Welcome to Canadian Punjabi Post
Follow us on

06

July 2025
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐੱਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ11,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਲੇਖਾਕਾਰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂਪੰਜਾਬ ਸਰਕਾਰ ਵੱਲੋਂ 5 ਜੁਲਾਈ ਨੂੰ ਆਈ.ਆਈ.ਟੀ. ਰੋਪੜ ਵਿਖੇ ਬਿਜ਼ਨਸ ਬਲਾਸਟਰ ਐਕਸਪੋ ਦੀ ਕੀਤੀ ਜਾਵੇਗੀ ਮੇਜ਼ਬਾਨੀ : ਹਰਜੋਤ ਬੈਂਸਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀਔਰਤ ਦਾ ਘਰ ਤੱਕ ਪਿੱਛਾ ਕਰਨ ਵਾਲੇ `ਤੇ ਲੱਗੇ ਅਪਰਾਧਿਕ ਤੌਰ `ਤੇ ਪ੍ਰੇਸ਼ਾਨ ਕਰਨ ਦੇ ਦੋਸ਼ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ
 
ਮਨੋਰੰਜਨ

ਸਮ੍ਰਿਤੀ ਇਰਾਨੀ ਦੇ ਸਵਾਲਾਂ 'ਤੇ ਤਾਪਸੀ ਦਾ ਸ਼ੁਕਰੀਆ

February 18, 2020 08:09 AM

ਹਿੰਦੀ ਸਿਨੇਮਾ ਲਗਾਤਾਰ ਪ੍ਰਸੰਗਿਕ ਅਤੇ ਨਵੇਂ ਮੁੱਦਿਆਂ ਨੂੰ ਖਾਸ ਤੌਰ 'ਤੇ ਉਠਾ ਰਿਹਾ ਹੈ। ਤਾਜ਼ਾ ਮਿਸਾਲ ਅਨੁਭਵ ਸਿਨਹਾ ਦੇ ਨਿਰਦੇਸ਼ਨ ਵਾਲੀ ਫਿਲਮ ‘ਥੱਪੜ’ ਹੈ। ਉਸ ਵਿੱਚ ਔਰਤਾਂ ਦੇ ਸਨਮਾਨ ਦਾ ਮੁੱਦਾ ਉਠਾਇਆ ਗਿਆ ਹੈ। ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਤਾਪਸੀ ਪੰਨੂ ਦੀ ਫਿਲਮ ‘ਥੱਪੜ’ ਬਾਰੇ ਸੋਸ਼ਲ ਮੀਡੀਆ ਉੱਤੇ ਅਹਿਮ ਸਵਾਲ ਪੁੱਛੇ ਹਨ। ‘ਥੱਪੜ' ਦੇ ਟਰੇਲਰ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕਰਦੇ ਹੋਏ ਸਮ੍ਰਿਤੀ ਨੇ ਲਿਖਿਆ, ‘ਕਿੰਨੇ ਲੋਕਾਂ ਨੇ ਸੁਣਿਆ ਹੈ ਕਿ ਔਰਤ ਨੂੰ ਹੀ ਐਡਜਸਟ ਕਰਨਾ ਪੈਂਦਾ ਹੈ? ਕਿੰਨੇ ਲੋਕ ਸੋਚਦੇ ਹਨ ਕਿ ਮਾਰ-ਕੁਟ ਸਿਰਫ ਗਰੀਬ ਔਰਤਾਂ ਦੇ ਪਤੀ ਕਰਦੇ ਹਨ? ਕਿੰਨੇ ਲੋਕ ਮੰਨਦੇ ਹਨ ਕਿ ਪੜ੍ਹਿਆ ਲਿਖਿਆ ਆਦਮੀ ਕਦੇ ਹੱਥ ਨਹੀਂ ਚੁੱਕਦਾ? ਕਿੰਨੇ ਲੋਕ ਆਪਣੀਆਂ ਲੜਕੀਆਂ ਅਤੇ ਨੂੰਹਾਂ ਨੂੰ ਕਹਿੰਦੇ ਹਨ ਕਿ ਕੋਈ ਗੱਲ ਨਹੀਂ ਬੇਟਾ, ਅਜਿਹਾ ਤਾਂ ਸਾਡੇ ਨਾਲ ਵੀ ਹੋਇਆ ਹੈ, ਪਰ ਦੇਖੋ ਅੱਜ ਅਸੀਂ ਕਿੰਨੇ ਖੁਸ਼ ਹਾਂ? ਮੈਂ ਸ਼ਾਇਦ ਨਿਰਦੇਸ਼ਕ ਦੀ ਰਾਜਸੀ ਵਿਚਾਰਧਾਰਾ ਦਾ ਸਮਰਥਨ ਨਾ ਕਰਾਂ ਜਾਂ ਕੁਝ ਅਭਿਨੇਤਾਵਾਂ ਤੋਂ ਕੁਝ ਮੁੱਦਿਆਂ ਬਾਰੇ ਅਸਹਿਮਤ ਰਹਾਂ, ਪਰ ਇਹ ਇੱਕ ਅਜਿਹੀ ਕਹਾਣੀ ਹੈ, ਜਿਸ ਨੂੰ ਮੈਂ ਪੱਕਾ ਦੇਖਾਂਗੀ ਅਤੇ ਉਮੀਦ ਕਰਾਂਗੀ ਕਿ ਲੋਕ ਇਸ ਨੂੰ ਆਪਣੇ ਪਰਵਾਰ ਦੇ ਨਾਲ ਦੇਖਣ।’ ਸਮ੍ਰਿਤੀ ਨੇ ਅੱਗੇ ਲਿਖਿਆ, ‘ਇੱਕ ਔਰਤ ਨੂੰ ਮਾਰਨਾ ਸਹੀ ਨਹੀਂ ਹੈ, ਇੱਕ ਵੀ ਥੱਪੜ ਨਹੀਂ।’ ਤਾਪਸੀ ਨੇ ਸਮ੍ਰਿਤੀ ਦਾ ਸ਼ੁਕਰੀਆ ਅਦਾ ਕਰਦੇ ਹੋਏ ਲਿਖਿਆ ਹੈ ਕਿ ਸਾਨੂੰ ਤੁਹਾਨੂੰ ਇਹ ਫਿਲਮ ਦਿਖਾ ਕੇ ਖੁਸ਼ੀ ਹੋਵੇਗੀ। ਮੈਂ ਖੁਸ਼ ਹਾਂ ਕਿ ਇਸ ਮੁੱਦੇ ਬਾਰੇ ਅਸੀਂ ਸਭ ਇਕੱਠੇ ਹਾਂ।
ਅਨੁਭਵ ਸਿਨਹਾ ਨੇ ਲਿਖਿਆ, ‘ਸਮ੍ਰਿਤੀ ਜੀ, ਕਈ ਵਾਰ ਜਦ ਅਸਹਿਮਤੀ ਨੂੰ ਨਾਜਾਇਜ਼ ਕਰਾਰ ਦਿੱਤਾ ਜਾਂਦਾ ਹੈ ਤਾਂ ਕਹਾਣੀ ਦੇ ਪ੍ਰਤੀ ਤੁਹਾਡੀ ਮਾਨਤਾ ਅਤੇ ਫਿਲਮ ਨਿਰਮਾਤਾ ਦੀ ਮੰਸ਼ਾ, ਰਾਜਨੀਤਕ ਅਸਹਿਮਤੀ ਤੋਂ ਉਪਰ ਉਠ ਜਾਂਦੀ ਹੈ। ਮੈਂ ਤੁਹਾਡੇ ਇਸ ਸਨੇਹ ਭਰੇ ਸ਼ਬਦਾਂ ਲਈ ਹਾਰਦਿਕ ਸਨਮਾਨ ਤੇ ਧੰਨਵਾਦ ਕਰਦਾ ਹਾਂ।” ਅਨੁਭਵ ਨੇ ਇਹ ਵੀ ਕਿਹਾ ਕਿ ਫਿਲਮ ਬਣ ਜਾਣ ਪਿੱਛੋਂ ਉਹ ਇਸ ਨੂੰ ਸਮ੍ਰਿਤੀ ਨੂੰ ਉਸ ਦੇ ਸਮੇਂ ਦੀ ਸਹੂਲਤ ਮੁਤਾਬਕ ਦਿਖਾਉਣਗੇ। ਇਸ ਦੇ ਲਈ ਉਹ ਉਨ੍ਹਾਂ ਦੇ ਦਫਤਰ ਦੇ ਲੋਕਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਨਗੇ। ਫਿਲਮ 28 ਫਰਵਰੀ ਨੂੰ ਰਿਲੀਜ਼ ਹੋਵੇਗੀ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਦਿਲਜੀਤ ਨੇ ਹੋ ਰਹੀ ਆਲੋਚਨਾ ਵਿਚਕਾਰ ਕਿਹਾ: ਪੰਜਾਬ ਨੇ ਬਹੁਤ ਕੁਝ ਸਿਹਾ, ਫਿਰ ਵੀ ਪ੍ਰਤੀਭਾਸ਼ਾਲੀ ਲੋਕਾਂ ਨੂੰ ਜਨਮ ਦਿੱਤਾ, ਧੰਨ ਹੈ ਪੰਜਾਬ ਸਾਬਕਾ ਮਚਮਿਊਜਿ਼ਕ ਹੋਸਟ ਅਤੇ ਪ੍ਰਸਟ ਬਲੈਕ ਮਿਸ ਕੈਨੇਡਾ ਜੂਲੀਅਟ ਪਾਵੇਲ ਦਾ 54 ਸਾਲ ਦੀ ਉਮਰ `ਚ ਦਿਹਾਂਤ ਜ਼ੀ5 ਨੇ ਦਿਲਜੀਤ ਦੋਸਾਂਝ ਦੀ ਫਿ਼ਲਮ ‘ਡਿਟੈਕਟਿਵ ਸ਼ੇਰਦਿਲ’ ਦਾ ਟ੍ਰੇਲਰ ਕੀਤਾ ਰਿਲੀਜ਼ ਆਮਿਰ ਖਾਨ ਦੀ ਨਵੀਂ ਫਿਲਮ 'ਸਿਤਾਰੇ ਜ਼ਮੀਨ ਪਰ' ਦਾ ਟ੍ਰੇਲਰ ਹੋਇਆ ਰਿਲੀਜ਼, 20 ਜੂਨ ਨੂੰ ਸਿਨੇਮਾਘਰਾਂ ਵਿੱਚ ਹੋਵੇਗੀ ਰਿਲੀਜ਼ ਆਪ੍ਰੇਸ਼ਨ ਸਿੰਦੂਰ 'ਤੇ ਫਿਲਮ ਬਣਾਉਣ ਲਈ ਮੱਚੀ ਹੋੜ, ਟਾਈਟਲ ਲਈ 50 ਤੋਂ ਵੱਧ ਨਿਰਮਾਤਾਵਾਂ ਨੇ ਦਿੱਤੀ ਅਰਜ਼ੀ ਭਾਰਤ-ਪਾਕਿਸਤਾਨ ਤਣਾਅ ਕਾਰਨ ਰਾਜਕੁਮਾਰ ਰਾਓ ਦੀ ਫਿਲਮ ਸਿਨੇਮਾਘਰਾਂ ਵਿੱਚ ਨਹੀਂ ਹੋਵੇਗੀ ਰਿਲੀਜ਼, ਹੁਣ ਹੋਵੇਗੀ ਓਟੀਟੀ `ਤੇ ਸੁਨੀਲ ਸ਼ੈਟੀ ਦੀ ਫਿ਼ਲਮ 'ਕੇਸਰੀ ਵੀਰ’ ਹੁਣ 16 ਮਈ ਨੂੰ ਹੋਵੇਗੀ ਰਿਲੀਜ਼ ਸੰਨੀ ਦਿਓਲ ਦੀ ਫਿਲਮ 'ਜਾਟ' ਦਾ ਨਵਾਂ ਟੀਜ਼ਰ ਰਿਲੀਜ਼ ਗਾਇਕ ਅਤੇ ਅਦਾਕਾਰ ਗੁਰੂ ਰੰਧਾਵਾ ਸ਼ੂਟਿੰਗ ਦੌਰਾਨ ਹੋਏ ਜ਼ਖ਼ਮੀ ਮਨਜਿੰਦਰ ਸਿਰਸਾ ਦੇ ਘਰ ਮੁਲਾਕਾਤ ਕਰਨ ਲਈ ਪਹੁੰਚੇ ਦਿਲਜੀਤ...!!