Welcome to Canadian Punjabi Post
Follow us on

19

March 2024
 
ਕੈਨੇਡਾ

ਜਾਪਾਨ ਦੇ ਤੱਟ ਉੱਤੇ ਖੜ੍ਹੇ ਬੇੜੇ ਤੋਂ ਕੈਨੇਡੀਅਨਾਂ ਨੂੰ ਲੈ ਕੇ ਵਤਨ ਪਰਤਿਆ ਦੂਜਾ ਜਹਾਜ਼

February 21, 2020 07:18 PM

ਓਨਟਾਰੀਓ, 21 ਫਰਵਰੀ (ਪੋਸਟ ਬਿਊਰੋ) : ਜਾਪਾਨ ਦੇ ਤੱਟ ਉੱਤੇ ਅਲੱਗ ਥਲੱਗ ਕਰਕੇ ਖੜ੍ਹਾਏ ਗਏ ਕੋਰੋਨਾਵਾਇਰਸ ਸੰਕ੍ਰਮਿਤ ਬੇੜੇ ਵਿੱਚ ਸਵਾਰ ਕੈਨੇਡੀਅਨਾਂ ਨੂੰ ਲੈ ਕੇ ਇੱਕ ਜਹਾਜ਼ ਕੈਨੇਡਾ ਪਰਤ ਆਇਆ ਹੈ। ਇਸ ਜਹਾਜ਼ ਵਿੱਚ ਵਾਪਿਸ ਲਿਆਂਦੇ ਗਏ ਕੈਨੇਡੀਅਨ ਕਿੰਨੇ ਕੁ ਸਿਹਤਮੰਦ ਹਨ ਇਸ ਦਾ ਜਾਇਜ਼ਾ ਕੈਨੇਡਾ ਦੇ ਉੱਘੇ ਸਿਹਤ ਅਧਿਕਾਰੀਆਂ ਵੱਲੋਂ ਲਾਇਆ ਜਾਵੇਗਾ।
ਸ਼ੁਰੂਆਤ ਵਿੱਚ ਸਰਕਾਰ ਨੇ ਆਖਿਆ ਸੀ ਕਿ ਜਾਪਾਨ ਤੋਂ ਕੈਨੇਡਾ ਲਿਆਂਦੇ ਜਾਣ ਵਾਲੇ ਨਾਗਰਿਕਾਂ ਨੂੰ 14 ਦਿਨ ਤੱਕ ਅਲੱਗ ਥਲੱਗ ਕਰਕੇ ਰੱਖਿਆ ਜਾਵੇਗਾ ਕਿਉਂਕਿ ਵਾਇਰਸ ਦੇ ਸਾਹਮਣੇ ਆਉਣ ਲਈ ਐਨੇ ਹੀ ਦਿਨਾਂ ਦਾ ਸਮਾਂ ਲੱਗਦਾ ਹੈ। ਸਿਹਤ ਮੰਤਰੀ ਪੈਟੀ ਹਾਜ਼ਦੂ ਨੇ ਵੀਰਵਾਰ ਨੂੰ ਆਖਿਆ ਕਿ ਇਨ੍ਹਾਂ ਯਾਤਰੀਆਂ ਨੂੰ ਜਾਪਾਨੀ ਅਧਿਕਾਰੀਆਂ ਵੱਲੋਂ ਪਹਿਲਾਂ ਜਾਂਚਿਆਂ ਜਾ ਚੱੁਕਿਆ ਹੈ ਇਸ ਲਈ ਇਸ ਦੀ ਸੰਭਾਵਨਾ ਜਿ਼ਆਦਾ ਹੈ ਕਿ ਕੈਨੇਡਾ ਪਰਤਣ ਉੱਤੇ ਇਨ੍ਹਾਂ ਕੈਨੇਡੀਅਨਾਂ ਨੂੰ ਜਲਦੀ ਛੱਡ ਦਿੱਤਾ ਜਾਵੇਗਾ। ਇਹ ਸਭ ਕੈਨੇਡਾ ਦੇ ਉੱਘੇ ਪਬਲਿਕ ਹੈਲਥ ਡਾਕਟਰਾਂ ਦੀ ਰਾਇ ਤੋਂ ਬਾਅਦ ਹੀ ਛੱਡਿਆ ਜਾਵੇਗਾ।
ਜਿਨ੍ਹਾਂ ਨੂੰ ਸਫਰ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ ਉਨ੍ਹਾਂ ਨੂੰ ਪੂਰਬੀ ਓਨਟਾਰੀਓ ਵਿੱਚ ਨਵ ਸੈਂਟਰ ਉੱਤੇ ਅਲੱਗ ਕਰਕੇ ਰੱਖਣ ਤੋਂ ਪਹਿਲਾਂ ਕੈਨੇਡੀਅਨ ਸੈਨਾਵਾਂ ਦੇ ਟ੍ਰੈਂਟਨ ਸਥਿਤ ਟਿਕਾਣੇ ੳੱੁਤੇ ਪਹੁੰਚਣ ਉੱਤੇ ਮੁੜ ਜਾਂਚਿਆ ਜਾਵੇਗਾ। ਹਰੇਕ ਯਾਤਰੀ ਨੂੰ ਯੋਕੋਹਾਮਾ ਵਿੱਚ ਖੜ੍ਹੇ ਬੇੜੇ ਵਿੱਚੋਂ ਨਿਕਲਣ ਤੇ ਟੋਕੀਓ ਦੇ ਹਾਨੇਦਾ ਏਅਰਪੋਰਟ ਪਹੁੰਚਣ ਲਈ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਫੇਸਮਾਸਕ ਦਿੱਤਾ ਗਿਆ ਹੈ ਤੇ ਰੰਗਦਾਰ ਰਿਸਟਬੈਂਡ ਵੀ ਦਿੱਤਾ ਗਿਆ ਹੈ।
ਜਿਹੜੇ 47 ਕੈਨੇਡੀਅਨ ਪਹਿਲਾਂ ਹੀ ਇਸ ਵਾਇਰਸ ਦੀ ਚਪੇਟ ਵਿੱਚ ਆ ਗਏ ਹਨ ਤੇ ਜਿਨ੍ਹਾਂ ਦੇ ਟੈਸਟ ਕੋਵਿਡ-19 ਦੇ ਸਬੰਧ ਵਿੱਚ ਪਾਜ਼ੀਟਿਵ ਆਏ ਹਨ ਉਨ੍ਹਾਂ ਨੂੰ ਇਲਾਜ ਲਈ ਜਾਪਾਨ ਵਿੱਚ ਹੀ ਰੱਖਿਆ ਜਾਵੇਗਾ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼ ਓਟਵਾ ਵਿੱਚ ਕਤਲ ਕੀਤੇ ਗਏ 6 ਵਿਅਕਤੀਆਂ ਦੀ ਪੁਲਿਸ ਨੇ ਕੀਤੀ ਸ਼ਨਾਖ਼ਤ, 19 ਸਾਲਾ ਲੜਕੇ ਨੂੰ ਕੀਤਾ ਗਿਆ ਚਾਰਜ ਓਟਵਾ ਦੇ ਇੱਕ ਘਰ ਵਿੱਚੋਂ ਮਿਲੀਆਂ 2 ਬਾਲਗਾਂ ਤੇ 4 ਬੱਚਿਆਂ ਦੀਆਂ ਲਾਸ਼ਾਂ ਬੈਂਕ ਆਫ ਕੈਨੇਡਾ ਨੇ ਵਿਆਜ਼ ਦਰਾਂ 5 ਫੀ ਸਦੀ ਉੱਤੇ ਹੀ ਰੱਖਣ ਦਾ ਕੀਤਾ ਐਲਾਨ ਨੇਵਾਲਨੀ ਦੀ ਮੌਤ ਮਗਰੋਂ ਹੋਰ ਰੂਸੀ ਅਧਿਕਾਰੀਆਂ ਉੱਤੇ ਕੈਨੇਡਾ ਨੇ ਲਾਈਆਂ ਪਾਬੰਦੀਆਂ ਨਹੀਂ ਰਹੇ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਬ੍ਰਾਇਨ ਮਲਰੋਨੀ