ਬਰੈਂਪਟਨ, 27 ਫਰਵਰੀ (ਪੋਸਟ ਬਿਊਰੋ) : ਬੀਤੇ ਦਿਨੀ ਸਪੈਸ਼ਲ ਕਾਉਂਸਲ ਦੀ ਮੀਟਿੰਗ ਵਿੱਚ ਸਿਟੀ ਆਫ ਬਰੈਂਪਟਨ ਵੱਲੋਂ ਸਾਲ 2020 ਦਾ ਬਜਟ ਸਰਬਸੰਮਤੀ ਨਾਲ ਪਾਸ ਕੀਤਾ ਗਿਆ।
ਅਜਿਹਾ ਲਗਾਤਾਰ ਦੂਜੇ ਸਾਲ ਹੋਇਆ ਹੈ ਕਿ ਸਿਟੀ ਦੇ ਬਜਟ ਨੂੰ ਫੰਡ ਕਰਨ ਲਈ ਪ੍ਰਾਪਰਟੀ ਟੈਕਸ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। ਇਸ ਬਜਟ ਨੇ ਯਕੀਨੀ ਬਣਾਇਆ ਕਿ ਸਿਟੀ ਦੇ ਪ੍ਰੋਗਰਾਮ ਤੇ ਸੇਵਾਵਾਂ ਦੇ ਪੱਧਰ ਨੂੰ ਮੇਨਟੇਨ ਕੀਤਾ ਜਾਵੇਗਾ ਜਾਂ ਇਨ੍ਹਾਂ ਵਿੱਚ ਵਾਧਾ ਕੀਤਾ ਜਾਵੇਗਾ। ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਬਰਕਰਾਰ ਰੱਖਣ ਲਈ ਪਹਿਲਾਂ ਲਗਾਏ ਗਏ ਟੈਕਸ ਜਾਰੀ ਰੱਖੇ ਜਾਣਗੇ। ਇਸ ਦੇ ਨਾਲ ਹੀ ਆਰਥਿਕ ਵਿਕਾਸ ਤੇ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਲਈ ਨਿਵੇਸ਼ ਜਾਰੀ ਰੱਖਣ ਦਾ ਫੈਸਲਾ ਵੀ ਕੀਤਾ ਗਿਆ ਹੈ।
· 2020 ਦੇ ਮਨਜ਼ੂਰ ਕੀਤੇ ਗਏ ਬਜਟ ਤਹਿਤ ਸਿਟੀ ਦੇ ਟੈਕਸ ਬਿੱਲ ਦੇ ਹਿੱਸੇ ਵਿੱਚ 0 ਫੀ ਸਦੀ ਪ੍ਰਾਪਰਟੀ ਟੈਕਸ ਫਰੀਜ਼ ਹੋਵੇਗਾ।
· 2020 ਟੈਕਸ ਬਿੱਲ ਵਿੱਚ ਕੀ ਹੋਵੇਗਾ? ਸਿਟੀ 0.0 ਫੀ ਸਦੀ, ਰੀਜਨ 1.3 ਫੀ ਸਦੀ, ਸਕੂਲ ਬੋਰਡ 1.3 ਫੀ ਸਦੀ (ਔਸਤਨ 64 ਫੀ ਸਦੀ ਪ੍ਰਤੀ ਘਰ)।
· ਸਿਟੀ ਦੇ ਨੈਟ ਆਪਰੇਟਿੰਗ ਖਰਚੇ ਵਿੱਚ 47 ਮਿਲੀਅਨ ਡਾਲਰ ਦਾ ਵਾਧਾ ਹੋ ਰਿਹਾ ਹੈ। ਇਸ ਨੂੰ ਅਸੈਸਮੈਂਟ ਗ੍ਰੋਥ, ਰੈਵਨਿਊ ਗ੍ਰੋਥ ਤੇ ਸਟੌਰਮਵਾਟਰ ਚਾਰਜ ਰਾਹੀਂ ਫੰਡ ਕੀਤਾ ਜਾਵੇਗਾ।
· 2020 ਦਾ ਬਜਟ 977 ਮਿਲੀਅਨ ਡਾਲਰ ਦਾ ਬਜਟ ਹੈ, ਜਿਸ ਵਿੱਚ 755 ਮਿਲੀਅਨ ਡਾਲਰ ਦਾ ਆਪਰੇਟਿੰਗ ਬਜਟ ਹੈ (ਜਿਸ ਵਿੱਚ ਸਟਾਫ ਸੈਲਰੀਜ਼, ਮੇਨਟੇਨੈਂਸ, ਯੂਟਿਲੀਟੀਜ਼, ਰਿਜ਼ਰਵਜ਼ ਉੱਤੇ ਖਰਚ ਹੋਵੇਗਾ) ਤੇ 222 ਮਿਲੀਅਨ ਡਾਲਰ ਬਜਟ ( ਖਰੀਦੋ ਫਰੋਖ਼ਤ, ਮੇਜਰ ਰਿਪੇਅਰ ਤੇ ਸੰਪਤੀ ਦੀ ਅਦਲਾ ਬਦਲੀ, ਸੜਕਾਂ, ਇਮਾਰਤਾਂ ਆਦਿ) ੳੱੁਤੇ ਖਰਚ ਕੀਤਾ ਜਾਵੇਗਾ।
· ਸਿਟੀ ਦੇ ਬਜਟ ਵਿੱਚ ਸਿਟੀ ਰਿਜ਼ਰਵਜ਼ ਲਈ 110 ਮਿਲੀਅਨ ਡਾਲਰ ਦਾ ਸੱਭ ਤੋਂ ਵੱਡਾ ਸਾਲਾਨਾ ਯੋਗਦਾਨ ਦਿੱਤਾ ਜਾਵੇਗਾ ਤੇ ਸਿਟੀ ਦੀ ਵਿੱਤੀ ਸਥਿਤੀ ਨੂੰ ਮਜ਼ਬੂਤ ਕੀਤਾ ਜਾਵੇਗਾ।
· 2020 ਦੇ ਬਜਟ ਵਿੱਚ ਟਰਾਂਜਿ਼ਟ ਉੱਤੇ 1 ਫੀ ਸਦੀ ਲੈਵੀ ਤੇ ਬੱਸਾਂ, ਸੜਕਾਂ ਤੇ ਚੰਗੇ ਹਾਲਾਤ ਵਾਲੀਆਂ ਫੈਸਿਲੀਟੀਜ਼ ਲਈ ਬੁਨਿਆਦੀ ਢਾਂਚੇ ਲਈ 2 ਫੀ ਸਦੀ ਰਾਖਵੇਂ ਰੱਖੇ ਗਏ ਹਨ।
ਸਿਟੀ ਦਾ ਨਿਰਮਾਣ-ਕੈਪੀਟਲ ਬਜਟ ਦੀਆਂ ਹਾਈਲਾਈਟਜ਼ :
· ਅੱਠ ਇਲੈਕਟ੍ਰਿਕ ਬੱਸਾਂ ਸਮੇਤ 52 ਮਿਲੀਅਨ ਡਾਲਰ ਬੱਸਾਂ ਦੀ ਖਰੀਦ ਲਈ ਰਾਖਵੇਂ ਰੱਖੇ ਗਏ ਹਨ।
· 41 ਮਿਲੀਅਨ ਡਾਲਰ ਸੜਕਾਂ ਤੇ ਟਰਾਂਸਪੋਰਟੇਸ਼ਨ ਉੱਤੇ ਖਰਚਿਆ ਜਾਵੇਗਾ।
· 9.8 ਮਿਲੀਅਨ ਡਾਲਰ ਅਗਲੇ ਤਿੰਨ ਸਾਲਾਂ ਵਿੱਚ ਖੇਡਾਂ ਦੇ ਮੈਦਾਨ, ਟਰੇਲਜ਼ ਆਦਿ ਨੂੰ ਸੁਧਾਰਨ ਲਈ ਖਰਚੇ ਜਾਣਗੇ।
· 2 ਮਿਲੀਅਨ ਡਾਲਰ ਸੈਂਚੁਰੀ ਗਾਰਡਨਜ਼ ਦੇ ਯੂਥ ਸੈਂਟਰਜ਼ ਤੇ ਸਾਊਥ ਫਲੈਚਰ ਦੇ ਰੀਕ੍ਰੀਏਸ਼ਨ ਸੈਂਟਰਜ਼ ਲਈ ਰੱਖੇ ਗਏ ਹਨ।
· 650,000 ਡਾਲਰ ਅਗਲੇ ਤਿੰਨ ਸਾਲਾਂ ਵਿੱਚ ਕਮਿਊਨਿਟੀ ਸੇਫਟੀ ਜੋਨਜ਼ ਵਿੱਚ ਫੋਟੋ ਰਡਾਰ ਲਾਇਆ ਜਾਵੇਗਾ।