Welcome to Canadian Punjabi Post
Follow us on

03

July 2025
 
ਟੋਰਾਂਟੋ/ਜੀਟੀਏ

ਪੰਜਾਬੀ ਫੂਡ ਸੇਵਾ ਨੂੰ ਭਰਵਾਂ ਹੁੰਗਾਰਾ

March 24, 2020 08:06 AM

 

ਲੋੜਵੰਦਾਂ ਦੀ ਮੱਦਦ ਲਈ ਦਾਨੀ ਪਰਿਵਾਰ ਆਏ ਸਾਹਮਣੇ

ਮਿਸੀਸਾਗਾ, 23 ਮਾਰਚ (ਪੋਸਟ ਬਿਊਰੋ)- ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਮੱਦੇਨਜ਼ਰ ਰੱਖਦਿਆਂ ਰੇਡੀਓ 770 ਏ.ਐਮ. ਦੇ ਹੋਸਟ ਕੁਲਵਿੰਦਰ ਛੀਨਾ, ਜਗਦੀਸ਼ ਗਰੇਵਾਲ, ਜੁਗਰਾਜ ਸਿੱਧੂ, ਸੋਢੀ ਨਾਗਰਾ, ਰਣਧੀਰ ਰਾਣਾ, ਚਰਨਜੀਤ ਬਰਾੜ ਅਤੇ ਆਰਿਫ਼ਾ ਮੁਜ਼ੱਫਰ ਦੇ ਸਹਿਯੋਗ ਸਦਕਾ ਲੋੜਵੰਦਾਂ ਦੀ ਮੱਦਦ ਕਰਨ ਲਈ ਬੀਤੇ ਵੀਰਵਾਰ ‘ਪੰਜਾਬੀ ਫੂਡ ਸੇਵਾ` ਨਾਮ ਦੀ ਸੰਸਥਾ ਹੋਂਦ `ਚ ਲਿਆਂਦੀ ਗਈ ਸੀ।ਮਹਿਕ ਰੇਡੀਓ ਤੋਂ ਜੁਗਰਾਜ ਸਿੱਧੂ ਦੀ ਮੱਦਦ ਸਦਕਾ 100 ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ, ਯੂਥ ਅਕਾਲੀ ਦਲ ਦੇ ਵਰਕਰ ਅਤੇ ਹੋਰ ਵੱਖ-ਵੱਖ ਗਰੁੱਪਾਂ ਵਲੋਂ ਇਸ ਸੰਸਥਾ ’ਚ ਆਪਣਾ ਯੋਗਦਾਨ ਪਾਉਣ ਦਾ ਵਾਅਦਾ ਕੀਤਾ ਗਿਆ।ਬੀਤੇ ਵੀਕੈਂਡ ’ਤੇ ਕਈ ਸੈਂਕੜੇ ਪਰਿਵਾਰਾਂ ਨੂੰ ਆਟਾ, ਦਾਲ, ਚੌਲ, ਘਿਓ, ਦੁੱਧ ਆਦਿ ਵਸਤਾਂ ਲੋੜਵੰਦ ਪਰਿਵਾਰਾਂ ਨੂੰ ਪਹੁੰਚਾਈਆਂ ਗਈਆਂ।ਏਸ਼ੀਅਨ ਫੂਡ ਸੈਂਟਰ, ਸਟਾਰਲਾਈਨ ਪੇਟਿੰਗ, ਟੋਰਾਂਟੋ ਟਰੱਕ ਡਰਾਇਵਿੰਗ ਸਕੂਲ, ਜਸਵਿੰਦਰ ਢੱਡਾ, ਹਰਜੀਤ ਢੱਡਾ, ਨਿਊ ਮਿਲੇਨੀਅਮ ਟਾਇਰ ਸੈਂਟਰ, ਐਂਡੀ ਗਰੇਵਾਲ, ਐਲ.ਪੀ. ਰੂਫਿੰਗ, ਹੈਰੀ ਮੰਡੇਰ, ਸਿਮਰ ਸਿੱਧੂ, ਸੰਨੀ ਟ੍ਰੈਫਿਕ ਟਿਕਟ ਅਤੇ ਪ੍ਰੀਤ ਕਾਹਲੋਂ ਤੇ 70 ਦੇ ਕਰੀਬ ਹੋਰ ਬਿਜ਼ਨਸ ਅਦਾਰਿਆਂ ਵਲੋਂ ਮੱਦਦ ਕੀਤੀ ਗਈ।ਜਿਸ ਨੂੰ ਅੱਗੇ ਸੈਂਕੜੇ ਵਲੰਟੀਅਰਜ਼ ਨੇ ਲੋੜਵੰਦ ਪਰਿਵਾਰਾਂ ਤੱਕ ਪਹੁੰਚਦਾ ਕੀਤਾ।ਭਾਵੇਂ ਵੀਕੈਂਡ ’ਤੇ ਬਹੁਤ ਸਾਰਾ ਫੂਡ ਇਕੱਤਰ ਹੋਇਆ ਸੀ, ਪਰ ਇਹ ਨਾਲ ਦੀ ਨਾਲ ਹੀ ਲੋਕਾਂ ਤੱਕ ਪਹੁੰਚਦਾ ਰਿਹਾ।ਪੰਜਾਬੀ ਫੂਡ ਸੇਵਾ ਦੇ ਸਾਰੇ ਵਲੰਟੀਅਰਜ਼ ਵਲੋਂ ਵੀਕੈਂਡ ’ਤੇ ਵੱਖ-ਵੱਖ ਗਰੌਸਰੀ ਸਟੋਰਾਂ ਸਾਹਮਣੇ ਖੜ੍ਹ ਕੇ ਫੂਡ ਇਕੱਤਰ ਕੀਤਾ ਗਿਆ।ਪਰ ਹਾਲੇ ਵੀ ਬਹੁਤ ਸਾਰੀਆਂ ਜਰੂਰੀ ਵਸਤਾਂ ਦੀ ਜਰੂਰਤ ਹੈ।ਲੋੜਵੰਦ ਪਰਿਵਾਰਾਂ ਦੀ ਬਹੁਤਾਤ ਦੇਖਦਿਆਂ ਪੰਜਾਬੀ ਫੂਡ ਸੇਵਾ ਦੇ ਸੇਵਕਾਂ ਵਲੋਂ ਬਿਜ਼ਨਸ ਅਦਾਰਿਆਂ ਅਤੇ ਆਮ ਲੋਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਔਖੀ ਘੜੀ ’ਚ ਜੋ ਕੁੱਝ ਵੀ ਤੁਸੀਂ ਕਰ ਸਕਦੇ ਹੋ, ਉਹ ਸੰਸਥਾ ਤੱਕ ਪਹੁੰਚਦਾ ਕੀਤਾ ਜਾਵੇ।ਮੂਹਰਲੇ ਵੀਕੈਂਡ ’ਤੇ ਗੱਡੀਆਂ ਸਮੇਤ ਬਹੁਤ ਸਾਰੇ ਵਲੰਟੀਅਰਜ਼ ਦੀ ਵੀ ਜਰੂਰਤ ਹੈ ਤਾਂ ਕਿ ਉਹ ਲੋਕਾਂ ਨੂੰ ਘਰੋ-ਘਰੀ ਖਾਣਾ ਪਹੁੰਚਾ ਸਕਣ।ਜ਼ਿਆਦਾ ਜਾਣਕਾਰੀ ਲਈ 416-302-3600 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਔਰਤ ਦਾ ਘਰ ਤੱਕ ਪਿੱਛਾ ਕਰਨ ਵਾਲੇ `ਤੇ ਲੱਗੇ ਅਪਰਾਧਿਕ ਤੌਰ `ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਬੋਨੀਗਲਿਨ ਫ਼ਾਰਮਪਾਰਕ ਸੀਨੀਅਰਜ਼ ਕਲੱਬ ਨੇ ਮਨਾਇਆ’ਕੈਨੇਡਾ ਡੇਅ’ ਕੰਪਿਊਟਰ ਦੇ ਧਨੰਤਰ ਕਿਰਪਾਲ ਸਿੰਘ ਪੰਨੂੰ ਨੂੰ ਕੈਨੇਡੀਅਨ ਅਵਾਰਡ ਮਿਸੀਸਾਗਾ ‘ਚ ਪੁਲਿਸ ਕਰੂਜ਼ਰ ਨੂੰ ਗੱਡੀ ਚਾਲਕ ਨੇ ਮਾਰੀ ਟੱਕਰ ਕੈਨੇਡੀਅਨ ਪੰਜਾਬੀ ਪੋਸਟ ਅਖ਼ਬਾਰ ਨੇ ਪੂਰੇ ਕੀਤੇ ਆਪਣੇ 23 ਸਾਲ, 24ਵੇਂ ਸਾਲ ਵਿਚ ਕੀਤਾ ਪ੍ਰਵੇਸ਼ ਮਿਲਟਨ ਮਸਾਜ ਥੈਰੇਪਿਸਟ 'ਤੇ ਲੱਗਾ ਜਿਣਸੀ ਹਮਲੇ ਦਾ ਦੋਸ਼ ਵਾਤਾਵਰਣ ਦੀ ਬੇਹਤਰੀ ਲਈ ‘ਗਰੀਨ ਫਰੇਟ ਆਈਨੋਵੇਸ਼ਨ ਫੋਰਮ’ ਨਾਂ ਹੇਠ ਆਯੋਜਿਤ ਕੀਤੀ ਗਈ ਇੱਕ-ਰੋਜ਼ਾ ਕਾਨਫ਼ਰੰਸ ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਟੂਰ ਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜ