Welcome to Canadian Punjabi Post
Follow us on

31

October 2020
ਬ੍ਰੈਕਿੰਗ ਖ਼ਬਰਾਂ :
ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਮੁਲਾਜ਼ਮਾਂ ’ਤੇ ਕੀਤਾ ਕਰਾਸ ਕੇਸ ਰੱਦ ਕਰਨ ਲਈ ਭਾਈ ਲੌਂਗੋਵਾਲ ਦੀ ਅਗਵਾਈ ’ਚ ਮੈਂਬਰਾਂ ਨੇ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਦਿੱਤਾਕੇਂਦਰ ਸਰਕਾਰ ਕਿਸਾਂਨਾਂ ਨੂੰ ਜ਼ੁਰਮਾਨੇ ਅਤੇ ਜੇਲ੍ਹ ਦਾ ਡਰਾਵਾ ਦੇਣ ਦੀ ਥਾਂ ਪਰਾਂਲੀ ਪ੍ਰਬੰਧਨ ਦਾ ਕੋਈ ਹੱਲ ਕੱਢੇ : ਢੀਂਡਸਾਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਲਈ ਐੱਲ.ਪੀ.ਏ.ਆਈ.ਨੂੰ ਕਰਤਾਰਪੁਰ ਸਾਹਿਬ ਲਾਂਘਾ ਖੋਲਣ ਲਈ ਹਦਾਇਤ ਦੇਣ ਪ੍ਰਧਾਨ ਮੰਤਰੀ : ਸੁਖਬੀਰ ਬਾਦਲਬਿਜਲੀ ਮਾਫ਼ੀਆ ਹੱਥੋਂ ਲੋਕਾਂ ਦੀ ਅੰਨ੍ਹੀ, ਲੁੱਟ ਕਰਵਾ ਰਹੀ ਹੈ ਅਮਰਿੰਦਰ ਸਰਕਾਰ : ਅਮਨ ਅਰੋੜਾਲੋਟੂ ਨਿਜ਼ਾਮ ਤੋਂ ਨਿਜਾਤ ਦਿਵਾਉਣ ਲਈ ਨਵੇਂ ਅਹੁਦੇਦਾਰਾਂ ਨੂੰ ਭਗਵੰਤ ਮਾਨ ਨੇ ਸਹੁੰ ਚੁਕਾਈਭਾਜਪਾ ਨੂੰ ਤਕੜਾ ਝਟਕਾ, ਦਲਿਤ ਅਤੇ ਕਿਸਾਨ ਆਗੂ ਭਾਜਪਾ ਛੱਡ ਹੋਏ 'ਆਪ' 'ਚ ਹੋਏ ਸ਼ਾਮਿਲਕੈਪਟਨ ਵੱਲੋਂ ਬਸ ਆਪਰੇਟਰਾਂ ਲਈ 100 ਫੀਸਦੀ ਕਰ ਮੁਆਫੀ 31 ਦਸੰਬਰ ਤੱਕ ਵਧਾਈ ਗਈ, ਬਕਾਏ ਦੀ ਅਦਾਇਗੀ 31 ਮਾਰਚ ਤੱਕ ਅੱਗੇ ਪਾਈਫਰਾਂਸ ਵਿੱਚ ਚਰਚ ਉੱਤੇ ਹਮਲੇ ਕਾਰਨ 3 ਲੋਕਾਂ ਦੀ ਮੌਤ
ਸੰਪਾਦਕੀ

ਕੋਰੋਨਾ-ਵਾਇਰਸ ਨਾਲ ਜੁੜੇ ਕੁੱਝ ਕੌੜੇ ਤੱਥ

March 23, 2020 06:11 AM

ਪੰਜਾਬੀ ਪੋਸਟ ਸੰਪਾਦਕੀ

ਕੱਲ ਬਰੈਂਪਟਨ ਦੇ ਹਾਈਵੇਅ 10 ਅਤੇ ਮੇਅਫੀਲਡ ਏਰੀਆ ਵਿੱਚ ਪੈਂਦੇ ਟਿਮ ਹਾਰਟਨ ਦੇ ਇੱਕ ਮੁਲਾਜ਼ਮ ਨੂੰ ਕੋਰੋਨਾ-ਵਾਇਰਸ ਪਾਜਿ਼ਟਿਵ ਹੋਣ ਦੀ ਖ਼ਬਰ ਨੇ ਪੀਲ ਰੀਜਨ ਵਿੱਚ ਤਰੱਥਲੀ ਮਚਾ ਦਿੱਤੀ। ਕਈ ਲੋਕ ਇਸ ਏਰੀਆ ਬਾਰੇ ਇਉਂ ਗੱਲਾਂ ਕਰਨ ਲੱਗੇ ਹਨ ਜਿਵੇਂ ਪੰਜਾਬ/ਭਾਰਤ ਦੇ ਦਿਹਾਤੀ ਇਲਾਕਿਆਂ ਵਿੱਚ ਪੁਰਾਣੇ ਲੋਕ ਕਿਸੇ ਖਾਸ ਇਲਾਕੇ ਵਿੱਚ ਮਾੜੀਆਂ ਰੂਹਾਂ ਦੇ ਵੱਸਣ ਦੀਆਂ ਅਫਵਾਹਾਂ ਨੂੰ ਲੈ ਕੇ ਕਰਦੇ ਹੁੰਦੇ ਹਨ। ਕੋਰੋਨਾ-ਵਾਇਰਸ ਦੀ ਨਾਮੁਰਾਦ ਬਿਮਾਰੀ ਕਾਰਣ ਆਮ ਪਬਲਿਕ ਦਾ ਡਰਨਾ ਸੁਭਾਵਿਕ ਹੈ ਖਾਸ ਕਰਕੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਕੱਲ ਸ਼ਾਮੀ ਚਾਰ ਵਜੇ ਤੱਕ ਉਂਟੇਰੀਓ ਵਿੱਚ 47 ਨਵੇਂ ਕੇਸ ਰਿਪੋਰਟ ਕੀਤੇ ਜਾ ਚੁੱਕੇ ਸਨ। ਨਵੇਂ ਕੇਸਾਂ ਦੇ ਇਜਾਫ਼ੇ ਨਾਲ ਉਂਟੇਰੀਓ ਵਿੱਚ ਕੁੱਲ ਪਾਜਿ਼ਟਿਵ ਕੇਸਾਂ ਦੀ ਗਿਣਤੀ ਕੈਨੇਡਾ ਵਿੱਚ ਰਿਪੋਰਟ ਕੀਤੇ ਗਏ 1378 ਕੇਸਾਂ ਦੇ ਮੁਕਾਬਲੇ 424 ਹੋ ਗਈ ਹੈ। ਟੋਰਾਂਟੋ ਪਬਲਿਕ ਹੈਲਥ ਮੁਤਾਬਕ 13 ਹੈਲਥ ਕੇਅਰ ਪ੍ਰੋਫੈਸ਼ਨਲਾਂ ਨੂੰ ਵੀ ਕੋਰੋਨਾ ਨੇ ਆਪਣੀ ਗ੍ਰਿਫਤ ਵਿੱਚ ਜਕੜ ਲਿਆ ਹੈ ਜਿਹਨਾਂ ਵਿੱਚ ਡਾਕਟਰ, ਨਰਸਾਂ ਅਤੇ ਲੌਂਗ ਟਰਮ ਕੇਅਰ ਵਰਕਰ ਸ਼ਾਮਲ ਹਨ। ਇਹ ਉਹ ਯੋਧੇ ਹਨ ਜਿਹਨਾਂ ਨੂੰ ਆਪਣੀ ਸੁਰੱਖਿਆ ਨੂੰ ਲਾਂਭੇ ਰੱਖਕੇ ਲੋਕਾਈ ਦੀ ਸੇਵਾ ਵਾਸਤੇ ਮੈਦਾਨ ਵਿੱਚ ਨਿੱਤਰਨਾ ਹੀ ਪੈਂਦਾ ਹੈ।

ਗਰੌਸਰੀ ਸਟੋਰਾਂ ਤੋਂ ਦੁੱਧ ਆਟੇ ਵਰਗੀਆਂ ਵਸਤਾਂ ਨੂੰ ਲੋੜੋਂ ਵੱਧ ਗਿਣਤੀ ਵਿੱਚ ਖਰੀਦਣ ਵਾਲੇ ਲੋਕਾਂ ਨੂੰ ਸ਼ਾਇਦ ਇਹ ਅਹਿਸਾਸ ਵੀ ਨਾ ਹੋਵੇ ਕਿ ਸਾਡੇ ਲਈ ਜਰੂਰੀ ਵਸਤਾਂ ਉਪਲਬਧ ਕਰਵਾਉਣ ਵਾਲੇ ਇਹ ਫਰੰਟ-ਲਾਈਨ ਵਰਕਰ ਡਾਕਟਰਾਂ ਨਰਸਾਂ ਨਾਲੋਂ ਘੱਟ ਜੋ਼ਖਮ ਵਿੱਚ ਕੰਮ ਨਹੀਂ ਕਰਦੇ! ਬਰੈਂਪਟਨ ਵਿੱਚ ਟਿਮ ਹਾਰਟਨ ਤੋਂ ਆਈ ਖ਼ਬਰ ਕੀ ਇਹ ਅਹਿਸਾਸ ਦੁਆਉਣ ਲਈ ਕਾਫੀ ਨਹੀਂ ਕਿ ਘੱਟੋ ਘੱਟ ਤਨਖਾਹ ਉੱਤੇ ਕੰਮ ਕਰਨ ਵਾਲੇ ਮੁਲਾਜ਼ਮ ਸਾਡੇ ਹੀ ਭੈਣ ਭਰਾ ਹਨ, ਸਾਡੇ ਹੀ ਸਮਾਜ ਦਾ ਹਿੱਸਾ ਹਨ? ਇਹ ਲੋਕ ਵੀ ਉਸੇ ਲੜੀ ਦਾ ਹਿੱਸਾ ਹਨ ਜਿਸਦੇ ਕਮਜ਼ੋਰ ਹੋਣ ਨਾਲ ਸੁਰੱਖਿਆ ਦਾ ਸਾਰਾ ਤਾਣਾਬਾਣਾ ਉਥਲ ਪੁਥਲ ਹੋ ਕੇ ਰਹਿ ਜਾਵੇਗਾ। ਇਹ ਉਹ ਲੋਕ ਹਨ ਜਿਹੜੇ ਮਾਰਟਗੇਜਾਂ ਆਦਿ ਦੇ ਬੋਝ ਥੱਲੇ ਆਏ ਜੀਵਨ ਨੂੰ ਜੋਖ਼ਮ ਵਿੱਚ ਪਾਉਂਦੇ ਹਨ। ਕੀ ਇਹ ਸੋਚਣ ਦਾ ਵਕਤ ਨਹੀਂ ਕਿ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਆਏ ਕਿੰਨੇ ਕੁ ਅੰਤਰਰਾਸ਼ਟਰੀ ਵਿੱਦਿਆਰਥੀਆਂ ਕੋਲ ਸਹੂਲਤ ਹੋਵੇਗੀ ਕਿ ਉਹ ‘ਸੋਸ਼ਲ ਆਈਸੋਲੇਸ਼ਨ’ ਭਾਵ ਸਮਾਜਿਕ ਇਕਾਂਤ ਨਿਭਾ ਸੱਕਣ? ਇਹ ਸਹੀ ਸਮਾਂ ਹੈ ਕਿ ਹਰ ਸ਼ਹਿਰੀ ਨੈਤਿਕਤਾ ਦਾ ਪੱਲਾ ਫੜਦੇ ਹੋਏ ਆਪਣੀਆਂ ਬੇਸਮੈਂਟਾਂ, ਗੁਆਂਢ ਜਾਂ ਇਰਦ ਗਿਰਦ ਮਦਦ ਕਰਨ ਲਈ ਤਿਆਰ ਬਰ ਤਿਆਰ ਹੋਵੇ।

ਜਿੱਥੇ ਡਰ ਮਨੁੱਖ ਲਈ ਵੱਡੇ ਸੰਤਾਪ ਦਾ ਕਾਰਣ ਬਣਦਾ ਹੈ, ਉੱਥੇ ਡਰ ਮਨੁੱਖ ਤੋਂ ਅਲੋਕਾਰੀ ਕੰਮ ਕਰਵਾਉਣ ਵਿੱਚ ਸਹਾਈ ਵੀ ਹੋ ਸਕਦਾ ਹੈ। ਸੁਆਲ ਸਿਰਫ਼ ਡਰ ਦੀ ਸਥਿਤੀ ਦੀ ਸਹੀ ਵਰਤੋਂ ਕਰਨ ਦਾ ਹੈ। ਫੈਡਰਲ ਸਿਹਤ ਮੰਤਰੀ ਪੈਟੀ ਹਾਜਦੂ ਨੇ ਕੱਲ ਇਹ ਧਮਕੀ ਦਿੱਤੀ ਹੈ ਕਿ ਜਿਹੜੇ ਲੋਕ ਘਰ ਬੈਠਣ ਦੀ ਥਾਂ ਬੇਵਕੂਫਾਨਾ ਢੰਗ ਨਾਲ ਇੱਧਰ ਉੱਧਰ ਘੁੰਮਦੇ ਪਾਏ ਜਾਣਗੇ, ਕੁਆਰਟੀਨ ਐਕਟ (The Quarantine Act) ਤਹਿਤ ਉਹਨਾਂ ਉੱਤੇ ਅਪਰਾਧਕ ਕੇਸ ਬਣਾਏ ਜਾ ਸਕਦੇ ਹਨ। ਕੁਆਰਟੀਨ ਐਕਟ ਨੂੰ ਸਾਰਸ ਬਿਮਾਰੀ ਨਾਲ ਲੜਨ ਵਾਸਤੇ 2005 ਵਿੱਚ ਪਾਸ ਕੀਤਾ ਗਿਆ ਸੀ। ਪੱਛਮੀ ਮੁਲਕਾਂ ਵਿੱਚ ਵੱਸਦੇ ਅਸੀਂ ਲੋਕ ਅਕਸਰ ਏਸ਼ੀਅਨ, ਅਫਰੀਕਨ ਜਾਂ ਹੋਰ ਗਰੀਬ ਮੁਲਕਾਂ ਦੇ ਲੋਕਾਂ ਨੂੰ ਇਸ ਲਈ ਬਦਨਾਮ ਕਰਦੇ ਹਾਂ ਕਿਉਂਕਿ ਉਹਨਾਂ ਮੁਲਕਾਂ ਵਿੱਚ ਚੇਤਾਵਨੀਆਂ ਦਿੱਤੇ ਜਾਣ ਦੇ ਬਾਵਜੂਦ ਲੋਕੀ ਇੱਕਠੇ ਹੋ ਜਾਂਦੇ ਹਨ। ਉਹ ਤਾਂ ਗਰੀਬ, ਅਨਪੜ ਅਤੇ ਜਾਣਕਾਰੀ ਤੋਂ ਸੱਖਣੇ ਲੋਕ ਹੋ ਸਕਦੇ ਹਨ। ਪਰ ਕੈਨੇਡਾ ਅਮਰੀਕਾ ਦੇ ਉਹਨਾਂ ਮੂਰਖਾਂ ਬਾਰੇ ਕੀ ਆਖਿਆ ਜਾਵੇ ਜੋ ਮਹਿਜ਼ ਇੱਕ ਨਵੀਂ ਗੇਮ ਖਰੀਦਣ ਲਈ EB Games ਦੇ ਦਰਵਾਜ਼ੇ ਉੱਤੇ ਇੰਝ ਲਾਈਨਾਂ ਘੱਤ ਖੜੇ ਹੋ ਜਾਂਦੇ ਹਨ ਜਿਵੇਂ ਕੱਲ ਆਉਣੀ ਹੀ ਨਾ ਹੋਵੇ? ਇਹ ਜਾਹਲਾਂ ਸੋਚ ਹੀ ਨਹੀਂ ਸਕਦੇ ਕਿ ਗੇਮ ਖੇਡੇ ਬਿਨਾ ਤਾਂ ਕੱਲ ਜਰੂਰ ਆ ਜਾਵੇਗਾ ਪਰ ਲਾਗ ਦੀ ਇਸ ਮਾਰੂ ਬਿਮਾਰੀ ਨੂੰ ਪੱਲੇ ਬੰਨ ਕੇ ਤੁਸੀਂ ਖੁਦ ਜਾਂ ਕਿਸੇ ਹੋਰ ਦੀ ਖੇਡ ਜਰੂਰ ਖਤਮ ਕਰ ਦਿਉਗੇ।

ਕਿਉਬਿੱਕ ਸਿਟੀ ਦੀ ਉਸ ਮਹਾਨ ਮਹਿਲਾ ਨੂੰ ਕਿਹੋ ਜਿਹਾ ਪ੍ਰਣਾਮ/ਸਲਾਮ ਕੀਤਾ ਜਾਵੇ ਜਿਸਨੂੰ ਪਰਸੋਂ ਪੁਲੀਸ ਨੇ ਹਿਰਾਸਤ ਵਿੱਚ ਲਿਆ ਹੈ। ਕਾਰਣ ਕਿ ਕੋਰੋਨਾ ਪਾਜਿ਼ਟਿਵ ਹੋਣ ਦੇ ਬਾਵਜੂਦ ਇਹ ਮਹਾਨ-ਆਤਮਾ ਉਹਨਾਂ ਇਲਾਕਿਆਂ ਵਿੱਚ ਸੈਰ ਕਰਨ ਨਿਕਲੀ ਹੋਈ ਸੀ ਜਿੱਥੇ ਉਸਨੂੰ ਨਹੀਂ ਸੀ ਜਾਣਾ ਚਾਹੀਦਾ। ਮੂਰਖਾਂ ਦੇ ਸਿੰਗ ਬੇਸ਼ੱਕ ਨਹੀਂ ਹੰੁਦੇ ਪਰ ਇਹੋ ਜਿਹੇ ਲੋਕ ਮਨੁੱਖਤਾ ਲਈ ਅਜਿਹਾ ਜਰੂਰ ਖਤਰਾ ਬਣ ਸਕਦੇ ਹਨ ਜਿਹੋ ਜਿਹਾ ਵਿਚਾਰੇ ਸਿੰਗਾਂ ਵਾਲੇ ਜਾਨਵਰ ਵੀ ਨਹੀਂ ਬਣ ਸਕਦੇ। ਕਿਉਬਿੱਕ ਦੀ ਉਪਰੋਕਤ ਔਰਤ ਦੀ ਭਿਆਨਕ ਗਲਤੀ ਆਪਣੀ ਥਾਂ ਰਹੀ ਪਰ ਦਿਮਾਗੀ ਕੋਰੋਨਾ-ਵਾਇਰਸ ਤੋਂ ਪੀੜਤ ਡੌਨਲਡ ਟਰੰਪ ਵਰਗੇ ਨੇਤਾਵਾਂ ਬਾਰੇ ਕੌਣ ਕੀ ਆਖੇ? ਨਿਊਜ਼ ਮੀਡੀਆ ਸੀ.ਐਨ.ਐਨ. ਵੱਲੋਂ ਕੀਤੇ ਗਏ ਇੱਕ ਅਧਿਐਨ ਮੁਤਾਬਕ ਡੌਨਲਡ ਟਰੰਪ ਨੇ 2 ਮਾਰਚ ਤੋਂ 15 ਮਾਰਚ ਦਰਮਿਆਨ 13 ਦਿਨਾਂ ਵਿੱਚ 71 ਝੂਠ ਬੋਲੇ ਜਿਹਨਾਂ ਵਿੱਚੋਂ 33 ਕੋਰੋਨਾ ਵਾਇਰਸ ਨਾਲ ਸਬੰਧਿਤ ਸਨ। ਇਰਾਨ ਤੋਂ ਲੈ ਕੇ ਇਟਲੀ, ਭਾਰਤ, ਪਾਕਿਸਤਾਨ ਅਤੇ ਅਮਰੀਕਾ ਤੱਕ ਦੇ ਰਾਜਨੀਤਕ ਅਤੇ ਧਾਰਮਿਕ ਨੇਤਾਵਾਂ ਵੱਲੋਂ ਝੂਠ ਅਤੇ ਗਲਤ ਅਫਵਾਹਾਂ ਦਾ ਸਹਾਰਾ ਲੈਣ ਦੀਆਂ ਮਿਸਾਲਾਂ ਮਿਲਦੀਆਂ ਹਨ ਜਿਹਨਾਂ ਸਦਕਾ ਆਮ ਨਾਗਰਿਕ ਇਤਿਹਾਤ ਦਾ ਘੱਟ ਅਤੇ ਡਰ ਦਾ ਪੱਲਾ ਵੱਧ ਫੜਦਾ ਹੈ।

Have something to say? Post your comment