ਹਿੰਦੀ ਸਿਨੇਮਾ ਦੇ ਨਾਲ ਹਾਲੀਵੁੱਡ ਵਿੱਚ ਕੰਮ ਕਰਨਾ ਆਸਾਨ ਨਹੀਂ ਹੈ। ਹਾਲੀਵੁੱਡ ਵਿੱਚ ਪਛਾਣ ਬਣਾ ਚੁੱਕੇ ਅਲੀ ਫਜ਼ਲ ਨੂੰ ਚਾਰ ਮਹੀਨਿਆਂ ਬਾਅਦ ਦੇਸ਼ ਮੁੜਨ ਦਾ ਮੌਕਾ ਮਿਲਿਆ। ਅਲੀ ਆਪਣੀ ਅੰਤਰਰਾਸ਼ਟਰੀ ਫਿਲਮ ‘ਡੈੱਥ ਆਨ ਦ ਨਾਈਲ’ ਦੀ ਸ਼ੂਟਿੰਗ ਲੰਡਨ ਵਿੱਚ ਕਰ ਰਹੇ ਸਨ, ਜਿਸ ਦਾ ਨਿਰਦੇਸ਼ਨ ਕੇਨੇਥ ਬਰਨਾਘ ਨੇ ਕੀਤਾ ਹੈ। ਫਿਲਮ ਵਿੱਚ ਅਲੀ ਦੇ ਨਾਲ ‘ਵੰਡਰ ਵੂਮੈਨ' ਦੀ ਅਭਿਨੇਤਰੀ ਗੈਲ ਗੈਡੋਟ ਹੈ। ਦੇਸ਼ ਮੁੜਦੇ ਹੀ ਅਲੀ ਨੇ ਹਿੰਦੀ ਸਕ੍ਰਿਪਟਸ ਨੂੰ ਪੜ੍ਹਨਾ ਸ਼ੁਰੂ ਕਰ ਦਿੱਤਾ, ਜੋ ਉਹ ਪਹਿਲਾਂ ਨਹੀਂ ਪੜ੍ਹ ਸਕੇ ਸਨ।
ਅਲੀ ਦਾ ਕਹਿਣਾ ਹੈ ਕਿ ਪਹਿਲੀ ਵਾਰ ਇਹ ਹੋ ਰਿਹਾ ਹੈ ਕਿ ਮੈਂ ਫਿਲਮ ਨੂੰ ਚੁਣਨ ਬਾਰੇ ਦੁਬਿਧਾ ਵਿੱਚ ਹਾਂ। ਕੁਝ ਚੰਗੀਆਂ ਸਕ੍ਰਿਪਟ ਮਿਲੀਆਂ ਹਨ। ਅਲੀ ਨੇ ਦੱਸਿਆ ਕਿ ਇਸ ਦੁਬਿਧਾ ਬਾਰੇ ਉਸ ਨੇ ਆਪਣੇ ਇੱਕ ਦੋਸਤ ਤੋਂ ਪੁੱਛਿਆ। ਉਸ ਨੇ ਅਲੀ ਨੂੰ ਦੱਸਿਆ ਕਿ ਤੁਸੀਂ ਅਗਲੀ ਫਿਲਮ ਵਿੱਚ ਕਿਹੋ ਜਿਹੇ ਦਿਸਣਾ ਚਾਹੁੰਦੇ ਹੋ, ਇਹ ਸਵਾਲ ਹਰ ਅਭਿਨੇਤਾ ਦੇ ਅੰਦਰ ਹੁੰਦਾ ਹੈ। ਅਲੀ ਦਾ ਕਹਿਣਾ ਹੈ ਕਿ ਜਦ ਸਹੀ ਕੰਮ ਚੁਣਨਾ ਹੁੰਦਾ ਹੈ ਤਾਂ ਹਮੇਸ਼ਾ ਦਿਮਾਗ ਵਿੱਚ ਜੰਗ ਚਲਦੀ ਹੈ। ਫਿਲਹਾਲ, ਅਲੀ ‘ਮਿਰਜ਼ਾਪੁਰ ਸੀਜਨ 2’ ਵਿੱਚ ਨਜ਼ਰ ਆਉਣਗੇ।