Welcome to Canadian Punjabi Post
Follow us on

02

July 2025
 
ਕੈਨੇਡਾ

ਅਸੀਂ ਹੜਤਾਲ ਨਹੀਂ ਚਾਹੁੰਦੇ : ਵਰਕਰਜ਼ ਯੂਨੀਅਨ

February 25, 2020 07:59 PM

ਟੋਰਾਂਟੋ, 25 ਫਰਵਰੀ (ਪੋੋਸਟ ਬਿਊਰੋ) : ਸਹਿਰ ਤੋਂ ਬਾਹਰ ਦੇ ਲਗਭਗ 5000 ਦੇ ਨੇੜੇ ਤੇੜੇ ਵਰਕਰਜ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਅਜਿਹਾ ਪ੍ਰਸਤਾਵ ਪੇਸ ਕੀਤਾ ਗਿਆ ਹੈ ਜਿਸ ਨਾਲ ਡੀਲ ਸਿਰੇ ਚੜਨ ਦਾ ਰਾਹ ਮਿਲ ਸਕਦਾ ਹੈ।
ਕੂਪ ਲੋਕਲ 416 ਦੇ ਪ੍ਰੈਜੀਡੈਂਟ ਐਡੀ ਮੈਰੀਕੌਂਡਾ ਨੇ ਸੋਮਵਾਰ ਨੂੰ ਕੀਤੀ ਗਈ ਇਕ ਪ੍ਰੈਸ ਕਾਨਫਰੰਸ ਵਿਚ ਇਸ ਪ੍ਰਸਤਾਵ ਦੇ ਬਹੁਤੇ ਵੇਰਵੇ ਤਾਂ ਨਹੀਂ ਦਿਤੇ ਗਏ ਪਰ ਉਨ੍ਹਾਂ ਪਤਰਕਾਰਾਂ ਨੂੰ ਦਸਿਆ ਕਿ ਇਹ ਟੈਕਸਦਾਤਾਵਾਂ ਲਈ ਕਿਫਾਇਤੀ ਹੋਵੇਗਾ ਤੇ ਸਿਟੀ ਦੀਆਂ ਬਹੁਤੀਆਂ ਚਿੰਤਾਵਾਂ ਨੂੰ ਦੂਰ ਕਰ ਦੇਵੇਗਾ। ਇਹ ਪ੍ਰਸਤਵਾ ਉਸ ਸਮੇਂ ਆਇਆ ਹੈ ਜਦੋਂ 27 ਫਰਵਰੀ ਨੂੰ ਸਿਟੀ ਤੇ ਯੂਨੀਅਨ ਦੋਵੇਂ ਹੀ ਕਾਨੂੰਨੀ ਤੌਰ ਉਤੇ ਹੜਤਾਲ ਵਾਲੀ ਸਥਿਤੀ ਵਿਚ ਚਲੀਆਂ ਜਾਣਗੀਆਂ।
ਮੈਰੀਕੌਂਡਾ ਨੇ ਆਖਿਆ ਕਿ ਅਸੀਂ ਇਸ ਮਸਲੇ ਨੂੰ ਹਲ ਕਰਨਾ ਚਾਹੁੰਦੇ ਹਾਂ। ਅਸੀਂ ਹੜਤਾਲ ਨਹੀਂ ਕਰਨੀ ਚਾਹੁੰਦੇ। ਪਰ ਜੇ ਅਜਿਹਾ ਹੈ ਤਾਂ ਇਸ ਦਾ ਸਿਧਾ ਮੰਨਣਾ ਹੈ ਕਿ ਮੇਅਰ ਅਜਿਹਾ ਨਹੀਂ ਹੋਣ ਦੇਣਾ ਚਾਹੁੰਦੇ। ਸਾਡਾ ਮੰਨਣਾ ਹੈ ਕਿ ਇਸ ਡੀਲ ਲਈ ਕੋਈ ਨਾ ਕੋਈ ਰਾਹ ਤਾਂ ਜਰੂਰ ਹੈ। ਹੁਣ ਇਹ ਸਿਟੀ ਉਤੇ ਨਿਰਭਰ ਕਰਦਾ ਹੈ ਕਿ ਉਹ ਇਹ ਡੀਲ ਚਾਹੁੰਦੀ ਹੈ ਜਾਂ ਨਹੀਂ। ਸਿਟੀ ਦੀ ਬਾਰਗੇਨਿੰਗ ਕਮੇਟੀ ਦੇ ਚੇਅਰ ਕਾਉਂਸਲਰ ਡੈਨਜਿਲ ਮਿਨਾਨ ਵੌਂਗ ਇਸ ਤੋਂ ਪਹਿਲਾਂ ਸਿਟੀ ਵਰਕਰਜ ਦੀ ਨੁਮਾਇੰਦਗੀ ਕਰਨ ਵਾਲੀਆਂ ਯੂਨੀਅਨਾਂ ਨੂੰ ਦੋਸੀ ਠਹਿਰਾ ਚੁਕੇ ਹਨ।
ਇਸ ਪ੍ਰਬੰਧ ਵਿਚ ਆਖਿਆ ਗਿਆ ਹੈ ਕਿ ਕਿਸੇ ਵੀ ਕਰਮਚਾਰੀ, ਜਿਸ ਕੋਲ 15 ਸਾਲ ਦਾ ਕੰਮ ਦਾ ਤਜਰਬਾ ਹੈ ਉਸ ਦੀ ਨੌਕਰੀ ਕਾਂਟਰੈਕਟਿੰਗ ਜਾਂ ਨਿਜੀਕਰਨ ਕਾਰਨ ਨਹੀਂ ਖੁਸ ਸਕਦੀ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
"ਸਕਾਈਡੋਮ ਮੇਲਾ ਅਤੇ ਲੱਕੀ ਡਰਾਅ", ਇਹ ਪ੍ਰੋਗਰਾਮ 13 ਜੁਲਾਈ ਨੂੰ 30 ਸਟੈਫੋਰਡ ਡਰਾਈਵ ਵਿਖੇ ਹੋਵੇਗਾ। ਬੰਦ ਹੋ ਸਕਦੈ ਗੈਟੀਨੇਊ ਨਦੀ `ਤੇ ਬਣਿਆ ਚੇਲਸੀ ਲਾਂਚ ਹਾਈਵੇਅ 401 `ਤੇ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡਾ ਦਿਵਸ ਮੌਕੇ ਰਾਸ਼ਟਰੀ ਏਕਤਾ ਅਤੇ ਵਿਕਾਸ ਦਾ ਦਿੱਤਾ ਸੱਦਾ ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ ਅੰਦਰੂਨੀ ਵਪਾਰ ਰੁਕਾਵਟਾਂ ਦਾ ਕਰ ਲਿਆ ਜਾਵੇਗਾ ਹੱਲ : ਕਾਰਨੀ ਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨ ਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਬਾਈਵਾਰਡ ਮਾਰਕੀਟ ਵਿੱਚ ਪੈਦਲ ਜਾ ਰਹੀ ਔਰਤ ਨੂੰ ਕਾਰ ਨੇ ਟੱਕਰ ਮਾਰ ਦਿੱਤੀ, ਗੰਭੀਰ ਜ਼ਖਮੀ