਚ ਹਿੱਸਾ ਲੈਣਗੇ।
ਅਬੇ ਨੇ ਕਿਹਾ ਕਿ ਉਹ ਅਤੇ ਆਈ ਓ ਸੀ ਦੇ ਮੁਖੀ ਬਾਕ ਇਨ੍ਹਾਂ ਖੇਡਾਂ ਨੂੰ ਇੱਕ ਸਾਲ ਤੱਕ ਮੁਲਤਵੀ ਕਰਨ ਲਈ ਸਹਿਮਤ ਹੋ ਗਏ ਹਨ। ਟੋਕੀਓ ਨੇ ਇਨ੍ਹਾਂ ਖੇਡਾਂ ਲਈ ਆਪਣੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਸਨ, ਜਦੋਂ ਕੋਰੋਨਾ ਨੇ ਦੁਨੀਆ ਭਰ ਵਿੱਚ ਆਪਣੇ ਪੈਰ ਪਸਾਰਨੇ ਸ਼ੁਰੂ ਕੀਤੇ ਸਨ। ਜਾਪਾਨ ਅਤੇ ਆਈ ਓ ਸੀ ਪਿਛਲੇ ਕੁਝ ਮਹੀਨਿਆਂ ਤੋਂ ਕਹਿ ਰਹੇ ਸਨ ਕਿ ਇਨ੍ਹਾਂ ਖੇਡਾਂ ਦਾ ਆਯੋਜਨ ਆਪਣੇ ਨਿਰਧਾਰਤ ਸਮੇਂ 24 ਜੁਲਾਈ ਤੋਂ ਸ਼ੁਰੂ ਹੋਵੇਗਾ, ਪਰ ਕੋਰੋਨਾ ਦੇ ਵਧਦੇ ਖਤਰੇ ਨਾਲ ਜਾਪਾਨ ਅਤੇ ਆਈ ਓ ਸੀ 'ਤੇ ਵੀ ਇਹ ਦਬਾਅ ਵਧਣ ਲੱਗਾ ਕਿ ਇਨ੍ਹਾਂ ਖੇਡਾਂ ਨੂੰ ਮੁਲਤਵੀ ਕੀਤਾ ਜਾਵੇ।
ਜਾਪਾਨ ਓਲੰਪਿਕ ਕਮੇਟੀ ਦੀ ਬੋਰਡ ਮੈਂਬਰ ਕਾਓਰੀ ਯਾਮਾਗੁਚੀ ਨੇ ਕਿਹਾ ਸੀ ਕਿ ਓਲੰਪਿਕ ਖੇਡਾਂ ਨੂੰ ਮੁਲਤਵੀ ਕਰ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਕੋਰੋਨਾ ਵਾਇਰਸ ਦੇ ਖਤਰੇ ਕਾਰਨ ਐਥਲੀਟ ਆਪਣੀਆਂ ਤਿਆਰੀਆਂ ਪੂਰੀਆਂ ਨਹੀਂ ਕਰ ਸਕਣਗੇ। ਓਲੰਪਿਕ ਖੇਡਾਂ ਮੁਲਤਵੀ ਹੋਣ ਦੇ ਬਾਵਜੂਦ ਅਗਲੇ ਸਾਲ ਵੀ ਟੋਕੀਓ 2020 ਹੀ ਅਖਵਾਉਣਗੀਆਂ। ਸ਼ਹਿਰ ਦੇ ਗਵਰਨਰ ਯੂਰਿਕੋ ਕੋਇਕੇ ਨੇ ਇਹ ਜਾਣਕਾਰੀ ਦਿੱਤੀ ਹੈ। ਓਲੰਪਿਕ ਖੇਡਾਂ ਨੇ ਰਾਜਨੀਤਕ ਬਾਈਕਾਟ (ਮਾਸਕੋ 1980) ਅਤੇ ਅੱਤਵਾਦ (ਮਿਊਨਿਖ 1972) ਦਾ ਸਾਹਮਣਾ ਕੀਤਾ ਹੈ, ਪਰ ਇਹ ਖੇਡਾਂ ਸਿਰਫ ਯੁੱਧ ਕਾਰਨ ਹੀ ਰੱਦ ਹੋਈਆਂ ਹਨ। ਟੋਕੀਓ ਓਲੰਪਿਕ 2020 ਮੁਲਤਵੀ ਕੀਤੇ ਜਾਣ ਪਿੱਛੋਂ ਬੀਤੇ ਦੇ ਗਲਿਆਰਿਆਂ ਵਿੱਚ ਜਾ ਕੇ ਇਨ੍ਹਾਂ ਖੇਡਾਂ 'ਤੇ ਨਜ਼ਰ ਪਾਈ ਜਾ ਸਕਦੀ ਹੈ, ਜਿਨ੍ਹਾਂ 'ਤੇ ਜੰਗ ਦੀ ਗਾਜ ਡਿੱਗੀ ਸੀ।
ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖ ਕੇ ਟੋਕੀਓ ਵਿੱਚ ਓਲੰਪਿਕ ਮਸ਼ਾਲ ਨੂੰ ਰਿਲੇਅ ਦੌੜਾਕ ਲੈ ਕੇ ਨਹੀਂ ਚੱਲਣਗੇ, ਪਰ ਜਾਪਾਨ ਦੇ ਉੱਤਰੀ ਸ਼ਹਿਰ ਫੁਕੂਸ਼ਿਮਾ ਵਿੱਚ ਮਸ਼ਾਲ ਨੂੰ ਦੇਖਣ 1000 ਤੋਂ ਵੱਧ ਲੋਕ ਇਕੱਠੇ ਹੋ ਗਏ। ਇਹ ਮਸ਼ਾਲ ਪਿਛਲੇ ਹਫਤੇ ਯੂਨਾਨ ਤੋਂ ਜਾਪਾਨ ਪਹੁੰਚੀ ਸੀ ਤੇ ਇਸ ਦੀ ਜਾਪਾਨ ਰਿਲੇਅ ਦੀ ਸ਼ੁਰੂਆਤ ਫੁਕੂਸ਼ਿਮਾ ਸ਼ਹਿਰ ਤੋਂ ਐਤਵਾਰ ਨੂੰ ਹੋਣੀ ਸੀ। ਇੱਕ ਸਥਾਨਕ ਅਧਿਕਾਰੀ ਨੇ ਦੱਸਿਆ ਕਿ ਮਸ਼ਾਲ ਨੂੰ ਲੈ ਕੇ ਦੌੜਾਕ ਨਹੀਂ ਦੌੜਨਗੇ, ਸਗੋਂ ਇਸ ਨੂੰ ਇੱਕ ਲਾਲਟੇਨ ਵਿੱਚ ਲਿਜਾਇਆ ਜਾਵੇਗਾ। ਫੁਕੂਸ਼ਿਮਾ ਵਿੱਚ ਲੋਕਾਂ ਨੇ ਕੋਰੋਨਾ ਦੇ ਖਤਰੇ ਬਾਰੇ ਸਰਕਾਰ ਦੀ ਚਿਤਾਵਨੀ ਨੂੰ ਨਜ਼ਰ ਅੰਦਾਜ਼ ਕੀਤਾ ਤੇ ਇੱਕ ਹਜ਼ਾਰ ਤੋਂ ਵੱਧ ਲੋਕ ਮਸ਼ਾਲ ਦੇਖਣ ਲਈ ਇਕੱਠੇ ਹੋ ਗਏ। ਹਾਲਾਂਕਿ ਲੋਕਾਂ ਨੇ ਆਪਣੇ ਚਿਹਰਿਆਂ 'ਤੇ ਮਾਸਕ ਪਾ ਰੱਖੇ ਸਨ। ਇਨ੍ਹਾਂ 'ਚੋਂ ਇੱਕ ਅੱਧਾ ਵਿਅਕਤੀ ਅਜਿਹਾ ਸੀ, ਜਿਸ ਨੇ ਮਾਸਕ ਨਹੀਂ ਪਾਇਆ ਸੀ। ਸਰਕਾਰ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਸੀ ਕਿ ਮਸ਼ਾਲ ਨੂੰ ਦੇਖਣ ਲਈ ਇਕੱਠੇ ਨਾ ਹੋਣ, ਪਰ ਲੋਕਾਂ 'ਤੇ ਇਸ ਦਾ ਕੋਈ ਅਸਰ ਨਹੀਂ ਪਿਆ। ਜਾਪਾਨ ਵਿੱਚ 1852 ਲੋਕ ਕੋਰੋਨਾ ਤੋਂ ਪੀੜਤ ਹਨ ਤੇ ਇਸ ਵਾਇਰਸ ਤੋਂ 52 ਮੌਤਾਂ ਹੋ ਚੁੱਕੀਆਂ ਹਨ।

 

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਜ਼ੋਹਰਾਨ ਮਮਦਾਨੀ ਨੇ ਨਿਊਯਾਰਕ ਸਿਟੀ ਦੀ ਡੈਮੋਕਰੇਟਿਕ ਮੇਅਰ ਪ੍ਰਾਇਮਰੀ ਜਿੱਤੀ ਇਮਰਾਨ ਖ਼ਾਨ ਨੇ ਕਿਹਾ- ਗੁਲਾਮੀ ਕਰਨ ਨਾਲੋਂ ਜੇਲ੍ਹ ਦੀ ਕੋਠੜੀ `ਚ ਰਹਿਣ ਨੂੰ ਤਰਜੀਹ ਦੇਵਾਂਗਾ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ ਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਨਹੀਂ ਹੋਣਗੇ ਸ਼ਾਮਿਲ ਅਮਰੀਕਾ ਇਜ਼ਰਾਈਲ ਨੂੰ ਬਚਾਉਣ ਲਈ ਜੰਗ ਵਿੱਚ ਕੁੱਦਿਆ : ਖਾਮੇਨੇਈ ਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ