ਚਾਕਲੇਟੀ ਮੂਡ ਦੇ ਲਈ ਫੇਸ ਨੂੰ ਚਾਕਲੇਟ ਫੇਸ ਨਾਲ ਤਿਆਰ ਕਰੋ, ਇਸ ਲਈ ਅੱਜ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਕੁਝ ਖਾਸ ਟਿਪਸ :
* ਸਿਰਫ ਸਕਿਨ ਨਹੀਂ ਆਪਣੇ ਸਰੀਰ ਨੂੰ ਵੀ ਚਾਕਲੇਟੀ ਮਹਿਕ ਦਿਓ। ਅਜਿਹਾ ਕਰਨ ਦੇ ਲਈ ਤੁਸੀਂ ਚਾਕਲੇਟ ਬਟਰ ਦੀ ਵਰਤੋਂ ਕਰੋ। ਚਾਕਲੇਟ ਦੇ ਅੰਦਰ ਸਕਿਨ ਸੂਦਿੰਗ ਤੱਤ ਹੁੰਦੇ ਹਨ, ਜੋ ਸਰੀਰ ਨੂੰ ਆਰਾਮ ਪੁਚਾਉਂਦੇ ਹਨ। ਇਸ ਦੇ ਨਾਲ ਹੀ ਇਸ ਦਾ ਅਰੋਮਾ ਬਹੁਤ ਆਕਰਸ਼ਕ ਹੁੰਦਾ ਹੈ, ਜੋ ਤੁਹਾਨੂੰ ਵਿਸ਼ੇਸ਼ ਸਕੂਨ ਦਾ ਅਹਿਸਾਸ ਕਰਵਾਉਂਦਾ ਹੈ। ਇਸ ਲਈ ਤੁਸੀਂ ਚਾਹੋ ਤਾਂ ਚਾਕਲੇਟ ਬਾਡੀ ਸਪਾ ਵੀ ਕਰਾ ਸਕਦੇ ਹੋ। ਇਹ ਤੁਹਾਡੀ ਬਾਡੀ ਨੂੰ ਚਾਕਲੇਟੀ ਮਹਿਕ ਦੇਣ ਦੇ ਨਾਲ ਹੀ ਨਾਲ ਸੁੰਦਰ ਅਤੇ ਆਕਰਸ਼ਕ ਬਣਾਉਂਦਾ ਹੈ।
* ਚਾਕਲੇਟ ਵਰਗੀ ਸਮੂਦ ਸਕਿਨ ਪਾਉਣ ਲਈ ਤੁਸੀਂ ਚਾਕਲੇਟ ਵੈਕਸ ਦੀ ਵਰਤੋਂ ਕਰ ਸਕਦੇ ਹੋ। ਇਹ ਤੁਹਾਡੀ ਸਕਿਨ 'ਤੇ ਚਾਕਲੇਟ ਵਰਗੀ ਸਮੂਥਨੈਸ ਦੇਵੇਗਾ। ਚਾਕਲੇਟ ਵੈਕਸ ਦੇ ਅੰਦਰ ਸ਼ਾਮਲ ਬਾਦਾਮ ਦਾ ਤੇਲ ਅਤੇ ਹੋਰ ਪੋਸ਼ਕ ਤੱਤਾਂ ਨਾਲ ਸਕਿਨ ਨੂੰ ਪੋਸ਼ਣ ਮਿਲਦਾ ਹੈ। ਇਹ ਤੁਹਾਡੀ ਸਕਿਨ ਤੋਂ ਡੈੱਡ ਸਕਿਨ ਨੂੰ ਹਟਾ ਕੇ ਸਕਿਨ ਵਿੱਚ ਨਵੀਂ ਜਾਨ ਲਿਆ ਦਿੰਦਾ ਹੈ। ਇਸ ਦੇ ਇਲਾਵਾ ਇਸ ਵਿੱਚ ਮੌਜੂਦ ਕੋਕੋ ਸਕਿਨ ਨੂੰ ਨਮੀ ਦਿੰਦਾ ਹੈ ਜਿਸ ਨਾਲ ਸਕਿਨ ਮੁਲਾਇਮ ਹੋ ਜਾਂਦੀ ਹੈ।
* ਚਾਕਲੇਟੀ ਗਲੋਅ ਪਾਉਣ ਦੇ ਲਈ ਤੁਸੀਂ ਚਾਕਲੇਟ ਫੇਸ਼ੀਅਲ ਕਰਵਾ ਸਕਦੇ ਹੋ। ਚਾਕਲੇਟ ਇੱਕ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਹੈ ਜਿਸ ਨੂੰ ਬਿਊਟੀ ਪ੍ਰੋਡਕਟ ਵਜੋਂ ਲੰਬੇ ਸਮੇਂ ਤੋਂ ਪ੍ਰਯੋਗ ਕੀਤਾ ਜਾਂਦਾ ਰਿਹਾ ਹੈ। ਚਾਕਲੇਟ ਦੇ ਅੰਦਰ ਮੌਜੂਦ ਫਲੇਵੋਨਾਈਡ ਸਕਿਨ ਨੂੰ ਸਨਬਰਗ ਅਤੇ ਧੂੜ-ਮਿੱਟੀ ਤੋਂ ਬਚਾਉਂਦਾ ਹੈ। ਇਹ ਫਲੇਵੋਨਾਈਡ ਅਤੇ ਐਂਟੀ ਆਕਸੀਡੈਂਟਸ ਸਕਿਨ ਨੂੰ ਟਾਈਟ ਰੱਖਣ ਵਿੱਚ ਮਦਦ ਕਰਦਾ ਹੈ ਨਾਲ ਹੀ ਇਹ ਸਾਡੇ ਚਿਹਰੇ ਨੂੰ ਚਾਕਲੇਟੀ ਗਲੋਅ ਵੀ ਪ੍ਰਦਾਨ ਕਰਦਾ ਹੈ।