Welcome to Canadian Punjabi Post
Follow us on

12

July 2025
 
ਭਾਰਤ

ਕੈਂਸਰ ਅਤੇ ਦਿਲ ਦੇ ਇਲਾਜ ਲਈ ਚੰਗਾ ਹੈ ਚੈਰੀ ਟਮਾਟਰ

February 18, 2020 07:56 AM

ਨਵੀਂ ਦਿੱਲੀ, 17 ਫਰਵਰੀ (ਪੋਸਟ ਬਿਊਰੋ)- ਖਤਰਨਾਕ ਬਿਮਾਰੀ ਕੈਂਸਰ ਦੇ ਨਾਲ ਹੀ ਦਿਲ ਦੇ ਰੋਗ ਅਤੇ ਸ਼ੂਗਰ ਦੀ ਰੋਕਥਾਮ ਲਈ ਫਾਇਦੇਮੰਦ ਹੋਣ ਕਾਰਨ ਚੈਰੀ ਟਮਾਟਰ ਦੀ ਨਾ ਕੇਵਲ ਇਸ ਦੀ ਵਪਾਰਕ ਖੇਤੀ ਵਿੱਚ ਲੋਕ ਦਿਲਚਸਪੀ ਲੈਣ ਲੱਗੇ ਹਨ, ਸਗੋਂ ਕਾਰੋਬਾਰੀ ਵੀ ਇਸ ਵੱਲ ਵਧੇ ਹਨ।
ਚੈਰੀ ਟਮਾਟਰ ਸਾਧਾਰਨ ਟਮਾਟਰ ਤੋਂ ਛੋਟੇ ਅਤੇ ਆਕਾਰ ਵਿੱਚ ਗੋਲ ਹੋਣ ਦੇ ਕਾਰਨ ਚੈਰੀ ਵਰਗੇ ਦਿਸਦੇ ਹਨ। ਕੁਰਕੁਰੇ ਅਤੇ ਖੱਟੇ-ਮਿੱਠੇ ਸਵਾਦ ਗੁੱਦੇ 'ਚ ਘੁੱਟ ਪਾਣੀ ਦੇ ਕਾਰਨ ਕੱਚੇ ਖਾਣ ਦੇ ਲਈ ਸਾਧਾਰਨ ਟਮਾਟਰ ਦਾ ਬਿਹਤਰ ਬਦਲ ਹੈ। ਕੁਝ ਸਾਲ ਪਹਿਲਾਂ ਤੱਕ ਚੈਰੀ ਟਮਾਟਰ ਸਟਾਰ ਹੋਟਲਾਂ ਤੱਕ ਹੀ ਸੀਮਿਤ ਸਨ, ਪਰ ਸਮੇਂ ਦੇ ਨਾਲ ਕਿਸਾਨਾਂ 'ਚ ਇਸ ਦੀ ਖੇਤੀ ਦੀ ਦਿਲਚਸਪੀ ਵਧਦੀ ਗਈ। ਚੈਰੀ ਟਮਾਟਰ ਦੇ ਕਈ ਫਾਇਦੇ ਹਨ ਅਤੇ ਨੇੜਲੇ ਭਵਿੱਖ ਵਿੱਚ ਇਹ ਦੇਸ਼ ਦੇ ਪਾਲੀ ਹਾਊਸ ਸਬਜ਼ੀ ਉਤਪਾਦਕਾਂ ਅਤੇ ਘਰੇਲੂ ਬਗੀਚੀ ਦੀ ਇੱਕ ਸਾਧਾਰਨ ਫਸਲ ਬਣ ਜਾਵੇਗਾ। ਫਲਾਂ ਦੇ ਗੁੱਛਿਆਂ ਨਾਲ ਲੱਦੀਆਂ ਵੇਲਾਂ ਇਸ ਦੇ ਪੌਦਿਆਂ ਨੂੰ ਸਜਾਵਟੀ ਰੂਪ ਦਿੰਦੀਆਂ ਹਨ। ਚੈਰੀ ਟਮਾਟਰ ਲਾਲ ਅਤੇ ਪੀਲੇ ਰੰਗ ਵਿੱਚ ਹਨ। ਲਖਨਊ ਦੀ ਕੇਂਦਰੀ ਬਾਗਵਾਨੀ ਸੰਸਥਾ (ਸੀ ਆਈ ਐੱਸ ਐੱਚ) ਦੇ ਡਾਇਰੈਕਟਰ ਸ਼ਿਲੇਂਦਰ ਰਾਜਨ ਦੇ ਅਨੁਸਾਰ ਪੋਸ਼ਕ ਤੱਤਾਂ ਨਾਲ ਭਰਪੂਰ ਚੈਰੀ ਟਮਾਟਰ ਮੁੱਖ ਰੂਪ ਨਾਲ ਐਂਟੀ ਆਕਸੀਡੈਂਟ ਹੋਣ ਦੇ ਨਾਲ ਵਿਟਾਮਿਨ-ਸੀ ਅਤੇ ਲਾਇਕੋਪਿਨ ਦੇ ਨਾਲ ਵੀ ਭਰਪੂਰ ਹਨ। ਇਸ ਦੇ ਐਂਟੀ ਆਕਸੀਡੈਂਟ ਸਰੀਰ ਵਿੱਚ ਫਰੀ ਰੈਡਿਕਲਸ ਦੇ ਨਾਲ ਮਿਲ ਕੇ ਕੈਂਸਰ ਨੂੰ ਰੋਕਣ 'ਚ ਮਦਦ ਕਰਦੇ ਹਨ। ਇਸ ਦੇ ਬਾਇਓਐਕਟਿਵ ਯੋਗਿਕ ਇਸ ਨੂੰ ਦਿਲ ਰੋਗ ਅਤੇ ਸ਼ੂਗਰ ਦੇ ਰੋਗੀਆਂ ਲਈ ਯੋਗ ਬਣਦੇ ਹਨ। ਵੱਧ ਲਾਇਕੋਪਿਨ ਨੇ ਇਸ ਨੂੰ ਜਾਪਾਨ 'ਚ ਮਸ਼ਹੂਰ ਕਰ ਦਿੱਤਾ ਹੈ ਕਿਉਂਕਿ ਰਿਸਰਚ ਨੇ ਇਸ ਕਿਸਮ ਦੇ ਕੈਂਸਰ ਨੂੰ ਘੱਟ ਕਰਨ ਲਈ ਕਾਰਗਰ ਪਾਇਆ ਗਿਆ। ਲਾਇਕੋਪਿਨ ਪ੍ਰੋਸਟੇਟ ਕੈਂਸਰ ਰੋਕਣ ਦੇ ਜਾਣਿਆ ਜਾਂਦਾ ਹੈ ਇਨ੍ਹਾਂ ਛੋਟਿਆਂ ਟਮਾਟਰਾਂ ਨਾਲ ਸਿਹਤ ਲਾਬ ਆਮ ਟਮਾਟਰਾਂ ਨਾਲੋਂ ਕਿਤੇ ਵਿੱਧ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਗੁਜਰਾਤ `ਚ ਪੁਲ ਢਹਿਣ ਕਾਰਨ ਵਾਪਰੇ ਹਾਦਸੇ `ਚ 9 ਜਣਿਆਂ ਦੀ ਮੌਤ ਰਾਜਸਥਾਨ `ਚ ਭਾਰਤੀ ਹਵਾਈ ਫੌਜ ਦਾ ਲੜਾਕੂ ਜਹਾਜ਼ ਹਾਦਸਾਗ੍ਰਸਤ, 2 ਮੌਤਾਂ ਇੱਕ ਨਵੰਬਰ ਤੋਂ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਤੇਲ ਉੱਤਰਾਖੰਡ `ਚ ਭਾਰੀ ਮੀਂਹ ਕਾਰਨ ਸਰਯੂ ਨਦੀ ਦੇ ਪਾਣੀ ਦਾ ਵਧਿਆ ਪੱਧਰ ਮੁੰਬਈ ਤੋਂ ਚੇਨੱਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਨ ਵਾਪਿਸ ਮੁੰਬਈ ਪਰਤੀ ਉਤਰਾਖੰਡ ਦੇ ਰੁਦਰਪ੍ਰਯਾਗ `ਚ ਨਹਿਰ ਸਵਾਰੀਆਂ ਨਾਲ ਭਰੀ ਬੱਸ ਡਿੱਗੀ, ਇੱਕ ਮੌਤ, 10 ਲੋਕ ਲਾਪਤਾ ਦੋਪਹੀਆ ਵਾਹਨਾਂ `ਤੇ ਟੋਲ ਟੈਕਸ ਲਗਾਉਣ ਦੀਆਂ ਖ਼ਬਰਾਂ ਗਲਤ : ਨਿਤਿਨ ਗਡਕਰੀ ਅਮਿਤ ਸ਼ਾਹ ਨੇ ਸੂਬਾ ਸਰਕਾਰਾਂ ਮਾਤ ਭਾਸ਼ਾ `ਚ ਡਾਕਟਰੀ ਤੇ ਹੋਰ ਉੱਚ ਸਿੱਖਿਆ ਪ੍ਰਦਾਨ ਕਰਨ ਦੀ ਪਹਿਲ ਕਰਨ ਲਈ ਕਿਹਾ ਖੂਹ ਵਿਚ ਗੈਸ ਚੜ੍ਹਨ ਨਾਲ 5 ਲੋਕਾਂ ਦੀ ਮੌਤ, ਵੱਛੇ ਨੂੰ ਬਚਾਉਣ ਲਈ 6 ਲੋਕ ਹੇਠਾਂ ਉਤਰੇ ਸਨ ਬੰਬ ਧਮਾਕੇ ਦੀ ਧਮਕੀ ਦੇਣ ਵਾਲੀ ਲੜਕੀ ਗ੍ਰਿਫ਼ਤਾਰ, ਨੌਜਵਾਨ ਨੂੰ ਫਸਾਉਣ ਲਈ 12 ਰਾਜਾਂ ਵਿੱਚ ਈਮੇਲ ਭੇਜੇ