Welcome to Canadian Punjabi Post
Follow us on

05

August 2021
 
ਕੈਨੇਡਾ

ਸੈੱਲ ਫੋਨ ਟਰੈਕਿੰਗ ਉੱਤੇ ਮਿਸ਼ੇਲ ਰੈਂਪਲ ਨੇ ਪ੍ਰਗਟਾਇਆ ਇਤਰਾਜ਼

March 26, 2020 08:11 AM

ਕੈਲਗਰੀ, 25 ਮਾਰਚ (ਪੋਸਟ ਬਿਊਰੋ) : ਕੋਵਿਡ-19 ਮਹਾਮਾਰੀ ਦੌਰਾਨ ਕੁਆਰਨਟੀਨ ਤੇ ਕਾਂਟੈਕਟ ਟਰੇਸ ਕਰਨ ਦੀਆਂ ਕੋਸਿ਼ਸ਼ਾਂ ਵਜੋਂ ਲੋਕਾਂ ਨੂੰ ਟਰੈਕ ਕਰਨ ਲਈ ਸਰਕਾਰ ਵੱਲੋਂ ਸੈੱਲ ਫੋਨ ਡਾਟਾ ਦੀ ਵਰਤੋਂ ਕਰਨ ਉੱਤੇ ਕੀਤੇ ਜਾ ਰਹੇ ਵਿਚਾਰ ਵਟਾਂਦਰੇ ਦੇ ਸਬੰਧ ਵਿੱਚ ਅੱਜ ਇੰਡਸਟਰੀ ਤੇ ਇਕਨੌਮਿਕ ਡਿਵੈਲਪਮੈਂਟ ਲਈ ਸ਼ੇਡੋ ਮੰਤਰੀ ਮਿਸ਼ੇਲ ਰੈਂਪਲ ਗਾਰਨਰ ਨੇ ਬਿਆਨ ਜਾਰੀ ਕਰਕੇ ਇਤਰਾਜ਼ ਪ੍ਰਗਟਾਇਆ।
ਉਨ੍ਹਾਂ ਆਖਿਆ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੋਵਿਡ-19 ਦੇ ਪਸਾਰ ਨੂੰ ਰੋਕਣਾ ਸਮੇਂ ਦੀ ਮੰਗ ਹੈ ਤੇ ਦੁਨੀਆ ਭਰ ਵਿੱਚ ਪਬਲਿਕ ਹੈਲਥ ਅਧਿਕਾਰੀਆਂ ਵੱਲੋਂ ਆਊਟਬ੍ਰੇਕ ਦੀ ਪਛਾਣ ਕਰਨ ਲਈ ਸੈੱਲ ਫੋਨ ਡਾਟਾ ਦੀ ਵਰਤੋਂ ਵਿੱਚ ਤੇਜ਼ੀ ਨਾਲ ਵਾਧਾ ਵੀ ਹੋਇਆ ਹੈ। ਇਸ ਡਾਟਾ ਦੀ ਵਰਤੋਂ ਇਹ ਪਤਾ ਲਾਉਣ ਲਈ ਵੀ ਕੀਤੀ ਜਾਂਦੀ ਹੈ ਕਿ ਕਿੱਥੇ ਲੋਕ ਇਕੱਠੇ ਹੋ ਰਹੇ ਹਨ ਤੇ ਪਾਜ਼ੀਟਿਵ ਪਾਏ ਜਾਣ ਵਾਲੇ ਲੋਕਾਂ ਦੀ ਮੂਵਮੈਂਟ ਦਾ ਪਤਾ ਲਾਉਣ ਲਈ ਵੀ ਇਸ ਡਾਟਾ ਦੀ ਵਰਤੋਂ ਕੀਤੀ ਜਾਂਦੀ ਹੈ।
ਕੀ ਕੈਨੇਡਾ ਵੱਲੋਂ ਵੀ ਇਸ ਤਰ੍ਹਾਂ ਦੇ ਮਾਪਦੰਡ ਅਪਣਾਏ ਜਾਣਗੇ, ਇਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਮੁਕੰਮਲ ਤੌਰ ਉੱਤੇ ਇਨਕਾਰ ਵੀ ਨਹੀਂ ਕੀਤਾ ਗਿਆ। ਸਗੋਂ ਉਨ੍ਹਾਂ ਦਾ ਕਹਿਣਾ ਇਹ ਸੀ ਕਿ ਸਾਰੇ ਬਦਲ ਹੀ ਖੁਲ੍ਹੇ ਹਨ। ਇਨ੍ਹਾਂ ਕਿਆਸਅਰਾਈਆਂ ਨਾਲ ਕਈ ਕੈਨੇਡੀਅਨ ਹੈਰਾਨ ਹਨ ਕਿ ਉਨ੍ਹਾਂ ਦੀ ਪ੍ਰਾਈਵੇਸੀ ਦਾ ਕੀ ਬਣੇਗਾ। ਜੀਓਲੋਕੇਸ਼ਨ ਡਾਟਾ ਬਹੁਤ ਹੀ ਸੰਵੇਦਨਸ਼ੀਲ ਹੁੰਦਾ ਹੈ ਕਿਉਂਕਿ ਇਸ ਨਾਲ ਕਿਸੇ ਵਿਅਕਤੀ ਦੀ ਸ਼ਨਾਖਤ ਕਰਨਾ ਬਹੁਤ ਹੀ ਸੁਖਾਲਾ ਹੋ ਜਾਂਦਾ ਹੈ। ਮਿਸਾਲ ਵਜੋਂ ਰਾਤ ਸਮੇਂ ਕੋਈ ਵਿਅਕਤੀ ਕਿਤੇ ਠਹਿਰਦਾ ਹੈ ਤਾਂ ਉਸ ਦੀ ਲੋਕੇਸ਼ਨ ਉਸ ਦੇ ਘਰ ਦਾ ਪਤਾ ਹੋ ਸਕਦੀ ਹੈ।
ਇਸ ਲਈ ਮਿਸ਼ੇਲ ਰੈਂਪਲ ਨੇ ਸਰਕਾਰ ਤੋਂ ਹੇਠ ਲਿਖੀਆਂ ਗੱਲਾਂ ਦੀ ਮੰਗ ਕੀਤੀ :
· ਪਾਰਦਰਸ਼ਤਾ ਦੀ ਵਰਤੋਂ ਕੀਤੀ ਜਾਵੇ ਤੇ ਕੈਨੇਡੀਅਨਾਂ ਨੂੰ ਇਹ ਦੱਸਿਆ ਜਾਵੇ ਕਿ ਕਿਹੋ ਜਿਹੇ ਹਾਲਾਤ ਵਿੱਚ ਸਰਕਾਰ ਇਨ੍ਹਾਂ ਮਾਪਦੰਡਾਂ ਦੀ ਵਰਤੋਂ ਕਰਨ ਬਾਰੇ ਸੋਚੇਗੀ
· ਇਸ ਤਰ੍ਹਾਂ ਦੀ ਕੋਈ ਵੀ ਰਣਨੀਤੀ ਸ਼ੁਰੂ ਕਰਨ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਨੂੰ ਭਰੋਸੇ ਵਿੱਚ ਲਿਆ ਜਾਵੇ ਤੇ ਯਕੀਨੀ ਬਣਾਇਆ ਜਾਵੇ ਕਿ ਸੁਰੱਖਿਆ ਉਪਾਅ ਤੇ ਪਾਰਲੀਮਾਨੀ ਨਰੀਖਣ ਸਬੰਧੀ ਮਾਪਦੰਡ ਅਪਣਾਏ ਜਾਣ
· ਕੈਨੇਡੀਅਨਾਂ ਨੂੰ ਇਹ ਭਰੋਸਾ ਦਿਵਾਇਆ ਜਾਵੇ ਕਿ ਇਹ ਉਨ੍ਹਾਂ ਦੀ ਰਜ਼ਾਮੰਦੀ ਨਾਲ ਤੇ ਸਖ਼ਤ ਦਾਇਰੇ ਵਿੱਚ ਰਹਿ ਕੇ, ਜਿਵੇਂ ਕਿ ਇਨ੍ਹਾਂ ਦੀ ਵਰਤੋਂ ਕੌਣ ਕਰ ਸਕੇਗਾ, ਇਨ੍ਹਾਂ ਨੂੰ ਸੁਰੱਖਿਅਤ ਢੰਗ ਨਾਲ ਸਟੋਰ ਕਿਵੇਂ ਕੀਤਾ ਜਾਵੇਗਾ ਤੇ ਕਿੰਨੀ ਦੇਰ ਤੱਕ ਇਨ੍ਹਾਂ ਨੂੰ ਸਟੋਰ ਕੀਤਾ ਜਾਵੇਗਾ, ਹੀ ਵਰਤੇ ਜਾਣ।
· ਡਾਟਾ ਇਕੱਠਾ ਕਰਨ ਦੇ ਸਕੋਪ ਨੂੰ ਪਰਿਭਾਸ਼ਤ ਕਰਨਾ
· ਇਹ ਯਕੀਨੀ ਬਣਾਇਆ ਜਾਵੇ ਕਿ ਇਸ ਡਾਟਾ ਨੂੰ ਆਰਜ਼ੀ ਤੌਰ ਉੱਤੇ ਇੱਕਠਾ ਕੀਤਾ ਜਾ ਰਿਹਾ ਹੈ ਤੇ ਇਸ ਦੀ ਵਰਤੋਂ ਕਦੋਂ ਤੱਕ ਕੀਤੀ ਜਾਵੇਗੀ ਇਸ ਬਾਰੇ ਵੀ ਸਪਸ਼ਟ ਜਾਣਕਾਰੀ ਦਿੱਤੀ ਜਾਵੇ

 

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਡੈਲਟਾ ਵੇਰੀਐਂਟ ਦੀ ਬਦੌਲਤ ਬੀ ਸੀ ਵਿੱਚ ਹਰ ਸੱਤਵੇਂ ਤੋਂ ਦਸਵੇਂ ਦਿਨ ਵੱਧ ਰਹੇ ਹਨ ਕੋਵਿਡ-19 ਦੇ ਮਾਮਲੇ
ਕੈਨੇਡੀਅਨ ਪਾਰਟੀਆਂ ਅੰਦਰਖਾਤੇ ਕਰ ਰਹੀਆਂ ਹਨ ਚੋਣਾਂ ਦੀਆਂ ਤਿਆਰੀਆਂ?
ਮਾਂਟਰੀਅਲ ਵਿੱਚ ਚੱਲੀਆਂ ਗੋਲੀਆਂ, 3 ਹਲਾਕ
ਅਜੇ ਵੀ ਵਿਰੋਧੀਆਂ ਤੋਂ ਅੱਗੇ ਹਨ ਟਰੂਡੋ ਦੇ ਲਿਬਰਲ : ਰਿਪੋਰਟ
ਇਸ ਹਫਤੇ ਕੈਨੇਡਾ ਨੂੰ ਹਾਸਲ ਹੋਣਗੀਆਂ ਕੋਵਿਡ-19 ਵੈਕਸੀਨ ਦੀਆਂ 2·3 ਮਿਲੀਅਨ ਡੋਜ਼ਾਂ
ਫੋਰਟਿਨ ਉੱਤੇ ਲੱਗੇ ਦੋਸ਼ਾਂ ਬਾਰੇ ਕਾਰਜਕਾਰੀ ਡਿਫੈਂਸ ਚੀਫ ਦੇ ਨੋਟਸ ਤੋਂ ਝਲਕੀ ਫੌਜੀ ਅਧਿਕਾਰੀਆਂ ਦੀ ਕਸ਼ਮਕਸ਼
ਡੈਲਟਾ ਵੇਰੀਐਂਟ ਕਾਰਨ ਕੈਨੇਡਾ ਵਿੱਚ ਆ ਸਕਦੀ ਹੈ ਚੌਥੀ ਵੇਵ : ਟੈਮ
ਦੂਜੀ ਛਿਮਾਹੀ ਵਿੱਚ ਅਰਥਚਾਰੇ ਦੀ ਸਥਿਤੀ ਮਜ਼ਬੂਤ ਹੋਣ ਦੀ ਉਮੀਦ : ਸਟੈਟਸਕੈਨ
ਜਦੋਂ ਮੈਨੀਕੁਇਨ ਸਮਝ ਕੇ ਮਹਿਲਾ ਦੀ ਲਾਸ਼ ਕੂੜੇਦਾਨ ਵਿੱਚ ਸੁੱਟੀ ਗਈ
ਐਕਸਪਾਇਰ ਹੋਣ ਤੋਂ ਪਹਿਲਾਂ ਲੋਕਾਂ ਨੂੰ ਮੌਡਰਨਾ ਦੇ ਸ਼ੌਟਸ ਲੈਣ ਦੀ ਦਿੱਤੀ ਜਾ ਰਹੀ ਹੈ ਸਲਾਹ