Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾਇਟਲੀ ’ਚ ਅੰਮਿ੍ਰਤਧਾਰੀ ਸਿੱਖ ’ਤੇ ਕ੍ਰਿਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ : ਐਡਵੋਕੇਟ ਧਾਮੀਮੁੱਖ ਸਕੱਤਰ ਨੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਅਤੇ ਮੌਸਮ ਨਾਲ ਹੋਏ ਖਰਾਬੇ ਦਾ ਜਾਇਜ਼ਾ ਲਿਆਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀਇਜ਼ਰਾਈਲ ਨੇ ਕਿਹਾ: ਫਲਸਤੀਨ ਨੂੰ ਸੰਯੁਕਤ ਰਾਸ਼ਟਰ 'ਚ ਲਿਆਉਣ ਦਾ ਮਤਲਬ ਅੱਤਵਾਦ ਨੂੰ ਪੁਰਸਕਾਰ ਦੇਣਾ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ
 
ਪੰਜਾਬ

ਠੱਗ ਮਹਿਲਾ ਨੇ ਕਿਹਾ : ਰੁਮਾਲ ਉੱਤੇ ਸੋਨਾ ਰੱਖੋ ਡਬਲ ਹੋ ਜਾਏਗਾ, ਅੱਠ ਤੋਲੇ ਸੋਨੇ ਦਾ ਕੰਗਣ ਲੁੱਟ ਕੇ ਤੁਰਦੀ ਬਣੀ

February 18, 2020 07:51 AM

ਜਲੰਧਰ, 17 ਫਰਵਰੀ (ਪੋਸਟ ਬਿਊਰੋ)- ਸਾਧੂ ਦੇ ਭੇਸ ਵਿੱਚ ਠੱਗ ਨੇ ਆਪਣੇ ਤਿੰਨ ਸਾਥੀਆਂ ਦੇ ਨਾਲ ਮਿਲ ਕੇ ਗੋਪਾਲ ਨਗਰ ਦੀ ਮਹਿਲਾ ਨੀਲਮ ਦੇ ਚਾਰ-ਚਾਰ ਤੋਲੇ ਦੇ ਦੋ ਸੋਨੇ ਦੇ ਕੰਗਣ ਲੁੱਟ ਲਏ।
ਪਤਾ ਲੱਗਾ ਹੈ ਕਿ ਸੋਨੇ ਦੇ ਕੰਗਨ ਲੈ ਕੇ ਠੱਗ ਨੇ ਮਹਿਲਾ ਦੇ ਰੁਮਾਲ ਵਿੱਚ ਬੱਜਰੀ ਪਾ ਕੇ ਕਿਹਾ, ਇਸ ਨੂੰ ਇਥੇ ਨਹੀਂ, ਆਪਣੇ ਘਰ ਜਾ ਕੇ ਮੰਦਰ ਵਿੱਚ ਖੋਲ੍ਹ ਕੇ ਦੇਖਣਾ, ਖੂਬ ਕਿਰਪਾ ਹੋਵੇਗੀ। ਠੱਗ ਦੀਆਂ ਗੱਲਾਂ ਵਿੱਚ ਆਈ ਮਹਿਲਾ ਨੇ ਘਰ ਪਹੁੰਚ ਕੇ ਰੁਮਾਲ ਦੇਖਿਆ ਤਾਂ ਉਸ ਵਿੱਚ ਬਜਰੀ ਅਤੇ ਅਖਬਾਰੀ ਕਾਗਜ਼ ਦੇ ਟੁੱਕੜੇ ਸਨ। ਨੀਲਮ ਨੇ ਥਾਣਾ ਦੋ ਦੀ ਪੁਲਸ ਨੂੰ ਸ਼ਿਕਾਇਤ ਕੀਤੀ ਹੈ। ਇਹ ਮਾਮਲਾ ਵਰਕਸ਼ਾਪ ਚੌਕ ਦੇ ਨੇੜੇ ਸ਼ਨੀਵਾਰ ਦੁਪਹਿਰ ਦਾ ਹੈ। ਨੀਲਮ ਨੇ ਪੁਲਸ ਨੂੰ ਦੱਸਿਆ ਕਿ ਉਹ ਵਰਕਸ਼ਾਪ ਚੌਕ ਦੇ ਨੇੜੇ ਆਟੋ 'ਚੋਂ ਉਤਰ ਕੇ ਘਰ ਜਾ ਰਹੀ ਸੀ। ਇੰਨੇ ਵਿੱਚ ਉਨ੍ਹਾਂ ਦੇ ਕੋਲ ਇੱਕ ਸਾਧੂ ਆਇਆ। ਉਸ ਨੇ ਹਲਕਾ ਸੰਤਰੀ ਰੰਗ ਦਾ ਚੋਲਾ ਪਾਇਆ ਹੋਇਆ ਸੀ। ਕੋਲ ਆ ਕੇ ਉਸ ਨੇ ਕਿਹਾ ਕਿ ਰਾਧਾ ਸਵਾਮੀ ਆਸ਼ਰਮ ਜਾਣਾ ਹੈ, ਰਸਤਾ ਦੱਸ ਦਿਓ। ਨੀਲਮ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ। ਇੰਨੇ ਵਿੱਚ ਬਾਈਕ ਉਤੇ ਦੋ ਨੌਜਵਾਨ ਆਏ ਅਤੇ ਕਹਿਣ ਲੱਗੇ ਕਿ ਇਹ ਬਾਬਾ ਬੜਾ ਪਹੁੰਚਿਆ ਹੋਇਆ ਸੰਤ ਹੈ। ਉਸ ਨੇ ਤੁਹਾਡੇ ਨਾਲ ਖੁਦ ਆ ਕੇ ਗੱਲ ਕੀਤੀ ਹੈ। ਤੁਸੀਂ ਤਾਂ ਖੁਸ਼ਕਿਸਮਤ ਹੋ। ਨੀਲਮ ਉਨ੍ਹਾਂ ਦੀਆਂ ਗੱਲਾਂ ਵਿੱਚ ਆ ਕੇ ਦੋਵਾਂ ਨਾਲ ਦੋਸ਼ੀ ਬਾਬੇ ਕੋਲ ਚਲੀ ਗਈ। ਦੋਸ਼ੀ ਬਾਬਾ ਦਾ ਗੁਣਗਾਨ ਕਰ ਕੇ ਨੀਲਮ ਨੂੰ ਆਪਣੀਆਂ ਗੱਲਾਂ ਵਿੱਚ ਲਾਉਣ ਲੱਗੇ। ਇੰਨੇ ਵਿੱਚ ਬਾਬਾ ਨੇ ਥੈਲੇ ਵਿੱਚੋਂ ਰੁਮਾਲ ਕੱਢਿਆ ਅਤੇ ਨੀਲਮ ਨੂੰ ਕੋਈ ਸੋਨੇ ਦੀ ਚੀਜ਼ ਰੱਖਣ ਲਈ ਕਿਹਾ। ਨੀਲਮ ਨੇ ਮਨ੍ਹਾ ਕੀਤਾ ਤਾਂ ਠੱਗ ਦੇ ਸਾਥੀਆਂ ਨੇ ਦਬਾਅ ਪਾਉਂਦੇ ਹੋਏ ਕਿਹਾ, ਰੱਖ ਦਿਓ ਅਜੇ ਦੋ ਹਨ, ਬਾਬਾ ਦੇ ਅਸ਼ੀਰਵਾਦ ਨਾਲ ਚਾਰ ਹੋ ਜਾਣਗੇ। ਨੀਲਮ ਨੇ ਸੋਨੇ ਦੇ ਕੰਗਣ ਰੁਮਾਲ ਵਿੱਚ ਰੱਖ ਦਿੱਤੇ। ਠੱਗ ਨੇ ਰੁਮਾਲ ਵਿੱਚ ਅਖਬਾਰ ਦੇ ਪਾਟੇ ਹੋਏ ਟੁਕੜੇ ਪਾ ਦਿੱਤੇ। ਨੀਲਮ ਰੁਮਾਲ ਖੋਲ੍ਹ ਕੇ ਦੇਖਣ ਲੱਗੀ ਤਾਂ ਠੱਗ ਨੇ ਕਿਹਾ, ਰੁਮਾਲ ਘਰ ਦੇ ਮੰਦਰ ਵਿੱਚ ਹੀ ਖੋਲ੍ਹਣਾ, ਕੋਈ ਕਮੀ ਨਹੀਂ ਰਹੇਗੀ। ਨੀਲਮ ਉਸ ਦੀਆਂ ਗੱਲਾਂ ਵਿੱਚ ਆ ਗਈ ਅਤੇ ਘਰ ਆ ਕੇ ਰੁਮਾਲ ਖੋਲ੍ਹਿਆ ਤਾਂ ਉਸ ਵਿੱਚ ਬਜਰੀ-ਪੱਥਰ ਸਨ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪ੍ਰਸਿੱਧ ਕਵੀ ਅਮਰੀਕ ਪਲਾਹੀ ਨਾਲ ਰੂ-ਬ-ਰੂ ਅਤੇ ਮਹੀਨਾਵਾਰ ਕਵੀ ਦਰਬਾਰ ਜਿ਼ਲ੍ਹਾ ਬਾਲ ਸੁਰੱਖਿਆ ਯੂਨਿਟ ਨੇ 7 ਸਕੂਲੀ ਵਾਹਨਾਂ ਦੇ ਕੱਟੇ ਚਲਾਨ ਸ਼੍ਰੋਮਣੀ ਕਮੇਟੀ ਨੇ ਧਾਰਮਿਕ ਪ੍ਰੀਖਿਆ ਦਾ ਨਤੀਜਾ ਐਲਾਨਿਆ ਇਟਲੀ ’ਚ ਅੰਮਿ੍ਰਤਧਾਰੀ ਸਿੱਖ ’ਤੇ ਕ੍ਰਿਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ : ਐਡਵੋਕੇਟ ਧਾਮੀ ਬ੍ਰਿਜਿੰਦਰਾ ਕਾਲਜ ਫਰੀਦਕੋਟ ਵਿਖੇ ਅਪ੍ਰੈਲ ਮਹੀਨੇ ਨੂੰ ਕੰਧ ਪੱਤ੍ਰਿਕਾ “ਖਾਲਸਾ ਪੰਥ ਦੀ ਸਾਜਨਾ ਦਿਵਸ” ਮੌਕੇ ਕਰਵਾਏ ਮੁਕਾਬਲੇ ਬਾਰ ਐਸੋਸੀਏਸ਼ਨ, ਪਟਿਆਲਾ ਅਤੇ ਆਰੀਅਨਜ਼ ਕਾਲਜ, ਰਾਜਪੁਰਾ ਨੇ ਸਾਈਬਰ ਸੁਰੱਖਿਆ 'ਤੇ ਸੈਮੀਨਾਰ ਕਰਵਾਇਆ ਸਵੀਪ ਗਤੀਵਿਧੀਆਂ ਦੀ ਲੜੀ ਤਹਿਤ ਸਕੂਲੀ ਵੈਨਾਂ ਉੱਪਰ ਵੋਟਰ ਜਾਗਰੂਕਤਾ ਪੋਸਟਰ ਲਗਾਏ 150 ਤੋਂ ਵੱਧ ਲੋਕਾਂ ਦੀ ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੀ ਜਾਂਚ ਕੀਤੀ ਗਈ ਭਗਤ ਧੰਨਾ ਜੀ ਦਾ ਜਨਮ ਦਿਹਾੜਾ ਰਕਬਾ ਭਵਨ ਵਿੱਚ ਮਨਾਇਆ ਮੁੱਖ ਸਕੱਤਰ ਨੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਅਤੇ ਮੌਸਮ ਨਾਲ ਹੋਏ ਖਰਾਬੇ ਦਾ ਜਾਇਜ਼ਾ ਲਿਆ