Welcome to Canadian Punjabi Post
Follow us on

02

April 2020
ਬ੍ਰੈਕਿੰਗ ਖ਼ਬਰਾਂ :
ਲੇਬਰਫੈਡ ਵੱਲੋਂ ਮੁੱਖ ਮੰਤਰੀ ਕੋਵਿਡ ਰਾਹਤ ਫੰਡ ਲਈ 11 ਲੱਖ ਰੁਪਏ ਦਾਨ ਕੈਪਟਨ ਨੇ ਜੀ.ਐੱਸ.ਟੀ. ਦੇ ਬਕਾਏ ਤੁਰੰਤ ਜਾਰੀ ਕਰਨ ਸੰਬੰਧੀ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰਓਨਟਾਰੀਓ ਵਿੱਚ ਕੋਵਿਡ-19 ਦੇ 426 ਹੋਰ ਮਾਮਲਿਆਂ ਦੀ ਹੋਈ ਪੁਸ਼ਟੀਪਸ਼ੂ ਪਾਲਕਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਲਈ ਸਾਰੇ ਪਸ਼ੂ ਹਸਪਤਾਲ ਅਤੇ ਡਿਸਪੈਂਸਰੀਆਂ ਖੁੱਲ੍ਹੀਆਂ ਰਹਿਣਗੀਆਂ : ਤ੍ਰਿਪਤ ਬਾਜਵਾਪੰਜਾਬ ਵਿੱਚ ਪਰਵਾਸੀ ਮਜ਼ਦੂਰਾਂ ਦਾ ਕੋਈ ਮਸਲਾ ਨਹੀਂ : ਕੈਪਟਨ ਅਮਰਿੰਦਰ ਸਿੰਘ ਦੋ ਬੇੜਿਆਂ ਉੱਤੇ ਫਸੇ ਕੈਨੇਡੀਅਨ ਜਲਦ ਪਹੁੰਚਣਗੇ ਘਰ : ਟਰੰਪਹੈਰਾਨ ਕਰਨ ਵਾਲੀ ਖਬਰ...!! ਭਾਰਤ ਨੇ 90 ਟਨ ਮੈਡੀਕਲ ਸਾਮਾਨ ਸਰਬੀਆ ਭੇਜਿਆ, ਜਦਕਿ ਭਾਰਤ `ਚ ਸਾਮਾਨ ਦੀ ਘਾਟ `ਚ ਡਾਕਟਰ ਹੋ ਰਹੇ ਹਨ ਕੋਰੋਨਾ ਦਾ ਸਿ਼ਕਾਰਪਦਮਸ਼੍ਰੀ ਨਾਲ ਸਨਮਾਨਿਤ ਦਰਬਾਰ ਸਾਹਿਬ ਦੇ ‘ਹਜ਼ੂਰੀ ਰਾਗੀ’ ਦੀ ਕੋਰੋਨਾ ਵਾਇਰਸ ਨਾਲ ਮੌਤ, ਫਰਵਰੀ `ਚ ਪਰਤੇ ਸਨ ਵਿਦੇਸ਼ ਤੋਂ
ਟੋਰਾਂਟੋ/ਜੀਟੀਏ

ਕੈਨੇਡਾ-ਅਮਰੀਕਾ ਸਰਹੱਦ ਇਸ ਵੀਕੈਂਡ ਬੰਦ ਹੋਣ ਦੀ ਸੰਭਾਵਨਾ : ਟਰੂਡੋ

March 20, 2020 09:44 AM

ਓਟਵਾ, 19 ਮਾਰਚ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਕੈਨੇਡਾ-ਅਮਰੀਕਾ ਸਰਹੱਦ ਉੱਤੇ ਗੈਰ ਜ਼ਰੂਰੀ ਆਵਾਜਾਈ ਇਸ ਵੀਕੈਂਡ ਉੱਤੇ ਬੰਦ ਕੀਤੇ ਜਾਣ ਦੀ ਸੰਭਾਵਨਾ ਹੈ। ਦੋਵਾਂ ਧਿਰਾਂ ਵੱਲੋਂ ਕੋਵਿਡ-19 ਨਾਲ ਨਜਿੱਠਣ ਲਈ ਅਪਣਾਏ ਜਾਣ ਵਾਲੇ ਮਾਪਦੰਡਾਂ ਬਾਰੇ ਗੱਲਬਾਤ ਜਾਰੀ ਹੈ।
ਆਪਣੇ ਨਿਵਾਸ ਸਥਾਨ ਰਿਡਿਊ ਕਾਟੇਜ ਦੇ ਬਾਹਰੋਂ ਗੱਲ ਕਰਦਿਆਂ ਟਰੂਡੋ ਨੇ ਆਖਿਆ ਕਿ ਉਨ੍ਹਾਂ ਦੇ ਅੰਦਾਜ਼ੇ ਮੁਤਾਬਕ ਸੈਲਾਨੀਆਂ ਤੇ ਗੈਰ ਜ਼ਰੂਰੀ ਵਿਜ਼ੀਟਰਜ਼ ਲਈ ਸਰਹੱਦ ਸ਼ੱੁਕਰਵਾਰ ਤੇ ਸ਼ਨਿੱਚਰਵਾਰ ਦਰਮਿਆਨ ਬੰਦ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਕੈਨੇਡੀਅਨ ਅਧਿਕਾਰੀਆਂ ਤੇ ਅਮਰੀਕਾ ਦੇ ਡਿਪਾਰਟਮੈਂਟ ਆਫ ਹੋਮਲੈਂਡ ਸਕਿਊਰਿਟੀ ਦਰਮਿਆਨ ਇਸ ਸਬੰਧ ਵਿੱਚ ਗੱਲਬਾਤ ਅਜੇ ਵੀ ਜਾਰੀ ਹੈ।
ਜਦੋਂ ਦੋਵਾਂ ਸਰਕਾਰਾਂ ਨੇ ਬੱੁਧਵਾਰ ਨੂੰ ਪਾਬੰਦੀਆਂ ਬਾਰੇ ਐਲਾਨ ਕੀਤਾ ਸੀ ਤਾਂ ਗੱਲਬਾਤ ਉਦੋਂ ਵੀ ਚੱਲ ਰਹੀ ਸੀ। ਦੋਵੇਂ ਧਿਰਾਂ ਵਣਜ ਤੇ ਵਪਾਰ ਵਿੱਚ ਕੋਈ ਵਿਘਣ ਨਹੀਂ ਪੈਣ ਦੇਣਾ ਚਾਹੁੰਦੀਆਂ। ਕੈਨੇਡਾ ਵੱਲੋਂ ਪਹਿਲਾਂ ਹੀ ਆਪਣੀ ਸਰਹੱਦ ਗੈਰ ਨਾਗਰਿਕਾਂ, ਜੋ ਦੇਸ਼ ਵਿੱਚ ਦਾਖਲ ਹੋਣਾ ਚਾਹੁੰਦੇ ਹਨ, ਲਈ ਬੰਦ ਕੀਤੀ ਜਾ ਚੁਕੀ ਹੈ। ਕੌਮਾਂਤਰੀ ਉਡਾਨਾਂ ਵੀ ਉਨ੍ਹਾਂ ਚਾਰ ਏਅਰਪੋਰਟਸ ਵੱਲ ਹੀ ਰੀਰੂਟ ਕੀਤੀਆਂ ਗਈਆਂ ਹਨ ਜਿੱਥੇ ਯਾਤਰੀਆਂ ਦੀ ਸਖਤ ਸਕਰੀਨਿੰਗ ਦੇ ਪ੍ਰਬੰਧ ਹਨ। ਇਸ ਤੋਂ ਇਲਾਵਾ ਕੋਵਿਡ-19 ਵਰਗੇ ਲੱਛਣਾਂ ਵਾਲੇ ਯਾਤਰੀਆਂ ਨੂੰ ਕੈਨੇਡਾ ਦੀਆਂ ਉਡਾਨਾਂ ਵਿੱਚ ਦਾਖਲਾ ਵੀ ਨਹੀਂ ਦਿੱਤਾ ਜਾ ਰਿਹਾ।
ਸੈਲਫ ਆਈਸੋਲੇਸ਼ਨ ਵਿੱਚ ਰਹਿੰਦਿਆਂ ਟਰੂਡੋ ਨੂੰ ਵੀ ਇੱਕ ਹਫਤਾ ਹੋ ਗਿਆ ਹੈ। ਉਨ੍ਹਾਂ ਸਰਕਾਰ ਵੱਲੋਂ ਕੈਨੇਡੀਅਨਾਂ ਲਈ ਕੋਵਿਡ-19 ਦੇ ਸਬੰਧ ਵਿੱਚ ਚੱੁਕੇ ਜਾ ਰਹੇ ਕਦਮਾਂ ਦੀ ਜਾਣਕਾਰੀ ਵੀ ਦਿੱਤੀ। ਉਨ੍ਹਾਂ ਆਖਿਆ ਕਿ ਸੱਭ ਤੋਂ ਬਿਹਤਰ ਸਲਾਹ ਸੋਸ਼ਲ ਡਿਸਟੈਂਸਿੰਗ ਹੈ ਜਿਸ ਉੱਤੇ ਅਸੀਂ ਅਮਲ ਕਰ ਰਹੇ ਹਾਂ। ਫਰੰਟ ਲਾਈਨ ਵਰਕਰਜ਼ ਦਾ ਵੀ ਟਰੂਡੋ ਵੱਲੋਂ ਧੰਨਵਾਦ ਕੀਤਾ ਗਿਆ। ਉਨ੍ਹਾਂ ਇਹ ਵੀ ਆਖਿਆ ਕਿ ਲੋੜੀਂਦੀਆਂ ਸਪਲਾਈਜ਼ ਮੱੁਕਣ ਨਹੀਂ ਦਿੱਤੀਆਂ ਜਾਣਗੀਆਂ। ਇਹ ਵੀ ਪਤਾ ਲੱਗਿਆ ਹੈ ਕਿ ਸਰਕਾਰ ਵੱਲੋਂ ਵੈਂਟੀਲੇਟਰਜ਼, ਮਾਸਕਸ ਤੇ ਸੈਨੇਟਾਈਜ਼ਰ ਆਦਿ ਬਣਾਉਣ ਵਾਲੀਆਂ ਕੰਪਨੀਆਂ ਨਾਲ ਵੀ ਪਿਛਲੇ ਹਫਤੇ ਤੋਂ ਹੋਰ ਸਾਜੋ਼ਸਾਮਾਨ ਤਿਆਰ ਕਰਨ ਲਈ ਗੱਲਬਾਤ ਚਲ ਰਹੀ ਹੈ। ਇਸ ਦੇ ਨਾਲ ਹੀ ਟਰੂਡੋ ਵੱਲੋਂ ਜਲਦ ਹੀ ਵਿੱਤੀ ਮਦਦ ਕੈਨੇਡੀਅਨਾਂ ਤੱਕ ਪਹੁੰਚਾਉਣ ਦਾ ਵਾਅਦਾ ਵੀ ਕੀਤਾ ਗਿਆ।

 

Have something to say? Post your comment