Welcome to Canadian Punjabi Post
Follow us on

02

July 2025
 
ਕੈਨੇਡਾ

ਦੇਸ਼ ਭਰ ਵਿੱਚ ਚੱਲ ਰਹੇ ਮੁਜ਼ਾਹਰਿਆਂ ਦਾ ਜਲਦ ਤੇ ਸ਼ਾਂਤਮਈ ਹੱਲ ਚਾਹੁੰਦੀ ਹੈ ਫੈਡਰਲ ਸਰਕਾਰ

February 18, 2020 07:00 AM

ਓਟਵਾ, 17 ਫਰਵਰੀ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਦੇਸ਼ ਦੇ ਵੱਡੇ ਹਿੱਸੇ ਵਿੱਚ ਰੇਲ ਸਿਸਟਮ ਨੂੰ ਠੱਪ ਕਰਨ ਲਈ ਕੀਤੇ ਜਾ ਰਹੇ ਮੁਜ਼ਾਹਰਿਆਂ ਤੇ ਰੇਲਵੇ ਟਰੈਕਸ ਬੰਦ ਕਰਨ ਲਈ ਜਿ਼ੰਮੇਵਾਰ ਕਾਰਨ ਦਾ ਜਲਦ ਤੇ ਸ਼ਾਂਤਮਈ ਹੱਲ ਲੱਭਣ ਲਈ ਸਰਕਾਰ ਪੂਰਾ ਜ਼ੋਰ ਲਾ ਰਹੀ ਹੈ।
ਸੋਮਵਾਰ ਨੂੰ ਇੰਸੀਡੈਂਟ ਰਿਸਪਾਂਸ ਗਰੱੁਪ ਨਾਲ ਮੁਲਾਕਾਤ ਤੋਂ ਬਾਅਦ ਟਰੂਡੋ ਨੇ ਉਕਤ ਗੱਲ ਆਖੀ। ਫਾਈਲ ਨਾਲ ਸਬੰਧਤ ੳੱੁਘੇ ਇੰਡੀਜੀਨਸ ਸਰਵਿਸਿਜ਼ ਮੰਤਰੀ ਮਾਰਕ ਮਿਲਰ ਨੇ ਆਖਿਆ ਕਿ ਇਸ ਸਥਿਤੀ ਦੀ ਤੀਬਰਤਾ ਵਿੱਚ ਕਮੀ ਲਿਆਉਣਾ ਕਈ ਲੋਕਾਂ ਲਈ ਕਾਫੀ ਦਰਦਨਾਕ ਹੋਵੇਗਾ। ਟਰੂਡੋ ਨੇ ਆਖਿਆ ਕਿ ਉਹ ਇਸ ਗੱਲ ਨੂੰ ਸਮਝਦੇ ਹਨ ਕਿ ਦੇਸ਼ ਭਰ ਵਿੱਚ ਕਈ ਕੈਨੇਡੀਅਨਾਂ ਤੇ ਕਈ ਲੋਕਾਂ ਤੇ ਪਰਿਵਾਰਾਂ ਲਈ ਇਹ ਕਿੰਨਾ ਮੁਸ਼ਕਲ ਹੈ। ਅਸੀਂ ਜਲਦ ਤੋਂ ਜਲਦ ਇਸ ਮਸਲੇ ਦਾ ਸ਼ਾਂਤਮਈ ਹੱਲ ਲੱਭਣਾ ਚਾਹੁੰਦੇ ਹਾਂ।
ਇਨਸੀਡੈਂਟ ਰਿਸਪਾਂਸ ਗਰੁੱਪ, ਜਿਸ ਵਿੱਚ ੳੱੁਚ ਅਹੁਦਿਆਂ ਵਾਲੇ ਸੀਨੀਅਰ ਕੈਬਨਿਟ ਮੰਤਰੀ ਸ਼ਾਮਲ ਹਨ, ਉੱਤਰੀ ਬੀਸੀ ਵਿੱਚ ਵੈਟਸੂਵੈਟਨ ਟੈਰੀਟਰੀ ਵਿੱਚੋਂ ਲੰਘਣ ਵਾਲੀ ਨੈਚੂਰਲ ਗੈਸ ਪਾਈਪਲਾਈਨ ਵਿਛਾਏ ਜਾਣ ਨੂੰ ਲੈ ਕੇ ਛਿੜੇ ਵਿਵਾਦ ਬਾਰੇ ਵਿਚਾਰ ਵਟਾਂਦਰਾ ਕਰ ਰਿਹਾ ਸੀ। ਟਰੂਡੋ ਨੇ ਆਖਿਆ ਕਿ ਇਨਸੀਡੈਂਟ ਰਿਸਪਾਂਸ ਗਰੁੱਪ ਨਾਲ ਅੱਜ ਸਵੇਰੇ ਹੋਈ ਮੀਟਿੰਗ ਵਧੀਆ ਰਹੀ। ਇਸ ਦੌਰਾਨ ਉਨ੍ਹਾਂ ਵੱਲੋਂ ਕਈ ਮੂਲਵਾਸੀ ਆਗੂਆਂ ਤੇ ਕਈ ਪ੍ਰੀਮੀਅਰਜ਼ ਨੂੰ ਵੀ ਫੋਨ ਕੀਤੇ ਗਏ।
ਇੱਥੇ ਦੱਸਣਾ ਬਣਦਾ ਹੈ ਕਿ ਦੇਸ਼ ਭਰ ਵਿੱਚ ਵੈਟਸੂਵੈਟਨ ਨੇਸ਼ਨ, ਜਿਸ ਦੇ ਚੀਫ ਆਪਣੀ ਜੱਦੀ ਪੁਰਖੀ ਟੈਰੇਟਰੀ ਵਿੱਚ ਵਿਵਾਦਗ੍ਰਸਤ ਕੋਸਟਲ ਗੈਸ ਲਿੰਕ ਪਾਈਪਲਾਈਨ ਵਿਛਾਏ ਜਾਣ ਦਾ ਵਿਰੋਧ ਕਰ ਰਹੇ ਹਨ, ਦੇ ਸਮਰਥਨ ਵਿੱਚ ਮੁਜ਼ਾਹਰਾਕਾਰੀ ਰੇਲਵੇ ਲਾਈਨਾਂ ਬਲਾਕ ਕਰ ਰਹੇ ਹਨ। ਵੀਕੈਂਡ ੳੱੁਤੇ ਮਿਲਰ ਵੱਲੋਂ ਬੈਲੇਵਿਲੇ, ਓਨਟਾਰੀਓ ਨੇੜੇ ਤਾਇਡਿਨਾਗਾ ਮੋਹਾਕ ਟੈਰੇਟਰੀ ਵਿੱਚ ਉਸ ਥਾਂ ਦਾ ਦੌਰਾ ਕੀਤਾ ਗਿਆ ਸੀ ਜਿੱਥੇ ਮੋਹਾਕ ਨੇਸ਼ਨ ਨਾਲ ਮੀਟਿੰਗ ਦੌਰਾਨ ਹਾਲਾਤ ਵਿੱਚ ਥੋੜ੍ਹਾ ਸੁਧਾਰ ਆਇਆ। ਪਰ ਅਜੇ ਬਹੁਤ ਕੁੱਝ ਕੀਤੇ ਜਾਣ ਦੀ ਲੋੜ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਅਜੇ ਇਸ ਪਾਸੇ ਸਫਲਤਾ ਹਾਸਲ ਕਰਨ ਵਿੱਚ ਲੰਮਾਂ ਸਮਾਂ ਲੱਗੇਗਾ ਕਿਉਂਕਿ ਸਿਆਸਤਦਾਨਾਂ ਤੇ ਪੁਲਿਸ ਦੇ ਮੂਲਵਾਸੀ ਗਰੱੁਪਾਂ ਨਾਲ ਸਬੰਧ ਬਹੁਤੇ ਚੰਗੇ ਨਹੀਂ ਹਨ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ ਅੰਦਰੂਨੀ ਵਪਾਰ ਰੁਕਾਵਟਾਂ ਦਾ ਕਰ ਲਿਆ ਜਾਵੇਗਾ ਹੱਲ : ਕਾਰਨੀ ਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨ ਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਬਾਈਵਾਰਡ ਮਾਰਕੀਟ ਵਿੱਚ ਪੈਦਲ ਜਾ ਰਹੀ ਔਰਤ ਨੂੰ ਕਾਰ ਨੇ ਟੱਕਰ ਮਾਰ ਦਿੱਤੀ, ਗੰਭੀਰ ਜ਼ਖਮੀ 49 ਸਾਲਾ ਕੈਨੇਡੀਅਨ ਨਾਗਰਿਕ ਦੀ ਅਮਰੀਕੀ ਇੰਮੀਗ੍ਰੇਸ਼ਨ ਏਜੰਸੀ ਆਈਸੀਈ ਦੀ ਹਿਰਾਸਤ `ਚ ਮੌਤ ਪੋਰਟਰ ਏਅਰਲਾਈਨਜ਼ 13 ਦਸੰਬਰ ਤੋਂ ਓਟਵਾ-ਮੈਕਸੀਕੋ ਲਈ ਚਲਾਏਗਾ ਨਾਨ-ਸਟਾਪ ਉਡਾਨਾਂ ਓਂਟਾਰੀਓ ਦੇ ਅਲਮੋਂਟੇ ਵਿੱਚ ਸਕੂਲ ਬੱਸ ਦੀ ਟੱਕਰ ਨਾਲ ਬੱਚੇ ਦੀ ਮੌਤ ਚਾਓ ਲਾਮ ਨੇ ਬਿਆਨ `ਚ ਮਾਂ ਦੀ ਹੱਤਿਆ ਤੋਂ ਪਹਿਲਾਂ ਸਾਲਾਂ ਤੱਕ ਹੋਏ ਦੁਰਵਿਵਹਾਰ ਦਾ ਦਿੱਤਾ ਵੇਰਵਾ