Welcome to Canadian Punjabi Post
Follow us on

02

July 2025
 
ਮਨੋਰੰਜਨ

ਆਮ ਆਦਮੀ ਨੂੰ ਸੁਪਰ ਹੀਰੋ ਬਣਾਉਣਾ ਹੈ : ਆਯੁਸ਼ਮਾਨ

February 18, 2020 08:07 AM

ਆਯੁਸ਼ਮਾਨ ਖੁਰਾਣਾ ਆਮ ਜ਼ਿੰਦਗੀ ਦੀਆਂ ਦਿੱਕਤਾਂ ਨਾਲ ਜੂਝਦੇ ਲੋਕਾਂ ਦੀਆਂ ਕਹਾਣੀਆਂ ਫਿਲਮਾਂ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦੀ ਅਗਲੀ ਫਿਲਮ ‘ਸ਼ੁਭ ਮੰਗਲ ਜ਼ਿਆਦਾ ਸਾਵਧਾਨ’ ਸਮਲਿੰਗਤਾ ਉੱਤੇ ਹੈ। ਪਹਿਲੀ ਵਾਰ ਉਹ ਸਮਲਿੰਗੀ ਦਾ ਕਿਰਦਾਰ ਨਿਭਾਉਣਗੇ। ਇਸ ਫਿਲਮ ਦੇ ਟ੍ਰੇਲਰ ਵਿੱਚ ਇੱਕ ਜਗ੍ਹਾ ਆਯੁਸ਼ਮਾਨ ਸੁਪਰ ਹੀਰੋ ਦੇ ਕੱਪੜਿਆਂ ਵਿੱਚ ਨਜ਼ਰ ਆ ਰਹੇ ਹਨ। ਇਨ੍ਹੀਂ ਦਿਨੀਂ ਸੁਪਰ ਹੀਰੋ ਵਾਲੀਆਂ ਫਿਲਮਾਂ ਕਈ ਹੀਰੋਜ਼ ਕਰਨਾ ਚਾਹੁੰਦੇ ਹਨ, ਪਰ ਆਯੁਸ਼ਮਾਨ ਨੂੰ ਸੁਪਰ ਹੀਰੋ ਬਣਨ ਵਿੱਚ ਕੋਈ ਦਿਲਚਸਪੀ ਨਹੀਂ ਹੈ।
ਆਯੂਸ਼ਮਾਨ ਦਾ ਕਹਿਣਾ ਹੈ ਕਿ ਉਹ ਅਸਲੀਅਤ ਵਿੱਚ ਯਕੀਨ ਰੱਖਦੇ ਹਨ। ਉਸ ਦਾ ਕਹਿਣਾ ਹੈ ਕਿ ਉਹ ਆਮ ਆਦਮੀ ਨੂੰ ਸੁਪਰ ਹੀਰੋ ਵਾਂਗ ਪੇਸ਼ ਕਰਨਾ ਵੱਧ ਜ਼ਰੂਰੀ ਮੰਨਦੇ ਹਨ। ਉਸ ਦੇ ਮੁਤਾਬਕ ਸੁਪਰ ਹੀਰੋ ਵਾਲੀਆਂ ਫਿਲਮਾਂ ਕਰਨ ਤੋਂ ਵੱਧ ਆਮ ਆਦਮੀ ਦਾ ਆਤਮ ਵਿਸ਼ਵਾਸ ਵਧਾਉਣਾ ਜ਼ਰੂਰੀ ਹੈ। ਆਮ ਇਨਸਾਨ ਹੀਰੋ ਨੂੰ ਦੇਖ ਕੇ ਸੋਚਦਾ ਹੈ ਕਿ ਉਸ ਦੇ ਸਿਕਸ ਪੈਕ ਐਬਸ ਹਨ, ਉਹ ਕਲਾਬਾਜ਼ੀਆਂ ਲਾਉਂਦਾ ਹੈ, ਦਸ ਲੜਕਿਆਂ ਦੇ ਨਾਲ ਇਕੱਲੇ ਮੁਕਾਬਲਾ ਕਰਦਾ ਹੈ, ਪਰ ਇਹ ਅਸਲੀਅਤ ਵਿੱਚ ਨਹੀਂ ਹੁੰਦਾ। ਆਮ ਆਦਮੀ ਬਹੁਤ ਔਕੜਾਂ ਨਾਲ ਜੁੜਿਆ ਹੁੰਦਾ ਹੈ। ਉਨ੍ਹਾਂ ਕੰਪਲੈਕਸਿਸ ਨੂੰ ਉਹ ਾਪਣੀਆਂ ਫਿਲਮਾਂ ਰਾਹੀਂ ਦਿਖਾਉਣਾ ਚਾਹੰੁਦੇ ਹਨ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਦਿਲਜੀਤ ਨੇ ਹੋ ਰਹੀ ਆਲੋਚਨਾ ਵਿਚਕਾਰ ਕਿਹਾ: ਪੰਜਾਬ ਨੇ ਬਹੁਤ ਕੁਝ ਸਿਹਾ, ਫਿਰ ਵੀ ਪ੍ਰਤੀਭਾਸ਼ਾਲੀ ਲੋਕਾਂ ਨੂੰ ਜਨਮ ਦਿੱਤਾ, ਧੰਨ ਹੈ ਪੰਜਾਬ ਸਾਬਕਾ ਮਚਮਿਊਜਿ਼ਕ ਹੋਸਟ ਅਤੇ ਪ੍ਰਸਟ ਬਲੈਕ ਮਿਸ ਕੈਨੇਡਾ ਜੂਲੀਅਟ ਪਾਵੇਲ ਦਾ 54 ਸਾਲ ਦੀ ਉਮਰ `ਚ ਦਿਹਾਂਤ ਜ਼ੀ5 ਨੇ ਦਿਲਜੀਤ ਦੋਸਾਂਝ ਦੀ ਫਿ਼ਲਮ ‘ਡਿਟੈਕਟਿਵ ਸ਼ੇਰਦਿਲ’ ਦਾ ਟ੍ਰੇਲਰ ਕੀਤਾ ਰਿਲੀਜ਼ ਆਮਿਰ ਖਾਨ ਦੀ ਨਵੀਂ ਫਿਲਮ 'ਸਿਤਾਰੇ ਜ਼ਮੀਨ ਪਰ' ਦਾ ਟ੍ਰੇਲਰ ਹੋਇਆ ਰਿਲੀਜ਼, 20 ਜੂਨ ਨੂੰ ਸਿਨੇਮਾਘਰਾਂ ਵਿੱਚ ਹੋਵੇਗੀ ਰਿਲੀਜ਼ ਆਪ੍ਰੇਸ਼ਨ ਸਿੰਦੂਰ 'ਤੇ ਫਿਲਮ ਬਣਾਉਣ ਲਈ ਮੱਚੀ ਹੋੜ, ਟਾਈਟਲ ਲਈ 50 ਤੋਂ ਵੱਧ ਨਿਰਮਾਤਾਵਾਂ ਨੇ ਦਿੱਤੀ ਅਰਜ਼ੀ ਭਾਰਤ-ਪਾਕਿਸਤਾਨ ਤਣਾਅ ਕਾਰਨ ਰਾਜਕੁਮਾਰ ਰਾਓ ਦੀ ਫਿਲਮ ਸਿਨੇਮਾਘਰਾਂ ਵਿੱਚ ਨਹੀਂ ਹੋਵੇਗੀ ਰਿਲੀਜ਼, ਹੁਣ ਹੋਵੇਗੀ ਓਟੀਟੀ `ਤੇ ਸੁਨੀਲ ਸ਼ੈਟੀ ਦੀ ਫਿ਼ਲਮ 'ਕੇਸਰੀ ਵੀਰ’ ਹੁਣ 16 ਮਈ ਨੂੰ ਹੋਵੇਗੀ ਰਿਲੀਜ਼ ਸੰਨੀ ਦਿਓਲ ਦੀ ਫਿਲਮ 'ਜਾਟ' ਦਾ ਨਵਾਂ ਟੀਜ਼ਰ ਰਿਲੀਜ਼ ਗਾਇਕ ਅਤੇ ਅਦਾਕਾਰ ਗੁਰੂ ਰੰਧਾਵਾ ਸ਼ੂਟਿੰਗ ਦੌਰਾਨ ਹੋਏ ਜ਼ਖ਼ਮੀ ਮਨਜਿੰਦਰ ਸਿਰਸਾ ਦੇ ਘਰ ਮੁਲਾਕਾਤ ਕਰਨ ਲਈ ਪਹੁੰਚੇ ਦਿਲਜੀਤ...!!