Welcome to Canadian Punjabi Post
Follow us on

02

April 2020
ਬ੍ਰੈਕਿੰਗ ਖ਼ਬਰਾਂ :
ਲੇਬਰਫੈਡ ਵੱਲੋਂ ਮੁੱਖ ਮੰਤਰੀ ਕੋਵਿਡ ਰਾਹਤ ਫੰਡ ਲਈ 11 ਲੱਖ ਰੁਪਏ ਦਾਨ ਕੈਪਟਨ ਨੇ ਜੀ.ਐੱਸ.ਟੀ. ਦੇ ਬਕਾਏ ਤੁਰੰਤ ਜਾਰੀ ਕਰਨ ਸੰਬੰਧੀ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰਓਨਟਾਰੀਓ ਵਿੱਚ ਕੋਵਿਡ-19 ਦੇ 426 ਹੋਰ ਮਾਮਲਿਆਂ ਦੀ ਹੋਈ ਪੁਸ਼ਟੀਪਸ਼ੂ ਪਾਲਕਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਲਈ ਸਾਰੇ ਪਸ਼ੂ ਹਸਪਤਾਲ ਅਤੇ ਡਿਸਪੈਂਸਰੀਆਂ ਖੁੱਲ੍ਹੀਆਂ ਰਹਿਣਗੀਆਂ : ਤ੍ਰਿਪਤ ਬਾਜਵਾਪੰਜਾਬ ਵਿੱਚ ਪਰਵਾਸੀ ਮਜ਼ਦੂਰਾਂ ਦਾ ਕੋਈ ਮਸਲਾ ਨਹੀਂ : ਕੈਪਟਨ ਅਮਰਿੰਦਰ ਸਿੰਘ ਦੋ ਬੇੜਿਆਂ ਉੱਤੇ ਫਸੇ ਕੈਨੇਡੀਅਨ ਜਲਦ ਪਹੁੰਚਣਗੇ ਘਰ : ਟਰੰਪਹੈਰਾਨ ਕਰਨ ਵਾਲੀ ਖਬਰ...!! ਭਾਰਤ ਨੇ 90 ਟਨ ਮੈਡੀਕਲ ਸਾਮਾਨ ਸਰਬੀਆ ਭੇਜਿਆ, ਜਦਕਿ ਭਾਰਤ `ਚ ਸਾਮਾਨ ਦੀ ਘਾਟ `ਚ ਡਾਕਟਰ ਹੋ ਰਹੇ ਹਨ ਕੋਰੋਨਾ ਦਾ ਸਿ਼ਕਾਰਪਦਮਸ਼੍ਰੀ ਨਾਲ ਸਨਮਾਨਿਤ ਦਰਬਾਰ ਸਾਹਿਬ ਦੇ ‘ਹਜ਼ੂਰੀ ਰਾਗੀ’ ਦੀ ਕੋਰੋਨਾ ਵਾਇਰਸ ਨਾਲ ਮੌਤ, ਫਰਵਰੀ `ਚ ਪਰਤੇ ਸਨ ਵਿਦੇਸ਼ ਤੋਂ
ਕੈਨੇਡਾ

ਮਾਂਟਰੀਅਲ ਵਿੱਚ 200 ਗੱਡੀਆਂ ਆਪਸ ਵਿੱਚ ਟਕਰਾਈਆਂ, 2 ਹਲਾਕ

February 20, 2020 07:17 AM

ਮਾਂਟਰੀਅਲ, 19 ਫਰਵਰੀ (ਪੋਸਟ ਬਿਊਰੋ) : ਮਾਂਟਰੀਅਲ ਦੇ ਸਾਊਥ ਸੋ਼ਰ ਉੱਤੇ ਹਾਈਵੇਅ 15 ਉੱਤੇ ਬੱੁਧਵਾਰ ਨੂੰ 200 ਗੱਡੀਆਂ ਆਪਸ ਵਿੱਚ ਟਕਰਾ ਗਈਆਂ। ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਹੋਰ ਜ਼ਖ਼ਮੀ ਹੋ ਗਏ।
ਲਾ ਪ੍ਰੇਰੀ ਵਿੱਚ ਦੁਪਹਿਰ ਵੇਲੇ ਕਾਰਾਂ ਅਚਾਨਕ ਇੱਕ ਦੂਜੇ ਨਾਲ ਟਕਰਾਉਣ ਲੱਗੀਆਂ। ਕੁਝ ਡਰਾਈਵਰਾਂ ਨੇ ਦੱਸਿਆ ਕਿ ਅਚਾਨਕ ਹੀ ਤੇਜ਼ ਹਵਾਵਾਂ ਕਾਰਨ ਸੇਂਟ ਲਾਰੈਂਸ ਰਿਵਰ ਵਿੱਚੋਂ ਉੱਡ ਕੇ ਸਨੋਅ ਉਨ੍ਹਾਂ ਦੀਆਂ ਗੱਡੀਆਂ ਉੱਤੇ ਪੈਣ ਲੱਗੀ ਤੇ ਉਨ੍ਹਾਂ ਨੂੰ ਅੱਗੇ ਨਜ਼ਰ ਆਉਣਾ ਹਟ ਗਿਆ। ਹਾਲਾਂਕਿ ਮੌਸਮ ਬਿਲਕੁਲ ਸਾਫ ਸੀ ਤੇ ਹਾਈਵੇਅ ਤੋਂ ਸਨੋਅ ਕੱੁਝ ਸਮਾਂ ਪਹਿਲਾਂ ਹੀ ਹਟਾਈ ਗਈ ਸੀ। ਕਿਊਬਿਕ ਦੇ ਟਰਾਂਸਪੋਰਟ ਮੰਤਰੀ ਫਰੈਂਕੌਇਸ ਬੌਨਾਰਡਲ ਨੇ ਆਖਿਆ ਕਿ ਤੇਜ਼ ਹਵਾਵਾਂ ਕਾਰਨ ਹੀ ਸਨੋਅ ਨੇ ਗੱਡੀਆਂ ਨੂੰ ਆ ਢਕਿਆ ਤੇ ਇਹ ਹਾਦਸਾ ਵਾਪਰਿਆ।
ਇੱਕ ਚਸ਼ਮਦੀਦ ਨੇ ਦੱਸਿਆ ਕਿ ਹਾਦਸੇ ਸਮੇਂ ਕਾਰਾਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਰਹੀਆਂ ਸਨ। ਅਚਾਨਕ ਹੀ ਕਾਰਾਂ ਇੱਕ ਦੂਜੇ ਨਾਲ ਟਕਰਾਉਣ ਲੱਗੀਆਂ। ਸਾਰੇ ਪਾਸੇ ਲਾਲ ਲਾਈਟਾਂ, ਬ੍ਰੇਕ ਲਾਈਟਾਂ ਨਜ਼ਰ ਆ ਰਹੀਆਂ ਸਨ। ਚਸ਼ਮਦੀਦ ਨੇ ਆਪਣਾ ਨਾਂ ਕਾਇਲੇ ਦਸਿਆ। ਉਸ ਨੇ ਦਸਿਆ ਕਿ ਉਸ ਨੇ ਵੀ ਗੱਡੀ ਰੋਕਣ ਦੀ ਕੋਸਿ਼ਸ਼ ਕੀਤੀ ਪਰ ਐਨੇ ਨੂੰ ਇੱਕ ਬੱਸ ਆ ਕੇ ਉਸ ਨਾਲ ਟਕਰਾ ਗਈ।
ਇਹ ਹਾਦਸਾ ਇੱਕ ਕਿਲੋਮੀਟਰ ਦੇ ਦਾਇਰੇ ਵਿੱਚ ਵਾਪਰਿਆ। ਲੋਕਾਂ ਨੂੰ ਗੱਡੀਆਂ ਦੇ ਮਲਬੇ ਵਿੱਚੋਂ ਕਢਣ ਲਈ ਫਾਇਰਫਾਈਟਰਜ਼ ਨੂੰ ਹਾਈਡਰਾਲਿਕ ਕਟਰਜ਼ ਦੀ ਮਦਦ ਲੈਣੀ ਪਈ। ਦੋ ਜ਼ਖ਼ਮੀ ਵਿਅਕਤੀਆਂ ਨੂੰ ਗੱਡੀਆਂ ਵਿੱਚੋਂ ਕੱਢਣ ਦੀ ਬਹੁਤ ਕੋਸਿ਼ਸ਼ ਕੀਤੀ ਗਈ ਪਰ ਉਨ੍ਹਾਂ ਦੋਵਾਂ ਦੀ ਹੀ ਮੌਤ ਹੋ ਗਈ। ਇੱਕ ਟੈਂਕਰ ਟਰੱਕ ਵੀ ਉਲਟ ਗਿਆ ਤੇ ਜਿਸ ਕਾਰਨ ਸੜਕ ਉੱਤੇ ਡੀਜ਼ਲ ਫੈਲ ਗਿਆ। ਇਸ ਕਾਰਨ ਐਮਰਜੰਸੀ ਅਮਲੇ ਦਾ ਲੋਕਾਂ ਤੱਕ ਪਹੁੰਚਣਾ ਮੁਸ਼ਕਲ ਹੋ ਗਿਆ।
ਐਂਬੂਲੈਂਸਾਂ ਰਾਹੀਂ ਲੋਕਾਂ ਨੂੰ ਮੌਕੇ ਤੋਂ ਨੇੜਲੇ ਹਸਪਤਾਲਾਂ ਵਿੱਚ ਲਿਜਾਇਆ ਗਿਆ। 150 ਦੇ ਨੇੜੇ ਤੇੜੇ ਲੋਕਾਂ ਨੂੰ ਨੇੜਲੇ ਕਮਿਊਨਿਟੀ ਸੈਂਟਰ ਲਿਜਾ ਕੇ ਹੈਲਥ ਅਧਿਕਾਰੀਆਂ ਵੱਲੋਂ ਉਨ੍ਹਾਂ ਦੀਆਂ ਸੱਟਾਂ ਦਾ ਮੁਆਇਨਾ ਕੀਤਾ ਗਿਆ ਤੇ ਮੁੱਢਲੀ ਸਹਾਇਤਾ ਦਿੱਤੀ ਗਈ। ਹਾਦਸੇ ਦਾ ਸਿ਼ਕਾਰ ਹੋਈਆਂ 200 ਗੱਡੀਆਂ ਵਿੱਚੋਂ ਸਿਰਫ 50 ਹੀ ਡਰਾਈਵ ਕਰਕੇ ਉੱਥੋਂ ਲਿਜਾਏ ਜਾਣ ਦੀ ਹਾਲਤ ਵਿੱਚ ਸਨ।

Have something to say? Post your comment
ਹੋਰ ਕੈਨੇਡਾ ਖ਼ਬਰਾਂ
ਓਨਟਾਰੀਓ ਵਿੱਚ ਕੋਵਿਡ-19 ਦੇ 426 ਹੋਰ ਮਾਮਲਿਆਂ ਦੀ ਹੋਈ ਪੁਸ਼ਟੀ
ਓਨਟਾਰੀਓ ਦੇ ਐਮਰਜੰਸੀ ਹੁਕਮਾਂ ਦੀ ਉਲੰਘਣਾਂ ਕਰਨ ਵਾਲਿਆਂ ਨੂੰ ਦੇਣੇ ਹੋਣਗੇ ਵੱਡੇ ਜੁਰਮਾਨੇ
ਹੁਣ ਕੈਨੇਡੀਅਨ ਸਰਹੱਦ ਨੇੜੇ ਫੌਜ ਤਾਇਨਾਤ ਨਹੀਂ ਕਰਨਾ ਚਾਹੁੰਦਾ ਅਮਰੀਕਾ : ਟਰੂਡੋ
ਕੋਵਿਡ-19 ਨਾਲ ਸੰਘਰਸ਼ ਦੌਰਾਨ ਓਸਲਰ ਫਾਊਂਡੇਸ਼ਨ ਇੱਕਠੇ ਕਰੇਗੀ 1 ਮਿਲੀਅਨ ਡਾਲਰ
ਸਿਟੀ ਆਫ ਬਰੈਂਪਟਨ ਵੱਲੋਂ ਆਪਣੇ ਕਿਰਾਏਦਾਰਾਂ ਲਈ ਵੱਡੀ ਰਾਹਤ ਦਾ ਐਲਾਨ
ਮਲਟੀਬਿਲੀਅਨ ਡਾਲਰ ਬਿੱਲ ਪਾਸ ਕਰਨ ਵਾਸਤੇ ਪਾਰਲੀਆਮੈਂਟ ਨੂੰ ਦੁਬਾਰਾ ਸੱਦਣ ਦੀ ਤਿਆਰੀ ਵਿੱਚ ਟਰੂਡੋ
ਵੇਜ ਸਬਸਿਡੀ ਪ੍ਰੋਗਰਾਮ ਨੂੰ ਮਨਜ਼ੂਰ ਕਰਵਾਉਣ ਲਈ ਸੱਦੀ ਜਾਵੇਗੀ ਪਾਰਲੀਆਮੈਂਟ
ਨਰਸਿੰਗ ਹੋਮਜ਼ ਦੇ ਵਰਕਰਜ਼ ਨੂੰ ਨਹੀਂ ਮਿਲ ਰਿਹਾ ਪ੍ਰੋਟੈਕਟਿਵ ਗੇਅਰ
ਪੁਤਿਨ ਨਾਲ ਮੁਲਾਕਾਤ ਕਰਨ ਵਾਲੇ ਡਾਕਟਰ ਦਾ ਕਰੋਨਾਵਾਇਰਸ ਟੈਸਟ ਪਾਜ਼ੀਟਿਵ ਨਿਕਲਿਆ
ਓਨਟਾਰੀਓ ਵਿੱਚ ਕੋਵਿਡ-19 ਦੇ 260 ਨਵੇਂ ਮਾਮਲੇ ਆਏ ਸਾਹਮਣੇ