Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾਭਾਰਤ ਅਰਮੇਨੀਆ ਨੂੰ ਹਥਿਆਰ ਦੇਣਾ ਬੰਦ ਕਰੇ : ਅਜ਼ਰਬੈਜਾਨ
 
ਲਾਈਫ ਸਟਾਈਲ

ਸਿਹਤਮੰਦ, ਦਾਗ ਰਹਿਤ ਚਮੜੀ ਲਈ ਰੋਜ਼ ਮੁਆਇਸ਼ਚਰਾਈਜ਼ਿੰਗ

March 25, 2020 09:18 AM

ਤੰਦਰੁਸਤ ਚਮੜੀ ਲਈ ਰੋਜ਼ ਮੁਆਇਸ਼ਚਰਾਈਜ਼ਿੰਗ ਬਹੁਤ ਮਹੱਤਵਪੂਰਨ ਹੈ। ਸਾਡੀ ਚਮੜੀ ਸਰੀਰ ਦਾ ਸਭ ਤੋਂ ਵੱਡਾ ਅੰਗ ਹੈ ਅਤੇ ਇਸ ਨੂੰ ਦਾਗ ਧੱਬੇ, ਸਿਆਹੀਆਂ ਤੋਂ ਮੁਕਤ ਰੱਖਣ ਲਈ ਇਸ 'ਤੇ ਧਿਆਨ ਜ਼ਰੂਰ ਦਿੱਤਾ ਜਾਣਾ ਚਾਹੀਦਾ ਹੈ। ਚੰਗੀ ਚਮੜੀ ਲਈ ਨਿਯਮਾਂ ਵਿੱਚ ਕਿਸੇ ਲੋਸ਼ਨ ਅਤੇ ਮੁਆਇਸ਼ਰਾਈਜ਼ਰ ਦਾ ਇਸਤੇਮਾਲ ਸ਼ਾਮਲ ਕਰਨਾ ਚਾਹੀਦੈ। ਇੱਕ ਅਜਿਹਾ ਲੋਸ਼ਨ ਚੁਣੋ ਜਿਸ ਵਿੱਚ ਬਹੁਤ ਸਾਰੇ ਵਿਟਾਮਿਨ ਹੋਣ। ਲੋਸ਼ਨ ਅਜਿਹਾ ਹੋਵੇ ਜੋ ਤੇਲ ਤੋਂ ਰਹਿਤ ਹੋਵੇ, ਤੁਹਾਡੇ ਰੋਮਾਂ ਦੇ ਛੇਕਾਂ ਨੂੰ ਬੰਦ ਕਰਨ ਵਾਲਾ ਨਾ ਹੋਵੇ, ਚਮੜੀ ਮਾਹਰਾਂ ਦੁਆਰਾ ਐਲਰਜੀ ਲਈ ਉਸ ਦਾ ਟੈਸਟ ਕੀਤਾ ਗਿਆ ਹੋਵੇ। ਵਿਟਾਮਿਨ-ਏ ਅਤੇ ਵਿਟਾਮਿਨ ਬੀ-5, ਚਮੜੀ ਦੀ ਮਜ਼ਬੂਤੀ ਵਧਾਉਂਦੇ ਹਨ ਅਤੇ ਨਮੀ ਦਾ ਲੈਵਲ ਬਣਾਉਂਦੇ ਹਨ। ਵਿਟਾਮਿਨ-ਸੀ ਅਤੇ ਵਿਟਾਮਿਨ-ਈ ਨਵੀਂ ਚਮੜੀ ਦੀ ਸੁਰੱਖਿਆ ਅਤੇ ਚਮੜੀ ਦੇ ਨੁਕਸਾਨ ਨਾਲ 'ਚ ਮਦਦ ਕਰਦੇ ਹਨ।
ਮੁਆਇਸ਼ਚਰਾਈਜ਼ਿੰਗ ਰਿਪੇਅਰਿੰਗ 'ਚ ਮਦਦ ਕਰਦੀ ਹੈ। ਤੁਹਾਡੇ ਚਿਹਰੇ, ਕੰਨਾਂ, ਗਰਦਨ ਅਤੇੇ ਛਾਤੀ ਦੀ ਚਮੜੀ ਵਾਤਾਵਰਣ ਤਬਦੀਲੀਆਂ ਪ੍ਰਤੀ ਸੰਵੇਦਨਸ਼ੀਲ ਹੁੰਦੀ ਹੈ। ਇਹ ਖੇਤਰ ਸਰੀਰ ਦੇ ਦੂਜੇ ਹਿੱਸਿਆਂ ਦੇ ਮੁਕਾਬਲੇ ਵਧੇਰੇ ਤੇਜ਼ੀ ਨਾਲ ਕੋਸ਼ਿਕਾਵਾਂ ਨੂੰ ਜਾਂ ਚਮੜੀ ਦੀ ਪਰਤ ਨੂੰ ਝਾੜਦੇ ਹਨ, ਇਸ ਲਈ ਖੁਦ ਨੂੰ ਰਿਪੇਅਰ ਕਰਨ ਲਈ ਉਨ੍ਹਾਂ ਨੂੰ ਮੁਆਇਸ਼ਚਾਈਜ਼ ਦੀ ਲੋੜ ਹੁੰਦੀ ਹੈ। ਇਸ ਦੇ ਨਾਲ ਹੀ ਲੋਸ਼ਨ ਲਗਾਉਣ ਸਮੇਂ ਕੀਤੀ ਜਾਣ ਵਾਲੀ ਮਸਾਜ ਵੀ ਖੂਨ ਦਾ ਸੰਚਾਰ (ਬਲੱਡ ਸਰਕੁਲੇਸ਼ਨ) ਅਤੇ ਨਵੀਆਂ ਕੋਸ਼ਿਕਾਵਾਂ ਬਣਨ ਵਿੱਚ ਮਦਦ ਕਰਦੀ ਹੈ।
ਚਮੜੀ ਦੀ ਦੇਖਭਾਲ ਲਈ ਟਿਪਸ
ਵਧੇਰੇ ਪਾਣੀ ਪੀਓ-ਰੋਜ਼ ਘੱਟੋ-ਘੱਟ ਅੱਠ ਗਲਾਸ ਪਾਣੀ ਪੀਓ।
ਸੌਮਿਆ ਕਲੀਂਜ਼ਰ ਇਸਤੇਮਾਲ ਕਰੋ-ਜਿਸ ਕਲੀਂਜ਼ਰ ਦੀ ਤੁਸੀਂ ਵਰਤੋਂ ਕਰਦੀਆਂ ਹੋ, ਉਹ ਸੌਮਿਆ ਅਤੇ ਖੁਸ਼ਬੂ ਰਹਿਤ ਹੋਣਾ ਚਾਹੀਦਾ ਹੈ।
ਬਾਹਰ ਜਾਣ 'ਤੇ ਸਨਸਕਰੀਨ ਲਾਓ-ਸੂਰਜ ਦੀਆਂ ਹਾਨੀਕਾਰਕ ਪਰਾਬੈਂਗਣੀ (ਅਲਟ੍ਰਾ ਵਾਇਲੈਂਟ) ਕਿਰਨਾਂ ਤੋਂ ਸੁਰੱਖਿਆ ਤੋਂ ਵੱਧ ਕੁਝ ਵੀ ਤੁਹਾਡੀ ਚਮੜੀ ਨੂੰ ਨਹੀਂ ਬਚਾ ਸਕਦਾ।
ਲਿਪ ਬਾਮ ਲਗਾਓ-ਇਸ ਨੂੰ ਵਾਰ-ਵਾਰ ਲਗਾਉਣ ਨਾਲ ਖੁਸ਼ਕ ਫਟੇ ਬੁੱਲ੍ਹਾਂ ਨੂੰ ਠੀਕ ਕਰਨ 'ਚ ਮਦਦ ਮਿਲਦੀ ਹੈ।
ਆਪਣੇ ਹੱਥਾਂ 'ਤੇ ਜ਼ਿਆਦਾ ਧਿਆਨ ਦਿਓ-ਸਰੀਰ ਦੇ ਕਿਸੇ ਵੀ ਹੋਰ ਹਿੱਸੇ ਦੇ ਮੁਕਾਬਲੇ ਤੁਹਾਡੇ ਹੱਥ ਖੁਸ਼ਕ ਵਾਤਾਵਰਣ ਦੇ ਪ੍ਰਭਾਵ ਨੂੰ ਵਧੇਰੇ ਦਿਖਾਉਂਦੇ ਹਨ। ਹਰ ਵਾਰ ਜਦੋਂ ਤੁਸੀਂ ਆਪਣੇ ਹੱਥਾਂ ਨੂੰ ਧੋਂਦੇ ਹੋ, ਉਨ੍ਹਾਂ 'ਤੇ ਹੈਂਡ ਕਰੀਮ ਲਗਾਓ।

 

 
Have something to say? Post your comment