Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਲਾਈਫ ਸਟਾਈਲ

ਰਸੋਈ : ਚਾਕਲੇਟ ਕੋਕੋਨਟ ਫ਼ਜ਼

March 18, 2020 09:16 AM

ਸਮੱਗਰੀ-ਦੋ ਕੱਪ ਨਾਰੀਅਲ ਕੱਦੂਕਸ ਕੀਤਾ ਹੋਇਆ, ਇੱਕ ਵੱਡਾ ਚਮਚ ਘਿਓ, ਅੱਧਾ ਕੱਪ ਕੈਸਟਰ ਸ਼ੂਗਰ, ਇੱਕ ਚੌਥਾਈ ਕੱਪ ਦੁੱਧ, ਇੱਕ ਕੱਪ ਚਾਕਲੇਟ ਦੇ ਟੁਕੜੇ, ਇੱਕ ਚੌਥਾਈ ਕੱਪ ਕਰੀਮ, ਅੱਧਾ ਛੋਟਾ ਚਮਚ ਇਲਾਇਚੀ ਪਾਊਡਰ।
ਢੰਗ-ਘੱਟ ਅੱਗ 'ਤੇ ਕੜਾਹੀ ਨੂੰ ਗਰਮ ਕਰੋ। ਫਿਰ ਇਸ ਵਿੱਚ ਕੱਦੂਕਸ ਕੀਤਾ ਨਾਰੀਅਲ ਤੇ ਘਿਓ ਪਾ ਕੇ ਪਕਾਓ। ਅੱਗੋਂ ਇਸ ਵਿੱਚ ਦੁੱਧ ਦੇ ਨਾਲ ਕੈਸਟਰ ਸ਼ੂਗਰ ਪਾ ਕੇ ਉਦੋਂ ਤੱਕ ਪਕਾਓ, ਜਦੋਂ ਤੱਕ ਖੰਡ ਚੰਗੀ ਤਰ੍ਹਾਂ ਘੁਲ ਨਾ ਜਾਵੇ। ਇਸ ਦੌਰਾਨ ਮਾਈਕਰੋਵੇਵ ਵਿੱਚ ਇੱਕ ਬਾਉਲ ਵਿੱਚ ਚਾਕਲੇਟ ਵਿੱਚ ਕਰੀਮ ਮਿਲਾ ਕੇ ਚਾਲੀ ਸੈਕਿੰਡ ਤੱਕ ਗਰਮ ਕਰੋ। ਫਿਰ ਕੱਢ ਕੇ ਚੰਗੀ ਤਰ੍ਹਾਂ ਮਿਲਾਓ ਤਾਂ ਕਿ ਗਾੜ੍ਹਾ ਅਤੇ ਚਮਕੀਲਾ ਮਿਸ਼ਰਣ ਬਣ ਜਾਵੇ।
ਫਿਰ ਜਦੋਂ ਨਾਰੀਅਲ ਦਾ ਰੰਗ ਬਦਲਣ ਲੱਗੇ ਤਾਂ ਉਸ ਵਿੱਚ ਇਲਾਇਚੀ ਪਾਊਡਰ ਪਾ ਕੇ ਚੰਗੀ ਤਰ੍ਹਾਂ ਰਲਾ ਲਵੋ। ਫਿਰ ਮੋਲਡਸ ਉਤੇ ਘਿਓ ਪਾ ਕੇ ਉਸ 'ਤੇ ਨਾਰੀਅਲ ਦਾ ਮਿਸ਼ਰਣ ਪਾ ਕੇ ਕੱਟ ਦਬਾਓ। ਇਸ 'ਤੇ ਮਿਸ਼ਰਣ ਪਾ ਕੇ ਪੰਜ ਘੰਟੇ ਲਈ ਫਰਿੱਜ ਵਿੱਚ ਰੱਖ ਦਿਓ। ਠੰਢਾ ਹੋਣ 'ਤੇ ਟੁਕੜਿਆਂ ਵਿੱਚ ਕੱਟ ਕੇ ਪਰੋਸੋ।

 
Have something to say? Post your comment