Welcome to Canadian Punjabi Post
Follow us on

10

July 2025
ਬ੍ਰੈਕਿੰਗ ਖ਼ਬਰਾਂ :
ਪ੍ਰਧਾਨ ਮੰਤਰੀ ਮੋਦੀ ਨੂੰ ਨਾਮੀਬੀਆ ਵਿੱਚ 21 ਤੋਪਾਂ ਦੀ ਦਿੱਤੀ ਸਲਾਮੀਰਾਸ਼ਟਰਪਤੀ ਟਰੰਪ ਨੇ ਕਿਹਾ- ਯੂਕਰੇਨ ਨੂੰ ਹੋਰ ਹਥਿਆਰ ਭੇਜੇਗਾ ਅਮਰੀਕਾਯੂਕਰੇਨ ਹਵਾਈ ਸੈਨਾ ਨੇ ਕਿਹਾ- ਰੂਸ ਨੇ ਰਾਤੋ-ਰਾਤ 728 ਡਰੋਨ, 13 ਮਿਜ਼ਾਈਲਾਂ ਦਾਗੀਆਂਅਰਮੀਨੀਆ ਦੀ ਰਾਸ਼ਟਰੀ ਅਸੈਂਬਲੀ ਵਿੱਚ ਸੰਸਦ ਮੈਂਬਰਾਂ ਵਿਚਕਾਰ ਹੋਈ ਲੜਾਈ, ਚੱਲੇ ਬੋਤਲਾਂ ਅਤੇ ਮੁੱਕੇਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਬੋਰੀ `ਚ ਪਾ ਕੇ ਡਿਵਾਈਡਰ `ਤੇ ਸੁੱਟੀ ਲੜਕੀ ਦੀ ਲਾਸ਼ ਮਿਸੀਸਾਗਾ ਦੇ ਇੱਕ ਵਿਅਕਤੀ `ਤੇ ਕਸਟਡੀ ਦੌਰਾਨ ਡਿਵੀਜ਼ਨਲ ਸੈੱਲ ਬਲਾਕ ਨੂੰ ਨੁਕਸਾਨ ਪਹੁੰਚਾਉਣ ਦੇ ਲੱਗੇ ਦੋਸ਼ਗਾਰਡੀਨਰ ਵਿੱਚ ਕਈ ਵਾਹਨਾਂ ਦੀ ਭਿਆਨਕ ਟੱਕਰ, 1 ਵਿਅਕਤੀ ਦੀ ਮੌਤ, 4 ਜ਼ਖਮੀਕੈਨੇਡਾ `ਚ ਵੇਚੇ ਜਾਣ ਵਾਲੇ ਗੈਰ-ਅਲਕੋਹਲਿਕ ਪੀਣ ਵਾਲੇ ਪਦਾਰਥਾਂ `ਚ ਮਿਲੀ ਉੱਲੀ, ਮੰਗਵਾਏ ਵਾਪਿਸ
 
ਸੰਪਾਦਕੀ

ਗਰੀਬੀ ਦੀ ਪ੍ਰੀਭਾਸ਼ਾ ਅਤੇ ਸਰਕਾਰੀ ਅੰਕੜਿਆਂ ਦੀ ਖੇਡ

March 03, 2020 07:00 AM

ਪੰਜਾਬੀ ਪੋਸਟ ਸੰਪਾਦਕੀ

ਬੀਤੇ ਦਿਨੀਂ ਕੈਨੇਡਾ ਦੇ ਅੰਕੜਾ ਵਿਭਾਗ ਵੱਲੋਂ ਕੈਨੇਡੀਅਨ ਇਨਕਮ (ਆਮਦਨ) ਸਰਵੇਖਣ ਦਾ ਡਾਟਾ ਰੀਲੀਜ਼ ਕੀਤਾ ਗਿਆ ਜਿਸ ਵਿੱਚ ਦੱਸਿਆ ਗਿਆ ਕਿ ਕੈਨੇਡਾ ਵਾਸੀਆਂ ਦੀ ਮੀਡੀਅਨ (median)ਆਮਦਨ ਵਿੱਚ 3.3% ਵਾਧਾ ਹੋਇਆ ਹੈ ਜੋ ਵੱਧ ਕੇ 59,800 ਡਾਲਰ ਪ੍ਰਤੀ ਸਾਲ ਹੋ ਗਈ ਹੈ। ਇਸ ਬਾਰੇ ਸਥਾਨਕ ਐਮ ਪੀ ਰੂਬੀ ਸਹੋਤਾ ਵੱਲੋਂ ਵੀ ਜਾਣਕਾਰੀ ਪਰੈੱਸ ਨਾਲ ਸਾਂਝੀ ਕੀਤੀ ਗਈ ਹੈ। ਵਰਨਣਯੋਗ ਹੈ ਕਿ ਜਾਰੀ ਕੀਤੇ ਗਏ ਅੰਕੜੇ ਸਾਲ 2017 ਦੇ ਹਨ। ਪਰੈੱਸ ਰੀਲੀਜ਼ ਮੁਤਾਬਕ 10 ਲੱਖ ਕੈਨੇਡੀਅਨਾਂ ਨੂੰ ਗਰੀਬੀ ਦੀ ਰੇਖਾ ਤੋਂ ਉੱਪਰ ਚੁੱਕਿਆ ਗਿਆ ਹੈ ਜਿਸ ਵਿੱਚ 3 ਲੱਖ 34 ਹਜ਼ਾਰ ਬੱਚੇ ਅਤੇ 73 ਹਜ਼ਾਰ ਸੀਨੀਅਰ ਹਨ।

ਬੇਸ਼ੱਕ ਵੇਖਣ ਨੂੰ ਇਹ ਅੰਕੜੇ ਦਿਲਚਸਪ ਜਾਪਦੇ ਹਨ ਪਰ ਚੇਤੇ ਰੱਖਣਾ ਚਾਹੀਦਾ ਹੈ ਕਿ 2017 ਵਿੱਚ ਹਾਲੇ ਵੀ 34 ਲੱਖ ਕੈਨੇਡੀਅਨ ਗਰੀਬੀ ਦੀ ਰੇਖਾ ਤੋਂ ਹੇਠ ਸਨ। ਫੈਡਰਲ ਸਰਕਾਰ ਦੀ ਗਰੀਬੀ ਦੂਰ ਕਰਨ ਦੀ ਰਣਨੀਤੀ ਜਨਤਾ ਦੇ ਟੈਕਸ ਡਾਲਰਾਂ ਨੂੰ ਜਨਤਾ ਦੀ ਜੇਬ ਵਿੱਚ ਪਾਉਣ ਉੱਤੇ ਟਿਕੀ ਹੋਈ ਹੈ। ਕੈਨੇਡੀਅਨ ਪਰੈੱਸ ਵੱਲੋਂ ਪ੍ਰਾਪਤ ਕੀਤੀ ਗਈ ਜਾਣਕਾਰੀ ਮੁਤਾਬਕ ਲਿਬਰਲ ਮੰਤਰੀ ਮੰਡਲ ਨੇ 2018 ਵਿੱਚ ਲੋਕਾਂ ਦੀ ਜੇਬ ਵਿੱਚ ਲੋਕਾਂ ਦੇ ਡਾਲਰ ਪਾਉਣ ਅਤੇ ਹੋਰ ਥਾਵਾਂ ਉੱਤੇ ਖਰਚ ਕੀਤੇ ਜਾਣ ਵਾਲੇ ਡਾਲਰਾਂ ਨੂੰ ਗਰੀਬੀ ਦੂਰ ਕਰਨ ਦੇ ਯਤਨ ਦਰਸਾਉਣ ਬਾਰੇ ਲੰਬੀਆਂ ਚੌੜੀਆਂ ਸਲਾਹਾਂ ਕੀਤੀਆਂ ਸਨ। ਇਹਨਾਂ ਸਲਾਹਾਂ ਵਿੱਚੋਂ ਇਹ ਨਤੀਜਾ ਕੱਢਿਆ ਗਿਆ ਕਿ ਸਰਕਾਰ ਜੋ ਵੀ ਪੈਸਾ ਖਰਚ ਕਰੇ, ਉਸ ਬਾਰੇ ਅਜਿਹੇ ਬਿਆਨ ਦਿੱਤੇ ਜਾਣ ਕਿ ਗਰੀਬੀ ਦੂਰ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਡਰੰਮ ਖੂਬ ਜੋਰ ਨਾਲ ਵਜਾਏ ਜਾਣ। ਮਿਸਾਲ ਵਜੋਂ ਜੇ ਬੁਨਿਆਦੀ ਢਾਂਚੇ (infrastructure) ਬਾਰੇ ਵਿਭਾਗ ਵੱਲੋਂ ਕੋਈ ਰੀਕੀਰੀਏਸ਼ਨ ਸੈਂਟਰ ਜਾਂ ਸੜਕਾਂ ਬਣਾਉਣ ਉੱਤੇ ਖਰਚ ਕੀਤਾ ਜਾਵੇ ਤਾਂ ਰੀਕਰੀਏਸ਼ਨ ਸੈਂਟਰ ਨੂੰ ਯੂਥ ਵਿੱਚ ਗਰੀਬੀ ਦੂਰ ਕਰਨ ਅਤੇ ਸੜਕਾਂ ਨੂੰ ਆਮ ਪਬਲਿਕ ਵਿੱਚ ਗਰੀਬੀ ਦੂਰ ਕਰਨ ਦੇ ਯਤਨ ਵਜੋਂ ਪਰਚਾਰਿਆ ਜਾਵੇ।

ਇਸ ਸਰਕਾਰੀ ਪਹੁੰਚ ਦੇ ਪਿਛੋਕੜ ਵਿੱਚ ਵੇਖਿਆਂ ਕਿਹਾ ਜਾ ਸਕਦਾ ਹੈ ਕਿ ਗਰੀਬੀ ਅਸਲ ਵਿੱਚ ਦੂਰ ਕਰਨ ਅਤੇ ਗਰੀਬੀ ਦੂਰ ਕਰਨ ਬਾਬਤ ਗੁੰਝਲਦਾਰ ਅੰਕੜੇ ਪੇਸ਼ ਕਰਨ ਵਿੱਚ ਫਰਕ ਹੁੰਦਾ ਹੈ। ਹਾਲਾਂਕਿ ਗਰੀਬੀ ਬਾਰੇ ਕੋਈ ਪੱਕੀ ਪ੍ਰੀਭਾਸ਼ਾ ਨਹੀਂ ਹੈ ਪਰ ਕੈਨੇਡਾ ਵਿੱਚ ਇੱਕ ਰਿਵਾਜ ਹੈ ਕਿ ਹਰ ਕੋਈ ਆਪਣੇ ਆਪ ਨੂੰ ਮੱਧ ਵਰਗੀ ਅਖਵਾ ਕੇ ਖੁਸ਼ ਹੁੰਦਾ ਹੈ। ਇਸੇ ਕਾਰਣ ਸਿਆਸਤਦਾਨ ਮੱਧ ਵਰਗੀਆਂ ਦੇ ਦਿਲ ਨੂੰ ਲੁਭਾਉਣ ਵਾਲੀਆਂ ਗੱਲਾਂ ਕਰਦੇ ਹਨ। ਸਰਕਾਰ ਵੱਲੋਂ ਗਰੀਬੀ ਦੂਰ ਕਰਨ ਲਈ ਜੋ ਮਰਜ਼ੀ ਗੱਲਾਂ ਕੀਤੀਆਂ ਜਾਣ ਪਰ ਪੀਲ ਪਾਵਰਟੀ ਰੀਡਕਸ਼ਨ ਸਟਰੈਟਜੀ (Peel Poverty Reduction strategy) ਦੀ ਕਮਿਉਨਿਟੀ ਐਕਸ਼ਨ ਪਲਾਨ ਮੁਤਾਬਕ ,”ਬੇਸ਼ੱਕ ਗਰੀਬੀ ਦਾ ਰਿਸ਼ਤਾ ਆਮਦਨ ਨਾਲ ਜੁੜਿਆ ਹੈ ਪ੍ਰਤੂੰ ਇਸ ਵਿੱਚ ਹਰ ਵਿਅਕਤੀ ਅਤੇ ਪਰਿਵਾਰ ਦੇ ਸੁਤੰਤਰ ਰਹਿਣ, ਖੁਦ ਦੀ ਸਲਾਮਤੀ ਉੱਤੇ ਧਿਆਨ ਦੇਣ ਅਤੇ ਕਮਿਉਨਿਟੀ ਵਿੱਚ ਹੁੰਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੀ ਕਾਬਲੀਅਤ ਸ਼ਾਮਲ ਹੁੰਦੀ ਹੈ। ਇਸ ਐਕਸ਼ਨ ਪਲਾਨ ਮੁਤਾਬਕ 1980 ਵਿੱਚ ਮਿਸੀਸਾਗਾ, ਬਰੈਂਪਟਨ ਅਤੇ ਕੈਲੀਡਾਨ ਦੇ ਸਿਰਫ਼ 2% ਖੇਤਰ ਗਰੀਬੀ ਵਾਲੇ ਸਨ ਪਰ 2017 ਵਿੱਚ ਪੀਲ ਰੀਜਨ ਵਿੱਚ 52% ਖੇਤਰ ਗਰੀਬੀ ਵਾਲੇ ਬਣ ਚੁੱਕੇ ਸਨ। ਇਹ ਸਥਾਨਕ ਕੌੜੀਆਂ ਹਕੀਕਤਾਂ ਨੂੰ ਫੈਡਰਲ ਵਿਭਾਗ ਦੇ ਅੰਕੜੇ ਸਥਾਪਤ ਨਹੀਂ ਕਰ ਸਕਦੇ। 1980 ਵਿੱਚ ਜੇ ਪੀਲ ਰੀਜਨ ਦੇ 86% ਲੋਕਾਂ ਨੂੰ ਮੱਧ ਵਰਗੀ ਆਖਿਆ ਜਾ ਸਕਦਾ ਸੀ ਤਾਂ ਹੁਣ ਇਹ ਪ੍ਰਤੀਸ਼ਤਤਾ ਘੱਟ ਕੇ 43% ਰਹਿ ਚੁੱਕੀ ਹੈ।

ਫੈਡਰਲ ਸਰਕਾਰ ਵੱਲੋਂ ਗਰੀਬੀ ਦੂਰ ਕਰਨ ਲਈ ਕੈਨੇਡਾ ਚਾਈਲਡ ਬੈਨੇਫਿਟ ਨੂੰ ਇੱਕ ਵੱਡਾ ਤੱਥ ਬਿਆਨਿਆ ਜਾ ਰਿਹਾ ਹੈ। ਸਹੀ ਹੈ ਕਿ ਇਸ ਨਾਲ ਲੋਕਾਂ ਦੀਆਂ ਜੇਬਾਂ ਵਿੱਚ ਪੈਸੇ ਆ ਰਹੇ ਹਨ ਪਰ ਜਰੂਰੀ ਨਹੀਂ ਕਿ ਗਰੀਬੀ ਦੂਰ ਹੋ ਰਹੀ ਹੈ। ਮੱਧ ਵਰਗੀ ਕੈਨੇਡੀਅਨ ਦੀ ਥੋੜੀ ਬਹੁਤ ਆਮਦਨ ਜਰੂਰ ਵੱਧ ਰਹੀ ਹੈ ਪਰ ਉਸ ਕੋਲ ਬੁਨਿਆਦੀ ਜਰੂਰਤਾਂ ਪੂਰੀਆਂ ਕਰਨ ਤੋਂ ਬਾਅਦ ਪਰਿਵਾਰ ਦੀ ਖੁਸ਼ੀ ਲਈ ਵਰਤਣ ਵਾਸਤੇ ਪੈਸੇ ਨਹੀਂ ਬਚ ਰਹੇ। ਉਹ ਖੁਸ਼ੀ ਵਾਲੀਆਂ ਗਤੀਵਿਧੀਆਂ ਜਿਹਨਾਂ ਨਾਲ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਆਉਂਦਾ ਹੈ। ਗੁਣਵੱਤਾ ਦੀ ਗੱਲ ਕਰਦੇ ਦੱਸਣਾ ਬਣਦਾ ਹੈ ਕਿ ਕੈਨੇਡਾ ਦੇ ਹੇਠਲੇ ਵਰਗ ਦੇ 40% ਲੋਕਾਂ ਕੋਲ ਸਿਰਫ਼ 20% ਆਮਦਨ ਹੁੰਦੀ ਹੈ ਜਦੋਂ ਕਿ ਚੋਟੀ ਦੇ 10% ਕੋਲ 23%। ਜਿਹਨਾਂ ਅਮੀਰਾਂ ਦੀ 2017 ਵਿੱਚ ਆਮਦਨ ਸਾਢੇ ਸੱਤ ਲੱਖ ਡਾਲਰ ਤੋਂ ਵੱਧ ਸੀ, ਉਹਨਾਂ ਦੀ ਆਮਦਨ ਵਿੱਚ ਤਕਰੀਬਨ 17.2% ਸਾਲਾਨਾ ਵਾਧਾ ਹੋਇਆ। ਇਸਦੇ ਉਲਟ ਆਮ ਕੈਨੇਡੀਅਨ ਦੀ ਆਮਦਨ ਮਸਾਂ 2% ਦੇ ਕਰੀਬ ਵੱਧਦੀ ਹੈ ਜਦੋਂ ਕਿ ਖਰਚਿਆਂ ਦੀ ਪ੍ਰਤੀਸ਼ਤਤਾ ਦਾ ਕੋਈ ਅੰਦਾਜ਼ਾ ਨਹੀਂ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਬਰੈਂਪਟਨ `ਚ ਮਾਰਗ ਦਰਸ਼ਕ ਅਤੇ ਪ੍ਰੇਰਨਾ ਸਰੋਤ - ਮੱਘਰ ਸਿੰਘ ਟਰੂਡੋ ਲਈ ਮੁਸੀਬਤ ਬਣੇ ਪਰਵਾਸੀ ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ