ਸਾਰਾ ਅਲੀ ਖਾਨ ਨੇ ਪੁਰਾਣੇ ਖਜ਼ਾਨੇ ਵਿੱਚੋਂ ਇੱਕ ਵੀਡੀਓ ਸ਼ੇਅਰ ਕਰ ਕੇ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਉਸ ਨੇ ਇੰਸਟਾਗ੍ਰਾਮ 'ਤੇ ਇੱਕ ਪੁਰਾਣਾ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਸਾਰਾ ਨੂੰ ਪਛਾਣਨਾ ਮੁਸ਼ਕਲ ਹੋ ਰਿਹਾ ਸੀ ਕਿਉਂਕਿ ਉਦੋਂ ਉਸ ਦਾ ਭਾਰ ਕਾਫੀ ਵਧਿਆ ਹੋਇਆ ਸੀ। ਇਸ ਵੀਡੀਓ ਵਿੱਚ ਉਹ ਕਾਫੀ ਮਸਤੀ ਦੇ ਮੂਡ ਵਿੱਚ ਨਜ਼ਰ ਆ ਰਹੀ ਸੀ। ਉਹ ਫਲਾਈਟ ਵਿੱਚ ਆਪਣੇ ਦੋਸਤਾਂ ਨਾਲ ਦਿਖਾਈ ਦੇ ਰਹੀ ਸੀ, ਜੋ ਸੌਂ ਰਹੇ ਸਨ।
ਵੀਡੀਓ ਦੇ ਬੈਕਗਰਾਊਂਡ 'ਚ 1957 ਵਿੱਚ ਆਈ ਫਿਲਮ ‘ਪਿਆਸਾ’ ਦਾ ਗੀਤ ਚੱਲਦਾ ਸੀ। ਸਾਰਾ ਨੇ ਵੀਡੀਓ ਦੀ ਕੈਪਸ਼ਨ ਵਿੱਚ ਲਿਖਿਆ ਹੈ, ‘ਅਹਾਜ਼ਰ ਹੈ, ਸਾਰਾ ਕਾ ਸਾਰਾ ਸਾਰਾ, ਜੋ ਪਹਿਲਾਂ ਸੀ ਉਸ ਨੂੰ ‘ਹਲਕਾ’ ਬਣਾ ਲਓ। ਜੋ ਪਹਿਲਾਂ ਤੋਂ ਹੈ, ਉਸ ਤੋਂ ਵੀ ‘ਹਲਕਾ' ਬਣਾ ਲਓ।’ ਸਾਰਾ ਨੇ ਇਸ ਵੀਡੀਓ ਅਤੇ ਖੁਦ 'ਚ ਆਈ ਤਬਦੀਲੀ ਦਾ ਸਿਹਰਾ ਆਪਣੀ ਫਿਟਨੈਸ ਟ੍ਰੇਨਰ ਨਮਰਤਾ ਪੁਰੋਹਿਤ ਨੂੰ ਦਿੱਤਾ ਹੈ।