Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਸੰਪਾਦਕੀ

ਹਾਸੇ ਠੱਠੇ ਅਤੇ ਇਕਾਗਰ ਬਿਰਤੀ ਦਾ ਦਿਨ ਜਗਦੀਸ਼ ਗਰੇਵਾਲ

February 18, 2020 09:18 AM

ਪਾਕਿਸਤਾਨ ਯਾਤਰਾ ਭਾਗ-2

 

ਜਿਵੇਂ ਪਿਛਲੇ ਆਰਟੀਕਲ ਵਿੱਚ ਜ਼ਿਕਰ ਕੀਤਾ ਸੀ, ਅਸੀਂ ਲਾਹੌਰ ਤੋਂ ਪੰਜ ਘੰਟਿਆਂ ਦਾ ਸਫ਼ਰ ਤੈਅ ਕਰਕੇ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਪੱੁਜੇ। ਇੱਥੇ ਅਸੀਂ ਹੋਟਲ ਮਾਰਗੇਲਾ ਵਿੱਚ ਮੁਕਾਮ ਕੀਤਾ। ਇੱਕ ਕਰੋੜ ਤੋਂ ਵੱਧ ਆਬਾਦੀ ਵਾਲੇ ਇਸ ਸ਼ਹਿਰ ਦੀ ਖਾਸੀਅਤ ਹੈ ਕਿ ਇਹ ਮਾਰਗੇਲਾ ਪਹਾੜੀ ਰੇਂਜ ਦੀ ਕੁੱਖ ਵਿੱਚ ਵੱਸਿਆ ਹੋਇਆ ਹੈ ਜਿਵੇਂ ਚੰਡੀਗੜ ਦਾ ਨਿਵਾਸ ਸ਼ਿਵਾਲਿਕ ਪਹਾੜੀਆਂ ਦੇ ਗੋਦ ਵਿੱਚ ਹੈ। ਇਹ ਅਮੀਰ ਅਤੇ ਮੱਧ ਵਰਗੀ ਲੋਕਾਂ ਦਾ ਸ਼ਹਿਰ ਹੈ ਜਿੱਥੇ ਪਾਕਿਸਤਾਨ ਦੇ ਆਮ ਨਾਗਰਿਕਾਂ ਦੀਆਂ ਲੋੜਾਂ ਥੋੜਾਂ ਘੱਟ ਹੀ ਵੇਖਣ ਨੂੰ ਮਿਲਦੀਆਂ ਹਨ। ਸਿਆਸਤਦਾਨਾਂ, ਡਿਪਲੋਮੈਟਾਂ, ਬਿਉਰੋਕਰੇਟਾਂ ਅਤੇ ਵੱਡੇ ਵਿਉਪਾਰੀਆਂ ਦੇ ਇਸ ਸ਼ਹਿਰ ਦੇ ਨਾਮ ਦਾ ਅਰਥ ‘ਇਸਲਾਮ ਦਾ ਸ਼ਹਿਰ’ ਹੈ। ਇਸ ਸ਼ਹਿਰ ਨੂੰ ਪਾਕਿਸਤਾਨ ਦੀ ‘ਸਿਆਸਤ ਦਾ ਧੁਰਾ’ ਆਖਿਆ ਜਾਂਦਾ ਹੈ ਕਿਉਂਕਿ ਦੇਸ਼ ਦੇ ਸਿਆਸਤਦਾਨਾਂ ਵੱਲੋਂ ਸੱਤਾ ਦੀਆਂ ਜੋੜਾਂ ਗੰਢਾਂ ਇੱਥੇ ਹੀ ਗੰਢੀਆਂ ਜਾਂਦੀਆਂ ਹਨ। ਪਾਕਿਸਤਾਨ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਅਤੇ ਕਈ ਹੋਰ ਵਿੱਦਿਅਕ ਅਦਾਰੇ ਵੀ ਇੱਥੇ ਮੌਜੂਦ ਹਨ ਜਿਸ ਬਦੌਲਤ ਸ਼ਹਿਰ ਦੀ ਸਾਖਰਤਾ ਦਰ ਪਾਕਿਸਤਾਨ ਦੀ 58% ਦੇ ਮੁਕਾਬਲੇ 98% ਹੈ।

 

ਅਗਲੇ ਦਿਨ ਅਸੀਂ ਇਸਲਾਮਾਬਾਦ ਤੋਂ ਡੇਢ ਦੋ ਘੰਟੇ ਦਾ ਸਫ਼ਰ ਕਰਕੇ ਪੰਜਾ ਸਾਹਿਬ ਪੁੱਜੇ ਜੋ ਹਸਨ ਅਬਦਾਲ ਸ਼ਹਿਰ ਵਿੱਚ ਸਥਿਤ ਹੈ। ਸਾਨੂੰ ਆਸ ਸੀ ਕਿ ਅਟੱਕ ਜਿਲ਼ੇ ਦੇ ਇਸ ਸ਼ਹਿਰ ਵਿੱਚ ਪੰਜਾ ਸਾਹਿਬ ਦੇ ਸਾਨੂੰ ਦੂਰ ਤੋਂ ਹੀ ਦਰਸ਼ਨ ਹੋ ਜਾਣਗੇ। ਸਾਡੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਸਾਨੂੰ ਆਲੇ ਦੁਆਲ ਵੇਖਣ ਉੱਤੇ ਵੀ ਕੋਈ ਗੁਰਦੁਆਰਾ ਸਾਹਿਬ ਦੀ ਇਮਾਰਤ ਨਜ਼ਰ ਨਾ ਪਈ। ਜਦੋਂ ਅਸੀਂ ਗੁਰੁਦਆਰਾ ਸਾਹਿਬ ਦੇ ਲਾਗੇ ਪੁੱਜ ਗਏ, ਉਸ ਵੇਲੇ ਵੀ ਇਮਾਰਤ ਸਾਧਾਰਨ ਜਿਹੀ ਜਾਪੀ ਜਿਸ ਕਾਰਣ ਸਾਡਾ ਮਨ ਥੋੜਾ ਮਾਯੂਸ ਹੋ ਗਿਆ। ਮਨ ਵਿੱਚੋਂ ਆਵਾਜ਼ ਨਿਕਲੀ, ਕੀ ‘ਆਹ ਗੁਰਦੁਆਰਾ ਸਾਹਿਬ ਹੈ’? ਸਾਡੇ ਮਨ ਦਾ ਭਰਮ ਉਸ ਵੇਲੇ ਦੂਰ ਹੋਇਆ ਜਦੋਂ ਅਸੀਂ ਬਾਹਰਕਾ ਦਰਵਾਜ਼ਾ ਪਾਰ ਕਰਕੇ ਅੰਦਰ ਗਏ ਜਿੱਥੇ ਸਾਨੂੰ ਗੁਰਦੁਆਰਾ ਸਾਹਿਬ ਦੀ ਆਲੀਸ਼ਾਨ ਇਮਾਰਤ ਦੇ ਦੀਦਾਰ ਹੋਏ। ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਸਾਹਿਬ ਸਾਨੂੰ ਬਾਹਰ ਮਿਲਣ ਲਈ ਆ ਗਏ ਜਿੱਥੇ ਤੋਂ ਉਹ ਸਾਨੂੰ ਸਿੱਧਾ ਉੱਥੇ ਲੈ ਗਏ ਜਿੱਥੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤੇਜ ਰਫ਼ਤਾਰ ਰੁੜੇ ਆ ਰਹੇ ਪਹਾੜ ਦੇ ਭਾਰੀ ਪੱਥਰ ਨੂੰ ਆਪਣੇ ਕਰ-ਕਮਲਾਂ ਨਾਲ ਰੋਕ ਦਿੱਤਾ ਸੀ। ਇਸ ਥਾਂ ਦੇ ਚਾਰੇ ਪਾਸੇ ਸਾਫ਼ ਸੁਥਰਾ ਪਾਣੀ ਬਹੁਤ ਹੀ ਸਹਿਜ ਰਫ਼ਤਾਰ ਨਾਲ ਵੱਗ ਰਿਹਾ ਹੈ ਜਿਸਦੀ ਮਨਮੋਹਕ ਕਲ ਕਲ ਕਰਦੀ ਆਵਾਜ਼ ਤੁਹਾਡੇ ਅੰਦਰ ਅੱਲਾਹੀ ਸਕੂਨ ਪੈਦਾ ਕਰਦੀ ਹੈ। ਇਸ ਸਥਾਨ ਉੱਤੇ ਬਹੁਤ ਸਾਰੀਆਂ ਮੱਛੀਆਂ ਹਨ ਜੋ ਹੈਰਾਨੀ ਭਰੇ ਢੰਗ ਨਾਲ ਪੱਥਰ ਦੇ ਆਲੇ ਦੁਆਲੇ ਘੁੰਮਦੀਆਂ ਇੰਝ ਜਾਪਦੀਆਂ ਹਨ ਜਿਵੇਂ ਸ਼ਰਧਾ ਨਾਲ ਪਰੀਕਰਮਾ ਕਰ ਰਹੀਆਂ ਹੋਣ।

ਉਪਰੰਤ ਅਸੀਂ ਅੰਦਰ ਗੁਰਦੁਆਰਾ ਸਾਹਿਬ ਵਿਖੇ ਆਏ ਜਿੱਥੇ ਭਾਈ ਸਾਹਿਬ ਨੇ ਹੁਕਮਨਾਮੇ ਤੋਂ ਬਾਅਦ ਅਰਦਾਸ ਕੀਤੀ। ਸਾਨੂੰ ਮੁੱਖ ਗ੍ਰੰਥੀ ਸਾਹਿਬ ਵੱਲੋਂ ਸਿਰੋਪਾਓ ਵੀ ਬਖਸ਼ਿਸ਼ ਕੀਤੇ ਗਏ ਅਤੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਖੱੁਲ ਕੇ ਜਾਣਕਾਰੀ ਦਿੱਤੀ। ਉਹਨਾਂ ਇਹ ਵੀ ਦੱਸਿਆ ਕਿ ਇੱਥੇ ਹਰ ਸਾਲ 3000 ਹਜ਼ਾਰ ਦੇ ਕਰੀਬ ਸ਼ਰਧਾਲੂ ਇੰਗਲੈਂਡ ਤੋਂ, 1000 ਕੈਨੇਡਾ ਤੋਂ, 1000 ਦੇ ਕਰੀਬ ਆਸਰੇਲੀਆ ਅਤੇ ਹੋਰ ਮੁਲਕਾਂ ਤੋਂ ਅਤੇ 3000 ਦਾ ਜੱਥਾ ਭਾਰਤ ਤੋ ਪੁੱਜਦਾ ਹੈ। ਜ਼ਿਆਦਤਰ ਸੰਗਤ ਦਾ ਆਉਣਾ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਦਿਨਾਂ ਵਿੱਚ ਹੁੰਦਾ ਹੈ। 40 ਕੁ ਹਜ਼ਾਰ ਵੱਸੋਂ ਵਾਲੇ ਇਸ ਸ਼ਹਿਰ ਵਿੱਚ ਸਿੱਖਾਂ ਦੇ 125 ਦੇ ਕਰੀਬ ਪਰਿਵਾਰ ਹਨ ਜਿਹਨਾਂ ਵਿੱਚੋਂ 15 ਸਹਿਜਧਾਰੀਆਂ ਦੇ ਹਨ ਅਤੇ ਬਾਕੀ ਅਮਿ੍ਰਤਧਾਰੀ ਹਨ। ਗੁਰੁਦਆਰਾ ਸਾਹਿਬ ਦੀ ਜ਼ਿਆਦਾਤਰ ਇਮਾਰਤ ਦੀ ਉਸਾਰੀ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ। ਯਾਤਰੂਆਂ ਲਈ 120 ਕਮਰਿਆਂ ਵਾਲੀ ਏਅਰ ਕੰਡੀਸ਼ਨ ਕਮਰਿਆਂ ਨਾਲ ਲੈਸ ਆਧੁਨਿਕ ਸਹੂਲਤਾਂ ਵਾਲੀ ਸਰਾਂ ਹੈ ਜਿਸ ਨੂੰ ਪਾਕਿਸਤਾਨ ਸਰਕਾਰ ਵੱਲੋਂ ਤਾਮੀਰ ਕਰਵਾਇਆ ਗਿਆ ਹੈ। ਸਿੱਖ ਭਾਈਚਾਰੇ ਦਾ ਇੱਕ ਸਕੂਲ ਹੈ ਜਿੱਥੇ ਬੱਚਿਆਂ ਨੂੰ ਹੋਰ ਵਿਸ਼ਿਆਂ ਦੇ ਨਾਲ ਪੰਜਾਬੀ ਅਤੇ ਗੁਰਬਾਣੀ ਦੀ ਤਾਲੀਮ ਵੀ ਦਿੱਤੀ ਜਾਂਦੀ ਹੈ। ਪੰਜਾ ਸਾਹਿਬ ਵਿੱਚ ਮਾਹੌਲ ਐਸਾ ਸੀ ਕਿ ਸਾਡੇ ਹਿਰਦੇ ਜਿਵੇਂ ਅਮਨ ਸ਼ਾਂਤੀ ਨਾਲ ਭਰ ਗਏ ਹੋਣ। ਇੱਥੇ ਵੱਗਦੇ ਪਾਣੀ ਦਾ ਮਧੁਰ ਸੰਗੀਤ ਤੁਹਾਡੇ ਦਿਲ ਦਿਮਾਗ ਨੂੰ ਠੰਡਕ ਪਹੁੰਚਾਉਂਦਾ ਹੈ।

 
ਪੰਜਾ ਸਾਹਿਬ ਤੋਂ ਅਸੀਂ ਦੁਬਾਰਾ ਇਸਲਾਮਾਬਾਦ ਆ ਗਏ ਜਿੱਥੇ ਸਾਡਾ ਮਿਲਣਾ 92 ਐਚ ਡੀ ਟੈਲੀਵਿਜ਼ਨ ਦੇ ਐਂਕਰ ਮੋਈਦ ਪੀਰਜ਼ਾਦਾ ਨਾਲ ਹੋਇਆ। ਪਾਕਿਸਤਾਨ ਦੀਆਂ ਸੱਭ ਤੋਂ ਮਸ਼ਹੂਰ ਟੀ ਵੀ ਹਸਤੀਆਂ ਵਿੱਚੋਂ ਇੱਕ ਪੀਰਜ਼ਾਦਾ ਦੇ ਨਾਲ ਸਾਨੂੰ ਕਈ ਹੋਰ ਸੀਨੀਅਰ ਪੱਤਰਕਾਰਾਂ ਨਾਲ ਮਿਲਣ ਦਾ ਮੌਕਾ ਹਾਸਲ ਹੋਇਆ। ਨਿਊਯਾਰਕ ਤੋਂ ਪੜ ਕੇ ਵਾਪਸ ਪਾਕਿਸਤਾਨ ਵਿੱਚ ਕੰਮ ਕਰ ਰਹੇ ਪੀਰਜ਼ਾਦਾ ਨਾਲ ਸਾਡੀ ਮੁਲਾਕਾਤ ਦੌਰਾਨ ਕੈਨੇਡਾ ਬਾਰੇ ਖੂਬ ਗੱਲਾਂ ਹੋਈਆਂ ਖਾਸ ਕਰਕੇ ਸਿੱਖਾਂ ਦੇ ਕੈਨੇਡੀਅਨ ਸਿਆਸਤ ਵਿੱਚ ਨਿਵੇਕਲੇ ਸਥਾਨ ਬਾਰੇ। ਇਸ ਚਰਚਾ ਦੌਰਨ ਅਸੀਂ ਭਾਰਤ ਤੋਂ ਕਰਤਾਰਪੁਰ ਸਾਹਿਬ ਦਰਸ਼ਨ ਕਰਨ ਆਉਣ ਵਾਲੇ ਸਿੱਖਾਂ ਲਈ ਪਾਸਪੋਰਟ ਦੀ ਲੋੜ ਨੂੰ ਦੂਰ ਕਰਨ ਦਾ ਨੁਕਤਾ ਵੀ ਚੁੱਕਿਆ। ਸਾਨੂੰ ਦੱਸਿਆ ਗਿਆ ਕਿ ਪਾਸਪੋਰਟ ਦੀ ਲੋੜ ਬਾਰੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਟਵੀਟ ਵੀ ਕੀਤਾ ਸੀ ਪਰ ਦੋਵਾਂ ਮੁਲਕਾਂ ਦਰਮਿਆਨ ਇਕਰਾਰਨਾਮੇ ਦੀਆਂ ਕੁੱਝ ਮੱਦਾਂ ਕਾਰਣ ਹਾਲੇ ਮਾਮਲਾ ਰੁਕਿਆ ਹੋਇਆ ਹੈ।

 

ਜਦੋਂ ਅਸੀਂ ਇਹ ਗੱਲਾਂ ਕਰ ਰਹੇ ਸੀ ਤਾਂ ਇੱਕ ਅਜਿਹਾ ਵਾਕਿਆ ਵਾਪਰਿਆ ਜਿਸ ਤੋਂ ਬਾਅਦ ਸਾਰਿਆਂ ਦੇ ਹੱਸ ਹੱਸ ਕੇ ਢਿੱਡੀਂ ਪੀੜਾਂ ਪੈ ਗਈਆਂ। ਹੋਇਆ ਇਹ ਕਿ ਮੋਈਦ ਪੀਰਜ਼ਾਦਾ ਅਤੇ ਉਹਨਾਂ ਨਾਲ ਟੋਰਾਂਟੋ ਵਿੱਚ ਰਾਇਰਸਨ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਮੁਰਤਜਾ ਕੈਨੇਡਾ ਅਤੇ ਇਸਦੀ ਸਿਆਸਤ ਬਾਰੇ ਗੱਲਾਂ ਕਰ ਰਹੇ ਸਨ। ਗੱਲ ਚੱਲਦੀ ਚੱਲਦੀ 1984 ਦੇ ਸਮੁੱਚੇ ਘਟਨਾ ਕ੍ਰਮ ਅਤੇ ਏਅਰ ਇੰਡੀਆ ਫਲਾਈਟ 182 ਵਿੱਚ ਹੋਏ ਬੰਬ ਧਮਾਕੇ ਵੱਲ ਆ ਗਈ। ਇਹ ਵਿਚਾਰ ਚਰਚਾ ਬਹੁਤ ਹੀ ਸਹਿਜ ਮਾਹੌਲ ਵਿੱਚ ਹੋ ਰਹੀ ਸੀ। ਜਿਸ ਵੇਲੇ ਪ੍ਰੋਫੈਸਰ ਸਾਹਿਬ ਨੇ ਏਅਰ ਇੰਡੀਆ ਫਲਾਈਟ ਦੇ ਸੰਦਰਭ ਵਿੱਚ ਬੰਬ ਧਮਾਕੇ ਦਾ ਨਾਮ ਲਿਆ, ਐਨ ਉਸੇ ਵੇਲੇ ਜਿਸ ਕੁਰਸੀ ਉੱਤੇ ਮੈਂ ਬੈਠਾ ਸੀ, ਉਸਦਾ ਇੱਕ ਪਰੈਸ਼ਰ ਸਪਰਿੰਗ ਟੁੱਟ ਕੇ ਪਹਿਲਾਂ ਕੰਧ ਨਾਲ ਲੱਗਿਆ ਅਤੇ ਫੇਰ ਘੁੰਮ ਕੇ ਦੂਜੇ ਪਾਸੇ ਜਾ ਵੱਜਿਆ। ਬੱਸ ਫੇਰ ਕੀ ਸੀ, ਸਾਰੇ ਲੋਕ ਸਹਿਮ ਕੇ ਇੱਧਰ ਉੱਧਰ ਖਿੱਲਰ ਗਏ। ਪਹਿਲਾਂ ਤਾਂ ਸਾਰੇ ਬਹੁਤ ਜਿਆਦਾ ਗੰਭੀਰ ਹੋ ਗਏ ਪਰ ਜਦੋਂ ਮੈਂ ਦੱਸਿਆ ਕਿ ਇਹ ਸਾਰੀ ਸ਼ੈਤਾਨੀ ਤਾਂ ਮੇਰੀ ਕੁਰਸੀ ਵਿੱਚੋਂ ਨਿਕਲੇ ਸਪਰਿੰਗ ਦੀ ਹੈ ਤਾਂ ਸਾਰਿਆਂ ਦਾ ਅਚਾਨਕ ਜੋਰਦਾਰਾ ਹਾਸਾ ਨਿਕਲ ਗਿਆ। ਫੇਰ ਇਹ ਹਾਸਾ ਅਜਿਹਾ ਜਨੂੰਨੀ ਸਾਬਤ ਹੋਇਆ ਕਿ ਕਿੰਨਾ ਚਿਰ ਸਾਰੇ ਹੀ ਖੁੱਲ ਕੇ ਠਹਾਕੇ ਲਾਉਂਦੇ ਰਹੇ। ਰਾਤ ਨੂੰ ਇੱਕ ਵਜੇ ਦੇ ਕਰੀਬ ਸਾਡੇ ਹੋਟਲ ਵਿੱਚ ਵਾਪਸ ਆਉਣ ਤੱਕ ਇਸ ਗੱਲ ਦੇ ਜ਼ਿਕਰ ਨੂੰ ਲੈ ਕੇ ਹਾਸਾ ਚੱਲਦਾ ਰਿਹਾ।

ਪੱਤਰਕਾਰਾਂ ਕੋਲੋਂ ਆਗਿਆ ਲੈਣ ਤੋਂ ਬਾਅਦ ਸਾਨੂੰ 770 ਏ ਐਮ ਦੀ ਮਾਲਕ ਆਰਫਾ ਮੁੱਜ਼ਫਰ ਅਤੇ ਸਾਡੇ ਇਸ ਟੂਰ ਦੀ ਹੋਸਟ ਸਾਨੂੰ ਡਿੱਨਰ ਕਰਵਉਣ ਲਈ ਇਸਲਾਮਾਬਾਦ ਤੋਂ ਬਾਹਰ ਪੈਂਦੇ ਮਨਾਲ ਹਿੱਲ ਸਟੇਸ਼ਨ ਲੈ ਕੇ ਗਏ। ਇਸ ਉੱਚੇ ਸ਼ਾਨਦਾਰ ਪਹਾੜੀ ਖੇਤਰ ਤੋਂ ਇਸਲਾਮਾਬਾਦ ਇੰਝ ਦਿੱਸਦਾ ਹੈ ਜਿਵੇਂ ਸੀ ਐਨ ਟਾਵਰ ਤੋਂ ਟੋਰਾਂਟੋ ਸ਼ਹਿਰ ਦੀ ਰੌਣਕ ਵੇਖੀ ਜਾ ਸਕਦੀ ਹੈ। ਅਸੀਂ ਰਾਤ 11 ਵਜੇ ਤੱਕ ਇੱਥੇ ਡਿੱਨਰ ਕੀਤਾ ਅਤੇ ਫੇਰ ਥੱਲੇ ਭਾਵ ਇਸਲਾਮਾਬਾਦ ਆ ਕੇ ਤੰਦੂਰੀ ਚਾਹ ਪੀਤੀ। ਵਰਨਣਯੋਗ ਹੈ ਕਿ ਪਾਕਿਸਤਾਨ ਵਿੱਚ ਸ਼ਰਾਬ ਵੇਚਣ ਉੱਤੇ ਮਨਾਹੀ ਹੋਣ ਕਾਰਣ ਜੇ ਤੁਸੀਂ ਸ਼ਰਾਬ ਦਾ ਥੋੜਾ ਜਿਹਾ ਜ਼ਿਕਰ ਵੀ ਕਰੋ ਤਾਂ ਲੋਕੀ ਆਲੇ ਦੁਆਲੇ ਵੇਖਣ ਲੱਗ ਪੈਂਦੇ ਹਨ ਕਿ ਕਿਤੇ ਕੋਈ ਵੇਖ ਤਾਂ ਨਹੀਂ ਰਿਹਾ। ਸ਼ਰਾਬ ਦੀ ਮਨਾਹੀ ਹੋਣ ਕਾਰਣ ਇੱਥੇ ਸ਼ਾਮ ਦੀਆਂ ਰੌਣਕਾਂ ਜ਼ਿਆਦਾਤਰ ਚਾਹ ਅਤੇ ਸਿਗਰਟਾਂ ਦੁਆਲੇ ਲੱਗਦੀਆਂ ਹਨ। ਚਾਹ ਸਾਨੂੰ ਪਿਲਾਈ ਗਈ ਉਹ ਬਹੁਤ ਹੀ ਕੜਕ ਅਤੇ ਸੁਆਦਲੀ ਸੀ। ਰਣਧੀਰ ਰਾਣਾ ਨੇ ਇੱਥੇ ਆਪਣੀ ਗਾਇਕੀ ਦਾ ਰੰਗ ਵੀ ਬੰਨਿਆ ਜਿਸਤੋਂ ਬਾਅਦ ਅਸੀਂ ਕੁਰਸੀ ਵਿੱਚੋਂ ਨਿਕਲੇ ਸਪਰਿੰਗ ਦੀ ਕਾਰਸਤਾਨੀ ਚੇਤੇ ਕਰਕੇ ਹੱਸਦੇ ਹਸਾਉਂਦੇ ਹੋਟਲ ਆ ਪੁੱਜੇ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?