Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਸੰਪਾਦਕੀ

ਅਫਗਾਨਸਤਾਨ: ਸਭ ਦੇਸ ਪਰਾਇਆ

March 26, 2020 08:14 AM

ਪੰਜਾਬੀ ਪੋਸਟ ਸੰਪਾਦਕੀ

ਕੱਲ ਅਮ੍ਰਤਿ ਵੇਲੇ ਅਫਗਾਨਸਤਾਨ ਦੀ ਰਾਜਧਾਨੀ ਵਿੱਚ ਇਸਲਾਮਿਕ ਸਟੇਟ ਦੇ ਅਤਿਵਾਦੀਆਂ ਨੇ ਹਮਲਾ ਕਰਕੇ 27 ਦੇ ਕਰੀਬ ਸਿੱਖ ਸ਼ਰਧਾਲੂਆਂ ਨੂੰ ਹਲਾਕ ਕਰ ਦਿੱਤਾ। ਹਮਲਾ ਹੋਣ ਵੇਲੇ ਕਾਬੁਲ ਦੇ ਸ਼ੋਰਬਜ਼ਾਰ ਇਲਾਕੇ ਵਿੱਚ ਸਥਿਤ ਗੁਰਦੁਆਰਾ ਸਾਹਿਬ ਦੇ ਕੰਪਾਊਂਡ ਵਿੱਚ ਬਣੀ ਧਰਮਸ਼ਾਲਾ ਵਿੱਚ 200 ਦੇ ਕਰੀਬ ਸਿੱਖ ਸ਼ਰਧਾਲੂ ਮੌਜੂਦ ਸਨ। ਇੰਝ ਵੀ ਕਿਹਾ ਜਾ ਸਕਦਾ ਹੈ ਕਿ ਉਸ ਅਭਾਗੇ ਮੁਲਕ ਵਿੱਚ ਸਿੱਖਾਂ ਦੀ ਸ਼ਾਇਦ ਸਿਰਫ਼ ਐਨੀ ਕੁ ਹੀ ਗਿਣਤੀ ਬਚਦੀ ਹੈ। ਸਿੱਖਾਂ ਦੇ ਹੋਏ ਇਸ ਕਤਲੇਆਮ ਦੀ ਖ਼ਬਰ ਮਿਲਣ ਤੋਂ ਬਾਅਦ ਜਿਹੜਾ ਪਹਿਲਾ ਖਿਆਲ ਮਨ ਵਿੱਚ ਆਇਆ ਉਹ ਗੁਰਬਾਣੀ ਦੀ ਤੁਕ ਸੀ, ‘ਮਨ ਪਰਦੇਸੀ ਜੇ ਥੀਆ ਸਭ ਦੇਸ ਪਰਾਇਆ’। ਅਮਰੀਕਾ ਵੱਲੋਂ ਜਾਰੀ ਖੋਜ ਪੱਤਰਾਂ ਅਤੇ ਸੀ.ਬੀ.ਸੀ. ਸਮੇਤ ਪਰਪੱਕ ਕੈਨੇਡੀਅਨ ਮੀਡੀਆ ਸੂਤਰਾਂ ਮੁਤਾਬਕ 1980ਵਿਆਂ ਦੇ ਦਹਾਕੇ ਵਿੱਚ ਅਫਗਾਨਤਾਨ ਵਿੱਚ ਪੰਜ ਲੱਖ ਤੋਂ ਵੱਧ ਸਿੱਖ ਵੱਸਦੇ ਸਨ। ਬਾਅਦ ਵਿੱਚ ਜਿਸ ਕਿਸਮ ਦਾ ਮਾਹੌਲ ਉੱਥੇ ਬਣਿਆ, ਜੇ ਉਸਦਾ ਪ੍ਰਤੀਸ਼ਤਤਾ ਦੇ ਲਿਹਾਜ਼ ਨਾਲ ਹਿਸਾਬ ਲਾਇਆ ਜਾਵੇ ਤਾਂ ਸੱਭ ਤੋਂ ਵੱਧ ਨੁਕਸਾਨ ਅਤੇ ਸੱਭ ਤੋਂ ਘੱਟ ਹਮਦਰਦੀ ਸਿੱਖ ਭਾਈਚਾਰੇ ਦੇ ਪੱਲੇ ਪਈ ਹੈ।

ਅਫਗਾਨਸਤਾਨ ਵਿੱਚ ਸਿੱਖਾਂ ਉੱਤੇ ਜਦੋਂ ਕਦੇ ਵੀ ਹਮਲੇ ਹੋਏ ਹਨ ਤਾਂ ਤੁਰੰਤ ਆਈਆਂ ਖ਼ਬਰਾਂ ਅਤੇ ਹਮਦਰਦੀ ਭਰੇ ਬਿਆਨਾਂ ਤੋਂ ਇਲਾਵਾ ਕਿਸੇ ਵੀ ਧਿਰ ਨੇ ਸਮੁੱਚਤਾ ਨਾਲ ਇੱਕ ਪੂਰੀ ਦੀ ਪੂਰੀ ਕਮਿਉਨਿਟੀ ਦੇ ਕਤਲਾਂ, ਅਪਹਰਣਾਂ, ਅਬਲਾਵਾਂ ਦੇ ਬਲਾਤਕਾਰਾਂ ਅਤੇ ਹਿਜਰਤ ਦੇ ਵਰਤਾਰੇ ਉੱਤੇ ਪੰਛੀ ਝਾਤ ਵੀ ਨਹੀਂ ਪਾਈ ਹੈ। ਭਵਿੱਖ ਵਿੱਚ ਜਦੋਂ ਕਦੇ ਇਸ ਖਿੱਤੇ ਦੇ ਇਤਿਹਾਸ ਨੂੰ ਵਾਚਣ ਦੀ ਸੱਚੀ ਕੋਸਿ਼ਸ਼ ਕੀਤੀ ਜਾਵੇਗੀ ਤਾਂ ਵਰਤਮਾਨ ਪੀੜੀ ਨੂੰ ਸ਼ਰਮਨਾਕ ਢੰਗ ਨਾਲ ਮੂੰਹ ਗੋਡਿਆਂ ਵਿੱਚ ਦੇ ਕੇ ਸ਼ਰਮਿੰਦਾ ਹੋਣਾ ਪਵੇਗਾ। ਇਸ ਪੀੜੀ ਵਿੱਚ ਸੱਭ ਸ਼ਾਮਲ ਹਨ ਸਮੇਤ ਅਫਗਾਨਸਤਾਨ, ਪਾਕਿਸਤਾਨ, ਭਾਰਤ ਅਤੇ ਹੋਰ ਸਰਕਾਰਾਂ ਜਿਹਨਾਂ ਦਾ ਉਸ ਖਿੱਤੇ ਦੀ ਸਿਆਸਤ ਨਾਲ ਸਿੱਧਾ ਸਬੰਧ ਹੈ। ਇਸ ਪੀੜੀ ਵਿੱਚ ਮਨੁੱਖੀ ਅਧਿਕਾਰਾਂ ਲਈ ਕੋਠੇ ਚੜ ਕੇ ਹੋਰਾਂ ਨੂੰ ਮੱਤਾਂ ਦੇਣ ਵਾਲੇ ਅਮਰੀਕਾ, ਇੰਗਲੈਂਡ, ਕੈਨੇਡਾ, ਫਰਾਂਸ ਵਰਗੇ ਲੋਕਤੰਤਰ ਵੀ ਸ਼ਾਮਲ ਹਨ ਜਿਹਨਾਂ ਬਾਰੇ ਕਿਹਾ ਜਾ ਸਕਦ ਹੈ ਕਿ ਇਹਨੇ ਅਫਗਾਨਸਤਾਨ ਵਿੱਚ ਮਨੁੱਖੀ ਅਧਿਕਾਰਾਂ ਨੂੰ ਮਨੁੱਖਤਾ ਦੇ ਪਰੀਪੇਖ ਤੋਂ ਨਹੀਂ ਸਗੋਂ ਸਿਆਸੀ ਕੋਣ ਤੋਂ ਹੀ ਨਿਭਾਇਆ ਹੈ। ਵੱਡੀ ਹੱਦ ਤੱਕ ਉਹਨਾਂ ਸਿੱਖ ਸੰਸਥਾਵਾਂ ਨੂੰ ਵੀ ਜਵਾਬਦੇਹ ਹੋਣਾ ਪਵੇਗਾ ਜਿਹੜੀਆਂ ਮਨੁੱਖਤਾ ਦੇ ਭਲੇ ਲਈ ਕੰਮ ਕਰਨ ਦੀ ਹਾਮੀ ਭਰਦੀਆਂ ਜਾਣੇ ਜਣਜਾਣੇ ਕਾਰਣਾਂ ਅਤੇ ਹਿੱਤਾਂ ਕਾਰਣ ਅਫਗਾਨੀ ਸਿੱਖਾਂ ਦੀ ਸੇਵਾ ਵਿੱਚ ਅਣਦੇਖੀ ਕਰਦੀਆਂ ਰਹੀਆਂ ਹਨ।

ਸਿੱਖਾਂ ਉੱਤੇ ਹੋਇਆ ਤਾਜ਼ਾ ਹਮਲਾ ਇਸ ਗੱਲ ਨੂੰ ਸਮਝਣ ਵਿੱਚ ਮਦਦ ਕਰਦਾ ਹੈ ਕਿ ਭਾਰਤ ਵਿੱਚ ਦਸੰਬਰ 2019 ਵਿੱਚ ਪਾਸ ਕੀਤੇ ਗਏ ਵਿਵਾਦਗ੍ਰਸਤ ਸਿਟੀਜ਼ਨਸਿ਼ੱਪ ਸੋਧ ਐਕਟ (Citizenship Amendment Act)ਦੀ ਅਫਗਾਨਸਤਾਨ ਤੋਂ ਭਾਰਤ ਵਿੱਚ ਹਿਜਰਤ ਕਰਕੇ ਆਏ ਸਿੱਖਾਂ ਵੱਲੋਂ ਜਲਸੇ ਕਰਕੇ ਕਿਉਂ ਹਮਾਇਤ ਕੀਤੀ ਗਈ। ਸ਼ਾਇਦ ਉਹਨਾਂ ਲਈ ਇਹ ‘ਜਿਸ ਤਨ ਲਾਗੈ ਸੋ ਤਨ ਜਾਣੇ’ ਵਾਲੀ ਹਕੀਕਤ ਦੀ ਤਰਜਮਾਨੀ ਸੀ ਕਿਉਂਕਿ ਇਹ ਐਕਟ ਅਫਗਾਨਸਤਾਨ, ਬੰਗਲਾਦੇਸ਼ ਅਤੇ ਪਾਕਿਸਤਾਨ ਤੋਂ ਆਉਣ ਵਾਲੇ ਹਿੰਦੂ ਸਿੱਖਾਂ ਨੂੰ ਸਿਟੀਜ਼ਨਸਿ਼ੱਪ ਗਰਾਂਟ ਕਰਨ ਦੀ ਗੱਲ ਕਰਦਾ ਹੈ ਨਾ ਕਿ ਹੋਰ ਧਰਮ ਦੇ ਅਨੂਯਾਈਆਂ ਨੂੰ। ਧਰਮ ਨਿਰਪੱਖਤਾ ਦੇ ਸਿਧਾਂਤ ਤੋਂ ਗਲਤ ਇਸ ਕਾਨੂੰਨ ਦਾ ਇੱਥੇ ਜਿ਼ਕਰ ਸਿਰਫ਼ ਅਤੇ ਸਿਰਫ਼ ਅਫਗਾਨਸਤਾਨੀ ਸਿੱਖਾਂ ਦੇ ਦਰਦ ਬਾਰੇ ਸੋਚਣ ਲਈ ਮਜ਼ਬੂਰ ਕਰਨ ਵਾਸਤੇ ਕੀਤਾ ਜਾ ਰਿਹਾ ਹੈ। ਆਖਰ ਨੂੰ ਅਫਗਾਨੀ ਸਿੱਖ ਨੂੰ ਉੱਥੇ ਗੁਲਾਮਾਂ ਤੋਂ ਬਦਤਰ ਜੀਵਨ ਜਿਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਮਿਸਾਲ ਵਜੋਂ ਅਫਗਾਨੀ ਸਿੱਖਾਂ ਨੂੰ ਅਤਿਵਾਦੀਆਂ ਦਾ ਹੁਕਮ ਹੈ ਕਿ ਉਹ ਆਪਣੇ ਗੁੱਟਾਂ ਉੱਤੇ ਪੀਲੇ ਗਾਨੇ ਬੰਨ ਕੇ ਰੱਖਣ ਤਾਂ ਜੋ ਉਹਨਾਂ ਦੀ ਦੂਰੋਂ ਪਹਿਚਾਣ ਹੋ ਸਕੇ।

ਕੈਨੇਡਾ ਵਿੱਚ ਸਿੱਖ ਸਿਆਸਤਦਾਨਾਂ, ਐਮ ਪੀਆਂ ਦੀ ਕੋਈ ਕਮੀ ਨਹੀਂ ਹੈ ਪਰ ਇਹ ਆਖਣਾ ਮੁਸ਼ਕਲ ਹੈ ਕਿ ਉਹਨਾਂ ਨੇ ਇੱਕਮਨ ਹੋ ਕੇ ਅਫਗਾਨੀ ਸਿੱਖਾਂ ਦੀ ਸਥਿਤੀ ਸੁਧਾਰਨ ਬਾਰੇ ਕੋਈ ਕਦਮ ਚੁੱਕਿਆ ਹੋਵੇ। ਇੱਕ ਅਪਵਾਦ ਅਲਬਰਟਾ ਤੋਂ ਐਮ ਐਲ ਏ ਮਹਿਰੂਮ ਮਨਮੀਤ ਸਿੰਘ ਭੁੱਲਰ ਸੀ ਜਿਸਨੇ ਅਫਗਾਨੀ ਸਿੱਖਾਂ ਨੂੰ ਕੈਨੇਡਾ ਲਿਆਉਣ ਬਾਰੇ ਜਿ਼ਕਰਯੋਗ ਕੰਮ ਕੀਤਾ ਸੀ। ਉਹ ਫੈਡਰਲ ਸਿਆਸਤਦਾਨ ਨਹੀਂ ਸੀ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਕੰਮ ਕਰਨਾ ਉਸਦੇ ਅਧਿਕਾਰ ਖੇਤਰ ਦਾ ਹਿੱਸਾ ਨਹੀਂ ਸੀ ਬਣਦਾ। ਇਸਦੇ ਬਾਵਜੂਦ ਸਵਰਗੀ ਭੁੱਲਰ ਨੇ ਅਫਗਾਨੀ ਸਿੱਖਾਂ ਦੇ ਦਰਦ ਨੂੰ ਸਮਝਿਆ ਅਤੇ ਅੱਗੇ ਹੋ ਕੇ ਕੰਮ ਕੀਤਾ। ਬਾਕੀ ਕਿਸੇ ਹੋਰ ਲੀਡਰ ਨੇ ਗੱਲਾਂ ਬਿਆਨਾਂ ਤੋਂ ਵੱਧ ਕੇ ਕੁੱਝ ਕੀਤਾ ਹੋਵੇ, ਉਸ ਬਾਰੇ ਅੰਕੜਿਆਂ ਆਧਾਰਿਤ ਬਹਿਸ ਹੋ ਸਕਦੀ ਹੈ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?