Welcome to Canadian Punjabi Post
Follow us on

15

July 2025
 
ਕੈਨੇਡਾ

ਓਨਟਾਰੀਓ ਵਿਧਾਨਸਭਾ ਦੀ ਕਾਰਵਾਈ ਮੁੜ ਸੁ਼ਰੂ, ਅਧਿਆਪਕ ਪ੍ਰੋਵਿੰਸ ਪੱਧਰੀ ਹੜਤਾਲ ਲਈ ਤਿਆਰ

February 18, 2020 05:46 PM

ਟੋਰਾਂਟੋ, 18 ਫਰਵਰੀ (ਪੋਸਟ ਬਿਊਰੋ) : ਸਰਦ ਰੁੱਤ ਦੀਆਂ ਛੱੁਟੀਆਂ ਤੋਂ ਬਾਅਦ ਓਨਟਾਰੀਓ ਵਿਧਾਨ ਸਭਾ ਦੀ ਕਾਰਵਾਈ ਮੰਗਲਵਾਰ ਨੂੰ ਸ਼ੁਰੂ ਹੋ ਗਈ। ਇਸ ਦੌਰਾਨ ਪ੍ਰੋਵਿੰਸ ਦੇ ਪਬਲਿਕ ਸਕੂਲ ਅਧਿਆਪਕਾਂ ਵੱਲੋਂ ਸਿਲਸਿਲੇਵਾਰ ਹੜਤਾਲਾਂ ਦਾ ਸਿਲਸਿਲਾ ਜਿਹੜਾ ਸ਼ੁਰੂ ਕੀਤਾ ਗਿਆ ਹੈ ਉਹ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ।
ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਤੇ ਚਾਰ ਵੱਡੀਆਂ ਅਧਿਆਪਕ ਯੂਨੀਅਨਾਂ ਦਰਮਿਆਨ ਕਾਂਟਰੈਕਟ ਸਬੰਧੀ ਗੱਲਬਾਤ ਵਿਚਾਲੇ ਖੜੋਤ ਆਈ ਪਈ ਹੈ। ਇਸ ਤੋਂ ਇਲਾਵਾ ਹੁਣ ਸ਼ੱੁਕਰਵਾਰ ਨੂੰ ਪ੍ਰੋਵਿੰਸ ਪੱਧਰ ਉੱਤੇ ਅਧਿਆਪਕਾਂ ਵੱਲੋਂ ਹੜਤਾਲ ਕੀਤੀ ਜਾਵੇਗੀ ਤੇ ਇਸ ਨਾਲ ਲੱਗਭਗ ਦੋ ਮਿਲੀਅਨ ਵਿਦਿਆਰਥੀਆਂ ਦੇ ਕਲਾਸਾਂ ਵਿੱਚੋਂ ਬਾਹਰ ਰਹਿਣ ਦੀ ਸੰਭਾਵਨਾ ਹੈ।
ਹਾਊਸ ਲੀਡਰ ਪਾਲ ਕੈਲੈਂਡਰਾ ਨੇ ਇਹ ਸਵੀਕਾਰ ਕੀਤਾ ਕਿ ਨਵੇਂ ਲੈਜਿਸਲੇਟਿਵ ਸੈਸ਼ਨ ਦੀ ਸ਼ੁਰੂਆਤ ਲੇਬਰ ਵਿਵਾਦ ਨਾਲ ਹੋਵੇਗੀ। ਪਰ ਉਨ੍ਹਾਂ ਆਖਿਆ ਕਿ ਅਜੇ ਸਰਕਾਰ ਦਾ ਬੈਕ-ਟੂ-ਵਰਕ ਲੈਜਿਸਲੇਸ਼ਨ ਲਿਆਉਣ ਦਾ ਕੋਈ ਇਰਾਦਾ ਨਹੀਂ ਹੈ। ਉਨ੍ਹਾਂ ਆਖਿਆ ਕਿ ਸਾਨੂੰ ਅਜੇ ਵੀ ਇਸ ਸਬੰਧ ਵਿਚ ਸਮਝੌਤਾ ਹੋਣ ਦੀ ਆਸ ਹੈ। ਯੂਨੀਅਨਾਂ ਦਾ ਕਹਿਣਾ ਹੈ ਕਿ ਉਹ ਸਰਕਾਰ ਵੱਲੋਂ ਕਲਾਸਾਂ ਦੇ ਵਧਾਏ ਗਏ ਆਕਾਰ ਤੇ ਲਾਜ਼ਮੀ ਕੀਤੀ ਗਈ ਈ-ਲਰਨਿੰਗ ਦਾ ਵੀ ਵਿਰੋਧ ਕਰ ਰਹੇ ਹਨ। ਸਰਕਾਰ ਦਾ ਕਹਿਣਾ ਹੈ ਕਿ ਕਾਂਟਰੈਕਟ ਸਬੰਧੀ ਗੱਲਬਾਤ ਦਾ ਮੱੁਖ ਮੱੁਦਾ ਮੁਆਵਜ਼ਾ ਹੈ, ਯੂਨੀਅਨਾਂ ਤਨਖਾਹਾਂ ਵਿੱਚ ਦੋ ਫੀ ਸਦੀ ਵਾਧੇ ਦੀ ਮੰਗ ਕਰ ਰਹੀਆਂ ਹਨ, ਜਦਕਿ ਪ੍ਰੋਵਿੰਸ ਸਿਰਫ ਇੱਕ ਫੀ ਸਦੀ ਵਾਧੇ ਦੀ ਪੇਸ਼ਕਸ਼ ਕਰ ਰਿਹਾ ਹੈ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਇੰਮੀਗ੍ਰੇਸ਼ਨ 'ਤੇ ਸਖ਼ਤ ਰੁਖ਼ ਅਪਣਾਉਣ ਦੀ ਲੋੜ : ਪੋਇਲੀਵਰ ਮਾਂਟਰੀਅਲ ਦੀਆਂ ਗਲੀਆਂ ਵਿੱਚ ਫਿਰ ਭਰਿਆ ਪਾਣੀ, ਲੋਕਾਂ ਦੇ ਬੇਸਮੈਂਟ ਤੇ ਗਰਾਜਾਂ `ਚ ਭਰਿਆ ਪਾਣੀ ਰੀਨਾ ਵਿਰਕ ਦੇ ਕਾਤਲ ਦੀ ਡਰੱਗ ਟੈਸਟ `ਚ ਅਸਫਲ ਰਹਿਣ ਤੋਂ ਬਾਅਦ ਪੈਰੋਲ ਰੱਦ ਵੈਸਟ ਇੰਡ `ਚ ਦੁਪਹਿਰ ਨੂੰ ਬਿਜਲੀ ਹੋਈ ਬੰਦ, ਹਜ਼ਾਰਾਂ ਲੋਕ ਹੋਏ ਪ੍ਰਭਾਵਿਤ ਗ਼ੈਰ-ਦਸਤਾਵੇਜ਼ੀ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਐੱਸਯੂਵੀ ਅਮਰੀਕੀ ਸਰਹੱਦ ਨੇੜੇ ਹਾਦਸਾਗ੍ਰਸਤ ਵੈਨਕੂਵਰ ਹਵਾਈ ਅੱਡੇ 'ਤੇ ਜਹਾਜ਼ ਦੇ ਇੰਜਣ ਵਿੱਚ ਲੱਗੀ ਅੱਗ, ਸਲਾਈਡਾਂ ਰਾਹੀਂ ਯਾਤਰੀ ਕੱਢੇ ਬਾਹਰ ਐਲਗਿਨ ਅਤੇ ਲੌਰੀਅਰ ਵਿਖੇ ਮਾਰੇ ਗਏ ਪੈਦਲ ਯਾਤਰੀਆਂ ਨੂੰ ਸ਼ਰਧਾਂਜਲੀ ਵਜੋਂ ਓਟਵਾ ਨਿਵਾਸੀ ਹੋਏ ਇਕੱਠੇ ਸੇਂਟ-ਫ੍ਰਾਂਸੋਆ ਨਦੀ `ਚੋਂ ਮਿਲੀ ਕਾਰ, ਅੰਦਰੋਂ ਇੱਕ ਲਾਸ਼ ਵੀ ਮਿਲੀ ਟਰੰਪ ਨੇ ਕੈਨੇਡਾ 'ਤੇ ਲਗਾਇਆ 35% ਟੈਰਿਫ ਬੀ.ਸੀ. ਦੀ ਫਰੇਜ਼ਰ ਨਦੀ ਵਿੱਚ ਫੜ੍ਹੀ ਗਈ ਹੁਣ ਤੱਕ ਦੀ ਸਭ ਤੋਂ ਵੱਡੀ ਮੱਛੀ