Welcome to Canadian Punjabi Post
Follow us on

02

April 2020
ਬ੍ਰੈਕਿੰਗ ਖ਼ਬਰਾਂ :
ਲੇਬਰਫੈਡ ਵੱਲੋਂ ਮੁੱਖ ਮੰਤਰੀ ਕੋਵਿਡ ਰਾਹਤ ਫੰਡ ਲਈ 11 ਲੱਖ ਰੁਪਏ ਦਾਨ ਕੈਪਟਨ ਨੇ ਜੀ.ਐੱਸ.ਟੀ. ਦੇ ਬਕਾਏ ਤੁਰੰਤ ਜਾਰੀ ਕਰਨ ਸੰਬੰਧੀ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰਓਨਟਾਰੀਓ ਵਿੱਚ ਕੋਵਿਡ-19 ਦੇ 426 ਹੋਰ ਮਾਮਲਿਆਂ ਦੀ ਹੋਈ ਪੁਸ਼ਟੀਪਸ਼ੂ ਪਾਲਕਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਲਈ ਸਾਰੇ ਪਸ਼ੂ ਹਸਪਤਾਲ ਅਤੇ ਡਿਸਪੈਂਸਰੀਆਂ ਖੁੱਲ੍ਹੀਆਂ ਰਹਿਣਗੀਆਂ : ਤ੍ਰਿਪਤ ਬਾਜਵਾਪੰਜਾਬ ਵਿੱਚ ਪਰਵਾਸੀ ਮਜ਼ਦੂਰਾਂ ਦਾ ਕੋਈ ਮਸਲਾ ਨਹੀਂ : ਕੈਪਟਨ ਅਮਰਿੰਦਰ ਸਿੰਘ ਦੋ ਬੇੜਿਆਂ ਉੱਤੇ ਫਸੇ ਕੈਨੇਡੀਅਨ ਜਲਦ ਪਹੁੰਚਣਗੇ ਘਰ : ਟਰੰਪਹੈਰਾਨ ਕਰਨ ਵਾਲੀ ਖਬਰ...!! ਭਾਰਤ ਨੇ 90 ਟਨ ਮੈਡੀਕਲ ਸਾਮਾਨ ਸਰਬੀਆ ਭੇਜਿਆ, ਜਦਕਿ ਭਾਰਤ `ਚ ਸਾਮਾਨ ਦੀ ਘਾਟ `ਚ ਡਾਕਟਰ ਹੋ ਰਹੇ ਹਨ ਕੋਰੋਨਾ ਦਾ ਸਿ਼ਕਾਰਪਦਮਸ਼੍ਰੀ ਨਾਲ ਸਨਮਾਨਿਤ ਦਰਬਾਰ ਸਾਹਿਬ ਦੇ ‘ਹਜ਼ੂਰੀ ਰਾਗੀ’ ਦੀ ਕੋਰੋਨਾ ਵਾਇਰਸ ਨਾਲ ਮੌਤ, ਫਰਵਰੀ `ਚ ਪਰਤੇ ਸਨ ਵਿਦੇਸ਼ ਤੋਂ
ਮਨੋਰੰਜਨ

ਉਹ ਜ਼ਮਾਨਾ ਨਹੀਂ ਰਿਹਾ : ਸਾਨਿਆ ਮਲਹੋਤਰਾ

February 19, 2020 08:10 AM

ਫਿਲਮ ‘ਦੰਗਲ’ ਵਿੱਚ ਦਮਦਾਰ ਅਭਿਨੈ ਨਾਲ ਫਿਲਮ ਇੰਡਸਟਰੀ 'ਚ ਪੈਰ ਰੱਖਣ ਵਾਲੀ ਸਾਨਿਆ ਮਲਹੋਤਰਾ ਨੇ ਇਸ ਪਿੱਛੋਂ ‘ਪਟਾਕਾ’, ‘ਬਧਾਈ ਹੋ’ ਅਤੇ ‘ਫੋਟੋਗਰਾਫ' ਵਰਗੀਆਂ ਫਿਲਮਾਂ 'ਚ ਆਪਣੀ ਅਭਿਨੈ ਸਮਰੱਥਾ ਨੂੰ ਸਾਬਤ ਕਰ ਦਿਖਾਇਆ ਹੈ। ਇਸ ਸਾਲ ਉਹ ਦੀ ਝੋਲੀ ਵਿੱਚ ਕਈ ਫਿਲਮਾਂ ਹਨ। ਪਿੱਛੇ ਜਿਹੇ ਉਸ ਨੇ ਉਮੇਸ਼ ਬਿਸ਼ਟ ਦੇ ਨਿਰਦੇਸ਼ਨ ਹੇਠ ਬਣਦੀ ਫਿਲਮ ‘ਪਗਲੈਤ’ ਦੀ ਸ਼ੂਟਿੰਗ ਪੂਰੀ ਕੀਤੀ ਹੈ। ਇਸ ਤੋਂ ਇਲਾਵਾ ਉਹ ਮਲਟੀਸਟਾਰਰ ਫਿਲਮ ‘ਲੂਡੋ’ ਅਤੇ ਵਿਦਿਆ ਬਾਲਨ ਦੀ ਫਿਲਮ ‘ਸ਼ਕੁੰਤਲਾ ਦੇਵੀ’ ਵਿੱਚ ਨਜ਼ਰ ਆਏਗੀ। ਘੁੰਮਣ-ਫਿਰਨ ਦੀ ਸ਼ੌਕੀਨ ਸਾਨਿਆ ਦਾ ਕਹਿਣਾ ਹੈ ਕਿ ਉਹ ਇੱਕ ਅਜਿਹੀ ਇਨਸਾਨ ਹੈ, ਜੋ ਯਾਦ ਰੱਖਣ ਲਾਇਕ ਅਨੁਭਵਾਂ ਲਈ ਜਿਊਂਦੀ ਹੈ। ਪੇਸ਼ ਹਨ ਸਾਨਿਆ ਨਾਲ ਇੱਕ ਗੱਲਬਾਤ ਦੇ ਕੁਝ ਅੰਸ਼ :
* ਤੁਹਾਡੇ ਕੋਲ ਕੁਝ ਚੰਗੀਆਂ ਫਿਲਮਾਂ ਹਨ। ਤੁਸੀਂ ਉਤਸੁਕ ਹੋ ਜਾਂ ਹਮੇਸ਼ਾ ਵਾਂਗ ਚੰਗੀ ਐਕਟਿੰਗ ਦਾ ਦਬਾਅ ਹੈ?
- ਬੇਸ਼ੱਕ ਮੈਂ ਇਨ੍ਹਾਂ ਫਿਲਮਾਂ ਪ੍ਰਤੀ ਬਹੁਤ ਉਤਸ਼ਾਹਤ ਹਾਂ। ਇਸ ਸਾਲ ਮੈਨੂੰ ਕਾਫੀ ਆਸਾਂ ਹਨ। ਇਸ ਸਾਲ ਮੇਰੀਆਂ ਤਿੰਨ ਵਧੀਆਂ ਫਿਲਮਾਂ ਆਉਣਗੀਆਂ। ਮੈਨੂੰ ਯਕੀਨ ਹੈ ਕਿ ਦਰਸ਼ਕ ਇਨ੍ਹਾਂ ਤਿੰਨਾਂ ਨੂੰ ਹੀ ਪਸੰਦ ਕਰਨਗੇ।
* ਤੁਸੀਂ ਅਨੁਰਾਗ ਬਸੁ ਦੇ ਨਾਲ ਦੁਬਾਰਾ ਫਿਲਮ ‘ਲੂਡੋ’ ਕਰ ਰਹੇ ਹੋ, ਕਿਵੇਂ ਲੱਗ ਰਿਹਾ ਹੈ?
- ਇਹ ਇੱਕ ਮਲਟੀਸਟਾਰਰ ਫਿਲਮ ਹੈ, ਜਿਸ ਵਿੱਚ ਮੈਂ ਇੱਕ ਵਾਰ ਫਿਰ ਤੋਂ ਫਾਤਿਮਾ ਸਨਾ ਸ਼ੇਖ ਨਾਲ ਹੀ ਕੰਮ ਕਰਨ ਵਾਲੀ ਹਾਂ। ਰਾਜ ਕੁਮਾਰ ਰਾਓ ਤੇ ਆਦਿੱਤਯ ਰਾਏ ਕਪੂਰ ਵੀ ਇਸ ਵਿੱਚ ਹਨ। ਜਿੱਥੋਂ ਤੱਕ ਅਨੁਰਾਗ ਜੀ ਦੀ ਗੱਲ ਹੈ ਤਾਂ ਦਾਦਾ ਦਾ ਕੰਮ ਕਰਨ ਦਾ ਅੰਦਾਜ਼ ਬਹੁਤ ਹੀ ਮਜ਼ੇਦਾਰ ਹੈ। ਉਨ੍ਹਾਂ ਨਾਲ ਕੰਮ ਕਰਦਿਆਂ ਤੁਹਾਨੂੰ ਉਨ੍ਹਾਂ ਦੀ ਕਲਪਨਾ 'ਤੇ ਭਰੋਸਾ ਕਰਨਾ ਪੈਂਦਾ ਹੈ ਅਤੇ ਉਹ ਇੰਨੇ ਬਿਹਤਰੀਨ ਡਾਇਰੈਕਟਰ ਹਨ ਕਿ ਮੈਂ ਸਭ ਉਨ੍ਹਾਂ 'ਤੇ ਛੱਡ ਦਿੰਦੀ ਹਾਂ। ਸੈੱਟ 'ਤੇ ਬਿਲਕੁਲ ਸਟਰੈਸ ਫ੍ਰੀ ਹੋ ਕੇ ਜਾਂਦੀ ਹਾਂ ਅਤੇ ਸਿਰਫ ਉਨ੍ਹਾਂ ਦੀ ਸੁਣਦੀ ਹਾਂ।
* ਤੁਹਾਡੀਆਂ ਸਾਰੀਆਂ ਫਿਲਮਾਂ ਨੂੰ ਪਸੰਦ ਕੀਤਾ ਗਿਆ, ਪਰ ‘ਪਟਾਕਾ’ ਅਤੇ ‘ਫੋਟੋਗਰਾਫ’ ਨੂੰ ਓਨੇ ਦਰਸ਼ਕ ਨਹੀਂ ਮਿਲੇ। ਕੀ ਇਸ ਗੱਲ ਨਾਲ ਨਿਰਾਸ਼ਾ ਪੈਦਾ ਨਹੀਂ ਹੁੰਦੀ?
- ਨਿਰਾਸ਼ਾ ਕਿਉਂ ਹੋਵੇਗੀ। ਮੈਂ ਜਿੰਨੀਆਂ ਵੀ ਫਿਲਮਾਂ ਕੀਤੀਆਂ, ਮੈਨੂੰ ਉਨ੍ਹਾਂ 'ਤੇ ਅਤੇ ਆਪਣੇ ਸਾਰੇ ਕਿਰਦਾਰਾਂ 'ਤੇ ਨਾਜ਼ ਹੈ। ਉਂਝ ਵੀ ਉਹ ਜ਼ਮਾਨਾ ਨਹੀਂ ਕਿ ਕੋਈ ਚੰਗੀ ਫਿਲਮ ਥੀਏਟਰ 'ਚ ਉਤਰ ਗਈ ਅਤੇ ਤੁਸੀਂ ਨਹੀਂ ਦੇਖੀ ਤਾਂ ਦੁੱਖ ਹੁੰਦਾ ਸੀ ਕਿ ਤੁਸੀਂ ਕਿੱਥੇ ਦੇਖੋ? ਇੰਟਰਨੈੱਟ ਅਤੇ ਡਿਜੀਟਲ ਪਲੇਟਫਾਰਮਜ਼ ਦੇ ਆ ਜਾਣ ਪਿੱਛੋਂ ਫਿਲਮਾਂ ਮਰਦੀਆਂ ਨਹੀਂ, ਉਹ ਜਿੰਦਾ ਰਹਿੰਦੀਆਂ ਹਨ। ਇਹੀ ‘ਫੋਟੋਗਰਾਫ’ ਨਾਲ ਹੋਇਆ। ਮੈਨੂੰ ਇਸ ਗੱਲ ਨਾਲ ਜੁੜੇ ਸੁਨੇਹੇ ਰੋਜ਼ ਮਿਲਦੇ ਹਨ। ਲੋਕਾਂ ਦਾ ਇੰਝ ਜੁੜਨਾ ਮੇਰੇ ਲਈ ਫਿਲਮ ਦੀ ਸਫਲਤਾ ਹੈ। ਅਸੀਂ ਫਿਲਮਾਂ ਦਰਸ਼ਕਾਂ ਲਈ ਬਣਾਉਂਦੇ ਹਾਂ ਅਤੇ ਦਰਸ਼ਕ ਚਾਹੇ ਸਿਨੇਮਾ ਹਾਲ ਵਿੱਚ ਦੇਖਣ, ਟੀ ਵੀ ਜਾਂ ਲੈਪਟਾਪ 'ਤੇ, ਉਨ੍ਹਾਂ ਨੂੰ ਫਿਲਮ ਚੰਗੀ ਲੱਗਦੀ ਹੈ, ਇਹੀ ਮੇਰੇ ਲਈ ਵੱਡੀ ਗੱਲ ਹੈ। ‘ਪਟਾਕਾ’ ਦੇ ਨਾਲ ਵੀ ਇੰਝ ਹੀ ਹੋਇਆ। ਪਿੱਛੇ ਜਿਹੇ ਮੈਂ ਗੋਆ ਗਈ ਤਾਂ ਉਥੇ ਲੋਕ ਮੈਨੂੰ ਛੁਟਕੀ-ਛੁਟਕੀ ਕਹਿ ਰਹੇ ਸਨ, ਇਹ ਸੁਣਨਾ ਬਹੁਤ ਚੰਗਾ ਲੱਗਦਾ ਹੈ।
* ਸੁਣਿਐ ਕਿ ਤੁਸੀਂ ਘੁੰਮਣ ਦੇ ਕਾਫੀ ਸ਼ੌਕੀਨ ਹੋ। ਪਿਛਲੀ ਵਾਰ ਕਿੱਥੇ ਗਏ ਸੀ?
- ਪਿਛਲੇ ਦਿਨੀਂ ਮੈਂ ਕਤਰ ਦੀ ਰਾਜਧਾਨੀ ਦੋਹਾ ਵਿੱਚ ਕਈ ਦਿਨ ਰੁਕੀ ਅਤੇ ਉਥੇ ਬਹੁਤ ਸਾਰੇ ਐਡਵੈਂਚਰ ਕੀਤੇ। ਮੈਂ ਘੁੰਮਣ ਦੀ ਸ਼ੌਕੀਨ ਹਾਂ, ਮੈਂ ਅਜਿਹੀ ਇਨਸਾਨ ਹਾਂ, ਜੋ ਯਾਦ ਕੀਤੇ ਜਾਣ ਯੋਗ ਅਨੁਭਵਾਂ ਨੂੰ ਬਣਾਉਣ ਲਈ ਜਿਊਂਦੀ ਹਾਂ। ਮੈਂ ਬਹੁਤ ਘੁੰਮਦੀ ਹਾਂ, ਭਾਵੇਂ ਉਹ ਕੰਮ ਦੇ ਸਿਲਸਿਲੇ ਵਿੱਚ ਹੋਵੇ ਜਾਂ ਛੁੱਟੀਆਂ ਲਈ ਹੋਵੇ। ਦੋਹਾ 'ਚ ਮੇਰਾ ਸਫਰ ਵਾਕਈ ਯਾਦਗਾਰ ਰਿਹਾ। ਮੈਨੂੰ ਸ਼ਾਪਿੰਗ ਤੇ ਐਡਵੈਂਚਰ ਬਹੁਤ ਪਸੰਦ ਹਨ ਅਤੇ ਉਥੇ ਮੈਨੂੰ ਇਹ ਦੋਵੇਂ ਚੀਜ਼ਾਂ ਕਰਨ ਨੂੰ ਮਿਲੀਆਂ, ਨਾਲ ਹੀ ਇਸ ਸਫਰ ਦੌਰਾਨ ਮੈਨੂੰ ਬਹੁਤ ਸਾਰੇ ਯਾਦਗਾਰੀ ਪਲ ਵੀ ਮਿਲੇ, ਜਿਨ੍ਹਾਂ ਨੂੰ ਮੈਂ ਕਦੇ ਨਹੀਂ ਭੁੱਲਾਂਗੀ।
* ਤੁਸੀਂ ਕੁਝ ਦੇਰ ਪਹਿਲਾਂ ਇੱਕ-ਇੱਕ ਕਰ ਕੇ ਦੋ ਡਾਂਸ ਵੀਡੀਓ ਸ਼ੇਅਰ ਕੀਤੇ ਹਨ। ਕਦੋਂ ਤੋਂ ਹੈ ਤੁਹਾਨੂੰ ਡਾਂਸ ਦਾ ਸ਼ੌਕ?
- ਮੈਂ ਡਾਂਸਰ ਹੀ ਬਣਨਾ ਚਾਹੁੰਦੀ ਸੀ, ਪਰ ਡਾਂਸਰ ਬਣਦੀ-ਬਣਦੀ ਐਕਟਰ ਬਣ ਗਈ। ਮੈਂ ਅਜਿਹੀ ਬੱਚੀ ਹੁੰਦੀ ਸੀ, ਜੋ ਹਰ ਵਿਆਹ 'ਚ ਡਾਂਸ ਕਰਨ ਲੱਗਦੀ। ਮੇਰੇ ਪੇਰੈਂਟਸ ਮੈਨੂੰ ਵਿਆਹ 'ਤੇ ਲੈ ਜਾਂਦੇ ਸਨ ਤਾਂ ਕਿ ਮੈਂ ਦਿਲ ਖੋਲ੍ਹ ਕੇ ਡਾਂਸ ਕਰ ਸਕਾਂ। ਮੈਂ ਡਾਂਸ ਕੰਪੀਟੀਸ਼ਨਜ਼ 'ਚ ਹਿੱਸਾ ਲੈਂਦੀ ਸੀ ਅਤੇ ਜਦੋਂ ਕਾਲਜ ਪਹੁੰਚੀ ਤਾਂ ਕੋਰੀਓਗ੍ਰਾਫੀ ਸੋਸਾਇਟੀ ਦਾ ਹਿੱਸਾ ਵੀ ਬਣ ਗਈ। ਮੈਂ ਡਾਂਸ ਪ੍ਰਤੀ ਬੜੀ ਦੀਵਾਨੀ ਸੀ, ਪਰ ਇਹ ਕਿਸੇ ਨੂੰ ਨਹੀਂ ਪਤਾ ਕਿ ਮੇਰਾ ਅਸਲ ਸੁਫਨਾ ਐਕਟਿੰਗ ਕਰਨਾ ਸੀ। ਮੈਂ ਇਸ ਬਾਰੇ ਕਦੇ ਕਿਸੇ ਨੂੰ ਨਹੀਂ ਦੱਸਿਆ ਕਿਉਂਕਿ ਮੈਨੂੰ ਲੱਗਦਾ ਸੀ ਕਿ ਲੋਕ ਇਹ ਸੁਣ ਕੇ ਹੱਸਣਗੇ। ਮੈਂ ਸੋਚਦੀ ਸਾਂ ਕਿ ਸ਼ਾਇਦ ਡਾਂਸ ਦੇ ਜ਼ਰੀਏ ਮੈਂ ਐਕਟਿੰਗ ਤੱਕ ਪਹੁੰਚ ਸਕਾਂ।
* ਹਾਲੀਵੁੱਡ ਫਿਲਮ ‘ਮੈਨ' ਇਨ ਬਲੈਕ ਇੰਟਰਨੈਸ਼ਨਲ' ਦੇ ਹਿੰਦੀ ਵਰਜ਼ਨ ਲਈ ਇੱਕ ਕਿਰਦਾਰ ਨੂੰ ਆਪਣੀ ਆਵਾਜ਼ ਦੇਮਆ ਕਿਹੋ ਜਿਹਾ ਅਨੁਭਵ ਰਿਹਾ?
- ਡਬਿੰਗ ਬੜਾ ਹੀ ਇੰਟ੍ਰਸਟਿੰਗ ਜਿਹਾ ਕਾਂਸੈਪਟ ਹੈ। ਸਾਡੀਆਂ ਫਿਲਮਾਂ ਵਿੱਚ ਅੱਜਕੱਲ੍ਹ ਸਿੰਕ ਸਾਊਂਡ ਹੁੰਦਾ ਹੈ, ਤਾਂ ਡਬਿੰਗ ਏਨੀ ਹੁੰਦੀ ਨਹੀਂ ਹੈ। ਸ਼ੁਰੂ ਵਿੱਚ ਮੈਨੂੰ ਪਤਾ ਨਹੀਂ ਸੀ ਕਿ ਡਬਿੰਗ ਵੀ ਐਕਟਿੰਗ ਜਿੰਨੀ ਹੀ ਮੁਸ਼ਕਲ ਹੁੰਦੀ ਹੈ।

Have something to say? Post your comment