Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਮਨੋਰੰਜਨ

ਗੈਰਾਂ ਦੀ ਬਸਤੀ

February 19, 2020 08:14 AM

-ਰਤਨ ਸਿੰਘ
ਸਾਡੇ ਚਾਰੇ ਪਾਸੀਂ ਗੈਰ ਵਸਦੇ ਨੇ।” ਉਸ ਟੱਬਰ ਨੇ ਸੋਚਿਆ ਸੀ। ‘‘ਸਾਡੇ ਵਿਚਕਾਰ ਇਹ ਗੈਰ ਕੌਣ ਆ ਕੇ ਵਸ ਗਏ?” ਉਥੇ ਆਲੇ ਦੁਾਲੇ ਰਹਿੰਦੇ ਲੋਕਾਂ ਨੇ ਆਪਣੇ-ਆਪਣੇ ਘਰਾਂ 'ਚ ਘੁਸਰ-ਮੁਸਰ ਕੀਤੀ। ਇਸ ਨਵੇਂ ਟੱਬਰ ਨੂੰ ਮਕਾਨ ਖਰੀਦਣ ਦੇ ਫੋਰਨ ਬਾਅਦ ਅਹਿਸਾਸ ਹੋ ਗਿਆ ਕਿ ਗਲਤੀ ਹੋ ਗਈ ਏ। ਫੇਰ ਵੀ ਉਨ੍ਹਾਂ ਸੋਚਿਆ ਕਿ ਅੱਜਕੱਲ੍ਹ ਆਪਣੇ ਵੀ ਆਪਣੇ ਕਿੱਥੇ ਰਹਿ ਗਏ ਨੇ? ਪਰਾਇਆਂ ਨਾਲ ਮੇਲ-ਜੋਲ ਰੱਖਾਂਗੇ ਤਾਂ ਇੱਕ ਦਿਨ ਉਹ ਆਪਣੇ ਹੀ ਹੋ ਜਾਣਗੇ।
ਉਂਝ ਉਨ੍ਹਾਂ ਦਾ ਇਸ ਤਰ੍ਹਾਂ ਸੋਚਣਾ ਠੀਕ ਵੀ ਸੀ ਤੇ ਮਜਬੂਰੀ ਵੀ। ਠੀਕ ਇੰਝ ਸੀ ਕਿ ਅਸਲ 'ਚ ਉਹ ਭਲੇ ਲੋਕ ਸਨ ਅਤੇ ਹਰ ਭਲਾ ਬੰਦਾ ਪਿਆਰ ਮੁਹੱਬਤ ਅਤੇ ਮੇਲ ਜੋਲ 'ਚ ਯਕੀਨ ਰੱਖਦਾ ਹੈ। ਮਜਬੂਰੀ ਇਸ ਲਈ ਕਿ ਇੱਕ ਚੰਗੀ ਖਾਸੀ ਰਕਮ ਉਨ੍ਹਾਂ ਨੇ ਇਸ ਮਕਾਨ ਨੂੰ ਖਰੀਦਣ ਵਿੱਚ ਖਰਚ ਕਰ ਦਿੱਤੀ ਸੀ ਅਤੇ ਹਾਲ ਦੀ ਘੜੀ ਉਨ੍ਹਾਂ ਕੋਲ ਉਸ ਵਿੱਚ ਰਹਿਣ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਸੀ।
ਜਦ ਸ਼ੁਰੂਆਤ ਹੀ ਸੰਸੇ ਅਤੇ ਸ਼ੱਕ ਦੇ ਘੇਰੇ 'ਚ ਹੋਈ ਸੀ, ਇਸ ਲਈ ਆਪਣੀ ਮਰਜ਼ੀ ਅਤੇ ਜ਼ਰੂਰਤ ਮੁਤਾਬਕ ਜੋ ਤਬਦੀਲੀਆਂ ਉਹ ਆਪਣੇ ਮਕਾਨ ਵਿੱਚ ਕਰਨਾ ਚਾਹੁੰਦੇ ਸੀ ਉਹ ਹਾਲੇ ਟਾਲ ਦਿੱਤੀਆਂ ਗਈਆਂ। ਏਥੋਂ ਤੱਕ ਕਿ ਬਾਹਰ ਵਿਹੜੇ ਵਿੱਚ ਕੰਮ ਚਲਾਊ ਗੁਸਲਖਾਨਾ ਬਣਿਆ ਹੋਇਆ ਸੀ, ਉਹਦੀ ਇੱਕ ਕੰਧ ਹੀ ਨਹੀਂ ਸੀ ਅਤੇ ਓਹਲੇ ਲਈ ਦੋ ਟੁੱਟੇ ਹੋਏ ਟੀਨ ਖੜ੍ਹੇ ਕੀਤੇ ਗਏ ਸਨ। ਇਸ ਕੰਧ ਦੇ ਨਾ ਹੋਣ ਨਾਲ ਬੜੀ ਬੇਪਰਦਗੀ ਸੀ, ਫੇਰ ਵੀ ਉਨ੍ਹਾਂ ਨੇ ਇਸ ਨੂੰ ਬਣਾਉਣ ਦਾ ਕੰਮ ਅੱਗੇ ਪਾ ਦਿੱਤਾ। ਮਕਾਨ ਵਿੱਚ ਸਿਰਫ ਸਫੈਦੀ ਕਰਾਉਣ ਮਗਰੋਂ ਉਨ੍ਹਾਂ ਇਸ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਸੀ। ਦੋ ਮਹੀਨਿਆਂ ਤੱਕ ਸਭ ਕੁਝ ਠੀਕ ਠਾਕ ਚੱਲਦਾ ਰਿਹਾ। ਬੱਚਿਆਂ ਨੇ ਮੁਹੱਲੇ ਦੇ ਬੱਚਿਆਂ ਨਾਲ ਦੋਸਤੀ ਕਰ ਲਈ। ਇੱਕ ਅੱਧ ਵਾਰੀ ਉਹ ਦੋ ਘਰਾਂ 'ਚ ਵੀ ਹੋ ਆਏ ਸਨ।
ਇਸ ਤਰ੍ਹਾਂ ਤੀਵੀਆਂ 'ਚ ਵੀ ਆਪਸੀ ਜਾਣ-ਪਛਾਣ ਵਧ ਗਈ। ਘਰ ਦੇ ਵਿਹੜੇ ਵਿੱਚ ਖਲੋਤਿਆਂ ਜੇ ਆਪਣੀ ਛੱਤ 'ਤੇ ਖੜ੍ਹੀ ਜਾਂ ਬਾਰੀ 'ਚੋਂ ਝਾਕਦੀ ਗੁਆਂਢਣ ਨਾਲ ਅੱਖਾਂ ਮਿਲ ਜਾਂਦੀਆਂ ਤਾਂ ਆਪਸੀ ਮੁਸਕੁਰਾਹਟ ਨਾਲ ਇਸ ਪਰਾਏਪਣ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ।
ਬੰਦਿਆਂ ਨੇ ਵੀ ਗਲੀ 'ਚੋਂ ਲੰਘਦਿਆਂ ਇੱਕ ਦੂਜੇ ਵੱਲ ਇੰਝ ਵੇਖਣਾ ਸ਼ੁਰੂ ਕਰ ਦਿੱਤਾ ਸੀ, ਜਿਵੇਂ ਅੱਖਾਂ 'ਚ ਪਛਾਣ ਕੇ ਇੱਕ ਦੂਜੇ ਨੂੰ ਆਖ ਰਹੇ ਹੋਣ, ‘‘ਅਸੀਂ ਜਾਣਦੇ ਹਾਂ ਕਿ ਤੁਸੀਂ ਇਸ ਮੁਹੱਲੇ 'ਚ ਰਹਿੰਦੇ ਹੋ।”
ਐਪਰ ਇਹ ਜਾਣ ਪਛਾਣ ਸਿਰਫ ਕੁਝ ਇਉਂ ਦੀ ਸੀ ਜਿਵੇਂ ਕਸਾਈ ਬੱਕਰਾ ਖਰੀਦਣ ਤੋਂ ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਪਰਖ ਲੈਂਦਾ ਹੈ।
ਫੇਰ ਵੀ ਕੁਲ ਮਿਲਾ ਕੇ ਇਹੀ ਕਿਹਾ ਜਾ ਸਕਦਾ ਕਿ ਹੌਲੀ-ਹੌਲੀ ਉਹ ਪਰਾਏਪਣ ਦੀ ਥਾਂ ਆਪਣਾਪਣ ਵਧ ਰਿਹਾ ਸੀ। ਪਰਵਾਰ ਦੇ ਲੋਕਾਂ ਨੂੰ ਘਰ ਦੀਆਂ ਕੰਧਾਂ ਆਪਣੀਆਂ ਲੱਗਣ ਲੱਗ ਪਈਆਂ ਸਨ। ਏਥੋਂ ਤੀਕਰ ਕਿ ਗੁਆਂਢਣ ਦੀ ਕੰਧ 'ਤੇ ਜਿਹੜੇ ਫੁੱਲਾਂ ਦੇ ਗਮਲੇ ਰੱਖੇ ਹੋਏ ਸਨ ਉਨ੍ਹਾਂ ਦੀਆਂ ਸਾਵੀਆਂ ਪੱਤੀਆਂ ਅਤੇ ਫੁੱਲ ਵੀ ਆਪਣੇਪਣ ਨੂੰ ਜਗਾਉਣ ਲੱਗ ਪਏ ਸਨ ਕਿਉਂਕਿ ਇਸ ਗੱਲ ਦਾ ਉਨ੍ਹਾਂ ਨੂੰ ਯਕੀਨ ਹੋਣ ਲੱਗ ਪਿਆ ਕਿ ਗੁਆਂਢਣ ਦੇ ਗਮਲਿਆਂ 'ਚੋਂ ਫੁੱਲ ਟੁੱਟ ਕੇ ਉਨ੍ਹਾਂ ਕੇ ਵਿਹੜੇ ਵਿੱਚ ਵੀ ਡਿੱਗ ਸਕਦੇ ਸਨ। ਇਹ ਵੀ ਮੁਮਕਿਨ ਸੀ ਕਿ ਕਿਸੇ ਦਿਨ ਖੁਦ ਗੁਆਂਢਣ ਆਪਣੀ ਮੁਸਕਾਨ ਦੇ ਨਾਲ ਦੋ ਚਾਰ ਫੁੱਲ ਤੋੜ ਕੇ ਆਪਣੀ ਨਵੀਂ ਗੁਆਂਢਣ ਦੀ ਝੋਲੀ 'ਚ ਪਾ ਦੇਵੇ।
ਪਰ ਹੋਇਆ ਬਿਲਕੁਲ ਇਹਦੇ ਉਲਟ। ਹਵਾ ਦਾ ਰੁਖ਼ ਚਾਣਚੱਕ ਬਦਲ ਗਆ।
ਬਾਹਰ ਕਿਤੇ ਦੋ ਫਿਰਕਿਆਂ ਵਿੱਚ ਝਗੜਾ ਹੋ ਗਿਆ। ਨਵੇਂ ਘਰ ਵਿੱਚ ਰਹਿਮ ਵਾਲਾ ਡਰਿਆ ਅਤੇ ਘਬਰਾਇਆ ਘਰ ਅੰਦਰ ਦਾਖਲ ਹੋਇਆ ਤਾਂ ਉਹਨੂੰ ਲੱਗਿਆ ਸੀ, ਜਿਵੇਂ ਮੁਹੱਲੇ ਵਾਲੇ ਸੱਚਮੁੱਚ ਬਿਗਾਨੇ ਬਣ ਕੇ ਉਹਦਾ ਪਿੱਛਾ ਕਰ ਰਹੇ ਹੋਣ। ਇਸ ਲਈ ਘਰ 'ਚ ਉਹਦੇ ਵੜਦਿਆਂ ਹੀ ਟੱਬਰ ਨੇ ਘਰ ਦੇ ਸਾਰੇ ਬੂਹੇ ਬੰਦ ਕਰ ਦਿੱਤੇ ਸਨ। ਚੰਗੀ ਤਰ੍ਹਾਂ ਇਹ ਵੀ ਤਸੱਲੀ ਕਰ ਲਈ ਕਿ ਸਾਰੇ ਬੱਚੇ ਘਰ 'ਚ ਨੇ। ਇੰਝ ਦੇ ਮਾਹੌਲ 'ਚ ਜਦੋਂ ਕਿ ਬਾਹਰ ਅਫਰਾ ਤਫਰੀ ਮਚੀ ਹੋਈ ਸੀ ਉਥੋਂ ਖੁਦ ਦਾ ਬਾਹਰ ਜਾਣ ਦਾ ਸਵਾਲ ਹੀ ਨਹੀਂ ਉਠਦਾ ਸੀ। ਬੱਚਿਆਂ ਨੂੰ ਵੀ ਰੋਕ ਦਿੱਤਾ ਗਿਆ ਕਿ ਉਹ ਕਿਸੇ ਹਾਲਤ 'ਚ ਵੀ ਘਰੋਂ ਬਾਹਰ ਨਾ ਨਿਕਲਣ।
ਸਾਰੇ ਜਣੇ ਘਰ ਵਿੱਚ ਲੁੱਕ ਕੇ ਬਹਿ ਗਏ। ਆਪਣੇ ਚਾਰੇ ਪਾਸੇ ਰਹਿੰਦੇ ਬਿਗਾਨਿਆਂ ਦੇ ਘਰਾਂ ਵਿੱਚ ਕੀ ਹੁੰਦਾ ਏ, ਇਹ ਜਾਨਣ ਲਈ ਉਹ ਘੜੀ-ਮੁੜੀ ਬੂਹਿਆਂ ਦੀਆਂ ਦਰਾੜਾਂ ਤੋਂ ਵੇਖਣ ਦੀ ਕੋਸ਼ਿਸ਼ ਕਰਦੇ। ਕਿਤੇ ਕੋਈ ਆਵਾਜ਼ ਸੁਣਾਈ ਦੇਂਦੀ ਤਾਂ ਕੰਨ ਉਪਰ ਲੱਗ ਜਾਂਦੇ। ਡਰ ਨਾਲ ਲੱਤਾਂ ਵਾਰ-ਵਾਰ ਕੰਬ ਜਾਂਦੀਆਂ। ਰਹਿ ਰਹਿ ਕੇ ਦਿਲ ਧੜਕ ਪੈਂਦਾ ਅਤੇ ਚਿਹਰਿਆਂ ਦਾ ਰੰਗ ਪਹਿਲਾਂ ਹੀ ਉਡਿਆ ਪਿਆ ਸੀ। ਇਸ ਘਬਰਾਹਟ ਦੀ ਹਾਲਤ ਵਿੱਚ ਘਰਵਾਲੀ ਬੋਲੀ, ‘‘ਖਸਮਾਂ ਨੂੰ ਖਾਏ ਇਹ ਮਕਾਨ, ਅਸੀਂ ਏਥੇ ਨਹੀਂ ਰਹਿਣਾ।”
ਘਰ ਵਾਲੇ ਨੇ ਆਖਿਆ, ‘‘ਜਾਪਦਾ ਤਾਂ ਕੁਝ ਇੰਝ ਦਾ ਹੀ ਏ।”
ਨਿਆਣੇ ਵੱਖਰੇ ਡਰੇ ਹੋਏ ਸਨ। ਉਨ੍ਹਾਂ ਨੂੰ ਇਹ ਤਾਂ ਸਮਝ ਨਹੀਂ ਆ ਰਹੀ ਸੀ ਕਿ ਉਨ੍ਹਾਂ ਨੂੰ ਬਾਹਰ ਜਾਣ ਤੋਂ ਕਿਉਂ ਰੋਕਿਆ ਜਾ ਰਿਹਾ ਹੈ, ਪਰ ਕੋਈ ਖਤਰਾ ਉਨ੍ਹਾਂ ਨੂੰ ਵੀ ਭਾਸਦਾ ਪਿਆ ਸੀ। ਅਖੀਰ ਉਹ ਮੁਸ਼ਕਲ ਘੜੀ ਵੀ ਆ ਪਹੁੰਚੀ ਜਿਸ ਦਾ ਉਨ੍ਹਾਂ ਨੂੰ ਸੰਸਾ ਸੀ।
ਅਚਨਚੇਤੀ ਉਨ੍ਹਾਂ ਦੇ ਘਰ 'ਤੇ ਚਾਰੇ ਪਾਸਿਓਂ ਇੱਟਾਂ ਵਰ੍ਹਨ ਲੱਗ ਪਈਆਂ। ਡਰਿਆ ਸਾਰਾ ਟੱਬਰ ਘਰ ਤੋਂ ਬਾਹਰ ਵੱਲ ਤੱਕਣ ਲੱਗ ਪਿਆ। ਇੱਟਾਂ ਉਨ੍ਹਾਂ ਦੇ ਵਿਹੜੇ ਵਿੱਚ ਡਿੱਗ ਰਹੀਆਂ ਸਨ। ਉਨ੍ਹਾਂ ਦੇ ਫੁੱਲਾਂ ਦੇ ਗਮਲੇ ਨਿਸ਼ਾਨਾ ਬਣੇ ਅਤੇ ਟੁੱਟ ਗਏ। ਗੁਸਲਖਾਨੇ ਦੀਆਂ ਟੁੱਟੀਆਂ ਟੀਨਾਂ ਉਤੇ ਇੱਟਾਂ ਵੱਜੀਆਂ ਅਤੇ ਉਹ ਢਹਿ ਪਈਆਂ। ਵਿਹੜੇ ਵਿੱਚ ਬਣਿਆ ਮਿੱਟੀ ਦਾ ਚੁੱਲ੍ਹਾ ਟੁੱਟ ਗਿਆ। ਰੋਟੀ ਟੁੱਕਰ ਲਈ ਰੱਖੇ ਕੁਝ ਭਾਂਡੇ ਵੀ ਟੁੱਟ ਗਏ। ਇਹ ਨੁਕਸਾਨ ਤਾਂ ਖੈਰ ਮਾਮੂਲੀ ਸੀ। ਜਿਹੜਾ ਅਸਲੀ ਨੁਕਸਾਨ ਹੋਇਆ ਉਹ ਇਹ ਸੀ ਕਿ ਗੈਰਾਂ ਦੇ ਮੁਹੱਲੇ 'ਚ ਰਹਿੰਦੇ ਰਹਿੰਦੇ ਉਨ੍ਹਾਂ ਦੇ ਦਿਲਾਂ ਵਿੱਚ ਪਰਾਇਆਂ ਲਈ ਜਿਹੜਾ ਆਪਣੇਪਣ ਦਾ ਅਹਿਸਾਸ ਜਾਗ ਪਿਆ, ਉਹਨੂੰ ਕਰਾਰੀ ਸੱਟ ਵੱਜੀ ਸੀ ਤੇ ਉਹ ਟੁੱਟ ਕੇ ਖੇਰੂੰ ਖੇਰੂੰ ਹੋ ਗਿਆ।
ਦੋ ਚਾਰ ਹਫਤਿਆਂ ਪਿੱਛੋਂ ਹਾਲਾਤ ਫੇਰ ਆਮ ਹੋ ਗਏ। ਜ਼ਿੰਦਗੀ ਫੇਰ ਆਪਣੀ ਰਫਤਾਰ ਨਾਲ ਤੁਰ ਪਈ। ਪਰਵਾਰ ਨੇ ਵਿਹੜੇ ਵਿੱਚ ਡਿੱਗੀਆਂ ਇੱਟਾਂ ਨੂੰ ਇਕੱਠਾ ਕਰ ਕੇ ਇੱਕ ਥਾਂ ਢੇਰ ਲਾ ਦਿੱਤਾ। ਟੁੱਟੇ ਗਮਲੇ ਚੁੱਕ ਕੇ ਸੁੱਟ ਦਿੱਤੇ। ਭਾਂਡਿਆਂ ਦੇ ਟੁਕੜੇੇ ਕੂੜੇ ਦੇ ਢੇਰ 'ਤੇ ਵਗਾਹ ਮਾਰੇ। ਗੁਸਲਖਾਨੇ ਦੇ ਡਿੱਗੇ ਟੀਨਾਂ ਨੂੰ ਮੁੜ ਓਹਲੇ ਲਈ ਖੜ੍ਹੇ ਕਰਦਿਆਂ ਘਰਵਾਲੇ ਨੂੰ ਖਿਆਲ ਆਇਆ ਕਿ ਕਿਉਂ ਨਾ ਬੇਗਾਨਿਆਂ ਦੀਆਂ ਸੁੱਟੀਆਂ ਇੱਟਾਂ ਨਾਲ ਗੁਸਲਖਾਨੇ ਦੀ ਕੰਧ ਉਸਾਰ ਲਈ ਜਾਵੇ ਅਤੇ ਟੀਨਾਂ ਨੂੰ ਹਟਾ ਦਿੱਤਾ ਜਾਵੇ। ਘਰਵਾਲੀ ਇਹ ਗੱਲ ਸੁਣ ਕੇ ਹੱਸ-ਹੱਸ ਦੂਹਰੀ ਹੋ ਗਈ, ਪਰ ਘਰਵਾਲਾ ਆਪਣੀ ਗੱਲ ਪੂਰੀ ਕਰਨ ਲਈ ਰਾਜਗੀਰ ਨੂੰ ਬੁਲਾ ਲਿਆਇਆ।
ਕੰਧ ਬਣਨੀ ਸ਼ੁਰੂ ਹੋ ਗਈ। ਪਤਨੀ ਤੇ ਬੱਚੇ ਦਿਲਚਸਪੀ ਨਾਲ ਕੰਧ ਦਾ ਉਸਰਨਾ ਵੇਖ ਰਹੇ ਸਨ, ਪਰ ਹਾਲੇ ਅੱਧਾ ਘੰਟਾ ਹੀ ਬੀਤਿਆ ਸੀ ਕਿ ਰਾਜਗੀਰ ਨੇ ਕੰਮ ਰੋਕ ਦਿੱਤਾ। ਕੰਧ ਹਾਲੀ ਤਿੰਨ ਹਿੱਸੇ ਬਣੀ ਸੀ। ਚੌਥਾ ਹਿੱਸਾ ਬਣਨਾ ਬਾਕੀ ਸੀ ਕਿ ਇੱਟਾਂ ਖਤਮ ਹੋ ਗਈਆਂ। ਰਾਜਗੀਰ ਨੇ ਘਰ ਦੇ ਮਾਲਕ ਵੱਲ ਤੱਕਿਆ। ਘਰ ਵਾਲੇ ਨੇ ਪਤਨੀ ਵੱਲ ਤੱਕਿਆ।
ਪਤਨੀ ਇੱਕ ਵਾਰੀ ਫਿਰ ਖੁੱਲ੍ਹ ਕੇ ਹੱਸੀ ਤੇ ਬੋਲੀ, ‘‘ਮੈਂ ਨਹੀਂ ਸੀ ਆਖਦੀ ਕਿ ਗੈਰਾਂ ਦੀ ਬਸਤੀ ਵਿੱਚ ਘਰ ਨਾ ਖਰੀਦੋ। ਵੇਖ ਲਿਆ ਏ ਨਾ ਗੈਰਾਂ ਨੇ ਇੱਟਾਂ ਵੀ ਸੁੱਟੀਆਂ ਤਾਂ ਉਹ ਵੀ ਪੂਰੀ ਕੰਧ ਲਈ ਨਹੀਂ...।”

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ