Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਮਨੋਰੰਜਨ

ਕਿਆਰਾ ਨੇ ਕਾਰ ਵਿੱਚ ਸਵੀਕਾਰ ਕੀਤੀ ਸੀ ‘ਗਿਲਟੀ’

February 24, 2020 07:14 AM

ਪਿਛਲੇ ਸਾਲ ‘ਕਬੀਰ ਸਿੰਘ’ ਅਤੇ ‘ਗੁੱਡ ਨਿਊਜ਼’ ਵਰਗੀਆਂ ਸੁਪਰਹਿੱਟ ਫਿਲਮਾਂ ਵਿੱਚ ਨਜ਼ਰ ਆਉਣ ਵਾਲੀ ਕਿਆਰਾ ਅਡਵਾਨੀ ਵੱਡੇ ਪਰਦੇ ਦੇ ਨਾਲ ਡਿਜੀਟਲ ਪਲੇਟਫਾਰਮ 'ਤੇ ਵੀ ਸਰਗਰਮ ਹੈ। ਉਹ ਨੈਟਫਲਿਕਸ ਦੀ ਅਗਲੀ ਫਿਲਮ ‘ਗਿਲਟੀ’ ਵਿੱਚ ਨਜ਼ਰ ਆਵੇਗੀ। ਦੋ ਸਾਲ ਪਹਿਲਾਂ ਉਹ ‘ਲਸਟ ਸਟੀਰੋਜ਼’ ਵਿੱਚ ਵੀ ਨਜ਼ਰ ਆ ਚੁੱਕੀ ਹੈ। ਮੁੰਬਈ 'ਚ ਫਿਲਮ ‘ਗਿਲਟੀ’ ਦੇ ਟ੍ਰੇਲਰ ਲਾਂਚ ਮੌਕੇ ਕਿਆਰਾ ਨੇ ਦੱਸਿਆ ਕਿ ਕਰਣ ਜੌਹਰ ਨੇ ਉਸ ਨੂੰ ਇਸ ਫਿਲਮ ਦੀ ਕਹਾਣੀ ਕਾਰ 'ਚ ਕਿਤੇ ਜਾਂਦੇ ਹੋਏ ਸੁਣਾਈ ਸੀ। ਕਰਣ ਨੂੰ ਲੱਗਦਾ ਸੀ ਕਿ ਕੁਝ ਵੱਡੀਆਂ ਫਿਲਮਾਂ ਕਰਨ ਤੋਂ ਬਾਅਦ ਉਨ੍ਹਾਂ ਨੂੰ ਇਸ ਫਿਲਮ 'ਚ ਕੰਮ ਕਰਨ 'ਚ ਝਿਜਕ ਹੋਵੇਗੀ, ਪਰ ਕਿਆਰਾ ਨੇ ਪਹਿਲੀ ਵਾਰ ਹੀ ਇਸ ਦੀ ਕਹਾਣੀ ਸੁਣ ਕੇ ਆਪਣੀ ਮਨਜ਼ੂਰੀ ਦੇ ਦਿੱਤੀ ਸੀ।
ਫਿਲਮ ਦਾ ਨਿਰਦੇਸ਼ਨ ‘ਹਨੂਮਾਨ ਦਿ ਦਮਦਾਰ’ ਅਤੇ ‘ਮੁੰਬਈ ਕਟਿੰਗ’ ਵਰਗੀਆਂ ਫਿਲਮਾਂ ਦੀ ਨਿਰਦੇਸ਼ਕ ਰੁਚੀ ਨਾਰਾਇਣ ਕਰ ਰਹੀ ਹੈ। ਇਸ ਮੌਕੇ 'ਤੇ ਰੁਚੀ ਨੇ ਬਤੌਰ ਮਹਿਲਾ ਨਿਰਦੇਸ਼ਕ ਆਪਣੀਆਂ ਪ੍ਰੇਸ਼ਾਨੀਆਂ ਦੱਸਦਿਆਂ ਕਿਹਾ ਕਿ ਉਹ ਆਪਣੀ ਇੱਕ ਦੂਜੀ ਫਿਲਮ ਬਾਰੇ ਕਈ ਵੱਡੇ ਸਿਤਾਰਿਆਂ ਕੋਲ ਗਈ ਸੀ, ਪਰ ਮਹਿਲਾ ਨਿਰਦੇਸ਼ਕ ਹੋਣ ਕਾਰਨ ਕਿਸੇ ਨੇ ਉਸ ਫਿਲਮ ਵਿੱਚ ਕੰਮ ਕਰਨਾ ਨਹੀਂ ਮੰਨਿਆ। ਇਸ ਦਾ ਪ੍ਰਭਾਵ ਹੈ ਕਿ ਕਿਆਰਾ ‘ਗਿਲਟੀ’ ਵਿੱਚ ਦਿਸੇਗੀ। ਇਸ ਨੂੰ ਕਰਣ ਜੌਹਰ ਅਤੇ ਨੈਟਫਲਿਕਸ ਨੇ ਮਿਲ ਕੇ ਬਣਾਇਆ ਹੈ। ਇਹ ਫਿਲਮ ਛੇ ਮਾਰਚ ਨੂੰ ਰਿਲੀਜ਼ ਹੋਵੇਗੀ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ