Welcome to Canadian Punjabi Post
Follow us on

07

April 2020
ਬ੍ਰੈਕਿੰਗ ਖ਼ਬਰਾਂ :
ਯੂ-ਟਿਊਬ ਦੇਖ ਕੇ 48 ਘੰਟੇ ਵਿੱਚ ਆਟੋਮੈਟਿਕ ਸੈਨੀਟਾਈਜਿੰਗ ਮਸ਼ੀਨ ਬਣਾ ਦਿੱਤੀਪਾਵਰਕੌਮ ਨੂੰ ਨਰਿੰਦਰ ਮੋਦੀ ਦੀ ਬੱਤੀਆਂ ਬੁਝਾ ਕੇ ਦੀਵੇ ਜਗਾਉਣ ਦੀ ਅਪੀਲ ਮਹਿੰਗੀ ਪਈਫੂਡ ਬੈਂਕਜ਼ ਤੇ ਲੋਕਲ ਫੂਡ ਆਰਗੇਨਾਈਜ਼ੇਸ਼ਨਜ਼ ਦੀ ਮਦਦ ਲਈ ਟਰੂਡੋ ਵੱਲੋਂ 100 ਮਿਲੀਅਨ ਡਾਲਰ ਦੇ ਨਿਵੇਸ਼ ਦਾ ਐਲਾਨਸਮਰ ਜੌਬਜ਼ ਨਾ ਲੱਭਣ ਕਾਰਨ ਪਰੇਸ਼ਾਨ ਵਿਦਿਆਰਥੀਆਂ ਦੀ ਜਲਦ ਮਦਦ ਕਰਾਂਗੇ : ਟਰੂਡੋਕਰੋਨਾਵਾਇਰਸ ਕਾਰਨ ਯੂਕੇ ਦੇ ਪ੍ਰਧਾਨ ਮੰਤਰੀ ਹਸਪਤਾਲ ਦਾਖਲਓਨਟਾਰੀਓ ਵਿੱਚ ਕੋਵਿਡ-19 ਦੇ 408 ਨਵੇਂ ਮਾਮਲੇ ਆਏ ਸਾਹਮਣੇ, 25 ਹੋਰ ਮੌਤਾਂ ਦੀ ਪੁਸ਼ਟੀਮਨਪ੍ਰੀਤ ਬਾਦਲ ਨੇ ਕਿਹਾ: ਕੋਰੋਨਾ ਸੰਕਟ ਦੇ ਬਾਵਜੂਦ ਸਰਕਾਰੀ ਕਰਮਚਾਰੀਆਂ ਨੂੰ ਮਿਲੇਗੀ ਪੂਰੀ ਤਨਖਾਹ ਪੰਜਾਬ ਵੱਲੋਂ ਜ਼ਰੂਰੀ ਵਸਤਾਂ ਦੀ ਨਿਰਵਿਘਨ ਆਵਾਜਾਈ ਯਕੀਨੀ ਬਣਾਉਣ ਲਈ ਟਰਾਂਸਪੋਰਟ ਕੰਟਰੋਲ ਰੂਮ ਸਥਾਪਤ
ਪੰਜਾਬ

ਹੌਲਦਾਰ ਨੇ ਪਤਨੀ ਸਮੇਤ ਸਹੁਰੇ ਪਰਵਾਰ ਦੇ ਚਾਰ ਜੀਆਂ ਨੂੰ ਗੋਲੀ ਮਾਰ ਕੇ ਮਾਰਿਆ

February 18, 2020 07:52 AM

ਮੋਗਾ, 17 ਫਰਵਰੀ (ਪੋਸਟ ਬਿਊਰੋ)- ਨੇੜਲੇ ਪਿੰਡ ਸੈਦਪੁਰ ਜਲਾਲ 'ਚ ਪੰਜਾਬ ਪੁਲਸ ਦੇ ਹੌਲਦਾਰ ਨੇ ਕੱਲ੍ਹ ਆਪਣੀ ਪਤਨੀ ਸਣੇ ਸਹੁਰੇ ਪਰਵਾਰ ਦੇ ਚਾਰ ਜੀਆਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਦੋਸ਼ੀ ਕੁਲਵਿੰਦਰ ਸਿੰਘ ਨੇ ਵਾਰਦਾਤ ਲਈ ਆਪਣੀ ਸਰਕਾਰੀ ਏ ਕੇ 47 ਰਾਈਫਲ ਵਰਤੀ ਸੀ। ਮ੍ਰਿਤਕਾਂ ਵਿੱਚ ਉਸ ਦੀ ਪਤਨੀ ਤੋਂ ਇਲਾਵਾ ਉਸ ਦੀ ਸੱਸ, ਸਾਲਾ ਤੇ ਸਾਲੇਹਾਰ ਸ਼ਾਮਲ ਸਨ। ਦੋਸ਼ੀ ਸਥਾਨਕ ਪੁਲਸ ਲਾਈਨ ਵਿੱਚ ਦੰਗਾ ਰੋਕੂ ਟੀਮ 'ਚ ਤੈਨਾਤ ਹੈ। ਮ੍ਰਿਤਕ ਜੋੜੇ ਦੀ 10 ਸਾਲਾ ਬੱਚੀ ਗੋਲੀ ਲੱਗਣ ਨਾਲ ਜ਼ਖਮੀ ਹੋ ਗਈ। ਹੌਲਦਾਰ ਨੇ ਆਤਮ ਸਮਰਪਣ ਵੀ ਕਰ ਦਿੱਤਾ ਹੈ।
ਪਤਾ ਲੱਗਾ ਹੈ ਕਿ ਦੋਸ਼ੀ ਹੌਲਦਾਰ ਦਾ ਸਹੁਰਾ ਪਰਵਾਰ ਨਾਲ ਸੂਰ ਫਾਰਮਿੰਗ ਦਾ ਸਾਂਝਾ ਕਾਰੋਬਾਰ ਸੀ ਤੇ ਪੈਸਿਆਂ ਦੇ ਲੈਣ-ਦੇਣ ਦੇ ਝਗੜੇ ਕਾਰਨ ਉਸ ਨੇ ਇਹ ਕਤਲ ਕੀਤੇ ਹਨ। ਦੋਸ਼ੀ ਕੁਲਵਿੰਦਰ ਸਿੰਘ ਪਿੰਡ ਲੱਲੇ ਬੂਹ (ਮੱਖੂ) ਦਾ ਰਹਿਣ ਵਾਲਾ ਹੈ ਤੇ ਪੁਲਸ ਲਾਈਨ ਸਾਹਮਣੇ ਮੁਹੱਲੇ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ। ਪਹਿਲੀ ਪਤਨੀ ਦੀ ਮੌਤ ਹੋਣ ਕਾਰਨ ਉਸ ਨੇ ਰਾਜਵਿੰਦਰ ਕੌਰ ਨਾਲ ਕਰੀਬ 25 ਸਾਲ ਪਹਿਲਾਂ ਦੂਜਾ ਵਿਆਹ ਕਰਾਇਆ ਸੀ। ਉਨ੍ਹਾਂ ਦਾ ਇੱਕ ਪੁੱਤਰ ਹੈ ਅਤੇ ਪਹਿਲੇ ਵਿਆਹ ਦੇ ਦੋ ਬੱਚਿਆਂ ਵਿੱਚੋਂ ਲੜਕੀ ਵਿਆਹੀ ਹੋਈ ਹੈ। ਉਹ ਕੱਲ੍ਹ ਤੜਕੇ ਪੁਲਸ ਲਾਈਨ 'ਚੋਂ ਡਿਊਟੀ 'ਤੇ ਜਾਣ ਦਾ ਬਹਾਨਾ ਬਣਾ ਕੇ ਸਰਕਾਰੀ ਏ ਕੇ 47 ਰਾਈਫਲ ਲੈ ਕੇ ਸਤਲੁਜ ਦਰਿਆ ਨੇੜੇ ਆਪਣੇ ਸਹੁਰੇ ਪਿੰਡ ਸੈਦਪੁਰ ਜਲਾਲ ਪਹੁੰਚ ਗਿਆ ਤੇ ਸੁੱਤੇ ਪਏ ਪਰਵਾਰ ਉਤੇ ਏ ਕੇ 47 ਨਾਲ ਫਾਇਰ ਕਰ ਕੇ ਆਪਣੀ ਪਤਨੀ ਰਾਜਵਿੰਦਰ ਕੌਰ (45), ਸਾਲੇ ਜਸਕਰਨ ਸਿੰਘ (40), ਸਾਲੇਹਾਰ ਇੰਦਰਜੀਤ ਕੌਰ (32) ਨੂੰ ਮਾਰ ਦਿਤਾ, ਜਦ ਕਿ ਸੱਸ ਸੁਖਵਿੰਦਰ ਕੌਰ (65) ਦੀ ਸਥਾਨਕ ਸਿਵਲ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਜ਼ਖਮੀ 10 ਸਾਲਾ ਬੱਚੀ ਜਸ਼ਨਪ੍ਰੀਤ ਕੌਰ ਹਸਪਤਾਲ ਵਿੱਚ ਦਾਖਲ ਹੈ। ਪਿੰਡ ਦੇ ਲੋਕਾਂ ਮੁਤਾਬਕ ਦੋਸ਼ੀ ਨੇ ਵਾਰਦਾਤ ਮਗਰੋਂ ਕੋਠੇ ਦੀ ਛੱਤ 'ਤੇ ਚੜ੍ਹ ਕੇ ਲਲਕਾਰੇ ਵੀ ਮਾਰੇ। ਲੋਕਾਂ ਨੇ ਦੱਸਿਆ ਕਿ ਹੌਲਦਾਰ ਦਾ ਆਪਣੀ ਪਤਨੀ ਨਾਲ ਘਰੇਲੂ ਕਲੇਸ਼ ਰਹਿੰਦਾ ਸੀ। ਸ਼ਨੀਵਾਰ ਝਗੜਾ ਕਰ ਕੇ ਉਹ ਪੇਕੇ ਚਲੀ ਗਈ ਸੀ। ਉਨ੍ਹਾਂ ਥਾਣਾ ਧਰਮਕੋਟ 'ਚ ਹੌਲਦਾਰ ਖਿਲਾਫ ਸ਼ਿਕਾਇਤ ਵੀ ਦਿੱਤੀ ਸੀ, ਪਰ ਕੋਈ ਕਾਰਵਾਈ ਨਹੀਂ ਹੋਈ। ਐੱਸ ਐੱਸ ਪੀ ਹਰਮਨਬੀਰ ਸਿੰਘ ਗਿੱਲ ਵੀ ਮੌਕੇ 'ਤੇ ਪੁੱਜੇ। ਦੋਸ਼ੀ ਦੇ ਸਹੁਰੇ ਬੋਹੜ ਸਿੰਘ ਦੇ ਬਿਆਨਾਂ 'ਤੇ ਹੌਲਦਾਰ ਦੇ ਖਿਲਾਫ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਦੋਸ਼ੀ ਹੌਲਦਾਰ ਕੁਲਵਿੰਦਰ ਸਿੰਘ ਪੰਜ ਸਾਲ ਪਹਿਲਾਂ ਪੁਲਸ ਲਾਈਨ 'ਚ ਮਾਲਖਾਨਾ (ਕੋਤ) ਦਾ ਇੰਚਾਰਜ ਸੀ ਤਾਂ ਉਥੋਂ ਸਰਕਾਰੀ ਏ ਕੇ 47 ਰਾਈਫਲ ਅਤੇ ਨੌਂ ਐੱਮ ਐੱਮ ਦਾ ਪਿਸਤੌਲ ਦੀਵਾਲੀ ਦੀ ਰਾਤ ਨੂੰ ਉਸ ਨੇ ਘਰ ਲਿਜਾ ਕੇ ਰਾਈਫਲ ਨਾਲ 75 ਰਾਊਂਡ ਫਾਇਰਿੰਗ ਵੀ ਕੀਤੀ ਸੀ। ਉਸ ਦੇ ਲੜਕੇ ਨੇ ਸਰਕਾਰੀ ਏ ਕੇ 47 ਰਾਈਫਲ ਅਤੇ ਨੌਂ ਐੱਮ ਐੱਮ ਪਿਸਤੌਲ ਪੁਲਸ ਲਾਈਨ ਵਿੱਚ ਜਮ੍ਹਾ ਕਰਵਾਏ ਸਨ। 26 ਅਕਤੂਬਰ 2014 ਨੂੰ ਥਾਣਾ ਸਿਟੀ ਪੁਲਸ ਨੇ ਦੋਸ਼ੀ ਖਿਲਾਫ ਗਬਨ ਤੇ ਹਵਾਈ ਫਾਇਰਿੰਗ ਦੀਆਂ ਧਾਰਵਾਂ ਦਾ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਪਰ ਬਾਅਦ ਵਿੱਚ ਵਿਭਾਗ ਨੇ ਰਹਿਮ ਦੇ ਆਧਾਰ 'ਤੇ ਉਸ ਦਾ ਬਚਾਅ ਕੀਤਾ ਕੀਤਾ ਤੇ ਧਾਰਾਵਾਂ ਰੱਦ ਕਰ ਦਿੱਤੀਆਂ। ਮੁਲਜ਼ਮ ਖਿਲਾਫ ਇੱਕ ਹੋਰ ਕੇਸ ਬਾਹਰਲੇ ਜ਼ਿਲੇ ਵਿੱਚ ਵੀ ਦਰਜ ਹੈ।

Have something to say? Post your comment