Welcome to Canadian Punjabi Post
Follow us on

27

May 2020
ਮਨੋਰੰਜਨ

ਫਿਰ ਤੋਂ ਬਬਲੀ ਬਣਨ ਦਾ ਮੌਕਾ ਨਹੀਂ ਗਵਾਉਣਾ ਚਾਹੁੰਦੀ ਸੀ : ਰਾਣੀ ਮੁਖਰਜੀ

March 25, 2020 09:11 AM

ਖੰਡਾਲਾ ਗਰਲ ਨਾਲ ਮਸ਼ਹੂਰ ਰਾਣੀ ਮੁਖਰਜੀ ਨੂੰ ਲੇਖਕ ਸਲੀਮ ਖਾਨ ਨੇ 14 ਸਾਲ ਦੀ ਉਮਰ ਵਿੱਚ ‘ਆ ਗਲੇ ਲਗ ਜਾ’ ਲਈ ਆਫਰ ਦਿੱਤਾ ਸੀ। 1996 ਵਿੱਚ ਆਪਣੇ ਪਿਤਾ ਵੱਲੋਂ ਬਣਾਈ ਗਈ ਫਿਲਮ ‘ਬਿਏਰ ਫੂਲ’ ਨਾਲ ਰਾਣੀ ਨੇ ਕਰੀਅਰ ਦੀ ਸ਼ੁਰੂਆਤ ਕੀਤੀ। ਬਾਅਦ ਵਿੱਚ ਇਹੀ ਫਿਲਮ ਹਿੰਦੀ ਵਿੱਚ ‘ਰਾਜਾ ਕੀ ਆਏਗੀ ਬਾਰਾਤ’ ਦੇ ਨਾਂਅ ਨਾਲ ਬਣਾਈ ਗਈ ਸੀ। ਖੰਡਾਲਾ ਗਰਲ ਰਾਣੀ ਮੁਖਰਜੀ ਨੇ ਕਦੇ ਕਾਲਜ ਗਰਲ ਬਣ ਕੇ ਦਰਸ਼ਕਾਂ ਦਾ ਦਿਲ ਚੁਰਾਇਆ ਤਾਂ ਕਦੇ ਅੰਨ੍ਹੀ-ਬੋਲ਼ੀ ਲੜਕੀ ਬਣ ਕੇ ਦਰਸ਼ਕਾਂ ਦੀਆਂ ਅੱਖਾਂ ਨਮ ਕਰ ਦਿੱਤੀਆਂ ਤਾਂ ਕਦੇ ‘ਮਰਦਾਨੀ’ ਬਣ ਕੇ ਜੁਰਮ ਖਿਲਾਫ ਆਵਾਜ਼ ਉਠਾਉਂਦੀ ਰਹੀ। ਅੱਗੋਂ ਰਾਣੀ ‘ਬੰਟੀ ਔਰ ਬਬਲੀ 2’ ਦਾ ਹਿੱਸਾ ਬਣ ਕੇ ਦਰਸ਼ਕਾਂ ਦਾ ਮਨੋਰੰਜਨ ਕਰਦੀ ਨਜ਼ਰ ਆਏਗੀ। ਪੇਸ਼ ਹਨ ਇਸੇ ਸਿਲਸਿਲੇ ਵਿੱਚ ਰਾਣੀ ਮੁਖਰਜੀ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
*‘ਬੰਟੀ ਔਰ ਬਬਲੀ 2’ ਦਾ ਇਹ ਪਾਰਟ ਕਿੰਨਾ ਲੈਵਿਸ਼ ਹੋਣ ਜਾ ਰਿਹਾ ਹੈ?
- ਮੈਂ ਕੀ ਕਹਿ ਸਕਦੀ ਹਾਂ। ਮੈਂ ਸਿਰਫ ਇੱਕ ਕਲਾਕਾਰ ਹਾਂ। ਹਾਂ, ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਲੋਕਾਂ ਨੂੰ ਮਜ਼ਾ ਬਹੁਤ ਆਉਣ ਵਾਲਾ ਹੈ। ਇਸ ਗੱਲ ਦੀ ਗਾਰੰਟੀ ਮੈਂ ਦੇ ਸਕਦੀ ਹਾਂ। ਅਸੀਂ ਬਹੁਤ ਜਲਦੀ ਇਸ ਦੀ ਪਹਿਲੀ ਝਲਕ ਟ੍ਰੇਲਰ ਦੇ ਰੂਪ ਵਿੱਚ ਜਾਰੀ ਕਰਨ ਵਾਲੇ ਹਾਂ।
* ‘ਬੰਟੀ ਬਬਲੀ 2’ ਦੀ ਸਕ੍ਰਿਪਟ ਵਿੱਚ ਅਜਿਹਾ ਕੀ ਸੀ, ਜਿਸ ਨੇ ਅਟ੍ਰੈਕਟ ਕੀਤਾ?
- ਬਬਲੀ ਦਾ ਕਿਰਦਾਰ ਹਮੇਸ਼ਾ ਮੇਰੇ ਦਿਲ ਦੇ ਕਰੀਬ ਰਿਹਾ ਹੈ। ਉਸ ਨੂੰ ਇੱਕ ਵਾਰ ਹੋਰ ਨਿਭਾਉਣ ਦਾ ਮੌਕਾ ਮਿਲਿਆ ਤਾਂ ਮੈਂ ਇਸ ਸੁਨਹਿਰੇ ਮੌਕੇ ਨੂੰ ਹੱਥੋਂ ਨਹੀਂ ਗਵਾਉਣਾ ਚਾਹੁੰਦੀ ਸੀ। ਤਦੇ ਤਾਂ ਇਸ ਨਾਲ ਹਰ ਹਾਲ ਵਿੱਚ ਜੁੜਨਾ ਚਾਹੁੰਦੀ ਸੀ। ਇਹ ਮੇਰੇ ਲਈ ਖੁਸ਼ੀ ਸੰਤੁਸ਼ਟੀ ਅਤੇ ਮਾਣ ਦੀ ਗੱਲ ਸੀ। ਇਹ ਚੰਗੀ ਗੱਲ ਹੈ ਕਿ ਸਿਨੇਮਾ ਸਮੇਂ-ਸਮੇਂ 'ਤੇ ਸਮਾਜ ਨੂੰ ਆਈਨਾ ਦਿਖਾਉਂਦਾ ਰਿਹਾ ਹੈ। ਅਸੀਂ ਜਿਸ ਸਥਿਤੀ ਵਿੱਚ ਰਹਿੰਦੇ ਹਾਂ, ਉਸ ਦੇ ਬਾਰੇ ਸਾਨੂੰ ਕਿਸ ਤਰ੍ਹਾਂ ਆਪਣੇ ਨਾਲ ਦੇ ਲੋਕਾਂ ਪ੍ਰਤੀ ਹਮਦਰਦੀ ਤੇ ਦਿਆਲੂ ਹੋਣਾ ਚਾਹੀਦਾ, ਇਸ ਬਾਰੇ ਦੱਸਦਾ ਰਿਹਾ ਹੈ। ਸਮਾਜਕ ਜ਼ਿੰਮੇਵਾਰੀ ਦੇ ਲਿਹਾਜ਼ ਨਾਲ ‘ਮਰਦਾਨੀ', ‘ਹਿਚਕੀ’ ਅਤੇ ‘ਮਰਦਾਨੀ 2’ ਨੇ ਦੇਸ਼ ਦੇ ਲੋਕਾਂ ਦੇ ਵਿੱਚ ਮਹੱਤਵ ਪੂਰਨ ਸੰਦੇਸ਼ ਦਿੱਤਾ ਹੈ ਤੇ ਮੈਨੂੰ ਇਸ ਤੋਂ ਖੁਸ਼ੀ ਹੈ ਕਿ ਮੈਂ ਇਸ ਤਰ੍ਹਾਂ ਦੀਆਂ ਫਿਲਮਾਂ ਦਾ ਵੀ ਹਿੱਸਾ ਰਹੀ ਹਾਂ। ਮੌਕਾ ਮਿਲਿਆ ਤਾਂ ਅੱਗੇ ਵੀ ਹਿੱਸਾ ਬਣਾਂਗੀ।
* ਸੈਫ ਅਲੀ ਖਾਨ ਦੇ ਨਾਲ ਫਿਰ ਕੰਮ ਕਰਨ ਦਾ ਮੌਕਾ ਮਿਲਿਆ। ਅਸਲ ਜ਼ਿੰਦਗੀ ਵਿੱਚ ਉਹ ਕਿਹੋ ਜਿਹੇ ਹਨ?
- ਸੈਫ ਤੇ ਸਾਡਾ ਇੱਕ ਬਹੁਤ ਸਪੈਸ਼ਲ ਰਿਸ਼ਤਾ ਹੈ। ਅਸੀਂ ਇਕੱਠੇ ਚਾਰ ਫਿਲਮਾਂ ਕੀਤੀਆਂ ਹਨ। ਜਾਹਿਰ ਤੌਰ 'ਤੇ ਬਤੌਰ ਐਕਟਰ ਸਾਡੇ ਵਿੱਚ ਕਾਫੀ ਚੰਗਾ ਤਾਲਮੇਲ ਹੈ। ਅਸੀਂ ਦੋਵੇਂ ਇੱਕ-ਦੂਸਰੇ ਨੂੰ ਨਿੱਜੀ ਤੌਰ 'ਤੇ ਵੀ ਜਾਣਦੇ ਹਾਂ। ਸਾਡੀ ਆਪਸੀ ਸਮਝਦਾਰੀ ਇੰਨੀ ਡੂੰਘੀ ਹੈ ਕਿ ਅਸੀਂ ਇੱਕ-ਦੂਸਰੇ ਨਾਲ ਬਿਨਾਂ ਬੋਲੇ ਵੀ ਮਨ ਵਿੱਚ ਕੀ ਚੱਲ ਰਿਹਾ ਹੈ ਸਮਝ ਜਾਂਦੇ ਹਾਂ। ਸੈਫ ਨਾਲ ਕੰਮ ਕਰਨ ਵਿੱਚ ਬੜਾ ਮਜ਼ਾ ਆਉਂਦਾ ਹੈ।
* ਸ਼ਾਹਰੁਖ ਖਾਨ ਦੇ ਨਾਲ ਵੀ ਤੁਸੀਂ ਕਈ ਫਿਲਮਾਂ ਕੀਤੀਆਂ ਹਨ। ਉਨ੍ਹਾਂ ਦੇ ਨਾਲ ਕਿਹੋ ਜਿਹੀ ਬਾਂਡਿੰਗ ਰਹੀ ਹੈ?
- ਡਾਇਰੈਕਟ ਤਾਂ ਉਨ੍ਹਾਂ ਨੂੰ ਮੈਂਟਰ ਨਹੀਂ ਕਹਿ ਸਕਦੀ। ਉਨ੍ਹਾਂ ਨੇ ਮੈਨੂੰ ਲਾਂਚ ਨਹੀਂ ਕੀਤਾ ਹੈ, ਉਹ ਮੇਰੇ ਤੋਂ ਹਰ ਤਰ੍ਹਾਂ ਵੱਡੇ ਹਨ ਕਿ ਉਨ੍ਹਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਜਿਸ ਤਰ੍ਹਾਂ ਨਾਲ ਉਹ ਕੰਮ ਕਰਦੇ ਹਨ ਉਹ ਲਗਨ ਖੁਦ ਵਿੱਚ ਲਿਆਉਣ ਦੀ ਕੋਸ਼ਿਸ਼ ਕਰਦੀ ਹਾਂ। ਉਹ ਬਹੁਤ ਚੰਗੀਆਂ-ਚੰਗੀਆਂ ਸਲਾਹਾਂ ਦਿੰਦੇ ਹਨ। ਸ਼ਾਹਰੁਖ ਦਾ ਪਿਆਰ ਮੈਨੂੰ ਹਮੇਸ਼ਾ ਮਿਲਦਾ ਰਿਹਾ ਹੈ।
* ਫਿਲਮ ਸ਼ੂਟਿੰਗ ਦੇ ਮਾਮਲੇ ਵਿੱਚ ਤੁਸੀਂ ਕੀ ਟੈਕਨੀਕਲ ਐਡਵਾਂਸਮੈਂਟ ਦੇਖੀ ਹੈ?
- ਮੇਰੇ ਖਿਆਲ 'ਚ ਲਾਈਟਿੰਗ ਬਹੁਤ ਜ਼ਿਆਦਾ ਚੇਂਜ਼ ਹੋ ਚੁੱਕੀ ਹੈ। ਕੈਮਰੇ ਵੀ ਕਾਫੀ ਹੱਦ ਤੱਕ ਬਦਲ ਚੁੱਕੇ ਹਨ। ਕਹਿ ਸਕਦੇ ਹਾਂ ਕਿ ਫਿਲਮਾਂ 'ਤੇ ਵਿਜੁਅਲੀ ਬਹੁਤ ਲੈਵਿਸ਼ ਹੋਣ ਦਾ ਦਬਾਅ ਆ ਗਿਆ ਹੈ। ਹਾਲਾਂਕਿ ਉਸ ਦਾ ਵੀ ਹੱਲ ਤਕਨੀਕ ਨੇ ਕੱਢ ਲਿਆ ਹੈ। ਸਾਰਾ ਦਾਰੋਮਦਾਰ ਵੀ ਐੱਫ ਐਕਸ 'ਤੇ ਰਹਿੰਦਾ ਹੈ ਅਤੇ ਉਸ ਤੋਂ ਕਾਫੀ ਹੱਦ ਤੱਕ ਫਿਲਮਾਂ ਵਿਜੁਅਲੀ ਚੰਗੀਆਂ ਬਣ ਜਾਂਦੀਆਂ ਹਨ। ਜਿਵੇਂ ‘ਤਾਨਾਜੀ...’ ਵਿਜੁਅਲੀ ਬਹੁਤ ਚੰਗੀ ਸੀ। ਕੰਟੈਂਟ ਦੇ ਲਿਹਾਜ਼ ਨਾਲ ਬਹੁਤ ਵਧੀਆ ਸੀ। ‘ਬਾਹੁਬਲੀ 2’ ਮੇਰੀ ਪਸੰਦੀਦਾ ਸੀ ਹੀ ‘ਅਰਜੁਨ ਰੈੱਡੀ’ ਵੀ ਮੈਨੂੰ ਬਹੁਤ ਪਸੰਦ ਆਈ ਸੀ।
* ਤੁਹਾਡੇ ਹਿਸਾਬ ਨਾਲ ਕਿਸੇ ਫਰੈਂਚਾਈਜ਼ੀ ਫਿਲਮ ਵਿੱਚ ਕਿੰਨੇ ਸਾਲ ਦਾ ਗੈਪ ਹੋਣਾ ਚਾਹੀਦੈ?
- ਡਿਪੈਂਡ ਕਰਦਾ ਹੈ ਕਿ ਕਹਾਣੀ ਕਿੰਨੀ ਚੰਗੀ ਬਣਦੀ ਹੈ। ਫਰੈਂਚਾਈਜ਼ੀ ਤਦ ਬਣਨੀ ਚਾਹੀਦੀ ਹੈ, ਜਦ ਕਹਾਣੀ ਬਿਹਤਰ ਹੋਵੇ। ਵਰਨਾ ਕੋਈ ਮਤਲਬ ਨਹੀਂ ਹੈ। ਜਿਵੇਂ ‘ਫਾਸਟ ਐਂਡ ਫਿਊਰਿਅਸ' ਦੇ ਕਈ ਪਾਰਟ ਆਉਂਦੇ ਰਹੇ ਹਨ ਹਰ ਸਾਲ। ‘ਮਰਦਾਨੀ’ ਦੇ ਨਾਲ ਅਲੱਗ ਕੇਸ ਹੈ। ਇੱਕ ਸੀਰੀਅਸ ਕਿਸਮ ਦੇ ਮੁੱਦਿਆਂ ਨੂੰ ਅਸੀਂ ਇਸ ਵਿੱਚ ਕਹਾਣੀ ਪੇਸ਼ ਕਰਦੇ ਆਏ ਹਾਂ। ਉਨ੍ਹਾਂ ਨੂੰ ਸੰਜੀਦਗੀ ਨਾਲ ਦਿਖਾਉਣ ਦੀ ਕੋਸ਼ਿਸ਼ ਹੁੰਦੀ ਹੈ। ਅਜਿਹੇ ਵਿੱਚ ‘ਮਰਦਾਨੀ’ ਦੇ ਕਈ ਸਾਰੇ ਪਾਰਟ ਬਣਨਾ ਤੇ ਮਸਾਲਾ ਫਿਲਮਾਂ ਦੇ ਕਈ ਸਾਰੇ ਹਿੱਸੇ ਆਉਣ ਦੇ ਘਟਨਾਕ੍ਰਮ ਨੂੰ ਅਸੀਂ ਇੱਕ ਤੱਕੜੀ ਵਿੱਚ ਨਹੀਂ ਤੋਲ ਸਕਦੇ ਹਾਂ। ‘ਮਰਦਾਨੀ’ ਵਰਗੀਆਂ ਫਿਲਮਾਂ ਨਾਲ ਕੁਝ ਚੇਂਜ ਆਏ। ਅਸੀਂ ਆਪਣੀ ਗੱਲ ਰੱਖ ਸਕੀਏ ਤਾਂ ਹੀ ਇਸ ਨੂੰ ਬਣਾਉਣ ਦਾ ਕੋਈ ਮਹੱਤਵ ਰਹਿੰਦਾ ਹੈ। ਵਰਨਾ ਧੜੱਲੇ ਨਾਲ ਤਿੰਨ-ਚਾਰ ਪਾਰਟ ਲਿਆਉਣ ਦਾ ਕੋਈ ਮਤਲਬ ਨਹੀਂ ਹੈ।

Have something to say? Post your comment