Welcome to Canadian Punjabi Post
Follow us on

02

July 2025
 
ਮਨੋਰੰਜਨ

ਮੈਨੂੰ ਪਾਣੀ ਤੋਂ ਬੜਾ ਫੋਬੀਆ ਹੈ, ਡੂੰਘੇ ਪਾਣੀ ਵਿੱਚ ਨਹੀਂ ਉਤਰ ਸਕਦਾ : ਵਿਕੀ ਕੌਸ਼ਲ

February 19, 2020 08:09 AM

ਵਿੱਕੀ ਕੌਸ਼ਲ ਸੰਘਰਸ਼ ਦੇ ਦਿਨਾਂ ਨੂੰ ਨਾ ਸਿਰਫ ਪਿੱਛੇ ਛੱਡਦੇ ਹੋਏ ਅੱਗੇ ਵਧ ਰਹੇ ਹਨ, ਬਲਕਿ ਬਾਲੀਵੁੱਡ ਵਿੱਚ ਚੋਣਵੀਆਂ ਫਿਲਮਾਂ ਕਰਨ ਦੀ ਹਾਲਤ ਵਿੱਚ ਆ ਗਏ ਹਨ। ਇਹੋ ਕਾਰਨ ਹੈ ਕਿ ਇੱਕ ਪਾਸੇ ਉਹ ਹਾਰਰ ਜੋਨਰ ਦੀ ‘ਭੂਤ’ ਤਾਂ ਦੂਸਰੇ ਪਾਸੇ ‘ਤਖਤ’ ਅਤੇ ਸਰਦਾਰ ਊਧਮ ਸਿੰਘ 'ਤੇ ਬਣਨ ਵਾਲੀ ਇਤਿਹਾਸਕ ਅਤੇ ਬਾਇਓਪਿਕ ਫਿਲਮਾਂ ਕਰ ਰਹੇ ਹਨ। ਕਦੇ ਹਨੇਰੇ ਤੋਂ ਡਰਨ ਵਾਲੇ ਵਿਕੀ ਕੌਸ਼ਲ ਨਾਲ ਮੁਲਾਕਾਤ ਹੋਣ 'ਤੇ ਉਨ੍ਹਾਂ ਦੇ ਫੋਬੀਆ ਸਮੇਤ ਹੋਰ ਗੱਲਾਂ ਜਾਨਣ ਨੂੰ ਮਿਲੀਆਂ। ਪੇਸ਼ ਹਨ ਵਿੱਕੀ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਹਾਰਰ ਜੋਨਰ ਵਿੱਚ ਕਦਮ ਰੱਖਣ ਦਾ ਮੇਨ ਮਕਸਦ ਕੀ ਰਿਹਾ?
- ਪਹਿਲੀ ਗੱਲ ਤਾਂ ਖੁਦ ਦੇ ਡਰ ਨਾਲ ਲੜਨਾ ਸੀ, ਕਿਉਂਕਿ ਮੈਂ ਖੁਦ ਹਾਰਰ ਫਿਲਮਾਂ ਦੇਖਣ ਤੋਂ ਬਹੁਤ ਡਰਦਾ ਹਾਂ। ਮੈਨੂੰ ਇੰਝ ਲੱਗਾ ਕਿ ਚਲੋ ਫਿਰ ਕੰਮ ਕਰਾਂਗਾ ਤਾਂ ਡਰ ਘੱਟ ਹੋ ਜਾਏਗਾ। ਮੈਨੂੰ ਲੱਗਦਾ ਹੈ ਕਿ ਹਾਰਰ ਜੋਨਰ ਬਾਲੀਵੁੱਡ ਵਿੱਚ ਕਈ ਸਾਲਾਂ ਤੋਂ ਟਰਾਈ ਨਹੀਂ ਹੋਇਆ। ਦੂਸਰੀ ਗੱਲ ਧਰਮਾ ਪ੍ਰੋਡਕਸ਼ਨ ਤੋਂ ਐਕਸੈਪਟ ਨਹੀਂ ਕਰਦੇ ਕਿ ਹਾਰਰ ਜੋਨਰ ਦੀ ਫਿਲਮ ਆਏਗੀ। ਜਦ ਉਥੋਂ ਇਸ ਦੀ ਆਫਰ ਆਈ ਤਾਂ ਲੱਗਾ ਕਿ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੀ ਸਕ੍ਰਿਪਟ ਪੜ੍ਹਦੇ ਸਮੇਂ ਮੈਨੂੰ ਬਹੁਤ ਡਰ ਲੱਗਾ। ਜਦ ਸਕ੍ਰਿਪਟ ਇੰਨੀ ਡਰਾਉਣੀ ਹੈ ਤਾਂ ਫਿਲਮ ਹੋਰ ਡਰਾਏਗੀ। ਉਸ ਦੇ ਬਾਅਦ ਮੈਂ ਡਾਇਰੈਕਟਰ ਭਾਨੂ ਪ੍ਰਤਾਪ ਸਿੰਘ, ਸ਼ਸ਼ਾਂਕ ਖੇਤਾਨ ਤੇ ਕਰਣ ਜੌਹਰ ਨੂੰ ਮਿਲਿਆ। ਇਸ ਫਿਲਮ ਨੂੰ ਬਹੁਤ ਠੋਸ ਤਰੀਕੇ ਨਾਲ ਬਣਾਉਣ ਦੀ ਕੋਸ਼ਿਸ਼ ਸੀ। ਲੱਗਾ ਕਿ ਨਵਾਂ ਪ੍ਰੋਸੈਸ ਹੈ। ਸਿਨੇਮਾ ਨੂੰ ਨਵਾਂ ਗਰਾਮਰ ਸਿੱਖਣ ਨੂੰ ਮਿਲੇਗਾ। ਨਵਾਂ ਕਰਨ ਦੀ ਇੱਛਾ ਇਸ ਫਿਲਮ ਨਾਲ ਪੂਰੀ ਹੋ ਗਈ। ਇਸ ਲਈ ਇਹ ਫਿਲਮ ਕਰਨ ਦੀ ਹਾਮੀ ਭਰ ਦਿੱਤੀ।
* ਅਜੇ ਹਾਰਰ ਫਿਲਮਾਂ ਦਾ ਇੰਨਾ ਦੌਰ ਨਹੀਂ ਹੈ। ਅਜਿਹੇ ਵਿੱਚ ਤੁਹਾਨੂੰ ਨਵੀਂ ਚੀਜ਼ ਟਰਾਈ ਕਰਨ ਵਿੱਚ ਡਰ ਜਾਂ ਰਿਸਕ ਨਹੀਂ ਲੱਗਾ?
- ਮੈਨੂੰ ਬਿਲਕੁਲ ਰਿਸਕ ਲੱਗਾ। ਮੈਨੂੰ ਅਜੇ ਵੀ ਲੱਗਦਾ ਹੈ ਕਿ ਇਹ ਰਿਸਕ ਹੈ, ਪਰ ਇਹ ਬਹੁਤ ਸਹੀ ਸਮੇਂ 'ਤੇ ਰਿਸਕ ਲੈਣ ਵਾਲੀ ਗੱਲ ਹੈ। ਇਹ ਦੌਰ ਅਜਿਹਾ ਹੈ, ਜਿੱਥੇ ਅਸੀਂ ਦਰਸ਼ਕਾਂ ਨੂੰ ਨਵੀਆਂ ਚੀਜ਼ਾਂ ਦੇਣਾ ਚਾਹ ਰਹੇ ਹਾਂ। ਦਰਸ਼ਕ ਵੀ ਐਕਟਰ, ਡਾਇਰੈਕਟਰ, ਪ੍ਰੋਡਿਊਸਰ ਤੋਂ ਨਵੀਆਂ ਚੀਜ਼ਾਂ ਦੀ ਆਸ ਕਰਦੇ ਹਨ। ਇਹ ਫਿਲਮ ਦੇਖ ਕੇ ਦਰਸ਼ਕਾਂ ਨੂੰ ਲੱਗੇਗਾ ਕਿ ਇਹ ਕੀ ਹੋ ਗਿਆ। ਦਰਸ਼ਕਾਂ ਨੂੰ ਇੰਟਰਟੇਨਮੈਂਟ ਚਾਹੀਦਾ ਹੈ, ਕਿਉਂਕਿ ਉਹ ਇੰਟਰਟੇਨ ਹੋਣਾ ਚਾਹੁੰਦੀ ਹੈ। ਹਾਰਰ ਫਿਲਮ ਨੂੰ ਥੀਏਟਰ ਵਿੱਚ ਦੋਸਤਾਂ ਨਾਲ ਬੈਠ ਕੇ ਦੇਖਣ ਦਾ ਮਜ਼ਾ ਹੀ ਹੋਰ ਹੈ। ਨਾਲ ਡਰਨ ਦਾ ਮਜ਼ਾ ਹੀ ਅਲੱਗ ਆਉਂਦਾ ਹੈ। ਇਹ ਬਹੁਤ ਮਨੋਰੰਜਨ ਭਰਪੂਰ ਫਿਲਮ ਹੈ। ਮੈਨੂੰ ਲੱਗਦਾ ਹੈ ਕਿ ਹਾਰਰ ਜੋਨਰ ਥੀਏਟਰ ਐਕਸਪੀਰੀਅੰਸ ਦੇ ਲਈ ਹੀ ਬਣਿਆ ਹੈ। ਇਸ ਵਿੱਚ ਡਰ ਵੀ ਲੱਗਦਾ ਹੈ ਅਤੇ ਨਾਲ ਹਾਸਾ ਆਉਂਦਾ ਹੈ। ਲੱਗਦਾ ਹੈ ਕਿ ਇਸ ਫਿਲਮ ਦਾ ਇੰਟਰਟੇਮੈਂਟ ਲੈਵਲ ਬਹੁਤ ਹਾਈ ਹੈ।
* ਕਿਸ ਚੀਜ਼ ਤੋਂ ਤੁਹਾਨੂੰ ਸਭ ਤੋਂ ਜ਼ਿਆਦਾ ਡਰ ਲੱਗਦਾ ਹੈ?
- ਮੈਨੂੰ ਪਾਣੀ ਤੋਂ ਬੜਾ ਫੋਬੀਆ ਹੈ। ਮੈਂ ਡੂੰਘੇ ਪਾਣੀ ਵਿੱਚ ਨਹੀਂ ਉਤਰ ਸਕਦਾ। ਟਾਈਟੈਨਿਕ ਤਾਂ ਰੋਮਾਂਟਿਕ ਫਿਲਮ ਸੀ, ਪ੍ਰੰਤੂ ਬਚਪਨ ਵਿੱਚ ਉਸ ਨੂੰ ਦੇਖਦੇ ਸਮੇਂ ਬਹੁਤ ਡਰ ਲੱਗਦਾ ਸੀ। ਇਸ ਫਿਲਮ ਵਿੱਚ ਵੀ ਅੰਡਰ ਵਾਟਰ ਬਹੁਤ ਸੀਕਵੈਂਸ ਸੀਨ ਹਨ। ਇਸ ਦੇ ਲਈ ਬਹੁਤ ਟਰੇਨਿੰਗ ਲੈਣੀ ਪਈ। ਡਰ ਖਤਮ ਕਰਨਾ ਪਿਆ, ਫਿਰ ਵੀ ਜਦ ਐਕਟਿੰਗ ਕਰ ਰਿਹਾ ਸੀ, ਤਾਂ ਡਰ-ਡਰ ਕੇ ਐਕਟਿੰਗ ਕਰਨੀ ਪਈ। ਬਚਪਨ ਵਿੱਚ ਹਨੇਰੇ ਤੋਂ ਬਹੁਤ ਹੀ ਡਰ ਲੱਗਦਾ ਸੀ। ਖੈਰ, ਉਹ ਡਰ ਤਾਂ ਨਿਕਲ ਚੁੱਕਾ ਹੈ, ਪਰ ਅਜੇ ਵੀ ਪਾਣੀ ਤੋਂ ਬਹੁਤ ਡਰ ਲੱਗਦਾ ਹੈ।
* ਪਹਿਲਾਂ ਦੀਆਂ ਹਾਰਰ ਫਿਲਮਾਂ ਵਿੱਚ ਦੌੜਦੀਆਂ ਬਿੱਲੀਆਂ, ਖੜਕਦੇ ਦਰਵਾਜ਼ੇ, ਹਨੇਰਾ ਭਰਿਆ ਸੰਨਾਟਾ ਆਦਿ ਹੁੰਦਾ ਸੀ। ਇਸ ਵਿੱਚ ਕੀ ਨਵਾਂ ਹੈ, ਜਿਸ ਤੋਂ ਦਰਸ਼ਕ ਡਰਨਗੇ?
- ਜ਼ਿਆਦਾਤਰ ਡਰਾਉਣੀਆਂ ਫਿਲਮਾਂ ਕਿਲ੍ਹੇ ਵਿੱਚ ਹੁੰਦੀਆਂ ਸਨ, ਪਿਓ-ਦਾਦੇ ਦੀ ਜ਼ਮੀਨ 'ਤੇ ਸੌ ਸਾਲ ਪੁਰਾਣੇ ਘਰ ਵਿੱਚ ਹੁੰਦੀਆਂ ਸਨ, ਜਿੱਥੇ ਲੜਕਾ ਵਾਪਸ ਜਾਂਦਾ ਹੈ ਅਤੇ ਉਥੇ ਕੁਝ ਆਤਮਾਵਾਂ ਘੁੰਮ ਰਹੀਆਂ ਹਨ। ਇਨ੍ਹਾਂ ਸਭ ਤੋਂ ਇਸ ਦੀ ਜੀਓਗ੍ਰਾਫੀ ਬਿਲਕੁਲ ਅਲੱਗ ਹੈ। ਇਹ 10 ਮੰਜ਼ਿਲਾ ਸ਼ਿਪ ਦੀ ਕਹਾਣੀ ਹੈ, ਉਸ ਵਿੱਚ 300 ਕਮਰੇ ਹਨ। ਕਿਤੇ ਇੰਜਣ ਰੂਮ ਤਾਂ ਕਿਤੇ ਪੰਪ ਰੂਮ ਹੈ, ਕਿਤੇ ਮੈਡੀਕਲ ਰੂਮ ਤਾਂ ਕਿਤੇ ਗੇਮ ਰੂਮ ਹੈ। ਦਰਅਸਲ 2011 ਵਿੱਚ ਜੁਹੂ ਬੀਚ 'ਤੇ ਇੱਕ ਸ਼ਿਪ ਆਈ ਸੀ ਅੇ ਉਸ ਸ਼ਿਪ ਵਿੱਚ ਇੱਕ ਇਨਸਾਨ ਵੀ ਨਹੀਂ ਸੀ, ਫਿਰ ਵੀ ਉਹ ਆਪਣੇ ਆਪ ਤਰਦੀ ਹੋਈ ਆਈ ਸੀ। ਉਸ ਵਿੱਚ ਕੁਝ ਹਾਂਟਿਡ ਨਹੀਂ ਹੋਇਆ ਸੀ, ਪਰ ਉਸ ਤੋਂ ਇੱਕ ਐਕਸਪ੍ਰੈਸ਼ਨ ਲਿਆ ਕਿ ਜੇ ਕੋਈ ਅਜਿਹੀ ਸ਼ਿਪ ਵਿੱਚ ਫਸ ਜਾਏਗਾ ਤਾਂ ਕੀ ਹੋਵੇਗਾ। ਫਿਰ ਫਿਲਮ ਮੇਕਰਸ ਨੇ ਸੋਚਿਆ ਕਿ ਜੇ ਕੋਈ ਸ਼ਿਪ ਵਿੱਚ ਫਸ ਜਾਏ ਤੇ ਉਸ ਵਿੱਚ ਭੂਤ ਹੋਵੇ ਤਾਂ ਕੀ ਹੋਵੇਗਾ। ਇੰਝ ਬਣਾਈ ਗਈ ਇਹ ਫਿਲਮ। ਇਸ ਵਿੱਚ ਜ਼ਬਰਦਸਤੀ ਦੇ ਗਾਣੇ ਨਹੀਂ ਹਨ। ਰੋਮਾਂਟਿਕ ਐਂਗਲ ਨਹੀਂ ਦਿੱਤਾ ਗਿਆ ਹੈ ਅਤੇ ਨਾ ਹੀ ਐਕਸ਼ਨ ਦਿੱਤਾ ਗਿਆ ਹੈ।
* ‘ਰਮਨ ਰਾਘਵਨ’ ਦੀ ਤਿਆਰੀ ਦੇ ਲਈ ਤੁਸੀਂ ਖੁਦ ਨੂੰ ਕਮਰੇ ਵਿੱਚ ਬੰਦ ਕਰ ਲਿਆ ਸੀ। ਇਸ ਫਿਲਮ ਦੇ ਲਈ ਕੁਝ ਖਾਸ ਤਿਆਰੀ ਕੀਤੀ?
- ਇਸ ਦੇ ਲਈ ਵੱਖ ਤਰ੍ਹਾਂ ਦੀ ਤਿਆਰੀ ਕਰਨੀ ਪਈ। ਇਸ ਦੇ ਲਈ ਟੈਕਨੀਕਲ ਜਾਣਕਾਰੀ ਹਾਸਲ ਕਰਨੀ ਸੀ। ਜਿਵੇਂ ਕਿ ਸ਼ਿਪ ਵਿੱਚ ਸ਼ੂਟ ਕਰਦੇ ਸਮੇਂ ਲਾਈਟ ਹੁੰਦੀ ਹੈ, ਪਰ ਪੋਸਟ ਦੇ ਸਮੇਂ ਹਨੇਰਾ ਕਰ ਦਿੰਦੇ ਹਨ। ਉਜਾਲੇ ਵਿੱਚ ਐਕਟਿੰਗ ਅਜਿਹੀ ਕਰਨੀ ਪੈਂਦੀ ਹੈ ਕਿ ਜਿਵੇਂ ਤੁਹਾਨੂੰ ਕੁਝ ਦਿਖਾਈ ਹੀ ਨਹੀਂ ਦੇ ਰਿਹਾ, ਜਦ ਕਿ ਦਿਖਾਈ ਸਭ ਦੇ ਰਿਹਾ ਹੁੰਦਾ ਹੈ। ਇਹ ਗੱਲਾਂ ਪਹਿਲਾਂ ਤੋਂ ਨਹੀਂ, ਬਲਕਿ ਸੈੱਟ 'ਤੇ ਜਾਣ ਦੇ ਬਾਅਦ ਪਤਾ ਲੱਗਦੀਆਂ ਹਨ। ਇਹ ਟੈਕਨੀਕਲ ਚੀਜ਼ ਹੈ।ਕਈ ਵਾਰ ਭੂਤ ਦਾ ਸੀਨ ਕ੍ਰਿਏਟ ਕਰਨ ਦੇ ਲਈ ਭੂਤ ਨੂੰ ਇਮੈਜਿਨ ਕਰਨਾ ਪੈਂਦਾ ਸੀ। ਇਹ ਮੇਰੇ ਲਈ ਨਵਾਂ ਗਰਾਮਰ ਸੀ।
* ਅੱਗੇ ਤੁਹਾਡੀਆਂ ਕਿਹੜੀਆਂ-ਕਿਹੜੀਆਂ ਫਿਲਮਾਂ ਦੇਖਣ ਨੂੰ ਮਿਲਣਗੀਆਂ?
- 21 ਫਰਵਰੀ ਨੂੰ ਤਾਂ ‘ਭੂਤ’ ਹੀ ਲੱਗੇਗੀ। ਫਿਰ ਸੁਜੀਤ ਸਰਕਾਰ ਦੀ ਸਰਦਾਰ ਊਧਮ ਸਿੰਘ 'ਤੇ ਬਣਨ ਵਾਲੀ ਫਿਲਮ ਹੈ। ਊਧਮ ਸਿੰਘ ਫ੍ਰੀਡਮ ਫਾਈਟਰ ਸਨ। ਉਸ ਦੇ ਬਾਅਦ ਕਰਣ ਜੌਹਰ ਦੀ ‘ਤਖਤ’ ਹੋਵੇਗੀ। ਇਸ ਦੇ ਬਾਅਦ ਮੇਘਨਾ ਗੁਲਜ਼ਾਰ ਦੀ ਫਿਲਮ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਦਿਲਜੀਤ ਨੇ ਹੋ ਰਹੀ ਆਲੋਚਨਾ ਵਿਚਕਾਰ ਕਿਹਾ: ਪੰਜਾਬ ਨੇ ਬਹੁਤ ਕੁਝ ਸਿਹਾ, ਫਿਰ ਵੀ ਪ੍ਰਤੀਭਾਸ਼ਾਲੀ ਲੋਕਾਂ ਨੂੰ ਜਨਮ ਦਿੱਤਾ, ਧੰਨ ਹੈ ਪੰਜਾਬ ਸਾਬਕਾ ਮਚਮਿਊਜਿ਼ਕ ਹੋਸਟ ਅਤੇ ਪ੍ਰਸਟ ਬਲੈਕ ਮਿਸ ਕੈਨੇਡਾ ਜੂਲੀਅਟ ਪਾਵੇਲ ਦਾ 54 ਸਾਲ ਦੀ ਉਮਰ `ਚ ਦਿਹਾਂਤ ਜ਼ੀ5 ਨੇ ਦਿਲਜੀਤ ਦੋਸਾਂਝ ਦੀ ਫਿ਼ਲਮ ‘ਡਿਟੈਕਟਿਵ ਸ਼ੇਰਦਿਲ’ ਦਾ ਟ੍ਰੇਲਰ ਕੀਤਾ ਰਿਲੀਜ਼ ਆਮਿਰ ਖਾਨ ਦੀ ਨਵੀਂ ਫਿਲਮ 'ਸਿਤਾਰੇ ਜ਼ਮੀਨ ਪਰ' ਦਾ ਟ੍ਰੇਲਰ ਹੋਇਆ ਰਿਲੀਜ਼, 20 ਜੂਨ ਨੂੰ ਸਿਨੇਮਾਘਰਾਂ ਵਿੱਚ ਹੋਵੇਗੀ ਰਿਲੀਜ਼ ਆਪ੍ਰੇਸ਼ਨ ਸਿੰਦੂਰ 'ਤੇ ਫਿਲਮ ਬਣਾਉਣ ਲਈ ਮੱਚੀ ਹੋੜ, ਟਾਈਟਲ ਲਈ 50 ਤੋਂ ਵੱਧ ਨਿਰਮਾਤਾਵਾਂ ਨੇ ਦਿੱਤੀ ਅਰਜ਼ੀ ਭਾਰਤ-ਪਾਕਿਸਤਾਨ ਤਣਾਅ ਕਾਰਨ ਰਾਜਕੁਮਾਰ ਰਾਓ ਦੀ ਫਿਲਮ ਸਿਨੇਮਾਘਰਾਂ ਵਿੱਚ ਨਹੀਂ ਹੋਵੇਗੀ ਰਿਲੀਜ਼, ਹੁਣ ਹੋਵੇਗੀ ਓਟੀਟੀ `ਤੇ ਸੁਨੀਲ ਸ਼ੈਟੀ ਦੀ ਫਿ਼ਲਮ 'ਕੇਸਰੀ ਵੀਰ’ ਹੁਣ 16 ਮਈ ਨੂੰ ਹੋਵੇਗੀ ਰਿਲੀਜ਼ ਸੰਨੀ ਦਿਓਲ ਦੀ ਫਿਲਮ 'ਜਾਟ' ਦਾ ਨਵਾਂ ਟੀਜ਼ਰ ਰਿਲੀਜ਼ ਗਾਇਕ ਅਤੇ ਅਦਾਕਾਰ ਗੁਰੂ ਰੰਧਾਵਾ ਸ਼ੂਟਿੰਗ ਦੌਰਾਨ ਹੋਏ ਜ਼ਖ਼ਮੀ ਮਨਜਿੰਦਰ ਸਿਰਸਾ ਦੇ ਘਰ ਮੁਲਾਕਾਤ ਕਰਨ ਲਈ ਪਹੁੰਚੇ ਦਿਲਜੀਤ...!!