Welcome to Canadian Punjabi Post
Follow us on

24

March 2019
ਅੰਤਰਰਾਸ਼ਟਰੀ

ਕਤਰ ਨੇ ਵਿਦੇਸ਼ੀ ਕਾਮਿਆਂ ਦੇ ਦੇਸ਼ ਛੱਡਣ ਦੇ ਨਿਯਮਾਂ ਵਿੱਚ ਰਾਹਤ ਦਿੱਤੀ

October 30, 2018 08:57 AM

ਦੋਹਾ, 29 ਅਕਤੂਬਰ (ਪੋਸਟ ਬਿਊਰੋ)- ਕਤਰ ਵਿੱਚ ਵਿਦੇਸ਼ੀ ਕਾਮਿਆਂ ਨੂੰ ਅੱਗੇ ਤੋਂ ਦੇਸ਼ ਛੱਡਣ ਤੋਂ ਪਹਿਲਾਂ ਆਪਣੇ ਨਿਯੁਕਤੀ ਕਰਤਾ ਤੋਂ ਮਨਜ਼ੂਰੀ ਨਹੀਂ ਲੈਣੀ ਪਵੇਗੀ। ਇਹ ਨਿਯਮ ਐਤਵਾਰ ਲਾਗੂ ਹੋ ਗਿਆ। ਇਸ ਦੇਸ਼ ਦੀ ਵਿਵਾਦਤ ਐਗਜ਼ਿਟ ਵੀਜ਼ਾ ਪ੍ਰਣਾਲੀ ਵਿੱਚ ਛੋਟ ਦੀ ਮੰਗ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ। ਸਰਕਾਰ ਦੇ ਇਸ ਫ਼ੈਸਲੇ ਨਾਲ ਵੱਡੀ ਗਿਣਤੀ `ਚ ਭਾਰਤੀਆਂ ਨੂੰ ਵੀ ਲਾਭ ਹੋਵੇਗਾ। ਕਤਰ `ਚ ਕਰੀਬ ਸਾਢੇ ਅੱਠ ਲੱਖ ਭਾਰਤੀ ਹਨ।
ਵਰਨਣ ਯੋਗ ਹੈ ਕਿ ਕਤਰ ਨੇ ਸਤੰਬਰ ਵਿੱਚ ਵੀਜ਼ਾ ਪ੍ਰਣਾਲੀ ਨਾਲ ਜੁੜੇ ਪੁਰਾਣੇ ਕਾਨੂੰਨ ਨੂੰ ਰੱਦ ਕਰਨ ਦਾ ਐਲਾਨ ਕਰ ਦਿੱਤਾ ਸੀ। ਇਹ ਪ੍ਰਣਾਲੀ ਆਧੁਨਿਕ ਗੁਲਾਮੀ ਵਜੋਂ ਵੇਖੀ ਜਾ ਰਹੀ ਸੀ। ਨਵੇਂ ਨਿਯਮ ਮੁਤਾਬਕ ਕਿਸੇ ਕੰਪਨੀ ਦੇ ਪੰਜ ਫ਼ੀਸਦੀ, ਖ਼ਾਸ ਤੌਰ `ਤੇ ਸੀਨੀਅਰ ਅਹੁਦਿਆਂ ਉੱਤੇ ਕੰਮ ਕਰਦੇ ਮੁਲਾਜ਼ਮ ਆਪਣੇ ਨਿਯੁਕਤੀ ਕਰਤਾ ਦੀ ਇਜਾਜ਼ਤ ਦੇ ਬਿਨਾਂ ਛੁੱਟੀ ਲੈ ਸਕਦੇ ਹਨ। ਜਿਨ੍ਹਾਂ ਨੂੰ ਕਿਸੇ ਕਾਰਨ ਇਜਾਜ਼ਤ ਨਹੀਂ ਮਿਲਦੀ, ਉਹ ਆਪਣੀ ਸ਼ਿਕਾਇਤ ਪਰਵਾਸੀ ਨਿਕਾਸ ਸ਼ਿਕਾਇਤ ਕਮੇਟੀ ਵਿੱਚ ਦਰਜ ਕਰਵਾ ਸਕਦੇ ਹਨ। ਇਹ ਕਮੇਟੀ ਤਿੰਨ ਦਿਨਾਂ ਅੰਦਰ ਉਨ੍ਹਾਂ ਦੀ ਸ਼ਿਕਾਇਤ `ਤੇ ਫ਼ੈਸਲਾ ਕਰੇਗੀ। ਕਤਰ ਨੇ ਪਿਛਲੇ ਸਾਲ ਨਵੰਬਰ `ਚ ਕੌਮਾਂਤਰੀ ਲੇਬਰ ਸੰਗਠਨ (ਆਈ ਐੱਲ ਓ) ਨਾਲ ਤਿੰਨ ਸਾਲ ਲਈ ਲੇਬਰ ਸੁਧਾਰ ਨਾਲ ਜੁੜੇ ਮਾਮਲੇ ਵਿੱਚ ਸਮਝੌਤਾ ਕੀਤਾ ਸੀ। ਕਤਰ `ਚ ਸਾਲ 2022 `ਚ ਫੁੱਟਬਾਲ ਵਿਸ਼ਵ ਕੱਪ ਹੋਣਾ ਹੈ। ਇਸ ਕਾਰਨ ਲੇਬਰ ਸੁਧਾਰਾਂ ਨੂੰ ਲੈ ਕੇ ਕਤਰ ਦਬਾਅ `ਚ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ