Welcome to Canadian Punjabi Post
Follow us on

15

July 2025
 
ਅੰਤਰਰਾਸ਼ਟਰੀ

ਭਾਰਤੀ ਮੂਲ ਦੀ ਪਾਰਲੀਮੈਂਟ ਮੈਂਬਰ ਸੁਏਲਾ ਬ੍ਰੇਵਰਮੈਨ ਬ੍ਰਿਟੇਨ ਦੀ ਅਟਾਰਨੀ ਜਨਰਲ ਬਣੀ

February 27, 2020 01:42 AM

ਲੰਡਨ, 26 ਫਰਵਰੀ (ਪੋਸਟ ਬਿਊਰੋ)- ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਭਾਰਤੀ ਮੂਲ ਵਾਲੀ ਪਾਰਲੀਮੈਂਟ ਮੈਂਬਰ ਸੁਏਲਾ ਬ੍ਰੇਵਰਮੈਨ ਨੂੰ ਇੰਗਲੈਂਡ ਅਤੇ ਵੇਲਜ਼ ਦਾ ਨਵਾਂ ਅਟਾਰਨੀ ਜਨਰਲ ਨਿਯੁਕਤ ਕੀਤਾ ਹੈ। ਉਨ੍ਹਾਂ ਨੂੰ ਸੋਮਵਾਰ ਇੱਥੇ ਰਾਇਲ ਕੋਰਟਸ ਆਫ ਜਸਟਿਸ ਵਿਚ ਅਹੁਦੇ ਦੀ ਸਹੁੰ ਚੁਕਾਈ ਗਈ।
ਸੁਏਲਾ ਬ੍ਰਿਟਿਸ਼ ਜੁਡੀਸ਼ਰੀ ਦੇ ਇਤਿਹਾਸ ਵਿਚ ਇਸ ਅਹੁਦੇ ਉੱਤੇ ਜਾਣ ਵਾਲੀ ਦੂਜੀ ਮਹਿਲਾ ਅਤੇ ਕੰਜਰਵੇਟਿਵ ਪਾਰਟੀ ਦੀ ਕਿਸੇ ਸਰਕਾਰ ਵਿਚ ਨਿਯੁਕਤ ਕੀਤੀ ਗਈ ਪਹਿਲੀ ਮਹਿਲਾ ਅਟਾਰਨੀ ਜਨਰਲ ਹੈ। ਜੌਨਸਨ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਆਪਣੇ ਮੰਤਰੀ ਮੰਡਲ ਵਿਚ ਅਦਲਾ-ਬਦਲੀ ਕਰ ਕੇ 39 ਸਾਲਾ ਸੁਏਲਾ ਨੂੰ ਆਪਣੀ ਕੈਬਨਿਟ ਵਿਚ ਸ਼ਾਮਲ ਕੀਤਾ ਸੀ। ਆਪਣੀ ਨਵੀਂ ਜ਼ਿੰਮੇਵਾਰੀ ਬਾਰੇ ਉਨ੍ਹਾਂ ਕਿਹਾ, ਅਟਾਰਨੀ ਜਨਰਲ ਦੇ ਤੌਰ ਉੱਤੇ ਸਹੁੰ ਚੁੱਕਣਾ ਵਿਸ਼ੇਸ਼ ਸਨਮਾਨ ਦੀ ਗੱਲ ਹੈ। ਕ੍ਰਿਮੀਨਲ ਜਸਟਿਸ ਸਿਸਟਮ ਵਿਚ ਵਿਸ਼ਵਾਸ ਬਹਾਲ ਕਰਨਾ ਮੇਰੀ ਪਹਿਲ ਹੋਵੇਗੀ।
ਕੈਂਬਰਿਜ ਯੂਨੀਵਰਸਿਟੀ ਵਿੱਚੋਂ ਕਾਨੂੰਨ ਦੀ ਪੜ੍ਹਾਈ ਕਰ ਚੁੱਕੀ ਸੁਏਲਾ ਬ੍ਰੇਵਰਮੈਨ ਪਹਿਲੀ ਵਾਰ 2015 ਵਿਚ ਬ੍ਰਿਟਿਸ਼ ਪਾਰਲੀਮੈਂਟ ਦੇ ਹੇਠਲੇ ਸਦਨ ਹਾਊਸ ਆਫ ਕਾਮਨਜ਼ ਲਈ ਫੇਰਮ ਤੋਂ ਚੁਣੀ ਗਈ ਸੀ। ਉਹ 2017 ਤੇ 2019 ਵਿਚ ਵੀ ਇੱਥੋਂ ਹੀ ਚੁਣੀ ਗਈ ਸੀ। ਸੁਏਲਾ ਉਸ ਯੂਰਪੀਅਨ ਰਿਸਰਚ ਗਰੁੱਪ ਦਾ ਹਿੱਸਾ ਸੀ, ਜੋ ਬ੍ਰੈਗਜ਼ਿਟ ਦੇ ਪੱਖ ਵਿਚ ਯੂਰਪੀ ਯੂਨੀਅਨ ਨਾਲ ਗੱਲ ਕਰ ਰਿਹਾ ਸੀ। ਸੁਏਲਾ ਕੀਨੀਆ ਤੇ ਮਾਰੀਸ਼ਸ ਤੋਂ ਆਏ ਮਾਤਾ-ਪਿਤਾ ਦੀ ਸੰਤਾਨ ਹੈ। ਉਸ ਦੇ ਮਾਤਾ-ਪਿਤਾ ਦੇ ਵੱਡਿਆਂ ਨੂੰ ਕਾਫੀ ਸਮਾਂ ਪਹਿਲਾਂ ਓਥੇ ਲਿਜਾਇਆ ਗਿਆ ਸੀ।
ਸੁਏਲਾ ਬ੍ਰੇਵਰਮੈਨ ਤੋਂ ਇਲਾਵਾ ਜੌਨਸਨ ਨੇ ਆਪਣੇ ਮੰਤਰੀ ਮੰਡਲ ਵਿਚ ਤਿੰਨ ਹੋਰ ਭਾਰਤੀਆਂ ਨੂੰ ਥਾਂ ਦਿੱਤੀ ਹੈ। ਪ੍ਰੀਤੀ ਪਟੇਲ ਨੂੰ ਗ੍ਰਹਿ ਮੰਤਰੀ ਬਣਾਇਆ ਗਿਆ ਅਤੇ ਭਾਰਤੀ ਕਾਰੋਬਾਰੀ ਅਤੇ ਇਨਫੋਸਿਸ ਦੇ ਮੋਢੀ ਨਾਰਾਇਣ ਮੂਰਤੀ ਦੇ ਦਾਮਾਦ ਰਿਸ਼ੀ ਸੂਨਕ ਨੂੰ ਵਿੱਤ ਮੰਤਰੀ ਬਣਾਇਆ ਹੈ। ਇਕ ਹੋਰ ਭਾਰਤੀ ਅਲੋਕ ਸ਼ਰਮਾ ਅੰਤਰਰਾਸ਼ਟਰੀ ਵਿਕਾਸ ਮੰਤਰੀ ਦਾ ਅਹੁਦਾ ਸੰਭਾਲ ਰਹੇ ਹਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਪਾਕਿਸਤਾਨ `ਚ ਇਮਰਾਨ ਦੀ ਰਿਹਾਈ ਲਈ ਅੰਦੋਲਨ ਸ਼ੁਰੂ, ਪੀਟੀਆਈ ਪਾਰਟੀ ਦੇ ਨੇਤਾ ਲਾਹੌਰ ਵਿੱਚ ਮਿਲੇ ਰੂਸ ਨੇ ਅਮਰੀਕਾ, ਦੱਖਣੀ ਕੋਰੀਆ ਅਤੇ ਜਾਪਾਨ ਨੂੰ ਕਿਹਾ- ਉੱਤਰੀ ਕੋਰੀਆ ਵਿਰੁੱਧ ਫੌਜੀ ਗਠਜੋੜ ਨਾ ਬਣਾਓ ਟਰੰਪ ਨੇ ਯੂਰਪੀਅਨ ਯੂਨੀਅਨ ਅਤੇ ਮੈਕਸੀਕੋ 'ਤੇ 30% ਲਗਾਇਆ ਟੈਰਿਫ, ਇੱਕ ਅਗਸਤ ਤੋਂ ਟੈਰਿਫ ਕੀਤੇ ਜਾਣਗੇ ਲਾਗੂ ਇੰਡੋਨੇਸ਼ੀਆ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ `ਚ ਤਿੰਨ ਭਾਰਤੀਆਂ ਦੀ ਮੌਤ ਦੀ ਸਜ਼ਾ ਬਰਕਰਾਰ ਅਮਰੀਕੀ ਜਾਂਚ ਏਜੰਸੀ ਐੱਫਬੀਆਈ ਅਧਿਕਾਰੀਆਂ ਦੀ ਵਫ਼ਾਦਾਰੀ ਦੀ ਹੋ ਰਹੀ ਜਾਂਚ, ਝੂਠ ਖੋਜਣ ਵਾਲੀ ਮਸ਼ੀਨ ਦੀ ਕੀਤੀ ਜਾ ਰਹੀ ਵਰਤੋਂ ਪ੍ਰਧਾਨ ਮੰਤਰੀ ਮੋਦੀ ਨੂੰ ਨਾਮੀਬੀਆ ਵਿੱਚ 21 ਤੋਪਾਂ ਦੀ ਦਿੱਤੀ ਸਲਾਮੀ ਰਾਸ਼ਟਰਪਤੀ ਟਰੰਪ ਨੇ ਕਿਹਾ- ਯੂਕਰੇਨ ਨੂੰ ਹੋਰ ਹਥਿਆਰ ਭੇਜੇਗਾ ਅਮਰੀਕਾ ਯੂਕਰੇਨ ਹਵਾਈ ਸੈਨਾ ਨੇ ਕਿਹਾ- ਰੂਸ ਨੇ ਰਾਤੋ-ਰਾਤ 728 ਡਰੋਨ, 13 ਮਿਜ਼ਾਈਲਾਂ ਦਾਗੀਆਂ ਅਰਮੀਨੀਆ ਦੀ ਰਾਸ਼ਟਰੀ ਅਸੈਂਬਲੀ ਵਿੱਚ ਸੰਸਦ ਮੈਂਬਰਾਂ ਵਿਚਕਾਰ ਹੋਈ ਲੜਾਈ, ਚੱਲੇ ਬੋਤਲਾਂ ਅਤੇ ਮੁੱਕੇ BRICS ਨੇ ਪਹਿਲਗਾਮ ਹਮਲੇ ਦੀ ਕੀਤੀ ਨਿੰਦਾ, ਮੋਦੀ ਨੇ ਕਿਹਾ- ਹਮਲਾ ਮਨੁੱਖਤਾ 'ਤੇ ਸੱਟ