Welcome to Canadian Punjabi Post
Follow us on

02

July 2025
 
ਅੰਤਰਰਾਸ਼ਟਰੀ

ਮੋਦੀ-ਟਰੰਪ ਮੁਲਾਕਾਤ ਅਮਰੀਕਾ ਦੀ ਕੌਮੀ ਸੁਰੱਖਿਆ ਦੇ ਪੱਖ ਤੋਂ ਅਹਿਮ

February 27, 2020 01:36 AM

ਵਾਸ਼ਿੰਗਟਨ, 26 ਫਰਵਰੀ (ਪੋਸਟ ਬਿਊਰੋ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁਲਾਕਾਤ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਦੇ ਨਾਲ ਹੀ ਦੁਨੀਆ ਦੀ ਅਰਥਵਿਵਸਥਾ ਦੇ ਲਈ ਵੀ ਮਹੱਤਵ ਪੂਰਨ ਹੈ। ਇਹ ਗੱਲ ਅਮਰੀਕਾ ਦੇ ਪਾਰਲੀਮੈਂਟ ਮੈਂਬਰਾਂ ਨੇ ਕਹੀ ਹੈ।
ਸਾਲ 2016 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਰਿਪਬਲੀਕਨ ਪਾਰਟੀ ਵੱਲੋਂ ਉਮੀਦਵਾਰੀ ਦੀ ਦੌੜ ਦੇ ਲਈ ਦੂਸਰੇ ਸਥਾਨ Ḕਤੇ ਰਹਿ ਚੁੱਕੇ ਸੀਨੇਟਰ ਟੈਡ ਕਰੂਜ ਦਾ ਕਹਿਣਾ ਹੈ ਕਿ ਭਾਰਤ ਇੱਕ ਮਿੱਤਰ, ਇੱਕ ਸਹਿਯੋਗੀ ਅਤੇ ਇਸ ਧਰਤੀ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਉਨ੍ਹਾ ਨੇ ਟਵੀਟ ਕੀਤਾ, ਪਿਛਲੇ ਸਾਲ ਟੈਕਸਾਸ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕਰ ਕੇ ਮੈਨੂੰ ਮਾਣ ਹੋਇਆ ਸੀ, ਜਿੱਥੇ ਮੈਂ ਭਾਰਤ-ਅਮਰੀਕੀ ਮਿੱਤਰਤਾ ਦੀ ਆਪਣੀ ਵਚਨਬੱਧਤਾ ਦੋਹਰਾਈ ਸੀ। ਇੱਕ ਹੋਰ ਪਾਰਲੀਮੈਂਟ ਮੈਂਬਰ ਪੈਟ ਓਲਸਨ ਨੇ ਕਿਹਾ, ਵਪਾਰ ਅਤੇ ਕੂਟਨੀਤੀ ਵਿੱਚ ਅਮਰੀਕਾ ਦੇ ਸਭ ਤੋਂ ਵੱਡੇ ਭਾਈਵਾਲਾਂ ਵਿੱਚੋਂ ਇੱਕ ਭਾਰਤ ਵਿੱਚ ਟਰੰਪ ਦਾ ਸ਼ਾਨਦਾਰ ਸਵਾਗਤ ਦੇਖ ਕੇ ਬੜਾ ਚੰਗਾ ਲੱਗਾ। ਦੋਵਾਂ ਦੇਸ਼ਾਂ ਵਿਚਾਲੇ ਫੌਜੀ ਸਾਂਝੇਦਾਰੀ ਦੇ ਨਾਲ ਹੀ ਇਸ ਇਤਿਹਾਸਕ ਯਾਤਰਾ ਦੇ ਨਤੀਜਿਆਂ ਦਾ ਇੰਤਜ਼ਾਰ ਹੈ।
ਰਿਪਬਲੀਕਨ ਨੇਤਾ ਕੇਵਿਨ ਮੈਕਾਰਥੀ ਨੇ ਫਾਕ ਨਿਊਜ਼ ਨੂੰ ਕਿਹਾ ਕਿ ਭਾਰਤ ਵਿੱਚ ਡੋਨਾਲਡ ਟਰੰਪ ਦਾ ਗਰਮਜੋਸ਼ੀ ਨਾਲ ਸਵਾਗਤ ਦੋਵਾਂ ਦੇਸ਼ਾਂ ਦੇ ਮਧੁਰ ਅਤੇ ਮਜ਼ਬੂਤ ਰਿਸ਼ਤਿਆਂ ਨੂੰ ਦਰਸਾਉਂਦਾ ਹੈ। ਟਰੰਪ ਦੀ ਯਾਤਰਾ ਨਾਲ ਦੋਵਾਂ ਦੇਸ਼ਾਂ ਦੇ ਸੰਬੰਧ ਹੋਰ ਮਜ਼ਬੂਤ ਹੋਣਗੇ, ਜਿਸ ਨਾਲ ਦੁਨੀਆ ਨੂੰ ਵੀ ਮਜ਼ਬੂਤੀ ਮਿਲੇਗੀ। ਸੀਨੇਟਰ ਜੇਮਸ ਲੈਂਕਫੋਰਡ ਨੇ ਕਿਹਾ ਕਿ ਦੁਨੀਆ ਭਰ ਵਿੱਚ ਚੀਨ ਦੇ ਵਧਦੇ ਪ੍ਰਭਾਵ ਨਾਲ ਨਜਿੱਠਣ ਲਈ ਵਪਾਰ ਦੇ ਨਾਲ ਫੌਜੀ ਖੇਤਰ ਵਿੱਚ ਭਾਰਤ-ਅਮਰੀਕਾ ਦੇ ਵਿੱਚ ਮਜ਼ਬੂਤ ਸੰਬੰਧ ਅਹਿਮ ਹਨ। ਸਲਾਹਕਾਰ ਸਰਵਿਸ ਪ੍ਰੋਵਾਈਡਰ ਕੰਪਨੀ ਸਾਊਥ ਏਸ਼ੀਆ ਬੀ ਜੀ ਏ ਦੇ ਮੈਨੇਜਿੰਗ ਡਾਇਰੈਕਟਰ ਪ੍ਰਿੰਸਿਜ਼ ਖੰਬਾਟਾ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਵਿੱਚ ਸੰਬੰਧ ਮਜ਼ਬੂਤ ਹੋਣਗੇ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ ਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਨਹੀਂ ਹੋਣਗੇ ਸ਼ਾਮਿਲ ਅਮਰੀਕਾ ਇਜ਼ਰਾਈਲ ਨੂੰ ਬਚਾਉਣ ਲਈ ਜੰਗ ਵਿੱਚ ਕੁੱਦਿਆ : ਖਾਮੇਨੇਈ ਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ ਰਾਜਨਾਥ ਐੱਸਸੀਓ ਵਿੱਚ ਪਾਕਿਸਤਾਨੀ ਰੱਖਿਆ ਮੰਤਰੀ ਨੂੰ ਨਹੀਂ ਮਿਲੇ, ਸਾਂਝੇ ਦਸਤਾਵੇਜ਼ `ਤੇ ਭਾਰਤ ਨੇ ਦਸਤਖਤ ਕਰਨ ਤੋਂ ਕੀਤਾ ਇਨਕਾਰ ਐੱਨਐੱਸਏ ਡੋਵਾਲ ਨੇ ਚੀਨੀ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਕਿਹਾ- ਅੱਤਵਾਦ ਦਾ ਮੁਕਾਬਲਾ ਕਰਨਾ ਜ਼ਰੂਰੀ