Welcome to Canadian Punjabi Post
Follow us on

07

April 2020
ਬ੍ਰੈਕਿੰਗ ਖ਼ਬਰਾਂ :
ਯੂ-ਟਿਊਬ ਦੇਖ ਕੇ 48 ਘੰਟੇ ਵਿੱਚ ਆਟੋਮੈਟਿਕ ਸੈਨੀਟਾਈਜਿੰਗ ਮਸ਼ੀਨ ਬਣਾ ਦਿੱਤੀਪਾਵਰਕੌਮ ਨੂੰ ਨਰਿੰਦਰ ਮੋਦੀ ਦੀ ਬੱਤੀਆਂ ਬੁਝਾ ਕੇ ਦੀਵੇ ਜਗਾਉਣ ਦੀ ਅਪੀਲ ਮਹਿੰਗੀ ਪਈਫੂਡ ਬੈਂਕਜ਼ ਤੇ ਲੋਕਲ ਫੂਡ ਆਰਗੇਨਾਈਜ਼ੇਸ਼ਨਜ਼ ਦੀ ਮਦਦ ਲਈ ਟਰੂਡੋ ਵੱਲੋਂ 100 ਮਿਲੀਅਨ ਡਾਲਰ ਦੇ ਨਿਵੇਸ਼ ਦਾ ਐਲਾਨਸਮਰ ਜੌਬਜ਼ ਨਾ ਲੱਭਣ ਕਾਰਨ ਪਰੇਸ਼ਾਨ ਵਿਦਿਆਰਥੀਆਂ ਦੀ ਜਲਦ ਮਦਦ ਕਰਾਂਗੇ : ਟਰੂਡੋਕਰੋਨਾਵਾਇਰਸ ਕਾਰਨ ਯੂਕੇ ਦੇ ਪ੍ਰਧਾਨ ਮੰਤਰੀ ਹਸਪਤਾਲ ਦਾਖਲਓਨਟਾਰੀਓ ਵਿੱਚ ਕੋਵਿਡ-19 ਦੇ 408 ਨਵੇਂ ਮਾਮਲੇ ਆਏ ਸਾਹਮਣੇ, 25 ਹੋਰ ਮੌਤਾਂ ਦੀ ਪੁਸ਼ਟੀਮਨਪ੍ਰੀਤ ਬਾਦਲ ਨੇ ਕਿਹਾ: ਕੋਰੋਨਾ ਸੰਕਟ ਦੇ ਬਾਵਜੂਦ ਸਰਕਾਰੀ ਕਰਮਚਾਰੀਆਂ ਨੂੰ ਮਿਲੇਗੀ ਪੂਰੀ ਤਨਖਾਹ ਪੰਜਾਬ ਵੱਲੋਂ ਜ਼ਰੂਰੀ ਵਸਤਾਂ ਦੀ ਨਿਰਵਿਘਨ ਆਵਾਜਾਈ ਯਕੀਨੀ ਬਣਾਉਣ ਲਈ ਟਰਾਂਸਪੋਰਟ ਕੰਟਰੋਲ ਰੂਮ ਸਥਾਪਤ
ਪੰਜਾਬ

ਪੁਲਸ ਵਾਲੇ ਦੀ ਪਤਨੀ ਨੇ ਸਟਿੰਗ ਆਪਰੇਸ਼ਨ ਕਰ ਕੇ ਬਲਾਤਕਾਰ ਦੇ ਝੂਠੇ ਕੇਸ ਦੀ ਪੋਲ ਖੋਲ੍ਹੀ

February 17, 2020 01:38 AM

ਸ੍ਰੀ ਮੁਕਤਸਰ ਸਾਹਿਬ, 16 ਫਰਵਰੀ (ਪੋਸਟ ਬਿਊਰੋ)- ਮੁਕਤਸਰ ਸਾਹਿਬ 'ਚ ਪੁਲਸ ਵੱਲੋਂ ਦਰਜ ਕੀਤੇ ਬਲਾਤਕਾਰ ਦੇ ਇੱਕ ਕੇਸ ਨੇ ਇੱਕ ਨਵਾਂ ਮੋੜ ਲਿਆ। ਭਾਰਤ ਵਿੱਚ ਬਲਾਤਕਾਰ ਦੇ ਝੂਠੇ ਕੇਸਾਂ ਵਿੱਚ ਲੜਕਿਆਂ ਦੀ ਮਦਦ ਕਰਨ ਵਾਲੀ ਸੰਸਥਾ ਜਵਾਲਾ ਸ਼ਕਤੀ ਸੰਗਠਨ ਦੇ ਸਹਿਯੋਗ ਨਾਲ ਕੱਲ੍ਹ ਮੁਕਤਸਰ ਸਾਹਿਬ ਵਿਖੇ ਬਲਾਤਕਾਰ ਦੇ ਕੇਸ ਵਿੱਚ ਪੀੜਤ ਦੀ ਪਤਨੀ ਨੇ ਇੱਕ ਸਟਿੰਗ ਆਪਰੇਸ਼ਨ ਕੀਤਾ ਅਤੇ ਮੌਕੇ 'ਤੇ ਮੀਡੀਆ ਕਰਮੀਆਂ ਨੂੰ ਬੁਲਾ ਕੇ ਖੁਲਾਸਾ ਕੀਤਾ ਕਿ ਕਿਸ ਤਰ੍ਹਾਂ ਝੂਠਾ ਕੇਸ ਦਰਜ ਕਰਵਾਉਣ ਵਾਲੀ ਲੜਕੀ ਦਾ ਪਿਤਾ ਪੈਸਿਆਂ ਦੀ ਮੰਗ ਕਰ ਰਿਹਾ ਸੀ।
ਵਰਨਣ ਯੋਗ ਹੈ ਕਿ ਮੁਕਤਸਰ ਸਾਹਿਬ ਦੇ ਥਾਣਾ ਸਿਟੀ ਵਿਖੇ 15 ਜਨਵਰੀ ਨੂੰ ਮਨਿੰਦਰ ਸਿੰਘ ਨਾਂਅ ਦੇ ਇੱਕ ਪੁਲਸ ਮੁਲਾਜ਼ਮ 'ਤੇ ਬਲਾਤਕਾਰ ਦਾ ਕੇਸ ਦਰਜ ਹੋਇਆ ਸੀ। ਮਨਿੰਦਰ ਸਿੰਘ ਜਲੰਧਰ ਵਿਖੇ ਤੈਨਾਤ ਹੈ। ਸ਼ਿਕਾਇਤ ਕਰਤਾ ਲੜਕੀ ਨੇ ਦੋਸ਼ ਲਾਏ ਸਨ ਕਿ ਮਨਿੰਦਰ ਸਿੰਘ ਨੇ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਬਲਾਤਕਾਰ ਕੀਤਾ ਹੈ। ਇਸ ਬਾਰੇ ਪੁਲਸ ਨੇ ਮਨਿੰਦਰ ਸਿੰਘ 'ਤੇ ਕੇਸ ਦਰਜ ਕਰ ਲਿਆ। ਮਨਿੰਦਰ ਸਿੰਘ ਦੀ ਪਤਨੀ ਅਨੁਸਾਰ ਉਸ ਨੂੰ ਵੀ ਸਾਰੀ ਸੱਚਾਈ ਪਤਾ ਸੀ ਤੇ ਇਸ ਲਈ ਉਸ ਨੇ ਆਪਣੇ ਪਤੀ ਦੇ ਹੱਕ ਵਿੱਚ ਖੜ੍ਹਨ ਦਾ ਫੈਸਲਾ ਕੀਤਾ ਅਤੇ ਪੂਰੇ ਕੇਸ ਦੀ ਸੱਚਾਈ ਸਾਹਮਣੇ ਲਿਆਉਣ ਲਈ ਉਸ ਨੇ ਜਵਾਲਾ ਸ਼ਕਤੀ ਸੰਗਠਨ ਦੀ ਸੰਚਾਲਕ ਕਾਜਲ ਜਾਦੌਣ (ਮੱਧ ਪ੍ਰਦੇਸ਼) ਨਾਲ ਸੰਪਰਕ ਕੀਤਾ। ਉਸ ਨੇ ਦੋਸ਼ ਲਾਇਆ ਕਿ ਰਾਜ਼ੀਨਾਮੇ ਲਈ ਲੜਕੀ ਦੇ ਪਰਵਾਰ ਵੱਲੋਂ 15 ਲੱਖ ਰੁਪਏ ਦੀ ਗੱਲਬਾਤ ਕੀਤੀ ਗਈ ਅਤੇ 10 ਲੱਖ ਰੁਪਏ ਵਿੱਚ ਸੌਦਾ ਤੈਅ ਹੋ ਗਿਆ। ਇਸ ਦੌਰਾਨ ਕਾਜਲ ਜਾਦੌਣ ਨੇ ਸ਼ਿਕਾਇਤ ਕਰਤਾ ਦੇ ਪਰਵਾਰ ਨਾਲ ਮਨਿੰਦਰ ਸਿੰਘ ਦੀ ਭੈਣ ਬਣ ਕੇ ਸੰਪਰਕ ਕੀਤਾ ਤੇ ਪੈਸੇ ਦੇਣ ਲਈ ਲੜਕੀ ਦੇ ਪਿਤਾ ਨੂੰ ਸ਼ਹਿਰ ਦੇ ਇੱਕ ਹੋਟਲ ਵਿੱਚ ਬੁਲਾ ਲਿਆ ਅਤੇ ਇਸ ਬਾਰੇ ਮੀਡੀਆ ਨੂੰ ਪਹਿਲਾਂ ਜਾਣੂ ਕਰਵਾ ਦਿੱਤਾ ਗਿਆ ਤੇ ਹੋਟਲ ਦੇ ਕਮਰੇ ਵਿੱਚ ਵੀ ਮੋਬਾਈਲ ਕੈਮਰਾ ਫਿੱਟ ਕਰ ਦਿੱਤਾ ਗਿਆ। ਜਦੋਂ ਲੜਕੀ ਦੇ ਪਿਤਾ ਨੇ ਪੈਸੇ ਗਿਣਨੇ ਸ਼ੁਰੂ ਕੀਤੇ ਤਾਂ ਮੀਡੀਆ ਮੁਲਾਜ਼ਮ ਕਮਰੇ ਅੰਦਰ ਆ ਗਏ। ਕਾਜਲ ਜਾਦੌਣ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਮਰਦਾਂ ਦੇ ਹੱਕ ਵਿੱਚ ਕੰਮ ਕਰਦੀ ਹੈ। ਭਾਰਤ ਵਿੱਚ ਬਲਾਤਕਾਰ ਦੇ ਬਹੁਤ ਝੂਠੇ ਕੇਸ ਦਰਜ ਹੁੰਦੇ ਹਨ। ਮੌਕੇ 'ਤੇ ਪੁੱਜੀ ਪੁਲਸ ਨੇ ਲੜਕੀ ਦੇ ਪਿਤਾ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਅਤੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

Have something to say? Post your comment