Welcome to Canadian Punjabi Post
Follow us on

05

April 2020
ਬ੍ਰੈਕਿੰਗ ਖ਼ਬਰਾਂ :
ਕੈਪਟਨ ਵੲਲੋਂ ਡੀ.ਜੀ.ਪੀ. ਨੂੰ ਨਿਰਵਿਘਨ ਖਰੀਦ ਪ੍ਰਕਿਰਿਆ ਲਈ ਸੁਰੱਖਿਆ ਯੋਜਨਾ ਬਣਾਉਣ ਦੇ ਆਦੇਸ਼ ਕੈਪਟਨ ਅਮਰਿੰਦਰ ਸਿੰਘ ਨੇ ਵਿਦੇਸ਼ ਯਾਤਰਾ ਬਾਰੇ ਨਾ ਦੱਸਣ ਵਾਲਿਆਂ ਖਿਲਾਫ ਸਖਤ ਕਾਰਵਾਈ ਦੇ ਆਦੇਸ਼ ਦਿੱਤੇ, ਪਾਸਪੋਰਟ ਜ਼ਬਤ ਕੀਤੇ ਜਾਣਸੁਖਬੀਰ ਬਾਦਲ ਨੇ ਮੁੱਖ ਮੰਤਰੀ ਨੂੰ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਲਈ ਆਖਿਆਗੁਰਦੁਆਰਾ ਮਜਨੂੰ ਕਾ ਟਿੱਲਾ `ਤੇ ਐਫ.ਆਈ.ਆਰ ਦਰਜ ਕਰਨ ਨਾਲ ਕੇਜਰੀਵਾਲ ਸਰਕਾਰ ਦਾ ਰੱਤੀ ਭਰ ਵੀ ਸੰਬੰਧ ਨਹੀਂ : ਭਗਵੰਤ ਮਾਨਸੁਖਪਾਲ ਖਹਿਰਾ ਨੇ ਕਿਹਾ: ਕਰਫਿਊ ਦੇ ਦੋ ਹਫਤੇ ਬੀਤ ਜਾਣ ਦੇ ਬਾਵਜੂਦ ਲੋੜਵੰਦ ਗਰੀਬਾਂ ਤੱਕ ਰਾਸ਼ਣ ਜਾਂ ਹੋਰ ਮੱਦਦ ਮੁਹੱਈਆ ਕਰਵਾਉਣ `ਚ ਫੇਲ ਹੋਏ ਕੈਪਟਨ ਕੋਵਿਡ-19 ਕਾਰਨ ਹੋਣ ਵਾਲੀਆਂ ਸੰਭਾਵੀ ਮੌਤਾਂ ਬਾਰੇ ਅੰਕੜੇ ਜਾਰੀ ਕਰੇਗਾ ਓਨਟਾਰੀਓਮਾਸਕਸ ਸਮੇਤ ਹੋਰ ਸਾਜੋ ਸਮਾਨ ਮੰਗਵਾ ਰਹੀ ਹੈ ਫੈਡਰਲ ਸਰਕਾਰਪ੍ਰਧਾਨ ਮੰਤਰੀ ਨੇ ਵੀਡੀਓ ਸੰਦੇਸ਼ `ਚ ਕੋਰੋਨਾ ਵਿਰੁੱਧ ਜੰਗ `ਚ 5 ਅਪ੍ਰੈਲ ਨੂੰ ਰਾਤ 9 ਵਜੇ ਦੇਸ਼ ਵਾਸੀਆਂ ਤੋਂ 9 ਮਿੰਟ ਮੰਗੇ
ਭਾਰਤ

ਪ੍ਰਦਰਸ਼ਨਕਾਰੀਆਂ ਦੇ ਵਤੀਰੇ ਨਾਲ ਸੁਪਰੀਮ ਕੋਰਟ ਦੇ ਵਾਰਤਾਕਾਰ ਨਾਰਾਜ਼

February 21, 2020 09:47 AM

ਨਵੀਂ ਦਿੱਲ਼ੀ, 20 ਫਰਵਰੀ, (ਪੋਸਟ ਬਿਊਰੋ)- ਦੱਖਣੀ ਦਿੱਲੀ ਦੇ ਸ਼ਾਹੀਨ ਬਾਗ ਵਿੱਚ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਨਾਲ ਗੱਲਬਾਤ ਕਰਨ ਲਈ ਸੁਪਰੀਮ ਕੋਰਟ ਵੱਲੋਂ ਨਿਯੁਕਤ ਕੀਤੇ ਵਾਰਤਾਕਾਰ ਅੱਜ ਫਿਰ ਪਹੁੰਚੇ। ਉਹ ਇਨ੍ਹਾਂ ਲੋਕਾਂ ਨਾਲ ਗੱਲ ਕਰਨ ਲਈ ਲਗਾਤਾਰ ਕੋਸ਼ਿਸ਼ ਕਰ ਰਹੇ ਹਨ। ਇਸ ਦੌਰਾਨ ਇੱਕ ਵਾਰਤਾਕਾਰ ਨੇ ਉਨ੍ਹਾਂ ਨੂੰ ਚਿਤਾਵਨੀ ਵਾਲੇ ਲਹਿਜ਼ੇ ਵਿੱਚ ਕਿਹਾ ਕਿ ਜੇ ਤੁਹਾਡਾ ਇਹੀ ਵਤੀਰਾ ਰਿਹਾ ਤਾਂ ਅਸੀਂ ਕਲ੍ਹ ਤੋਂ ਨਹੀਂ ਆਵਾਂਗੇ।
ਅੱਜ ਦੀ ਗੱਲਬਾਤ ਵੇਲੇ ਜਦੋਂ ਵਾਰਤਾਕਾਰ ਇਹ ਕਹਿ ਰਹੇ ਸਨ ਕਿ ਆਮ ਲੋਕਾਂ ਲਈ ਸੜਕ ਖੋਲ੍ਹ ਦੇਣੀ ਚਾਹੀਦੀ ਹੈ ਤਾਂ ਇਕ ਪ੍ਰਦਰਸ਼ਨਕਾਰੀ ਰੋਣ ਲੱਗ ਗਿਆ। ਉਸ ਨੇ ਕਿਹਾ ਕਿ ਰੋਡ ਖੋਲ੍ਹਣ ਦੀ ਪਟੀਸ਼ਨ ਨਹੀਂ ਹੋਣੀ ਚਾਹੀਦੀ। ਇਸ ਉੱਤੇ ਵਾਰਤਾਕਾਰ ਸਾਧਨਾ ਰਾਮਚੰਦਰਨ ਨੇ ਨਰਾਜ਼ਗੀ ਪ੍ਰਗਟਾਈ ਤੇ ਕਿਹਾ ਕਿ ਤੁਸੀਂ ਕਿਹੋ ਜਿਹੇ ਨਾਗਰਿਕ ਹੋ, ਦੂਸਰਿਆਂ ਦੇ ਹੱਕ ਉੱਤੇ ਟਿੱਪਣੀ ਕਰਦੇ ਹੋ। ਰਾਮਚੰਦਰਨ ਨੇ ਕਿਹਾ ਅਸੀਂ ਇੱਥੇ ਸਿਰਫ ਇਸ ਉੱਤੇ ਗੱਲ਼ ਕਰਨ ਆਏ ਹਾਂ ਕਿ ਸੜਕ ਖੁੱਲ੍ਹਣੀ ਚਾਹੀਦੀ ਹੈ ਜਾਂ ਨਹੀਂ। ਦੂਸਰੇ ਵਾਰਤਕਾਰ ਸੰਜੇ ਹੇਗੜੇ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਆਖਿਆ ਹੈ ਕਿ ਸ਼ਾਹੀਨ ਬਾਗ ਇਸ ਦੇਸ਼ ਲਈ ਮਿਸਾਲ ਬਣਨੀ ਚਾਹੀਦੀ ਹੈ, ਲੋਕਾਂ ਦੀ ਪਰੇਸ਼ਾਨੀ ਮਿਲ ਕੇ ਦੂਰ ਕਰਾਂਗੇ। ਉਨ੍ਹਾਂ ਕਿਹਾ ਕਿ ਪ੍ਰੋਟੈਸਟ ਜਾਰੀ ਰਹੇ, ਪਰ ਰਸਤਾ ਖੋਲ੍ਹ ਦਿੱਤਾ ਜਾਵੇ। ਇਸ ਦਾ ਜਵਾਬ ਲੋਕਾਂ ਨੇ ਨਾ ਵਿੱਚ ਦਿੱਤਾ। ਇਸ ਉੱਤੇ ਸੰਜੇ ਹੇਗੜੇ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਰਹਿੰਦਿਆਂ ਤੁਹਾਡੇ ਪ੍ਰਦਰਸ਼ਨ ਨੂੰ ਕੋਈ ਪਰੇਸ਼ਨੀ ਨਹੀਂ ਆਵੇਗੀ।
ਵਾਰਤਾਕਾਰ ਸਾਧਨਾ ਰਾਮਚੰਦਰਨ ਨੇ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਪੁੱਛਿਆ ਕਿ ਕੀ ਇਹ ਰਾਹ ਖੁੱਲ੍ਹ ਸਕਦਾ ਹੈ। ਇਸ ਉੱਤੇ ਲੋਕਾਂ ਦਾ ਜਵਾਬ ਨਾਂਹ ਵਿੱਚ ਰਿਹਾ ਤਾਂ ਸਾਧਨਾ ਰਾਮਚੰਦਰਨ ਨੇ ਪੁੱਛਿਆ ਕੀ ਇਹ ਹੋ ਸਕਦਾ ਹੈ ਕਿ ਧਰਨਾ ਵੀ ਚੱਲਦਾ ਰਹੇ ਤੇ ਰਸਤਾ ਖੁੱਲ਼੍ਹ ਜਾਵੇ। ਅਸੀਂ ਇੱਥੇ ਨਾਗਰਿਕਤਾ ਸੋਧ ਕਾਨੂੰਨ ਅਤੇ ਐੱਨ ਆਰ ਸੀ ਦੀ ਗੱਲ ਕਰਨ ਨਹੀਂ ਆਏ, ਅਸੀਂ ਸਿਰਫ ਇਸ ਬਾਰੇ ਗੱਲ਼ ਕਰਾਂਗੇ ਕਿ ਕੀ ਸਭ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੋ ਸਕਦਾ।
ਵਰਨਣ ਯੋਗ ਹੈ ਕਿ ਨਾਗਰਿਕਤਾ ਸੋਧ ਕਾਨੂੰਨ ਤੇ ਰਾਸ਼ਟਰੀ ਨਾਗਰਿਕਤਾ ਰਜਿਸਟਰ (ਐੱਨ ਸੀ ਆਰ) ਦੇ ਵਿਰੋਧ ਵਿੱਚ ਸ਼ਾਹੀਨ ਬਾਗ ਵਿੱਚ 15 ਦਸੰਬਰ ਤੋਂ ਸ਼ੁਰੂ ਹੋਇਆ ਧਰਨਾ ਅੱਜ 66ਵੇਂ ਦਿਨ ਜਾਰੀ ਰਿਹਾ ਹੈ। ਇਸ ਪ੍ਰਦਰਸ਼ਨ ਨਾਲ ਦਿੱਲ਼ੀ ਤੋਂ ਨੋਇਡਾ ਨੂੰ ਜੋੜਨ ਵਾਲਾ ਰਸਤਾ ਪਿਛਲੇ ਦੋ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਬੰਦ ਹੈ ਤੇ ਵਾਹਨ ਚਾਲਕਾਂ ਨੂੰ ਕਾਫੀ ਲੰਮਾ ਮੋੜਾ ਕੱਟ ਕੇ ਆਉਣ ਦੀ ਪਰੇਸ਼ਾਨੀ ਹੋ ਰਹੀ ਹੈ।

 

Have something to say? Post your comment
ਹੋਰ ਭਾਰਤ ਖ਼ਬਰਾਂ
ਮਾਹਰਾਂ ਦੀ ਰਾਏ: ਤਬਲੀਗੀ ਚੱਕਰ ਦੇ ਕਾਰਨ ਕੋਰੋਨਾ ਸਿਖਰ 'ਤੇ ਜਾ ਸਕਦੈ
ਐਡੀਟਰਜ਼ ਗਿਲਡ ਨੇ ਕਿਹਾ: ਜਮਹੂਰੀਅਤ ਮੀਡੀਆ ਦੀ ਆਵਾਜ਼ ਦਬਾ ਕੇ ਮਹਾਮਾਰੀ ਨਾਲ ਨਹੀਂ ਲੜ ਸਕਦੀ
ਕੋਰੋਨਾ ਦੇ ਕਹਿਰ ਦੇ ਚਲਦੇ ਇਨ੍ਹਾਂ ਦੋ ਡਾਕਟਰਾਂ `ਤੇ ਹੋਇਆ ਸੀ ਹਮਲਾ ਪਰ ਫਿਰ ਵੀ ਕਰ ਰਹੀਆਂ ਨੇ ਮਰੀਜ਼ਾਂ ਦੀ ਸੇਵਾ
ਇੰਦੌਰ ਵਿੱਚ ਜਾਂਚ ਕਰਨ ਵਾਸਤੇ ਗਏ ਸਿਹਤ ਕਾਮਿਆਂ ਨੇ ਭੱਜ ਕੇ ਜਾਨ ਬਚਾਈ
ਯੂ ਐੱਨ ਦੀ ਚਿਤਾਵਨੀ : ਕੌਮਾਂਤਰੀ ਅਰਥ ਵਿਵਸਥਾ ਡਿੱਗੇਗੀ ਅਤੇ ਆਰਥਿਕ ਪਾਬੰਦੀਆਂ ਵੀ ਵਧਣਗੀਆਂ
ਲਾਕਡਾਊਨ ਦਾ ਅਸਰ: ਮ੍ਰਿਤਕਾਂ ਨੂੰ ਪਰਵਾਰਕ ਮੈਂਬਰ ਅੰਤਿਮ ਵਿਦਾਇਗੀ ਦੇਣ ਨੂੰ ਤਰਸੇ
ਪ੍ਰਧਾਨ ਮੰਤਰੀ ਨੇ ਵੀਡੀਓ ਸੰਦੇਸ਼ `ਚ ਕੋਰੋਨਾ ਵਿਰੁੱਧ ਜੰਗ `ਚ 5 ਅਪ੍ਰੈਲ ਨੂੰ ਰਾਤ 9 ਵਜੇ ਦੇਸ਼ ਵਾਸੀਆਂ ਤੋਂ 9 ਮਿੰਟ ਮੰਗੇ
ਤਬਲੀਗੀ ਜਮਾਤ ਵਿੱਚ ਆਏ 960 ਵਿਦੇਸ਼ੀ ਲੋਕ ਬਲੈਕ ਲਿਸਟ ਕੀਤੇ ਗਏ
ਭਾਰਤ ਵਿੱਚ ਕੋਰੋਨਾ ਦੇ ਪੀੜਤਾਂ ਦੀ ਗਿਣਤੀ 2500 ਤੋਂ ਟੱਪੀ, 73 ਮੌਤਾਂ
ਕੋਰੋਨਾ ਵਾਇਰਸ ਦੇ ਟੀਕੇ ਦੀ ਚਰਚਾ ਪਿੱਛੋਂ ਪਲੇਗ ਦਾ ਟੀਕਾ ਯਾਦ ਆਇਆ