ਪਿਛਲੀ ਵਾਰ ਸਾਲ 2018 ਵਿੱਚ ਫਿਲਮ ‘ਜ਼ੀਰੋ’ ਵਿੱਚ ਨਜ਼ਰ ਆਈ ਅਨੁਸ਼ਕਾ ਸ਼ਰਮਾ ਹਾਲ ਹੀ ਵਿੱਚ ਫਿਲਮ ‘ਅੰਗਰੇਜ਼ੀ ਮੀਡੀਅਮ’ ਦੇ ਇੱਕ ਗੀਤ ਵਿੱਚ ਸਪੈਸ਼ਲ ਅਪੀਅਰੈਂਸ 'ਚ ਨਜ਼ਰ ਆਈ ਹੈ। ਉਹ ਉਨ੍ਹਾਂ ਅਭਿਨੇਤਰੀਆਂ ਵਿੱਚੋਂ ਹੈ, ਜਿਨ੍ਹਾਂ ਨੇ ਆਪਣੇ ਲਈ ਵੱਖਰਾ ਮੁਕਾਮ ਤਾਂ ਬਣਾਇਆ ਹੀ, ਹਮੇਸ਼ਾ ਨਵੀਆਂ ਅਤੇ ਬਿਹਤਰ ਚੀਜ਼ਾਂ ਕਰਨ ਦੀ ਕੋਸ਼ਿਸ਼ ਕਰਦੀ ਹੈ। ਅਨੁਸ਼ਕਾ ਕਿਸੇ ਦਬਾਅ ਤੋਂ ਪ੍ਰੇਸ਼ਾਨ ਨਹੀਂ ਹੁੰਦੀ।
ਅਨੁਸ਼ਕਾ ਦੇ ਅਨੁਸਾਰ, ਇਹ ਇਸ ਲਈ ਹੈ ਕਿਉਂਕਿ ਉਹ ਸਿਰਫ ਉਨ੍ਹਾਂ ਕੰਮਾਂ ਨੂੰ ਆਪਣੇ ਹੱਥ ਵਿੱਚ ਲੈਂਦੀ ਹੈ, ਜੋ ਕੰਮ ਉਹ ਕਰ ਸਕਦੀ ਹੈ। ਉਸ ਦੇ ਅਨੁਸਾਰ ਕਲਾਕਾਰ ਅਤੇ ਨਿਰਮਾਤਾ ਦੇ ਰੂਪ ਵਿੱਚ ਮੈਂ ਹਮੇਸ਼ਾ ਨਵੀਆਂ ਚੀਜ਼ਾਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੈਂ ਕਦੇ ਕਿਸੇ ਦਬਾਅ ਵਿੱਚ ਰਹਿ ਕੇ ਕੰਮ ਨਹੀਂ ਕੀਤਾ। ਮੈਂ ਹਰ ਉਸ ਮੌਕੇ ਦਾ, ਜਿਸ ਵਜ੍ਹਾ ਨਾਲ ਮੈਨੂੰ ਕੁਝ ਚੰਗਾ ਅਤੇ ਨਵਾਂ ਸਿੱਖਣ ਨੂੰ ਮਿਲਿਆ, ਉਸ ਦਾ ਸਵਾਗਤ ਕੀਤਾ ਹੈ। ਉਹ ਉਨ੍ਹਾਂ ਲੋਕਾਂ ਦੀ ਵੀ ਸ਼ੁਕਰ ਗੁਜ਼ਾਰ ਹੈ, ਜਿਨ੍ਹਾਂ ਨਾਲ ਉਸ ਨੂੰ ਕੰਮ ਕਰਨ ਦਾ ਮੌਕਾ ਮਿਲਿਆ। ਉਹ ਕਹਿੰਦੀ ਹੈ, ‘‘ਮੈਂ ਖੁਦ ਨੂੰ ਕਿਸਮਤ ਵਾਲੀ ਮੰਨਦੀ ਹਾਂ ਕਿ ਮੈਨੂੰ ਇਸ ਤਰ੍ਹਾਂ ਦੇ ਮੌਕੇ ਮਿਲੇ। ਕੁਝ ਚੰਗੇ ਅਤੇ ਪ੍ਰਤਿਭਾਸ਼ਾਲੀ ਲੋਕਾਂ ਨਾਲ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ।”