Welcome to Canadian Punjabi Post
Follow us on

27

May 2020
ਮਨੋਰੰਜਨ

ਕ੍ਰਿਸ਼ਮਾ ਦੇ ਸਟਾਰਡਮ ਦੇ ਲਈ ਜੂਹੀ ਜ਼ਿੰਮੇਵਾਰ

March 24, 2020 08:28 AM

ਫਿਲਮ ‘ਕਯਾਮਤ ਸੇ ਕਯਾਮਤ ਤੱਕ’ ਤੋਂ ਲੈ ਕੇ ‘ਗੁਲਾਬ ਗੈਂਗ’, ‘ਏਕ ਲੜਕੀ ਕੋ ਦੇਖਾ ਤੋ ਐਸਾ ਲਗਾ’ ਵਰਗੀਆਂ ਫਿਲਮਾਂ ਕਰਨ ਵਾਲੀ ਜੂਹੀ ਚਾਵਲਾ ਜਦ ਆਪਣੇ ਕਰੀਅਰ ਦੇ ਸਿਖਰ 'ਤੇ ਸੀ, ਉਨ੍ਹਾਂ ਨੂੰ ‘ਰਾਜਾ ਹਿੰਦੁਸਤਾਨੀ’ ਅਤੇ ‘ਦਿਲ ਤੋ ਪਾਗਲ ਹੈ’ ਵਰਗੀਆਂ ਫਿਲਮਾਂ ਆਫਰ ਹੋਈਆਂ ਸਨ ਅਤੇ ਉਨ੍ਹਾਂ ਨੇ ਇਹ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਦੀ ਜਗ੍ਹਾ ਇਹ ਕਿਰਦਾਰ ਕ੍ਰਿਸ਼ਮਾ ਕਪੂਰ ਨੇ ਕੀਤੇ ਸਨ। ‘ਦਿਲ ਤੋ ਪਾਗਲ ਹੈ’ ਲਈ ਕ੍ਰਿਸ਼ਮਾ ਕਪੂਰ ਨੂੰ ਬੈਸਟ ਸਪੋਰਟਿੰਗ ਐਕਟਰ ਦਾ ਰਾਸ਼ਟਰੀ ਐਵਾਰਡ ਮਿਲਿਆ। ਦੋਵੇਂ ਫਿਲਮਾਂ ਸੁਪਰਹਿੱਟ ਰਹੀਆਂ ਸਨ।
ਇਨ੍ਹਾਂ ਫਿਲਮਾਂ ਨੂੰ ਛੱਡਣ ਦਾ ਜੂਹੀ ਨੂੰ ਅੱਜ ਵੀ ਮਲਾਲ ਹੈ। ਪਿੱਛੇ ਜਿਹੇ ਉਸ ਨੇ ਕਿਹਾ, ‘‘ਇਨਸਾਨ ਆਪਣੀਆਂ ਗਲਤੀਆਂ ਤੋਂ ਸਿੱਖਦਾ ਹੈ। ਓਦੋਂ ਮੈਂ ਸਫਲਤਾ ਦੀਆਂ ਬੁਲੰਦੀਆਂ 'ਤੇ ਸੀ ਅਤੇ ਜਿੱਦੀ ਹੋ ਗਈ ਸੀ। ਮੈਨੂੰ ਲੱਗਣ ਲੱਗਾ ਕਿ ਜੇ ਮੈਂ ਕੰਮ ਕਰਨਾ ਬੰਦ ਕਰ ਦਿਆਂ ਤਾਂ ਇੰਡਸਟਰੀ ਬੰਦ ਹੋ ਜਾਵੇਗੀ। ਮੈਨੂੰ ਕਈ ਫਿਲਮਾਂ ਲਈ ਸ਼ਾਨਦਾਰ ਰੋਲ ਆਫਰ ਹੋਏ, ਪਰ ਮੇਰਾ ਈਗੋ ਆੜੇ ਆ ਗਿਆ। ਮੈਂ ਕੁਝ ਫਿਲਮਾਂ ਨਹੀਂ ਕੀਤੀਆਂ, ਕਿਉਂਕਿ ਉਨ੍ਹਾਂ ਵਿੱਚ ਵੱਧ ਮਿਹਨਤ ਦੀ ਲੋੜ ਸੀ ਤੇ ਮੁਕਾਬਲਾ ਸੀ। ‘ਦਿਲ ਤੋ ਪਾਗਲ ਹੈ’ ਅਤੇ ‘ਰਾਜਾ ਹਿੰਦੁਸਤਾਨੀ’ ਦੋਵੇਂ ਕ੍ਰਿਸ਼ਮਾ ਕਪੂਰ ਦੇ ਕਰੀਅਰ ਦੀਆਂ ਹਿੱਟ ਫਿਲਮਾਂ ਹਨ।” ਜੂਹੀ ਨੇ ਮਜ਼ਾਕ ਵਿੱਚ ਕਿਹਾ; ਮੈਂ ਯਕੀਨੀ ਰੂਪ ਤੋਂ ਉਸ ਦੇ ਸਟਾਰਡਮ ਦੀ ਜ਼ਿੰਮੇਵਾਰ ਹਾਂ। ਉਸ ਦੇ ਪਤੀ ਜੈ ਮਹਿਤਾ ਨੇ ਉਨ੍ਹਾਂ ਲਈ ਟਰੱਕ ਭਰ ਕੇ ਲਾਲ ਗੁਲਾਬ ਭੇਜੇ ਸਨ। ਉਸ ਦੇ ਸਾਲ ਬਾਅਦ ਉਨ੍ਹਾਂ ਨੇ ਪ੍ਰਪੋਜ ਕੀਤਾ ਸੀ।

Have something to say? Post your comment