Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਮਨੋਰੰਜਨ

ਜਿੱਥੇ ਸਤਿਕਾਰ, ਉਥੇ ਪਿਆਰ : ਤਾਪਸੀ ਪਨੂੰ

February 26, 2020 09:26 AM

ਫਿਲਮ 'ਚ ਆਪਣੇ ਦਮਦਾਰ ਅਭਿਨੈ ਲਈ ਪਛਾਣੀ ਜਾਣ ਵਾਲੀ ਤਾਪਸੀ ਪਨੂੰ ਨੇ ਦੋ ਸਾਲਾਂ ਵਿੱਚ ‘ਨਾਮ ਸ਼ਬਾਨਾ’, ‘ਬੇਬੀ’, ‘ਪਿੰਕ’, ਸਾਂਢ ਕੀ ਆਂਖ’, ‘ਮਿਸ਼ਨ ਮੰਗਲ’, ‘ਸੂਰਮਾ’, ‘ਮੁਲਕ’, ‘ਬਦਲਾ’, ‘ਮਨਮਰਜ਼ੀਆਂ’ ਆਦਿ ਫਿਲਮਾਂ ਦੇ ਦਮ ਉਤੇ ਮਾਇਆ ਨਗਰੀ ਵਿੱਚ ਸ਼ਾਨਦਾਰ ਮੁਕਾਮ ਹਾਸਲ ਕੀਤਾ ਹੈ। ਇਹੀ ਕਾਰਨ ਹੈ ਕਿ ਅੱਗੇ ਵੀ ਉਸ ਨੂੰ ਇੱਕ ਤੋਂ ਵੱਧ ਇੱਕ ਭੂਮਿਕਾਵਾਂ ਮਿਲ ਰਹੀਆਂ ਹਨ। ਅਜਿਹੀ ਹੀ ਦਮਦਾਰ ਭੂਮਿਕਾ ਵਾਲੀ ਫਿਲਮ ਹੈ ‘ਥੱਪੜ’ ਜੋ ਜਲਦੀ ਰਿਲੀਜ਼ ਹੋਵੇਗੀ। ਪੇਸ਼ ਹਨ ਤਾਪਸੀ ਨਾਲ ਇਸੇ ਸਿਲਸਿਲੇ ਵਿੱਚ ਹੋਈ ਗੱਲਬਾਤ ਦੇ ਕੁਝ ਅੰਸ਼ :
* ਤੁਹਾਡੀ ਫਿਲਮ ‘ਥੱਪੜ’ ਦੇ ਟ੍ਰੇਲਰ ਨੂੰ ਕਾਫੀ ਪਸੰਦ ਕੀਤਾ ਗਿਆ ਹੈ। ਇਸ ਵਿੱਚ ਆਪਣੇ ਰੋਲ ਬਾਰੇ ਦੱਸੋ?
- ਇਸ 'ਚ ਮੈਂ ਇੱਕ ਅਜਿਹੀ ਔਰਤ ਦਾ ਕਿਰਦਾਰ ਨਿਭਾਇਆ ਹੈ, ਜੋ ਆਪਣੀ ਜ਼ਿੰਦਗੀ 'ਚ ਹਿੰਸਾ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਦੀ ਅਤੇ ਆਪਣੇ ਪਤੀ ਤੋਂ ਇੱਕ ਪਾਰਟੀ 'ਚ ਥੱਪੜ ਖਾਣ ਤੋਂ ਬਾਅਦ ਉਸ ਨੂੰ ਛੱਡ ਦੇਣ ਦਾ ਫੈਸਲਾ ਕਰਦੀ ਹੈ। ਇਹ ਕਰੈਕਟਰ ਮੇਰੇ ਲਈ ਕਾਫੀ ਵੱਖਰਾ ਸੀ ਅਤੇ ਮੈਂ ਇਸ ਨੂੰ ਚੈਲੇਂਜ ਦੀ ਤਰ੍ਹਾਂ ਲਿਆ। ਇਸ ਦੀ ਸ਼ੂਟਿੰਗ ਦੇ 15 ਦਿਨਾਂ ਬਾਅਦ ਮੈਂ ਕਾਫੀ ਘੁਟਣ ਮਹਿਸੂਸ ਕਰਨ ਲੱਗੀ ਸੀ। ਮੇਰੇ ਵਰਗੀ ਤੇਜ਼ ਤਰਾਰ ਪਰਸਨੈਲਿਟੀ ਹੈ, ਉਸ ਨਾਲ ਮੈਨੂੰ ਅੰਮ੍ਰਿਤਾ (ਉਸ ਦੇ ਕਿਰਦਾਰ ਦਾ ਨਾਂਅ) ਦੀ ਪਰਸਨੈਲਿਟੀ ਵਿੱਚ ਢਲਣ ਲਈ ਕਾਫੀ ਮਿਹਨਤ ਕਰਨੀ ਪਈ।
* ਸੁਣਿਆ ਹੈ ਕਿ ਇਸ ਫਿਲਮ 'ਚ ਇੱਕ ਥੱਪੜ ਵਾਲੇ ਸੀਨ ਲਈ ਤੁਹਾਨੂੰ ਸੱਤ ਥੱਪੜ ਖਾਣੇ ਪਏ?
- ਇਸ ਫਿਲਮ ਦਾ ਥੱਪੜ ਵਾਲਾ ਸੀਨ ਬਹੁਤ ਮਹੱਤਵ ਪੂਰਨ ਸੀ, ਇਸ ਲਈ ਇਸ ਸ਼ਾਟ ਨੂੰ ਪ੍ਰਫੈਕਟ ਕਰਨ ਲਈ ਸੱਤ ਥੱਪੜ ਖਾਧੇ ਸਨ। ਸ਼ਾਇਦ ਮੈਂ ਫਿਲਮ ਦੇ ਕਿਸੇ ਹੋਰ ਸੀਨ ਲਈ ਇੰਨੇ ਰੀਟੇਕ ਨਹੀਂ ਦਿੱਤੇ ਹੋਣਗੇ।
* ਅਨੁਭਵ ਸਿਨਹਾ ਇੱਕ ਬਿਹਤਰੀਨ ਫਿਲਮਕਾਰ ਹੈ। ਫਿਲਮ ‘ਮੁਲਕ’ ਤੋਂ ਬਾਅਦ ਤੁਹਾਨੂੰ ਉਨ੍ਹਾਂ ਦੀ ਫਿਲਮ ‘ਥੱਪੜ’ ਕਿਵੇਂ ਮਿਲੀ?
- ਫਿਲਮ ‘ਮੁਲਕ’ ਦੀ ਸ਼ੂਟਿੰਗ ਦੌਰਾਨ ਹੀ ਉਨ੍ਹਾਂ ਨੇ ਕਿਹਾ ਸੀ ਕਿ ਉਹ ਆਪਣੀ ਅਗਲੀ ਫਿਲਮ 'ਚ ਮੈਨੂੰ ਲੈਣਗੇ। ‘ਆਰਟੀਕਲ 15’ ਦੀ ਰਿਲੀਜ਼ ਤੋਂ ਬਾਅਦ ਉਨ੍ਹਾਂ ਨੇ ਮੇਰੇ ਨਾਲ ਸੰਪਰਕ ਕੀਤਾ ਤੇ ਫਿਲਮ ‘ਥੱਪੜ’ ਦੀ ਕਹਾਣੀ ਸੁਣਾਈ। ਕਿਉਂਕਿ ਫਿਲਮ ਦੀ ਕਹਾਣੀ ਨਾਲ ਹਰ ਮਹਿਲਾ ਰਿਲੇਟ ਕਰੇਗੀ, ਇਸ ਲਈ ਮੈਂ ਇਸ ਨੂੰ ਕਰਨਾ ਚਾਹਿਆ।
* ਕੀ ਤੁਸੀਂ ਕਦੇ ਕਿਸੇ ਨੂੰ ਥੱਪੜ ਮਾਰਿਆ ਹੈ? ਕਾਲਜ ਦੇ ਦਿਨਾਂ 'ਚ ਛੇੜਖਾਨੀ ਦਾ ਜਵਾਬ ਕਿਵੇਂ ਦਿੰਦੇ ਸੀ?
- ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਮੈਂ ਆਪਣੀ 32 ਸਾਲਾ ਜ਼ਿੰਦਗੀ ਵਿੱਚ ਅੱਜ ਤੱਕ ਕਿਸੇ ਨੂੰ ਥੱਪੜ ਨਹੀਂ ਮਾਰਿਆ। ਮੈਂ ਕਿਸੇ ਨੂੰ ਥੱਪੜ ਮਾਰਾਂ ਅਜਿਹਾ ਕੋਈ ਕਾਰਨ ਨਹੀਂ। ਦੂਜੀ ਵਜ੍ਹਾ ਹੈ ਕਿ ਮੈਂ ਅਹਿੰਸਾਵਾਦੀ ਹਾਂ ਤੇ ਤੀਜੀ ਵਜ੍ਹਾ ਇਹ ਕਿ ਇਹ ਮੇਰੇ ਸੰਸਕਾਰਾਂ ਵਿੱਚ ਸ਼ਾਮਲ ਨਹੀਂ। ਜੇ ਮੈਨੂੰ ਕਦੇ ਕਿਸੇ ਛੇੜ ਵੀ ਦਿੱਤਾ ਤਾਂ ਮੇਰਾ ਬੋਲਣਾ ਕਿਸੇ ਥੱਪੜ ਤੋਂ ਘੱਟ ਨਹੀਂ ਸੀ। ਮੇਰਾ ਬੋਲਣਾ ਥੱਪੜ ਦਾ ਕੰਮ ਕਰਦਾ ਸੀ। ਮੈਂ ਗੱਲਾਂ ਨਾਲ ਥੱਪੜ ਦੀ ਕਮੀ ਪੂਰੀ ਕਰ ਸਕਦੀ ਹਾਂ।
* ਵਿਆਹ ਤੋਂ ਬਾਅਦ ਤੁਹਾਡੀਆਂ ਆਪਣੇ ਪਤੀ ਤੋਂ ਕੀ ਉਮੀਦਾਂ ਹੋਣਗੀਆਂ?
- ਉਮੀਦ ਤਾਂ ਹੁੰਦੀ ਹੈ ਕਿ ਸਭ ਕੁਝ ਚੰਗਾ ਹੋਵੇ, ਨਾਰਮਲ ਹੋਵੇ, ਪਰ ਕੁਝ ਗਲਤ ਹੁੰਦੀ ਹੈ ਤਾਂ ਮੈਂ ਬਰਦਾਸ਼ਤ ਕਰਨ ਵਾਲਿਆਂ 'ਚੋਂ ਨਹੀਂ। ਵਿਆਹੁਤਾ ਰਿਸ਼ਤੇ 'ਚ ਪਤੀ ਤੋਂ ਇੱਛਾਂ ਕਰਾਂਗੀ ਸਨਮਾਨ ਦੀ। ਰਿਸ਼ਤੇ 'ਚ ਆਪਸੀ ਸਨਮਾਨ ਹੋਵੇ। ਮੇਰਾ ਪਤੀ ਮੈਨੂੰ ਦੂਜੇ ਦਰਜੇ 'ਤੇ ਨਾ ਸਮਝੇ। ਜਿੱਥੇ ਰਿਸ਼ਤੇ 'ਚ ਸਨਮਾਨ ਹੈ, ਉਥੇ ਪਿਆਰ ਟਿਕਿਆ ਰਹਿੰਦਾ ਹੈ।
* ਆਪਣੇ ਨਾਂਅ ਦਾ ਮਤਲਬ ਦੱਸੋ?
- ਤਪਸਵਨੀ, ਸੰਸਕ੍ਰਿਤ ਸ਼ਬਦ ਹੈ, ਜੋ ਕੋਚੀ 'ਚ ਕਿਸੇ ਕੁੜੀ ਦਾ ਨਾਂਅ ਸੁਣਿਆ ਸੀ ਮੇਰੇ ਭੂਆ ਤੇ ਫੁੱਫੜ ਜੀ ਨੇ, ਸ਼ਾਇਦ ਮੇਰੇ ਪੈਦਾ ਹੋਣ ਤੋਂ ਪਹਿਲਾਂ ਜਾਂ ਉਸੇ ਟਾਈਮ। ਅੱਜ ਲੋਕ ਸੋਚਦੇ ਹਨ ਬੰਗਾਲੀ ਹੈ, ਪਤਾ ਨਹੀਂ ਕੀ ਹੈ, ਪਰ ਇੱਕ ਚੀਜ਼ ਤਾਂ ਹੈ ਕਿ ਲੋਕ ਸਰਦਾਰਨੀ ਨਹੀਂ ਸੋਚਦੇ। ਬਾਕੀ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਪਤਾ ਨਹੀਂ ਕੀ ਹੈ। ਕਈ ਲੋਕ ਤਾਂ ਮਿਸਟਰ ਲਾ ਦਿੰਦੇ ਹਨ, ਮਿਸਟਰ ਤਾਪਸੀ, ਨਵਾਂ ਨਾਂਅ ਹੈ, ਪਰ ਖੁਸ਼ ਹਾਂ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ