Welcome to Canadian Punjabi Post
Follow us on

02

July 2025
 
ਭਾਰਤ

ਆਗਰਾ ਵਿੱਚ ਟਰੰਪ ਦੀ ਸੁਰੱਖਿਆ ਵਿੱਚ ਲੰਗੂਰ ਵੀ ਤਾਇਨਾਤ ਕੀਤੇ ਜਾਣਗੇ

February 23, 2020 10:59 PM

ਨਵੀਂ ਦਿੱਲੀ, 23 ਫਰਵਰੀ (ਪੋਸਟ ਬਿਊਰੋ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੌਰੇ ਵੇਲੇ ਜ਼ਬਰਦਸਤ ਸੁਰੱਖਿਆ ਪ੍ਰਬੰਧ ਕੀਤਾ ਜਾ ਰਿਹਾ ਹੈ। ਉਂਜ ਟਰੰਪ ਅਤੇ ਉਨ੍ਹਾਂ ਦੇ ਪਰਵਾਰ ਦੀ ਸੁਰੱਖਿਆ ਦਾ ਜ਼ਿੰਮਾ ਅਮਰੀਕੀ ਸੀਕ੍ਰੇਟ ਸਰਵਿਸ ਕੋਲ ਹੋਵੇਗਾ, ਪਰ ਬਾਹਰੀ ਸੁਰੱਖਿਆ ਦੀ ਜ਼ਿੰਮੇਵਾਰੀ ਐੱਨ ਐੱਸ ਜੀ ਅਤੇ ਯੂ ਪੀ ਪੁਲਸ ਕੋਲ ਹੈ। ਸੁਰੱਖਿਆ ਅਜਿਹੀ ਕੀਤੀ ਗਈ ਹੈ ਕਿ ਆਕਾਸ਼ ਤੋਂ ਪਾਤਾਲ ਤੱਕ ਪਰਿੰਦਾ ਵੀ ਪਰ ਨਾ ਮਾਰ ਸਕੇ, ਪ੍ਰੰਤੂ ਸੁਰੱਖਿਆ ਏਜੰਸੀਆਂ ਨੂੰ ਇੱਕ ਖਾਸ ਚਿੰਤਾ ਹੈ। ਇਸ ਇਲਾਕੇ ਵਿੱਚ ਬਾਂਦਰਾਂ ਦੀ ਕਾਫੀ ਦਹਿਸ਼ਤ ਹੈ, ਇਸ ਤੋਂ ਸੁਰੱਖਿਆ ਲਈ ਖਾਸ ਤੌਰ ਉਤੇ ਲੰਗੂਰਾਂ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ, ਤਾਂ ਕਿ ਬਾਂਦਰਾਂ ਦੀ ਦਹਿਸ਼ਤ ਨੂੰ ਰੋਕਿਆ ਜਾ ਸਕੇ। ਅਜਿਹੇ ਪੰਜ ਲੰਗੂਰਾਂ ਦੀ ਤੈਨਾਤੀ ਰਾਸ਼ਟਰਪਤੀ ਟਰੰਪ ਦੇ ਰੂਟ 'ਤੇ ਕੀਤੀ ਜਾ ਰਹੀ ਹੈ।
ਦੂਸਰੇ ਪਾਸੇ ਅਮਰੀਕੀ ਟੀਮ ਸੈਟੇਲਾਈਟ ਤੋਂ ਨਿਗਰਾਨੀ ਕਰੇਗੀ। ਇਸ ਕਾਰਨ ਟਰੰਪ ਜਿੱਥੋਂ ਵੀ ਲੰਘਣਗੇ ਉਥੋਂ ਦੇ ਮੋਬਾਈਲ ਫੋਨ ਆਪਣੇ ਆਪ ਬੰਦ ਹੋਈ ਜਾਣਗੇ। ਪੁਲਸ ਦੇ ਵਾਇਰਲੈਸ ਅਤੇ ਸੀ ਯੂ ਜੀ ਫੋਨਜ਼ ਦੀ ਫ੍ਰੀਕਵੈਂਸੀ ਪਹਿਲਾਂ ਤੋਂ ਦਿੱਤੇ ਜਾਣ ਕਾਰਨ ਉਨ੍ਹਾਂ ਦੇ ਸਾਧਨ ਚਲਦੇ ਰਹਿਣੇਗ। ਟਰੰਪ ਦੇ ਨੇੜੇ ਰਹਿ ਕੇ ਸੁਰੱਖਿਆ ਸੰਭਾਲਣ ਦਾ ਕੰਮ ਅਮਰੀਕੀ ਸੁਰੱਖਿਆ ਏਜੰਸੀਆਂ ਕਰਨਗੀਆਂ। ਯਾਤਰਾ ਦੌਰਾਨ ਟਰੰਪ ਦੀਆਂ ਦੋ ਕਾਰਾਂ ਕਾਫਲੇ ਵਿੱਚ ਹੋਣਗੀਆਂ ਅਤੇ ਉਹ ਕਿਸ ਕਾਰ ਵਿੱਚ ਹੋਣਗੇ, ਇਹ ਕੇਵਲ ਕੁਝ ਹੀ ਲੋਕਾਂ ਨੂੰ ਜਾਣਕਾਰੀ ਹੋਵੇਗੀ। ਇਹ ਕਾਰ ਸਿਰਫ ਅਮਰ ਵਿਲਾਸ ਹੋਟਲ ਤੱਕ ਹੀ ਜਾ ਸਕਦੀ ਹੈ। ਕੋਰਟ ਦੀ ਗਾਈਡੈਂਸ ਦੇ ਕਾਰਨ ਇਸ ਦੇ ਅੱਗੇ 50 ਮੀਟਰ ਤੱਕ ਰਸਤਾ ਬੈਟਰੀ ਵਾਹਨ ਜਾਂ ਗੋਲਫ ਕਾਰ ਨਾਲ ਹੀ ਤੈਅ ਕੀਤਾ ਜਾਏਗਾ। ਅਮਰੀਕੀ ਰਾਸ਼ਟਰਪਤੀ ਦੀ ਯਾਤਰਾ ਮੌਕੇ ਮੁਗਲ ਬਾਦਸ਼ਾਹ ਸ਼ਾਹਜਹਾਂ ਅਤੇ ਮੁਮਤਾਜ ਦੀਆਂ ਕਬਰਾਂ ਦੀ ਪਹਿਲੀ ਵਾਰ ਮਡਪੈਕ ਟ੍ਰੀਟਮੈਂਟ ਨਾਲ ਸਫਾਈ ਕੀਤੀ ਜਾ ਰਹੀ ਹੈ, ਤਾਂ ਕਿ ਉਸ 'ਤੇ ਕੋਈ ਦਾਗ ਨਾ ਦਿਸੇ। ਭਾਰਤੀ ਪੁਰਾਤੱਤਵ ਸਰਵੇਖਣ ਨੇ ਦੋਵਾਂ ਕਬਰਾਂ 'ਤੇ ਮੁਲਤਾਨੀ ਮਿੱਟੀ ਦਾ ਲੇਪ ਲਾ ਕੇ ਗੰਦਗੀ ਤੇ ਦਾਗ ਮਿਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਤਾਜ ਮਹਲ ਬਣਨ ਦੇ ਬਾਅਦ ਇਹ ਪਹਿਲਾ ਮੌਕਾ ਹੈ ਕਿ ਏ ਐਸ ਆਈ ਕਬਰਾਂ 'ਤੇ ਮੁਲਤਾਨੀ ਮਿੱਟੀ ਲਗਾ ਕੇ ਮਡਪੈਕ ਟ੍ਰੀਟਮੈਂਟ ਨਾਲ ਸਫਾਈ ਕੰਮ ਕਰਵਾ ਰਿਹਾ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਉੱਤਰਾਖੰਡ `ਚ ਭਾਰੀ ਮੀਂਹ ਕਾਰਨ ਸਰਯੂ ਨਦੀ ਦੇ ਪਾਣੀ ਦਾ ਵਧਿਆ ਪੱਧਰ ਮੁੰਬਈ ਤੋਂ ਚੇਨੱਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਨ ਵਾਪਿਸ ਮੁੰਬਈ ਪਰਤੀ ਉਤਰਾਖੰਡ ਦੇ ਰੁਦਰਪ੍ਰਯਾਗ `ਚ ਨਹਿਰ ਸਵਾਰੀਆਂ ਨਾਲ ਭਰੀ ਬੱਸ ਡਿੱਗੀ, ਇੱਕ ਮੌਤ, 10 ਲੋਕ ਲਾਪਤਾ ਦੋਪਹੀਆ ਵਾਹਨਾਂ `ਤੇ ਟੋਲ ਟੈਕਸ ਲਗਾਉਣ ਦੀਆਂ ਖ਼ਬਰਾਂ ਗਲਤ : ਨਿਤਿਨ ਗਡਕਰੀ ਅਮਿਤ ਸ਼ਾਹ ਨੇ ਸੂਬਾ ਸਰਕਾਰਾਂ ਮਾਤ ਭਾਸ਼ਾ `ਚ ਡਾਕਟਰੀ ਤੇ ਹੋਰ ਉੱਚ ਸਿੱਖਿਆ ਪ੍ਰਦਾਨ ਕਰਨ ਦੀ ਪਹਿਲ ਕਰਨ ਲਈ ਕਿਹਾ ਖੂਹ ਵਿਚ ਗੈਸ ਚੜ੍ਹਨ ਨਾਲ 5 ਲੋਕਾਂ ਦੀ ਮੌਤ, ਵੱਛੇ ਨੂੰ ਬਚਾਉਣ ਲਈ 6 ਲੋਕ ਹੇਠਾਂ ਉਤਰੇ ਸਨ ਬੰਬ ਧਮਾਕੇ ਦੀ ਧਮਕੀ ਦੇਣ ਵਾਲੀ ਲੜਕੀ ਗ੍ਰਿਫ਼ਤਾਰ, ਨੌਜਵਾਨ ਨੂੰ ਫਸਾਉਣ ਲਈ 12 ਰਾਜਾਂ ਵਿੱਚ ਈਮੇਲ ਭੇਜੇ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੇ ਪੁਲਾੜ ਮਿਸ਼ਨ ਐਕਸੀਓਮ-4 ਭਲਕੇ ਹੋਵੇਗਾ ਲਾਂਚ ਈਰਾਨ ਅਤੇ ਇਜ਼ਰਾਈਲ ਵਿਚਕਾਰ ਤਨਾਅ ਦੇ ਚਲਦੇ ਇੰਡੀਗੋ ਨੇ 14 ਉਡਾਣਾਂ ਕੀਤੀਆਂ ਮੁਅੱਤਲ ਦਿੱਲੀ ਵਿਚ ਵੱਡਾ ਬਦਲਾਅ, 10-15 ਸਾਲ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ