Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਮਨੋਰੰਜਨ

ਫਿਲਮਾਂ ਦੀ ਹੈਟਿ੍ਰਕ ਲਈ ਤਿਆਰ ਫਾਤਿਮਾ

February 19, 2020 08:06 AM

ਫਾਤਿਮਾ ਸਨਾ ਸ਼ੇਖ ਨੇ ਸਾਲ 1997 ਵਿੱਚ ਫਿਲਮ ‘ਇਸ਼ਕ’ ਅਤੇ ‘ਚਾਚੀ 420’ ਵਿੱਚ ਬਤੌਰ ਬਾਲ ਕਲਾਕਾਰ ਸਭ ਤੋਂ ਪਹਿਲਾਂ ਕੈਮਰੇ ਦਾ ਸਾਹਮਣਾ ਕੀਤਾ ਸੀ। ਬਤੌਰ ਹੀਰੋਇਨ ਉਸ ਨੇ ਸਾਲ 2016 ਵਿੱਚ ਪਹਿਲਵਾਨ ਗੀਤਾ ਫੋਗਟ ਦੇ ਰੋਲ ਵਿੱਚ ਆਮਿਰ ਖਾਨ ਸਟਾਰਰ ਸੁਪਰਹਿੱਟ ਫਿਲਮ ‘ਦੰਗਲ’ ਵਿੱਚ ਡੈਬਿਊ ਕੀਤਾ ਸੀ। ਤਿੰਨ ਸਾਲਾਂ ਵਿੱਚ ਉਸ ਦੇ ਖਾਤੇ ਵਿੱਚ ਫਿਲਹਾਲ ਦੋ ਫਿਲਮਾਂ ‘ਦੰਗਲ' ਅਤੇ ‘ਠੱਗਸ ਆਫ ਹਿੰਦੋਸਤਾਨ’ ਦਰਜ ਹਨ। ਪਹਿਲੀ ਫਿਲਮ ਵੱਡੀ ਹਿੱਟ ਰਹੀ ਤਾਂ ਦੂਜੀ ਫਿਲਮ ਫਲਾਪ ਹੋਈ। ਫਾਤਿਮਾ ਦੀ ਪਿਛਲੇ ਸਾਲ ਇੱਕ ਵੀ ਫਿਲਮ ਰਿਲੀਜ਼ ਨਹੀਂ ਹੋਈ, ਪਰ ਇਸ ਸਾਲ ਉਹ ਇੱਕ ਜਾਂ ਦੋ ਨਹੀਂ, ਤਿੰਨ ਫਿਲਮਾਂ ਨਾਲ ਹੈਟਿ੍ਰਕ ਲਾਉਣ ਲਈ ਤਿਆਰ ਹੈ। ਇਸ ਸਮੇਂ ਉਸ ਦੀ ਝੋਲੀ ਵਿੱਚ ਤਿੰਨ ਚੰਗੀਆਂ ਫਿਲਮਾਂ ਹਨ। ਇਨ੍ਹਾਂ ਵਿੱਚ ‘ਲੂਡੋ’, ‘ਸੂਰਜ ਪਰ ਮੰਗਲ ਭਾਰੀ’ ਅਤੇ ‘ਭੂਤ ਪੁਲਸ' ਸ਼ਾਮਲ ਹਨ। ਅਨੁਰਾਗ ਬਸੁ ਦੀ ਫਿਲਮ ‘ਲੂਡੋ’ ਵਿੱਚ ਰਾਜ ਕੁਮਾਰ ਰਾਓ ਦੇ ਆਪੋਜ਼ਿਟ ਆਏਗੀ। ਇਸ ਤੋਂ ਬਾਅਦ ‘ਭੂਤ ਪੁਲਸ’ ਵਿੱਚ ਦਿਸੇਗੀ। ਇਸ ਹਾਰਰ ਕਾਮੇਡੀ ਫਿਲਮ ਵਿੱਚ ਉਸ ਨਾਲ ਸੈਫ ਅਲੀ ਖਾਨ ਤੇ ਅਲੀ ਫਜ਼ਲ ਮੁੱਖ ਕਿਰਦਾਰ ਵਿੱਚ ਹੋਣਗੇ। ਅਭਿਸ਼ੇਕ ਸ਼ਰਮਾ ਦੀ ਫਿਲਮ ‘ਸੂਰਜ ਪੇ ਮੰਗਲ ਭਾਰੀ’ ਵਿੱਚ ਫਾਤਿਮਾ ਤੋਂ ਇਲਾਵਾ ਮਨੋਜ ਵਾਜਪਾਈ ਅਤੇ ਦਿਲਜੀਤ ਦੁਸਾਂਝ ਮਹੱਤਵ ਪੂਰਨ ਕਿਰਦਾਰ ਵਿੱਚ ਨਜ਼ਰ ਆਉਣਗੇ। ਪੇਸ਼ ਹਨ ਇਸੇ ਸਿਲਸਿਲੇ ਵਿੱਚ ਫਾਤਿਮਾ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਹੀਰੋਇਨ ਬਣਨ ਤੋਂ ਬਾਅਦ ਤੁਸੀਂ ਕਿੰਨੇ ਬਦਲ ਗਏ ਹੋ?
- ਵਿਅਕਤੀਗਤ ਤੌਰ 'ਤੇ ਮੇਰੇ 'ਚ ਜ਼ਿਆਦਾ ਕੁਝ ਨਹੀਂ ਬਦਲਿਆ, ਕਿਉਂਕਿ ਮੈਂ ਅੱਜ ਵੀ ਉਹੀ ਹਾਂ ਅਤੇ ਮੈਂ ਓਨੀ ਹੀ ਬੋਰਿੰਗ ਹਾਂ, ਜਿੰਨੀ ਪਹਿਲਾਂ ਸੀ। ਪ੍ਰੋਫੈਸ਼ਨਲੀ ਮੇਰੇ ਕੋਲ ਵੱਧ ਮੌਕੇ ਹਨ। ਮੈਂ ਆਪਣੇ ਕੰਮ ਦੀ ਵਜ੍ਹਾ ਨਾਲ ਜ਼ਿੰਦਗੀ ਵਿੱਚ ਬਿਹਤਰ ਮੁਕਾਮ 'ਤੇ ਹਾਂ। ਇਸ ਸਮੇਂ ਵਿੱਤੀ ਸੁਰੱਖਿਆ ਹੈ, ਜੋ ਤੁਹਾਡੇ ਸਿਰ ਤੋਂ ਬਹੁਤ ਸਾਰਾ ਭਾਰ ਘੱਟ ਕਰ ਦਿੰਦੀ ਹੈ।
* ਤੁਹਾਡੇ ਅਨੁਸਾਰ ਪੈਸਾ ਕਿੰਨਾ ਜ਼ਰੂਰੀ ਹੈ?
-ਮੇਰਾ ਵਿਸ਼ਵਾਸ ਕਰੋ। ਤੁਹਾਨੂੰ ਲੱਗਦਾ ਹੈ ਕਿ ਪੈਸਾ ਸਾਰਾ ਕੁਝ ਨਹੀਂ, ਪਰ ਇਹ ਬਹੁਤ ਮਹੱਤਵ ਪੂਰਨ ਹੈ। ਇਸ ਨਾਲ ਤੁਸੀਂ ਖੁਦ ਨੂੰ ਸੁਰੱਖਿਅਤ ਮਹਿਸੂਸ ਕਰਦੇ ਹੋ। ਮੈਂ ਉਹ ਦਿਨ ਦੇਖੇ ਹਨ, ਜਦੋਂ ਡੈਡੀ ਨੂੰ ਕੰਮ ਨਹੀਂ ਮਿਲ ਰਿਹਾ ਸੀ। ਉਦੋਂ ਸਾਡੇ ਕੋਲ ਸਬਜ਼ੀ ਖਰੀਦਣ ਲਈ ਵੀ ਪੈਸੇ ਨਹੀਂ ਸਨ। ਅਜਿਹੇ ਦਿਨ ਵੀ ਸਨ, ਜਦੋਂ ਸਾਡੇ ਕੋਲ ਬੱਸ ਥੋੜ੍ਹੇ ਜਿਹੇ ਚੌਲ ਤੇ ਥੋੜ੍ਹੀ ਜਿਹੀ ਸਬਜ਼ੀ ਹੁੰਦੀ ਸੀ ਤੇ ਮੇਰੀ ਮਾਂ ਸੋਚਦੀ ਸੀ, ਯਾਰ ਕੀ ਬਣਾਈਏ। ਅਸੀਂ ਇੱਕ ਕਮਰੇ ਅਤੇ ਰਸੋਈ ਵਾਲੇ ਘਰ ਵਿੱਚ ਰਹਿੰਦੇ ਸੀ। ਅਸੀਂ ਤਿੰਨ ਮਹੀਨੇ ਤੱਕ ਕਿਰਾਇਆ ਨਹੀਂ ਦਿੱਤਾ ਸੀ ਅਤੇ ਸਾਨੂੰ ਹਮੇਸ਼ਾ ਡਰ ਲੱਗਦਾ ਸੀ ਕਿ ਸਾਨੂੰ ਇਥੋਂ ਭਜਾ ਨਾ ਦਿੱਤਾ ਜਾਏ। ਇਸ ਸਭ ਦੇ ਬਾਵਜੂਦ ਜਦੋਂ ਤੁਹਾਨੂੰ ਪੈਸੇ ਮਿਲਦੇ ਹਨ ਤਾਂ ਤੁਸੀਂ ਬਹੁਤ ਸਕੂਨ ਮਹਿਸੂਸ ਕਰਦੇ ਹੋ। ਇਸ ਲਈ ਵਿੱਤੀ ਸੁਰੱਖਿਆ ਨੇ ਅਸਲ ਵਿੱਚ ਸਾਡੇ ਜੀਵਨ ਨੂੰ ਰਿਲੈਕਸ ਕੀਤਾ ਹੈ।
* ਅਭਿਨੇਤਰੀ ਹੋਣਾ ਕਿੰਨਾ ਮੁਸ਼ਕਲ ਹੈ?
- ਇਹ ਮੁਸ਼ਕਲ ਹੈ ਕਿਉਂਕਿ ਤੁਸੀਂ ਲਗਾਤਾਰ ਲੋਕਾਂ ਦੀਆਂ ਨਜ਼ਰਾਂ 'ਚ ਰਹਿੰਦੇ ਹੋ। ਤੁਹਾਡੇ ਮੂੰਹ 'ਚੋਂ ਨਿਕਲਣ ਵਾਲੇ ਹਰ ਸ਼ਬਦ ਨੂੰ ਤੋਲਿਆ ਜਾਂਦਾ ਹੈ। ਤੁਹਾਡੇ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਲਿਖੀਆਂ ਜਾਂਦੀਆਂ ਹਨ, ਪਰ ਮੈਨੂੰ ਲੱਗਦਾ ਹੈ ਕਿ ਜੇ ਉਹ ਮੇਰੇ ਬਾਰੇ ਲਿਖਣਾ ਚਾਹੁੰਦੇ ਹਨ ਤਾਂ ਇਸ ਦਾ ਮਤਲਬ ਹੈ ਕਿ ਮੈਂ ਉਨ੍ਹਾਂ ਲਈ ਮਹੱਤਵ ਪੂਰਨ ਹਾਂ, ਇਸ ਲਈ ਮੈਨੂੰ ਇਨ੍ਹਾਂ ਗੱਲਾਂ ਦਾ ਜ਼ਿਆਦਾ ਫਰਕ ਨਹੀਂ ਪੈਂਦਾ।
* ਕੀ ਕਾਰਨ ਹੈ ਕਿ ਜਿੱਥੇ ਅੱਜ ਹਰ ਸਟਾਰ ਸੋਸ਼ਲ ਮੀਡੀਆ 'ਤੇ ਛਾਏ ਰਹਿਣ ਨੂੰ ਬਰਕਰਾਰ ਹੈ, ਉਥੇ ਤੁਸੀਂ ਇਸ ਤੋਂ ਦੂਰ ਰਹਿਣ ਲੱਗੇ ਹੋ?
- ਦਰਅਸਲ, ਮੈਨੂੰ ਲੱਗਦਾ ਹੈ ਕਿ ਲੋਕ ਸੋਸ਼ਲ ਮੀਡੀਆ ਦੇ ਆਦੀ ਹੋ ਰਹੇ ਹਨ ਤੇ ਉਹ ਕਾਫੀ ਸਮਾਂ ਆਨਲਾਈਨ ਖਰਚ ਕਰ ਰਹੇ ਹਨ। ਪਹਿਲਾਂ ਮੈਂ ਵੀ ਸੋਸ਼ਲ ਮੀਡੀਆ 'ਤੇ ਕਾਫੀ ਸਮਾਂ ਗੁਜ਼ਾਰਨ ਲੱਗੀ ਸੀ, ਪਰ ਫਿਰ ਮੈਨੂੰ ਇਸ ਤੋਂ ਬਚਣ ਦੀ ਲੋੜ ਮਹਿਸੂਸ ਹੋਈ, ਇਸ ਵਿੱਚ ਕਿਤਾਬਾਂ ਨੇ ਮੇਰੀ ਬਹੁਤ ਮਦਦ ਕੀਤੀ। ਮੈਨੂੰ ਲੱਗਦਾ ਹੈ ਕਿ ਕਿਤਾਬਾਂ ਪੜ੍ਹਨਾ ਆਪਣੇ ਵਿਹਲੇ ਸਮੇਂ ਦਾ ਇਸਤੇਮਾਲ ਕਰਨ ਦਾ ਚੰਗਾ ਤਰੀਕਾ ਹੈ, ਬਜਾਏ ਇਸ ਦੇ ਕਿ ਫੋਨ ਅਤੇ ਸੋਸ਼ਲ ਮੀਡੀਆ ਨਾਲ ਚਿਪਕੇ ਰਹੋ। ਕੁਝ ਸਮਾਂ ਪਹਿਲਾਂ ਮੈਂ ਹਰ ਮਹੀਨੇ ਘੱਟ ਤੋਂ ਘੱਟ ਇੱਕ ਦੋ ਕਿਤਾਬਾਂ ਪੜ੍ਹਨ ਦਾ ਫੈਸਲਾ ਕੀਤਾ ਸੀ। ਉਂਝ ਮੈਂ ਆਪਣੇ ਫੈਨਜ਼ ਨੂੰ ਆਮ ਤੌਰ 'ਤੇ ਆਪਣੀਆਂ ਗਤੀਵਿਧੀਆਂ ਨਾਲ ਅਪਡੇਟ ਰੱਖਦੀ ਹਾਂ।
* ਪਿਛਲੇ ਸਾਲਾਂ ਵਿੱਚ ਬਾਲੀਵੁੱਡ ਸੈਲੀਬ੍ਰਿਟੀਜ਼ ਨੇ ਬੇਹੱਦ ਮਹਿੰਗੇ ਵਿਆਹ ਕੀਤੇ ਹਨ। ਤੁਸੀਂ ਕਿਸ ਅੰਦਾਜ਼ ਵਿੱਚ ਵਿਆਹ ਕਰਨਾ ਚਾਹੋਗੇ?
- ਵਿਆਹਾਂ 'ਚ ਲੋਕ ਜਿੰਨਾ ਪੈਸਾ ਖਰਚ ਕਰ ਰਹੇ ਹਨ, ਉਹ ਹੈਰਾਨ ਕਰਦਾ ਹੈ। ਮੈਂ ਕਿਸੇ 'ਤੇ ਕੋਈ ਰਾਇ ਨਹੀਂ ਦੇ ਰਹੀ, ਇਸ ਬਾਰੇ ਹਰ ਕਿਸੇ ਦੀ ਆਪਣੀ ਆਪਣੀ ਪਸੰਦ ਹੋ ਸਕਦੀ ਹੈ। ਕੁਝ ਲੋਕਾਂ ਨੂੰ ਭਾਰੀ ਰਕਮ ਖਰਚ ਕਰ ਕੇ ਵਿਆਹ ਦਾ ਆਨੰਦ ਲੈਣਾ ਪਸੰਦ ਹੈ। ਉਹ ਆਪਣੇ ਨਿੱਜੀ ਪਲਾਂ ਤੇ ਖੁਸ਼ੀਆਂ ਨੂੰ ਹੋਰਨਾਂ ਨਾਲ ਵੰਡਣਾ ਚਾਹੁੰਦੇ ਹਨ। ਮੈਂ ਉਨ੍ਹਾਂ ਵਰਗੀ ਨਹੀਂ ਹਾਂ। ਮੇਰਾ ਸੁਫਨਾ ਸਾਦਗੀ ਭਰਿਆ ਵਿਆਹ ਕਰਨ ਦਾ ਹੈ।
* ਆਪਣੇ ਪਰਵਾਰ ਬਾਰੇ ਕੁਝ ਦੱਸੋ?
-ਸਾਡਾ ਪਰਵਾਰ ਜੰਮੂ-ਕਸ਼ਮੀਰ ਤੋਂ ਹੈ, ਪਰ ਲਗਭਗ ਤੀਹ-ਚਾਲੀ ਸਾਲਾਂ ਤੋਂ ਮੁੰਬਈ 'ਚ ਰਹਿ ਰਹੇ ਹਾਂ। ਅਸੀਂ ਕਿਸੇ ਹੋਰ ਨੂੰ ਨਹੀਂ ਜਾਣਦੇ। ਅਸੀਂ ਜ਼ਿਆਦਾਤਰ ਕਿਰਾਏ 'ਤੇ ਰਹੇ, ਜਿਸ ਕਾਰਨ ਸਾਨੂੰ ਅਕਸਰ ਆਪਣੇ ਘਰ ਬਦਲਣੇ ਪਏ, ਜਿਸ ਕਾਰਨ ਸ਼ਹਿਰ 'ਚ ਸਾਡੇ ਬਹੁਤ ਘੱਟ ਕੁਨੈਕਸ਼ਨ ਸਨ। ਮੈਂ ਇਥੇ ਖੁਦ ਨੂੰ ਵੱਖਰਾ ਮਹਿਸੂਸ ਨਹੀਂ ਕਰਦੀ, ਪਰ ਮੇਰੇ ਮਾਤਾ-ਪਿਤਾ ਕਰਦੇ ਹਨ ਕਿਉਂਕਿ ਉਨ੍ਹਾਂ ਦਾ ਪਰਵਾਰ ਜੰਮੂ-ਕਸ਼ਮੀਰ ਤੋਂ ਹੈ। ਉਹ ਅੱਜ ਵੀ ਥੋੜ੍ਹੇ ਦੁਖੀ ਹਨ ਕਿ ਉਹ ਵਾਪਸ ਨਹੀਂ ਗਏ, ਪਰ ਮੈਨੂੰ ਲੱਗਦਾ ਹੈ ਕਿ ਅੱਜ ਮੈਨੂੰ ਚੰਗਾ ਕਰਦੇ ਦੇਖ ਕੇ ਉਹ ਖੁਸ਼ ਹੁੰਦੇ ਹਨ। ਮੇਰਾ ਭਰਾ ਮੇਰੇ ਤੋਂ ਇੱਕ ਸਾਲ ਛੋਟਾ ਹੈ ਤੇ ਉਹ ਵੀ ਐਕਟਿੰਗ ਕਰਨਾ ਚਾਹੁੰਦਾ ਹੈ। ਫਿਲਹਾਲ ਉਹ ਫਿਲਮਾਂ 'ਚ ਬਤੌਰ ਅਸਿਸਟੈਂਟ ਕੰਮ ਕਰ ਰਿਹਾ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ