Welcome to Canadian Punjabi Post
Follow us on

02

July 2025
 
ਭਾਰਤ

ਕਾਰਟਰਪੁਰੀ ਪਿੰਡ ਸਾਬਕਾ ਅਮਰੀਕੀ ਰਾਸ਼ਟਰਪਤੀ ਕਾਰਟਰ ਨੂੰ ਆਪਣਾ ਬੇਟਾ ਮੰਨਦੈ

February 25, 2020 07:25 AM

ਗੁਰੂਗ੍ਰਾਮ, 24 ਫਰਵਰੀ (ਪੋਸਟ ਬਿਊਰੋ)- ਹਰਿਆਣਾ ਦੇ ਜਿ਼ਲਾ ਗੁਰੂਗ੍ਰਾਮ ਦੇ ਪਿੰਡ ਕਾਰਟਰਪੁਰੀ (ਅੱਜ ਕੱਲ੍ਹ ਨਗਰ ਨਿਗਮ ਦਾ ਵਾਰਡ ਨੰਬਰ ਦੋ) ਦੇ ਲੋਕਾਂ ਦਾ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿਮੀ ਕਾਰਟਰ ਨਾਲ ਖਾਸ ਰਿਸ਼ਤਾ ਰਿਹਾ ਹੈ। ਰਾਸ਼ਟਰਪਤੀ ਹੁੰਦਿਆਂ ਜਿੰਮੀ ਕਾਰਟਰ ਇਸ ਜ਼ਿਲੇ ਦੇ ਦੌਲਤਪੁਰੀ ਨਸੀਰਾਬਾਦ (ਖੇੜਾ ਚੌਮਾ) ਪਿੰਡ ਤਿੰਨ ਜਨਵਰੀ 1978 ਨੂੰ ਆਏ ਸਨ। ਉਨ੍ਹਾਂ ਨਾਲ ਉਨ੍ਹਾਂ ਦੀ ਮਾਂ ਲਿਟੀਅਨ ਅਤੇ ਪਤਨੀ ਰੋਜ਼ਲੀਨ ਵੀ ਸਨ। ਪਿੰਡ ਵਾਲਿਆਂ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਸੀ। ਰੋਜ਼ਲੀਨ ਨੂੰ ਹਰਿਆਣਵੀ ਪੋਸ਼ਾਕ ਦਾਮਣ ਅਤੇ ਕੁੜਤਾ ਭੇਟ ਕੀਤਾ ਸੀ, ਜਿਸ ਨੂੰ ਪਹਿਨ ਕੇ ਉਹ ਆਪਣੇ ਰਾਸ਼ਟਰਪਤੀ ਪਤੀ ਜਿਮੀ ਕਾਰਟਰ ਦੇ ਨਾਲ ਇਸ ਪਿੰਡ ਵਿੱਚ ਘੁੰਮੀ ਸੀ।
ਉਸ ਵਕਤ ਦੇ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਦੇ ਸੁਝਾਅ ਉਤੇ ਰਾਜ ਸਰਕਾਰ ਨੇ ਪਿੰਡ ਦਾ ਨਾਂਅ ਦੌਲਤਪੁਰ ਨਸੀਰਾਬਾਦ ਤੋਂ ਬਦਲ ਕੇ ਕਾਰਟਰਪੁਰੀ ਰੱਖ ਦਿੱਤਾ ਅਤੇ ਪਿੰਡ ਨੂੰ ਮਾਡਲ ਵਿਲੇਜ ਬਣਾਉਣ ਦਾ ਵਾਅਦਾ ਕੀਤਾ ਸੀ, ਪਰ ਇਹ ਪੂਰਾ ਨਹੀਂ ਹੋਇਆ। ਅੱਜ ਜਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਿੱਲੀ ਆ ਰਹੇ ਹਨ ਤਾਂ ਇਥੋਂ ਦੇ ਲੋਕਾਂ ਦੀਆਂ ਪੁਰਾਣੀਆਂ ਯਾਦਾਂ ਤਾਜ਼ਾ ਹੋ ਉਠੀਆਂ ਹਨ। ਇਥੋਂ ਦੇ ਰਹਿਣ ਵਾਲੇ ਭੀਮ ਸਿੰਘ ਅਤੇ ਬਜ਼ੁਰਗ ਕਰਤਾਰ ਸਿੰਘ ਦੱਸਦੇ ਹਨ ਕਿ ਜਿਮੀ ਕਾਰਟਰ ਦੀ ਮਾਂ ਲਿਟੀਅਨ ਕਾਰਟਰ ਨਰਸ ਸੀ। ਉਹ ਪਿੰਡ ਵਿੱਚ ਜ਼ੈਲਦਾਰ ਸਰਫਰਾਜ ਦੀ ਹਵੇਲੀ 'ਤੇ ਅਕਸਰ ਆਇਆ ਕਰਦੀ ਅਤੇ ਉਥੇ ਹੀ ਰਹਿੰਦੀ ਸੀ। ਉਸ ਸਮੇਂ ਜਿਮੀ ਕਾਰਟਰ ਗਰਭ ਵਿੱਚ ਸਨ। ਦੂਸਰੇ ਵਿਸ਼ਵ ਯੁੱਧ ਦੌਰਾਨ ਲਿਟੀਅਨ ਕਾਰਟਰ ਮੁੰਬਈ ਚਲੀ ਗਈ। ਉਥੇ ਉਨ੍ਹਾਂ ਨੇ ਮੁੰਬਈ ਦੇ ਜਸਲੋਕ ਹਸਪਤਾਲ ਵਿੱਚ ਕੰਮ ਕੀਤਾ ਸੀ। 1947 ਵਿੱਚ ਦੇਸ਼ ਆਜ਼ਾਦ ਹੋਣ ਦੇ ਬਾਅਦ ਹੋਏ ਦੰਗਿਆਂ ਦੇ ਬਾਅਦ ਉਹ ਅਮਰੀਕਾ ਚਲੀ ਗਈ। ਮਾਂ ਦੇ ਕਹਿਣ ਉੱਤੇ ਜਿਮੀ ਭਾਰਤ ਆਉਣ ਦੇ ਬਾਅਦ ਇਸ ਪਿੰਡ ਵਿੱਚ ਆਏ ਸਨ।

 
Have something to say? Post your comment
ਹੋਰ ਭਾਰਤ ਖ਼ਬਰਾਂ
ਉੱਤਰਾਖੰਡ `ਚ ਭਾਰੀ ਮੀਂਹ ਕਾਰਨ ਸਰਯੂ ਨਦੀ ਦੇ ਪਾਣੀ ਦਾ ਵਧਿਆ ਪੱਧਰ ਮੁੰਬਈ ਤੋਂ ਚੇਨੱਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਨ ਵਾਪਿਸ ਮੁੰਬਈ ਪਰਤੀ ਉਤਰਾਖੰਡ ਦੇ ਰੁਦਰਪ੍ਰਯਾਗ `ਚ ਨਹਿਰ ਸਵਾਰੀਆਂ ਨਾਲ ਭਰੀ ਬੱਸ ਡਿੱਗੀ, ਇੱਕ ਮੌਤ, 10 ਲੋਕ ਲਾਪਤਾ ਦੋਪਹੀਆ ਵਾਹਨਾਂ `ਤੇ ਟੋਲ ਟੈਕਸ ਲਗਾਉਣ ਦੀਆਂ ਖ਼ਬਰਾਂ ਗਲਤ : ਨਿਤਿਨ ਗਡਕਰੀ ਅਮਿਤ ਸ਼ਾਹ ਨੇ ਸੂਬਾ ਸਰਕਾਰਾਂ ਮਾਤ ਭਾਸ਼ਾ `ਚ ਡਾਕਟਰੀ ਤੇ ਹੋਰ ਉੱਚ ਸਿੱਖਿਆ ਪ੍ਰਦਾਨ ਕਰਨ ਦੀ ਪਹਿਲ ਕਰਨ ਲਈ ਕਿਹਾ ਖੂਹ ਵਿਚ ਗੈਸ ਚੜ੍ਹਨ ਨਾਲ 5 ਲੋਕਾਂ ਦੀ ਮੌਤ, ਵੱਛੇ ਨੂੰ ਬਚਾਉਣ ਲਈ 6 ਲੋਕ ਹੇਠਾਂ ਉਤਰੇ ਸਨ ਬੰਬ ਧਮਾਕੇ ਦੀ ਧਮਕੀ ਦੇਣ ਵਾਲੀ ਲੜਕੀ ਗ੍ਰਿਫ਼ਤਾਰ, ਨੌਜਵਾਨ ਨੂੰ ਫਸਾਉਣ ਲਈ 12 ਰਾਜਾਂ ਵਿੱਚ ਈਮੇਲ ਭੇਜੇ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੇ ਪੁਲਾੜ ਮਿਸ਼ਨ ਐਕਸੀਓਮ-4 ਭਲਕੇ ਹੋਵੇਗਾ ਲਾਂਚ ਈਰਾਨ ਅਤੇ ਇਜ਼ਰਾਈਲ ਵਿਚਕਾਰ ਤਨਾਅ ਦੇ ਚਲਦੇ ਇੰਡੀਗੋ ਨੇ 14 ਉਡਾਣਾਂ ਕੀਤੀਆਂ ਮੁਅੱਤਲ ਦਿੱਲੀ ਵਿਚ ਵੱਡਾ ਬਦਲਾਅ, 10-15 ਸਾਲ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ