Welcome to Canadian Punjabi Post
Follow us on

29

March 2024
 
ਕੈਨੇਡਾ

ਅਲਬਰਟਾ ਦੀ ਅਪੀਲ ਕੋਰਟ ਨੇ ਕਾਰਬਨ ਟੈਕਸ ਨੂੰ ਦੱਸਿਆ ਗੈਰਸੰਵਿਧਾਨਕ

February 25, 2020 06:37 AM

ਐਡਮੰਟਨ, 24 ਫਰਵਰੀ (ਪੋਸਟ ਬਿਊਰੋ) : ਅਲਬਰਟਾ ਦੇ ਕੋਰਟ ਆਫ ਅਪੀਲ ਵੱਲੋਂ ਫੈਡਰਲ ਕਾਰਬਨ ਟੈਕਸ ਨੂੰ ਗੈਰਸੰਵਿਧਾਨਕ ਐਲਾਨ ਦਿੱਤਾ ਗਿਆ ਹੈ। ਇਹ ਫੈਸਲਾ ਇੱਕ ਦੇ ਮੁਕਾਬਲੇ ਚਾਰ ਵੋਟਾਂ ਨਾਲ ਕੀਤਾ ਗਿਆ।
ਇਸ ਫੈਸਲੇ ਪਿੱਛੇ ਇਹ ਕਾਰਨ ਦਿੱਤਾ ਜਾ ਰਿਹਾ ਹੈ ਕਿ ਫੈਡਰਲ ਸਰਕਾਰ ਵੱਲੋਂ ਕਾਰਬਨ ਟੈਕਸ ਦੇ ਰੂਪ ਵਿੱਚ ਅਤਿਕ੍ਰਮਣ ਫੈਲਾਇਆ ਗਿਆ ਹੈ। 269 ਪੰਨਿਆਂ ਦੇ ਇਸ ਫੈਸਲੇ ਵਿੱਚ ਜਸਟਿਸ ਕੈਥਰੀਨ ਫਰੇਜ਼ਰ, ਜੈਕ ਵਾਟਸਨ ਤੇ ਐਲਿਜ਼ਾਬੈੱਥ ਹੱਗਜ਼ ਨੇ ਆਖਿਆ ਕਿ ਸੱਤਾ ਦੀ ਵੰਡ ਸਾਡੀ ਫੈਡਰਲ ਸਟੇਟ ਦੀ ਕੁੰਜੀ ਹੈ। ਇਹ ਕੈਨੇਡਾ ਦੇ ਤਾਣੇ ਬਾਣੇ ਦਾ ਹਿੱਸਾ ਹੈ। ਫੈਡਰਲ ਤੇ ਪ੍ਰੋਵਿੰਸ਼ੀਅਲ ਸਰਕਾਰਾਂ ਬਰਾਬਰ ਹਨ, ਸਰਕਾਰ ਦਾ ਹਰ ਪੱਧਰ ਆਪਣੇ ਖੇਤਰ ਵਿੱਚ ਸਰਬਉੱਚ ਹੈ। ਫੈਡਰਲ ਸਰਕਾਰ ਮਾਪਿਆਂ ਦੀ ਭੂਮਿਕਾ ਨਹੀਂ ਨਿਭਾਅ ਸਕਦੀ ਤੇ ਪ੍ਰੋਵਿੰਸ਼ੀਅਲ ਸਰਕਾਰਾਂ ਉਸ ਦੇ ਬੱਚੇ ਨਹੀਂ ਹਨ।
ਉਨ੍ਹਾਂ ਇਸ ਨੂੰ ਸੰਵਿਧਾਨਕ ਟਰੋਜ਼ਨ ਹੌਰਸ ਦਾ ਦਰਜਾ ਦਿੱਤਾ, ਉਨ੍ਹਾਂ ਆਖਿਆ ਕਿ ਇਸ ਨਾਲ ਇੱਕ ਮਿਸਾਲ ਕਾਇਮ ਹੋਵੇਗੀ ਤੇ ਜਿਸ ਨਾਲ ਫੈਡਰਲ ਸਰਕਾਰ ਆਪਣੀ ਮਰਜ਼ੀ ਦਾ ਕੋਈ ਵੀ ਕਾਨੂੰਨ ਕੈਨੇਡੀਅਨਾਂ ੳੱੁਤੇ ਮੜ੍ਹ ਸਕੇਗੀ। ਪ੍ਰੀਮੀਅਰ ਜੇਸਨ ਕੇਨੀ ਨੇ ਆਖਿਆ ਕਿ ਕਾਰਬਨ ਟੈਕਸ ਹੁਣ ਗੈਰਕਾਨੂੰਨੀ ਹੈ ਤੇ ਉਨ੍ਹਾਂ ਇਸ ਫੈਸਲੇ ਨੂੰ ਅਲਬਰਟਾ ਦੀ ਵੱਡੀ ਜਿੱਤ ਦੱਸਿਆ।
ਉਨ੍ਹਾਂ ਆਖਿਆ ਕਿ ਅਸੀਂ ਓਟਵਾ ਨਾਲ ਇਸ ਗੱਲ ਤੋਂ ਸਹਿਮਤ ਨਹੀਂ ਹਾਂ ਕਿ ਅਜਿਹਾ ਕੰਜਿ਼ਊਮਰ ਟੈਕਸ ਸਾਰਿਆਂ ਲਈ ਢੁਕਵਾਂ ਹੈ ਜਿਸ ਨਾਲ ਪਰਿਵਾਰ ਤੰਗ ਹੋਣ, ਜਿਸ ਨਾਲ ਘਰਾਂ ਨੂੰ ਹੀਟ ਕਰਨ ਲਈ ਜਾਂ ਕੰਮ ਉੱਤੇ ਜਾਣ ਵਾਸਤੇ ਲੋਕਾਂ ਨੂੰ ਤੰਗ ਹੋਣਾ ਪਵੇ ਤੇ ਫਿਰ ਵੀ ਅਸੀਂ ਗ੍ਰੀਨ ਹਾਊਸ ਗੈਸਾਂ ਦੇ ਰਿਸਾਅ ਨੂੰ ਘੱਟ ਕਰਨ ਲਈ ਲਿਆਂਦੇ ਟੈਕਸ ਨੂੰ ਬਿਹਤਰ ਮੰਨੀ ਜਾਈਏ। ਅਸੀਂ ਇਸ ਟੈਕਸ ਨੂੰ ਸਿਰੇ ਤੋਂ ਨਕਾਰਦੇ ਹਾਂ। ਉਨ੍ਹਾਂ ਆਖਿਆ ਕਿ ਅਸੀਂ ਅਰਥਚਾਰੇ ਤੇ ਊਰਜਾ ਸੈਕਟਰ ਨੂੰ ਬਿਹਤਰ ਬਣਾਉਣ ਲਈ ਗ੍ਰੀਨ ਹਾਊਸ ਗੈਸਾਂ ਦੇ ਰਿਸਾਅ ਨੂੰ ਘੱਟ ਕਰਨਾ ਚਾਹੁੰਦੇ ਹਾਂ ਪਰ ਸਾਨੂੰ ਇਸ ਨੂੰ ਆਪਣੇ ਹਿਸਾਬ ਨਾਲ ਕਰਨ ਦੀ ਖੁੱਲ੍ਹ ਹੋਣੀ ਚਾਹੀਦੀ ਹੈ। ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਕਿ ਅਲਬਰਟਾ ਦੇ ਅਰਥਚਾਰੇ ਦਾ ਭਵਿੱਖ ਓਟਵਾ ਤੈਅ ਕਰੇਗਾ।
ਜਿ਼ਕਰਯੋਗ ਹੈ ਕਿ ਪਿਛਲੇ ਸਾਲ ਓਨਟਾਰੀਓ ਤੇ ਸਸਕੈਚਵਨ ਦੀਆਂ ਅਦਾਲਤਾਂ ਨੇ ਇਹ ਫੈਸਲਾ ਦਿੱਤਾ ਸੀ ਕਿ ਕਾਰਬਨ ਟੈਕਸ ਸੰਵਿਧਾਨ ਦੀ ਪਾਲਣਾ ਹੇਠ ਹੀ ਲਾਗੂ ਕੀਤਾ ਗਿਆ ਹੈ। ਹੁਣ ਸੁਪਰੀਮ ਕੋਰਟ ਆਫ ਕੈਨੇਡਾ ਮਾਰਚ ਵਿੱਚ ਇਸ ਮਾਮਲੇ ਦੀ ਸੁਣਵਾਈ ਕਰੇਗਾ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਵਿੱਚ ਚਾਈਲਡ ਕੇਅਰ ਲਈ ਇੱਕ ਬਿਲੀਅਨ ਡਾਲਰ ਦੇਣ ਦੀ ਟਰੂਡੋ ਨੇ ਕੀਤੀ ਪੇਸ਼ਕਸ਼ ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼