Welcome to Canadian Punjabi Post
Follow us on

30

October 2020
ਬ੍ਰੈਕਿੰਗ ਖ਼ਬਰਾਂ :
ਫਰਾਂਸ ਵਿੱਚ ਚਰਚ ਉੱਤੇ ਹਮਲੇ ਕਾਰਨ 3 ਲੋਕਾਂ ਦੀ ਮੌਤਕੈਪਟਨ ਵਲੋਂ 4 ਨਵੰਬਰ ਨੂੰ ਰਾਸ਼ਟਰਪਤੀ ਨਾਲ ਮੁਲਾਕਾਤ ਲਈ ਸਮੂਹ ਪਾਰਟੀਆਂ ਦੇ ਵਿਧਾਇਕਾਂ ਨੂੰ ਨਾਲ ਚੱਲਣ ਦੀ ਅਪੀਲਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਮੰਤਰੀਆਂ ਨਾਲ ਮੀਟਿੰਗ ਕੀਤੀ, ਨਿੱਜੀ ਥਰਮਲਾਂ ਦਾ ਘਿਰਾਓ ਜ਼ਾਰੀ ਰੱਖਣ ਦਾ ਐਲਾਨਆਰ.ਡੀ.ਐੱਫ. ਰੋਕ ਕੇ ਮੋਦੀ ਨੇ ਪੰਜਾਬ 'ਤੇ ਥੋਪਣੇ ਸ਼ੁਰੂ ਕੀਤੇ ਕਾਲੇ ਕਾਨੂੰਨ : ਹਰਪਾਲ ਚੀਮਾਪੇਂਡੂ ਵਿਕਾਸ ਫੰਡ ਬਾਰੇ ਕੇਂਦਰ ਸਰਕਾਰ ਦਾ ਫੈਸਲਾ ਮੰਦਭਾਗਾ, ਅਜਿਹੀ ਕੋਈ ਰਵਾਇਤ ਨਹੀਂ : ਕੈਪਟਨਦੇਸ਼ ਦੀਆਂ 500 ਤੋਂ ਵੱਧ ਕਿਸਾਨ ਜੱਥੇਬੰਦੀਆਂ ਹੋਈਆਂ ਇੱਕਜੁੱਟ, 5 ਨਵੰਬਰ ਨੂੰ ਦੇਸ਼-ਭਰ 'ਚ ਚੱਕਾ-ਜਾਮਮਾਈਕ ਪੈਂਸ ਦੇ ਪੰਜ ਨੇੜਲੇ ਅਧਿਕਾਰੀ ਪਾਏ ਗਏ ਕੋਵਿਡ-19 ਪਾਜ਼ੀਟਿਵਓਨਟਾਰੀਓ ਵਿੱਚ ਇੱਕ ਦਿਨ ਵਿੱਚ ਕੋਵਿਡ-19 ਦੇ 1000 ਮਾਮਲੇ ਆਏ ਸਾਹਮਣੇ
ਸੰਪਾਦਕੀ

ਨਵੇਂ ਬਿਲੀਨੇਅਰ, ਇੰਮੀਗਰੇਸ਼ਨ ਅਤੇ ਕੈਨੇਡਾ ਦੀ ਸਥਿਤੀ

February 27, 2020 09:12 AM

ਪੰਜਾਬੀ ਪੋਸਟ ਸੰਪਾਦਕੀ


ਵਿਸ਼ਵ ਵਿੱਚ ਕਿੰਨੇ ਨਵੇਂ ਬਿਲੀਅਨੇਅਰ ਬਣਦੇ ਹਨ, ਇਸ ਬਾਰੇ ਸਾਲਾਨਾ ਰਿਪੋਰਟ ਤਿਆਰ ਕਰਨ ਵਾਲੀ ਕੰਪਨੀ Hurun Global Rich ਦੀ 2020 ਦੀ ਲਿਸਟ ਦੀ ਰੋਸ਼ਨੀ ਵਿੱਚ ਵੇਖਣਾ ਬਣਦਾ ਹੈ ਕਿ ਆਰਥਿਕ ਹਾਲਾਤਾਂ ਦਾ ਇੰਮੀਗਰੇਸ਼ਨ ਨਾਲ ਕਿਹੋ ਜਿਹਾ ਰਿਸ਼ਤਾ ਹੈ। ਇਹ ਵੀ ਵੇਖਣਾ ਬਣਦਾ ਹੈ ਕਿ ਵਿਸ਼ਵ ਵਿੱਚ ਇੰਮੀਗਰੇਸ਼ਨ ਨੂੰ ਲੈ ਕੇ ਕਿਹੋ ਜਿਹੀਆਂ ਤਬਦੀਲੀਆਂ ਹੋਣੀਆਂ ਚਾਹੀਦੀਆਂ ਹਨ ਅਤੇ ਕੈਨੇਡਾ ਇਹਨਾਂ ਤਬਦੀਲਆਂ ਦੇ ਸਨਮੁਖ ਕਿੱਥੇ ਖੜਾ ਹੈ। ਆਖਰ ਨੂੰ ਕੈਨੇਡਾ ਉਹਨਾਂ ਮੁਲਕਾਂ ਵਿੱਚੋਂ ਇੱਕ ਹੈ ਜਿਸਦੇ ਵਸਨੀਕ ਮੰਨਦੇ ਹਨ ਕਿ ਇੰਮੀਗਰੇਸ਼ਨ ਦਾ ਸਾਡੀ ਸਿਆਸਤ, ਪਬਲਿਕ ਜਨ ਜੀਵਨ ਅਤੇ ਰਹਿਣ ਸਹਿਣ ਉੱਤੇ ਗਹਿਰਾ ਪ੍ਰਭਾਵ ਹੈ।

ਕੱਲ ਜਾਰੀ ਕੀਤੀ ਗਈ ਬਿਲੀਨੇਅਰਾਂ ਦੀ ਲਿਸਟ ਮੁਤਾਬਕ 2020 ਵਿੱਚ ਵਿਸ਼ਵ ਭਰ ਵਿੱਚ 346 ਨਵੇਂ ਬਿਲੀਨੇਅਰ ਬਣੇ। ਲਿਸਟ ਮੁਤਾਬਕ ਅਮਰੀਕਾ ਵਿੱਚ ਇਸ ਵੇਲੇ ਰਿਕਾਰਡ ਨੰਬਰਾਂ ਵਿੱਚ 626 ਬਿਲੀਅਨੇਅਰ ਹਨ ਜਦੋਂ ਕਿ ਚੀਨ ਨੇ ਆਰਥਕ ਮੰਦਵਾੜਾ ਚੱਲਣ ਦੇ ਬਾਵਜੂਦ 182 ਨਵੇਂ ਚਿਹਰੇ ਸ਼ਾਮਲ ਕਰਕੇ ਅਮਰੀਕਾ ਨੂੰ ਹੋਰ ਪਿੱਛੇ ਧੱਕ ਦਿੱਤਾ ਹੈ। ਅਮਰੀਕਾ ਦੇ 626 ਬਿਲੀਅਨੇਅਰਾਂ ਦੇ ਮੁਕਾਬਲੇ ਚੀਨ ਵਿੱਚ ਹੁਣ 799 ਬਿਲੀਅਨੇਅਰ ਹਨ। ਚੀਨ ਅਤੇ ਅਮਰੀਕਾ ਨੇ 2020 ਵਿੱਚ ਸੱਭ ਤੋਂ ਵੱਧ ਨਵੇਂ ਬਿਲੀਨੇਅਰ ਪੈਦਾ ਕੀਤੇ ਜਦੋਂ ਕਿ 34 ਬਿਲੀਨੇਅਰਾਂ ਨਾਲ ਤੀਜਾ ਨੰਬਰ ਭਾਰਤ ਦਾ ਆਇਆ ਹੈ। ਇਸਤੋਂ ਬਾਅਦ ਜਰਮਨ, ਇੰਗਲੈਂਡ ਅਤੇ ਰੂਸ ਦਾ ਨੰਬਰ ਆਉਂਦਾ ਹੈ। ਸਮਝਿਆ ਜਾਂਦਾ ਹੈ ਕਿ ਇਸ ਵਕਤ ਵਿਸ਼ਵ ਵਿੱਚ ਕੁੱਲ 2817 ਵਿਅਕਤੀਆਂ ਦੀ ਦੌਲਤ ਇੱਕ ਬਿਲੀਅਨ ਜਾਂ ਇਸਤੋਂ ਵੱਧ ਹੈ। ਤਕਰੀਬਨ ਐਨੇ ਹੀ ਹੋਰ ਬਿਲੀਨੇਅਰ ਹਨ ਜਿਹਨਾਂ ਦਾ ਕਿਸੇ ਨੂੰ ਥਹੁ ਪਤਾ ਨਹੀਂ ਹੈ ਭਾਵ ਉਹ ਕਿਸੇ ਲਿਸਟ ਵਿੱਚ ਸ਼ਾਮਲ ਨਹੀਂ ਹਨ। ਗੁੰਮਨਾਮ ਬਿਲੀਨੇਅਰਾਂ ਦੀ ਸੱਭ ਤੋਂ ਵੱਧ ਗਿਣਤੀ ਅਰਬ ਮੁਲਕਾਂ ਵਿੱਚ ਹੋਣ ਦੀ ਸੰਭਾਵਨਾ ਹੈ ਜਿੱਥੇ ਧਨ ਦੌਲਤ ਸਹਿਨਸ਼ਾਹਾਂ ਨੇ ਲੁਕਾ ਕੇ ਰੱਖੀ ਹੁੰਦੀ ਹੈ। ਇੱਕ ਅੰਦਾਜ਼ੇ ਮੁਤਾਬਕ ਗੁੰਮਮਾਨ ਬਿਲੀਨੇਅਰਾਂ ਸਮੇਤ ਵਿਸ਼ਵ ਵਿੱਚ ਕੁੱਲ 6500 ਬਿਲੀਨੇਅਰ ਹਨ।

ਪੈਸੇ ਧੇਲੇ ਦੇ ਮਾਮਲੇ ਵਿੱਚ ਗੁੰਮਨਾਮੀ ਹੀ ਸੱਭ ਤੋਂ ਵੱਡਾ ਫੈਕਟਰ ਮੰਨਿਆ ਜਾਂਦਾ ਹੈ। ਭਾਰਤ, ਪਾਕਿਸਤਾਨ ਆਦਿ ਮੁਲਕਾਂ ਤੋਂ ਆਉਣ ਵਾਲੇ ਲੋਕ ਅਕਸਰ ਸੋਚ ਲੈਂਦੇ ਹਾਂ ਕਿ ਸ਼ਾਇਦ ਦੋ ਨੰਬਰ ਦੇ ਅਰਥਚਾਰੇ ਦਾ ਸਿਸਟਮ ਸ਼ਾਇਦ ਸਾਡੇ ਮੁਲਕਾਂ ਵਿੱਚ ਹੀ ਚੱਲਦਾ ਹੈ ਜਦੋਂ ਕਿ ਇਹ ਵਰਤਾਰਾ ਵਿਸ਼ਵ ਵਿਆਪੀ ਹੈ। ਫਰਕ ਸਿਰਫ਼ ਐਨਾ ਹੈ ਕਿ ਕਿਸੇ ਦਾ ਨਾਮ ਬਦਨਾਮ ਹੈ ਅਤੇ ਕੋਈ ਗੁੰਮਨਾਮ।

ਇਹ ਗੁੰਮਨਾਮੀ ਦਾ ਕਿੱਸਾ ਹੀ ਹੈ ਕਿ Urban Development Institute and Royal Lepgae ਦੀ ਰਿਪੋਰਟ ਮੁਤਾਬਕ ਵੈਨਕੂਵਰ ਮੈਟਰੋ ਏਰੀਆ ਵਿੱਚ ਚੀਨ ਤੋਂ ਆਏ ਕਿਸੇ ਵਿਅਕਤੀ ਦੀ ਮਲਕੀਅਤ ਹੇਠ ਡੀਟੈਚਡ ਮਕਾਨ ਦੀ ਕੀਮਤ ਕੈਨੇਡਾ ਦੇ ਜੰਮਪਲ ਵਿਅਕਤੀ ਦੀ ਮਲਕੀਅਤ ਵਾਲੇ ਡੀਟੈਚਡ ਮਕਾਨ ਨਾਲੋਂ ਔਸਤ 8 ਲੱਖ ਡਾਲਰ ਵੱਧ ਹੈ। ਇਸਤੋਂ ਅੰਦਾਜ਼ਾ ਲਾਉਣਾ ਸੌਖਾ ਹੈ ਕਿ ਚੀਨ ਦੇ ਅਮੀਰ ਲੋਕ ਕਿਵੇਂ ਕੈਨੇਡਾ ਆਉਣਾ ਪਸੰਦ ਕਰਦੇ ਹਨ। Hurun Research Institute ਅਤੇ ਇਸਦੀ ਸਹਿਯੋਗੀ ਕੰਪਨੀ Visas Consulting Group ਮੁਤਾਬਕ 2016 ਵਿੱਚ ਚੀਨ ਦੇ 60% ਅਮੀਰ ਲੋਕਾਂ ਦੀ ਖਵਾਹਿਸ਼ ਚੀਨ ਛੱਡ ਕੇ ਕਿਸੇ ਹੋਰ ਮੁਲਕ ਜਾ ਵੱਸਣ ਦੀ ਸੀ। ਅਮਰੀਕਾ ਵਿੱਚ EB-5 investment visa ਪ੍ਰੋਗਰਾਮ ਤਹਿਤ 5 ਲੱਖ ਅਮਰੀਕਨ ਡਾਲਰਾਂ ਦਾ ਨਿਵੇਸ਼ ਅਤੇ 10 ਜੌਬਾਂ ਪੈਦਾ ਕਰਨ ਦਾ ਨਿਸ਼ਾਨਾ ਸਫ਼ਲ ਕਰਕੇ ਗਰੀਨ ਕਾਰਡ ਹਾਸਲ ਕੀਤਾ ਜਾ ਸਕਦਾ ਹੈ। 2012 ਤੋਂ ਅਮਰੀਕਾ ਇਸ ਕੈਟਗਰੀ ਵਿੱਚ ਤਕਰੀਬਨ 10 ਹਜ਼ਾਰ ਵੀਜ਼ੇ ਜਾਰੀ ਕਰਦਾ ਰਿਹਾ ਹੈ ਜਿਸਦਾ 80% ਚੀਨ ਮੂਲ ਦੇ ਲੋਕ ਹੁੰਦੇ ਸਨ। ਇਵੇਂ ਹੀ ਕੈਨੇਡਾ ਦਾ ਫੈਡਰਲ ਇਨਵੈਸਟਮੈਂਟ ਪ੍ਰੋਗਰਾਮ ਹੁੰਦਾ ਸੀ ਜੋ ਚੀਨੀ ਮੂਲ ਦੇ ਲੋਕਾਂ ਵਿੱਚ ਐਨਾ ਪ੍ਰਚੱਲਿਤ ਹੋਇਆ ਕਿ 2014 ਵਿੱਚ ਇਸ ਨੂੰ ਬੰਦ ਕਰਨਾ ਪਿਆ।

ਵਿਸ਼ਵ ਵਿੱਚ ਬਿਲੀਨੇਅਰਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਅਤੇ ਕੈਨੇਡਾ ਦਾ ਅਮੀਰ ਇੰਮੀਗਰਾਂਟਾਂ ਦੇ ਧਨ ਤੋਂ ਸਹੀ ਲਾਭ ਲੈਣ ਵਿੱਚ ਅਸਫ਼ਲ ਰਹਿਣਾ ਸੁਆਲ ਖੜਾ ਕਰਦਾ ਹੈ ਕਿ ਕੈਨੇਡਾ ਇੰਮੀਗਰੇਸ਼ਨ ਪਾਲਸੀ ਵਿੱਚ ਖਾਸ ਕਰਕੇ ਅਮੀਰ ਇੰਮੀਗਰਾਂਟਾਂ ਨੂੰ ਲੈ ਕੇ ਕਿਹੋ ਜਿਹਾ ਸੁਧਾਰਾਂ ਦੀ ਲੋੜ ਹੈ। ਵੱਖੋ ਵੱਖਰੀਆਂ ਸਟੱਡੀਜ਼ ਦੱਸਦੀਆਂ ਹਨ ਕਿ ਕੈਨੇਡਾ ਦੀ ਇੰਮੀਗਰੇਸ਼ਨ ਪਾਲਸੀ ਅਮੀਰ ਪਰਵਾਸੀਆਂ ਤੋਂ ਪੂਰਾ ਲਾਭ ਨਹੀਂ ਲੈ ਪਾਈ। ਮਿਸਾਲ ਵਜੋਂ 2018 ਵਿੱਚ ਕੈਨੇਡਾ ਵਿੱਚ 4000 ਦੇ ਕਰੀਬ ਉਹ ਇੰਮੀਗਰਾਂਟ ਆਏ ਜਿਹਨਾਂ ਦੀ ਦੌਲਤ ਦਾ ਨੈੱਟਵਰਥ ਇੱਕ ਮਿਲੀਅਨ ਡਾਲਰ ਤੋਂ ਵੱਧ ਸੀ ਪਰ ਇਹਨਾਂ ਵਿੱਚੋਂ ਬਹੁ ਗਿਣਤੀ ਨੇ ਟੈਕਸ ਇਸ ਢੰਗ ਨਾਲ ਭਰੇ ਜਿਵੇਂ ਉਹ ਗਰੀਬ ਪਰਿਵਾਰਾਂ ਨਾਲ ਸਬੰਧ ਰੱਖਦੇ ਹੋਣ। ਅਜਿਹੇ ਵਰਤਾਰੇ ਦੇ ਚੱਲਦੇ ਮੁਲਾਂਕਣ ਕੀਤੇ ਜਾਣ ਦੀ ਲੋੜ ਹੈ ਕਿ ਅਮੀਰ ਪਰਵਾਸੀ ਕਿਸ ਹੱਦ ਤੱਕ ਸਿਰਫ਼ ਕੈਨੇਡੀਅਨ ਲਾਭਾਂ ਨੂੰ ਵਰਤਣ ਤੱਕ ਸੀਮਤ ਹੋ ਰਹੇ ਹਨ ਅਤੇ ਆਰਥਕ ਵਿਕਾਸ ਵਿੱਚ ਕਿੰਨਾ ਹਿੱਸਾ ਪਾ ਰਹੇ ਹਨ।

Have something to say? Post your comment